Back ArrowLogo
Info
Profile

੧੯. ਸਨੌਰ ਦੀ ਜਿੱਤ ਸੂਬਾ ਸਰਹੰਦ ਦੀ ਭਾਂਜ

ਸੰਮਤ ੧੮੦੯ ਬਿਕ੍ਰਮੀ ਨੂੰ ਸਰਦਾਰ ਗੁਰਬਖ਼ਸ਼ ਸਿੰਘ ਕਾਲੇ ਵਾਲਿਆਂ ਨੇ ਸਨੌਰ ਦੇ ਰਈਸ ਅਦਾ ਮੁਹੰਮਦ ਨਾਲ ਲੜਾਈ ਕਰ ਕੇ ਉਸ ਤੇ ਫਤਹ ਪਾਈ ਤੇ ਕਸਬਾ ਸਨੌਰ ੮੪ ਪਿੰਡਾਂ ਸਮੇਤ ਸਰਦਾਰ ਆਲਾ ਸਿੰਘ ਦੇ ਕਬਜ਼ੇ ਵਿੱਚ ਲੈ ਆਂਦਾ। ਸੰਮਤ ੧੮੧੦ ਬਿਕ੍ਰਮੀ ਨੂੰ ਅਬਦੁਲ ਸਮਦ ਸੂਬਾ ਸਰਹੰਦ ਨੇ ਆਪਣੇ ਦੀਵਾਨ ਲਛਮੀ ਨਰਾਇਣ ਨੂੰ ਮੁਸਲਮਾਨ ਬਨਾਉਣਾ ਚਾਹਿਆ, ਜਿਸ ਤੋਂ ਇਹ ਦੀਵਾਨ ਨੱਸ ਕੇ ਪਟਯਾਲੇ ਆ ਗਿਆ। ਅਬਦੁਲ ਸਮਦ ਨੇ ਇਹ ਖ਼ਬਰ ਸੁਣਦੇ ਹੀ ਫੌਜ ਲੈ ਕੇ ਪਟਯਾਲੇ ਤੇ ਚੜ੍ਹਾਈ ਕਰ ਦਿੱਤੀ। ਸਰਦਾਰ ਗੁਰਬਖ਼ਸ਼ ਸਿੰਘ ਦੀ ਫੌਜ ਨੇ ਅਬਦੁਲ ਸਮਦ ਦੀ ਫੌਜ ਨੂੰ ਸਖ਼ਤ ਨੁਕਸਾਨ ਪੁਚਾ ਕੇ ਨਸਾ ਦਿੱਤਾ।

੨੦. ਬਠਿੰਡੇ ਦੇ ਰਈਸ ਤੇ ਚੜ੍ਹਾਈ

ਇਨ੍ਹਾਂ ਹੀ ਦਿਨਾਂ ਵਿੱਚ ਜੋਧ ਸਿੰਘ ਰਈਸ ਬਠਿੰਡਾ ਨੇ ਗੈਂਡੇ ਰਾਏ ਨੂੰ ਕੁਝ ਦੇ ਕੇ ਉਹਦੀ ਲੜਕੀ ਨਾਲ ਜੋ ਪਹਿਲਾਂ ਸਰਦਾਰ ਗੁਰਬਖ਼ਸ਼ ਸਿੰਘ ਕੈਂਥਲ ਵਾਲਿਆਂ ਨਾਲ ਮੰਗੀ ਹੋਈ ਸੀ, ਵਿਆਹ ਲਿਆ। ਇਹ ਗੱਲ ਨਾ ਕੇਵਲ ਸਰਦਾਰ ਗੁਰਬਖ਼ਸ਼ ਸਿੰਘ ਨੂੰ ਹੀ ਬੁਰੀ ਭਾਸੀ, ਬਲਕਿ ਸਰਦਾਰ ਆਲਾ ਸਿੰਘ ਨੂੰ ਵੀ ਇਹ ਗੱਲ ਸੁਣ ਕੇ ਬੜਾ ਕ੍ਰੋਧ ਆਇਆ। ਇਸ ਕਰ ਕੇ ਦੋਨਾਂ ਨੇ ਮਿਲ ਕੇ ਇਸ ਨੂੰ ਸਿੱਖਿਆ ਦੇਣ ਲਈ ਬਠਿੰਡੇ ਤੇ ਚੜ੍ਹਾਈ ਕਰ ਦਿੱਤੀ। ਤਿੰਨ ਮਹੀਨਿਆਂ ਤਕ ਦੋਹਾਂ ਪਾਸਿਆਂ ਤੋਂ ਬਰਾਬਰ ਲੜਾਈ ਹੁੰਦੀ ਰਹੀ। ਜਦ ਸਰਦਾਰ ਆਲਾ ਸਿੰਘ ਨੇ ਇੰਜ ਫਤਯਬਾਜ਼ੀ ਦੀ ਕੋਈ ਸੂਰਤ ਨਾ ਵੇਖੀ, ਤਦ ਖਾਲਸੇ ਦੇ ਬੁੱਢੇ ਦਲ ਨੂੰ ਜੋ ਓਹਨਾਂ ਦਿਨਾਂ ਵਿੱਚ ਓਥੇ ਕਿਧਰੇ ਲਾਗੇ ਹੀ ਸੀ, ਆਪਣੀ ਸਹਾਇਤਾ ਲਈ ਬੁਲਾਇਆ।

