Back ArrowLogo
Info
Profile

ਅਚਨਚੇਤ ਸ੍ਰ: ਆਲਾ ਸਿੰਘ ਨੂੰ ਕੈਦ ਕਰ ਲਿਆ ਤੇ ਛੇ ਮਹੀਨੇ ਪਿੱਛੋਂ ਸ੍ਰ: ਆਲਾ ਸਿੰਘ ਦੇ ਇਲਾਕੇ ਤੇ ਕਬਜ਼ਾ ਕਰਨ ਦੇ ਵਾਸਤੇ ਸੁਨਾਮ ਜਾ ਠਹਿਰਿਆ ਤੇ ਆਲਾ ਸਿੰਘ ਨੂੰ ਵੀ ਆਪਣੇ ਨਾਲ ਲਿਆ ਕੇ ਕਿਲ੍ਹਾ ਸੁਨਾਮੀ ਲਧਾ ਸਿੰਘ, ਰਾਮਦਿਤਾ ਸਿੰਘ, ਦੀਵਾਨ ਵਰਯਾਮ ਸਿੰਘ, ਹਰੀਆ ਸਿੰਘ, ਗੁਰਬਖ਼ਸ਼ ਸਿੰਘ, ਆਸਾ ਸਿੰਘ, ਕਾਲੇ ਬਘਾ ਸਿੰਘ, ਭਸਾ ਸਿੰਘ ਲੋਂਗੋਵਾਲੀਆ, ਜੀਵਨ ਸਿੰਘ, ਜੋਧ ਸਿੰਘ ਰੰਧਾਵਾ ਵਸਨੀਕ ਸ਼ੇਰੋ, ਬੂਟਾ ਸਿੰਘ ਰਘੇ, ਝੰਡੂ ਸਿੰਘ ਆਦਿਕ ਸਿੱਖ ਸਰਦਾਰਾਂ ਨੇ ਕੰਵਰ ਲਾਲ ਸਿੰਘ ਨੂੰ ਨਾਲ ਲੈ ਕੇ ਚਾਹਿਆ ਕਿ ਲੜਾਈ ਕਰ ਕੇ ਸੁਨਾਮ ਦੇ ਕਿਲ੍ਹੇ ਵਿੱਚੋਂ ਸਰਦਾਰ ਆਲਾ ਸਿੰਘ ਨੂੰ ਛੁਡਾ ਲਿਆ ਜਾਵੇ। ਕਿੰਤੂ ਸਰਦਾਰ ਆਲਾ ਸਿੰਘ ਦੀ ਰਾਣੀ ਫਤੋ ਨੇ ਇਨ੍ਹਾਂ ਨੂੰ ਇਸ ਗਲ ਤੋਂ ਵਰਜਿਆ ਤੇ ਭਾਈ ਦਿਆਲ ਦਾਸ ਤੇ ਭਾਈ ਮੂਲਚੰਦ ਜੋ ਗੁਰੂ ਘਰ ਦੇ ਕਰਨੀ ਵਾਲੇ ਸੰਤ ਸਨ, ਉਹਨਾਂ ਦੇ ਪਾਸ ਜਾ ਕੇ ਬਿਨੈ ਕੀਤੀ, ਜਿਸ ਤੇ ਉਹਨਾਂ ਨੇ ਕਿਹਾ ਕਿ ੧੫ ਦਿਨ ਹੋਰ ਠਹਿਰ ਜਾਓ। ਗੁਰੂ ਸਾਹਿਬ ਸਰਦਾਰ ਆਲਾ ਸਿੰਘ ਦੀ ਬੰਦਖ਼ਲਾਸ ਕਰ ਦੇਣਗੇ। ਤੁਸੀਂ ਘਰ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉ। ਸੋ ਅਜਿਹਾ ਹੀ ਹੋਇਆ।