ਬੁੱਢੇ ਦਲ ਵਿੱਚ ਮਾਝੇ ਦੇ ਸਿੰਘ ਬਹੁਤ ਸਨ, ਖ਼ਬਰ ਸੁਣਦੇ ਹੀ ਆ ਗਏ। ਹੁਣ ਜੋਧ ਸਿੰਘ ਸਮਝ ਗਿਆ, ਇਸ ਵੇਲੇ ਸਾਡਾ ਬਚਣਾ ਕਠਨ ਹੈ। ਇਸ ਕਰ ਕੇ ਉਸ ਨੇ ਆਪਣੇ ਵਕੀਲ ਸੁਲਾਹ ਵਾਸਤੇ ਸਰਦਾਰ ਆਲਾ ਸਿੰਘ ਪਾਸ ਭੇਜ ਦਿੱਤੇ ਤੇ ਸੁਲਾਹ ਕਰ ਲਈ। ਬਠਿੰਡੇ ਦੇ ਇਲਾਕੇ ਦੇ ਕਈ ਪਿੰਡ ਸਰਦਾਰ ਆਲਾ ਸਿੰਘ ਦੇ ਕਬਜ਼ੇ ਵਿੱਚ ਆ ਗਏ। ਇਨ੍ਹਾਂ ਵਿੱਚੋਂ ਚੱਕ ਭੋਚੂ ਤੇ ਗੋਬਿੰਦ ਪੁਰਾ ਆਦਿਕ ਕੁਝ ਪਿੰਡ ਸਰਦਾਰ ਗੁਰਬਖ਼ਸ਼ ਸਿੰਘ ਨੂੰ ਦੇ ਦਿੱਤੇ ਤੇ ਬੁੱਢੇ ਦਲ ਨੂੰ ਬਹੁਤ ਸਾਰਾ ਧਨ ਮਾਲ ਅਰਪਨ ਕੀਤਾ। ਬੁੱਢਾ ਦਲ ਸਰਸੇ ਪਾਸੇ ਚਲਾ ਗਿਆ। ੧੩ ਕੱਤਕ ੧੮੧੬ ਬਿਕ੍ਰਮੀ ਨੂੰ ਦੁਸਹਿਰੇ ਦਾ ਤਿਉਹਾਰ ਸੀ। ਉਸ ਤੋਂ ਮਗਰੋਂ ਰਾਜਾ ਆਲਾ ਸਿੰਘ ਨੇ ਪਟਯਾਲੇ ਵਿੱਚ ਕਿਲ੍ਹੇ ਦੀ ਨੀਓਂ ਰਖੀ ਤੇ ਬਰਨਾਲੇ ਦੀ ਥਾਂ ਇਸ ਜਗ੍ਹਾ ਤੇ ਆਪਨੀ ਰਾਜਧਾਨੀ ਬਣਾਈ।