ਸਰਦਾਰ ਆਲਾ ਸਿੰਘ ਵਾਸਤੇ ਹਰ ਰੋਜ਼ ਪ੍ਰਸ਼ਾਦ ਦਾ ਥਾਲ ਬਾਹਰੋਂ ਤਿਆਰ ਹੋ ਕੇ ਜਾਂਦਾ ਸੀ। ਕਰਮ ਸਿੰਘ ਸੀਮਾ ਵਾਲਾ ਤੇ ਜੀਵਣ ਸਿੰਘ ਰੰਧਾਵਾ ਪਿੰਡ ਸ਼ੇਰੋ ਹਰ ਰੋਜ਼ ਸਰਦਾਰ ਆਲਾ ਸਿੰਘ ਪਾਸ ਰਿਹਾ ਕਰਦੇ ਸਨ। ਭਾਈ ਦਿਆਲ ਦਾਸ ਦੇ ਕਹਿਣ ਤੇ ਇਨ੍ਹਾਂ ਸਰਦਾਰ ਆਲਾ ਸਿੰਘ ਨੂੰ ਕਹਿ ਦਿੱਤਾ ਕਿ ਬੀਮਾਰਾਂ ਦੀ ਕੋਠੜੀ ਵਿੱਚ ਚਾਦਰ ਤਾਣ ਕੇ ਸੁੱਤਾ ਰਹੁ। ਸੋ ਇਸੇ ਤਰ੍ਹਾਂ ਕੀਤਾ ਗਿਆ। ਕੰਵਰ ਲਾਲ ਸਿੰਘ ਨੇ ਚੋਣਵੇਂ ਬਹਾਦਰ ਸਿੰਘ ਤਾਲਾਬ ਦੇ ਕੰਢੇ ਤੇ ਜੋ ਸ਼ਹਿਰ ਦੀ ਫਸੀਲ ਦੇ ਨਾਲ ਹੈ, ਜਾ ਠਹਿਰਿਆ। ਇਸ ਤਰ੍ਹਾਂ ਤਿੰਨ ਚਾਰ ਥਾਵਾਂ ਤੇ ਮੀਲ-ਮੀਲ ਦੀ ਵਿੱਥ ਤੇ ਜਿੱਥੋਂ ਤਕ ਬੰਦੂਕ ਦੀ ਆਵਾਜ਼ ਸੁਣਾਈ ਦੇਵੇ, ਸੰਧਯਾ ਵੇਲੇ ਸਿੱਖਾਂ ਦੀਆਂ ਪਾਰਟੀਆਂ ਖੜੀਆਂ ਕਰ ਦਿੱਤੀਆਂ ਤਾਂ ਜੋ ਬੰਦੂਕ ਦੀ ਆਵਾਜ਼ ਸੁਣ ਕੇ ਇਹ ਸਾਰੀਆਂ ਟੋਲੀਆਂ ਇਕੱਠੀਆਂ ਹੋ ਜਾਣ। ਉਧਰ ਹਰ ਰੋਜ਼ ਵਾਂਗ ਕਰਮ ਸਿੰਘ ਸੀਮਾ ਪ੍ਰਸ਼ਾਦ ਦਾ ਥਾਲ ਲੈ ਕੇ ਕਿਲ੍ਹੇ ਵਿੱਚ ਗਿਆ। ਉਸ ਨੇ ਅਜੇਹੀ ਬਹਾਦਰੀ ਕੀਤੀ ਕਿ ਆਪਣੇ ਕੱਪੜੇ ਰਾਜਾ ਸਾਹਿਬ ਨੂੰ ਪਵਾ ਕੇ ਕਿਲ੍ਹੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਆਪ ਉਹਨਾਂ ਦੀ ਜਗ੍ਹਾ ਪਲੰਘ ਤੇ ਸੌਂ ਰਿਹਾ।

ਜਦ ਸਰਦਾਰ ਆਲਾ ਸਿੰਘ ਆਪਣੇ ਸਵਾਰਾਂ ਵਿੱਚ ਜੋ ਬਾਹਰ ਖੜੇ ਸਨ, ਪੁੱਜੇ ਤੇ ਬੰਦੂਕ ਦੀ ਆਵਾਜ਼ ਕੀਤੀ ਗਈ ਤਦ ਉਹ ਸਾਰੀਆਂ ਟੋਲੀਆਂ ਜੋ ਇਸੇ ਉਡੀਕ ਵਿੱਚ ਖੜੀਆਂ ਸਨ, ਆ ਪੁਜੀਆਂ ਤੇ ਉਧਰੋਂ ਕਿਲ੍ਹੇ ਵਿੱਚੋਂ ਕਰਮ ਸਿੰਘ ਵੀ ਰਾਜੇ ਦਾ ਲਿਬਾਸ ਉਤਾਰ ਕੇ ਆ ਗਿਆ। ਜਦ ਸਾਰੇ ਇਕੱਠੇ ਹੋ ਕੇ ਲੌਂਗੋਵਾਲ ਵਲ ਚਲਣ ਲੱਗੇ ਤਦ ਕੰਵਰ ਲਾਲ ਸਿੰਘ ਨੇ ਆਖਿਆ ਕਿ ਹੁਣ ਦੁਸ਼ਮਣ ਨੂੰ ਵੀ ਇੱਕ ਹੱਥ ਵਿਖਾਣਾ ਚਾਹੀਦਾ ਹੈ। ਸੋ ਰਾਜਾ ਸਾਹਿਬ (ਸਰਦਾਰ ਆਲਾ ਸਿੰਘ) ਨੂੰ ਤਾਂ ੨੦ ਸਵਾਰਾਂ ਦੇ ਨਾਲ ਚੁਰਾਹੇ ਤੇ ਠਹਿਰਣ ਵਾਸਤੇ ਪਹਿਲਾਂ ਭੇਜ ਦਿੱਤਾ ਗਿਆ ਤੇ ਆਪ ਚਾਰ ਸੌ ਸਵਾਰਾਂ ਨੂੰ ਨਾਲ ਲੈ ਕੇ ਬਿਜਲੀ ਵਾਂਗ ਕੜਕਦਾ ਹੋਇਆ ਅੱਚਨਚੇਤ ਨਵਾਬ ਦੇ ਕੈਂਪ ਤੇ ਜਾ ਪਿਆ। ਮੁਸਲਮਾਨਾਂ ਨੂੰ ਤਾਂ ਹਥਯਾਰ ਵੀ ਨਾ ਸੰਭਾਲਣੇ ਮਿਲੇ ਤੇ ਅੰਧੇਰੇ ਵਿੱਚ ਭਜਨਾ ਨਸਨਾ ਹੀ ਸੁਝਿਆ। ਇਹ ਦੁਸ਼ਮਣ ਨੂੰ ਮਾਰ ਕੁੱਟ ਕਰਦੇ ਹੋਏ ਬਹੁਤ ਸਾਰਾ ਸਾਮਾਨ ਖੋਹ ਕੇ ਰਾਜਾ ਸਾਹਿਬ ਨੂੰ ਆ ਮਿਲੇ। ਉਹ ਰਾਤ ਲੋਂਗੋਵਾਲ ਵਿੱਚ ਰਹੇ, ਦੂਜੇ ਦਿਨ ਬਰਨਾਲੇ ਪੁੱਜੇ। ਕਰਮ ਸਿੰਘ ਦੀ ਇਸ ਸੇਵਾ ਨੂੰ ਮੁਖ ਰੱਖ ਕੇ ਰਾਜਾ ਸਾਹਿਬ ਨੇ ਸੀਮਾਂ ਪਿੰਡ ਜੋ ਉਜੜਿਆ ਹੋਇਆ ਸੀ, ਨਵੇਂ ਸਿਰੇ ਵਸਾ ਦਿੱਤਾ ਤੇ ਇਸ ਨੂੰ ਵਫ਼ਾਦਾਰ ਸਮਝ ਕੇ ਇੱਕ ਉੱਚਾ ਅਹੁਦਾ ਦੇ ਕੇ ਸਦਾ ਲਈ ਆਪਣੇ ਪਾਸ ਰੱਖਯਾ।

ਆਮ ਲੋਕਾਂ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਰਾਜਾ ਆਲਾ ਸਿੰਘ ਨੂੰ ਬੇੜੀ ਪਾਈ ਗਈ ਸੀ ਤੇ ਜੀਵਣ ਸਿੰਘ ਨੌਕਰ ਨੇ ਇੱਕ ਤਰਬੂਜ਼ ਵਿੱਚ ਰੇਤੀ ਪਾ ਕੇ ਭੇਜ ਦਿੱਤੀ, ਜਿਸ ਦੇ ਨਾਲੋਂ ਬੇੜੀ ਕੱਟ ਕੇ ਰਾਜਾ ਸਾਹਿਬ ਨੂੰ ਕਿਲ੍ਹੇ ਤੋਂ ਬਾਹਰ ਲੈ ਆਂਦਾ।

16 / 181
Previous
Next