੨੧. ਭਟੀ ਰਾਜਪੂਤਾਂ ਦੀ ਸ਼ਕਸਤ

ਬੋਹੀਆ ਤੇ ਬੁਲਾਡਾ ਪਿੰਡਾਂ ਦੇ ਨਵੇਂ ਮੁਸਲਮਾਨ ਹੋਏ ਰੰਘੜ ਫਿਰ ਜਹਾਦ ਵਾਸਤੇ ਤਯਾਰ ਹੋ ਰਹੇ ਸਨ। ਸ੍ਰਦਾਰ ਆਲਾ ਸਿੰਘ ਨੇ ਇਨ੍ਹਾਂ ਤੇ ਚੜ੍ਹਾਈ ਕਰ ਕੇ ਸ਼ਕਸਤ ਦਿੱਤੀ ਤੇ ਇਨ੍ਹਾਂ ਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ। ਇਨ੍ਹਾਂ ਹੀ ਦਿਨਾਂ ਵਿੱਚ ਸਰਦਾਰ ਖਾਂ ਰਾਜਪੂਤ ਮੋਨਕ ਵਾਲਾ (ਜੋ ਅਬੂ ਖਾਂ, ਸਲੀਨ ਖਾਂ ਆਦਿਕ ਭੋਨੇ ਦੇ ਰਾਜਪੂਤਾਂ ਤੋਂ ਦੁਖੀ ਹੋਏ ਹੋਏ ਨੇ ਆਪਣੇ ਇਲਾਕੇ ਤੋਂ ਬੇਦਖ਼ਲ ਹੋ ਕੇ ਇੱਧਰ ਉਧਰ ਮਾਰਿਆ ਮਾਰਿਆ ਫਿਰਦਾ ਸੀ) ਕੰਵਰ ਲਾਲ ਸਿੰਘ ਦੀ ਪਨਾਹ ਲਈ ਤੇ ਮਦਦ ਕੀਤੀ ਤੇ ਚੜ੍ਹਾਈ ਕਰ ਕੇ ਸਲੀਮ ਖ਼ਾਂ ਹਸਨ ਖਾਂ, ਜਮਾਲ ਖਾਂ ਆਦਿਕ ਭੱਟੀ ਰਾਜਪੂਤਾਂ ਨਾਲ ਭਯਾਨਕ ਲੜਾਈ ਕਰ ਕੇ ਟੋਹਾਨਾ ਜਨਾਲਪੁਰ ਵਸਾ ਰਸੂਲ ਆਦਿਕ ਇਲਾਕੇ ਓਹਨਾਂ ਤੋਂ ਖੋਹ ਲਏ ਤੇ ਕਿਲ੍ਹਾ ਮੋਨਕ ਤੇ ਵੀ ਆਪਣਾ ਕਬਜ਼ਾ ਕਰ ਕੇ ਓਹਨਾਂ ਵਿੱਚੋਂ ਪੰਜ ਪਿੰਡ ਸਰਦਾਰ ਖਾਂ ਨੂੰ ਜਾਗੀਰ ਵਜੋਂ ਦਿੱਤੇ। ਕਿੰਤੂ ਅਜੇ ਕੰਵਰ ਲਾਲ ਸਿੰਘ ਨੇ ਇਸ ਇਲਾਕੇ ਤੇ ਆਪਣਾ ਹੱਛੀ ਤਰ੍ਹਾਂ ਕਬਜ਼ਾ ਨਹੀਂ ਕੀਤਾ ਸੀ ਕਿ ਸਲੀਮ ਖਾਂ, ਹਸਨ ਖਾਂ ਆਦਿਕ ਨੇ ਹਿਸਾਰ ਦੇ ਮੁਹੰਮਦ ਅਮੀਨ ਖਾਂ ਦੀ ਸਹਾਇਤਾ ਨਾਲ ਇਨ੍ਹਾਂ ਦਾ ਦਖ਼ਲ ਉਠਾ ਦਿੱਤਾ। ਅੰਤ ਨੂੰ ਜਦ ਇਹ ਖ਼ਬਰ ਰਾਜਾ ਆਲਾ ਸਿੰਘ ਨੂੰ ਪੁੱਜੀ। ਤਦ ਉਹ ਉਸੇ ਵੇਲੇ ਚੇਤ ਸੰਮਤ ੧੮੧੧

18 / 181
Previous
Next