

ਬਿਕ੍ਰਮੀ ਨੂੰ ਭਾਈ ਗੁਰਬਖ਼ਸ਼ ਸਿੰਘ, ਚੌਧਰੀ ਹਮੀਰ ਸਿੰਘ, ਸਰਦਾਰ ਗਜਪਤਿ ਸਿੰਘ ਆਦਿਕਾਂ ਨੂੰ ਨਾਲ ਲੈ ਕੇ ਕੰਵਰ ਲਾਲ ਸਿੰਘ ਦੀ ਮਦਦ ਨੂੰ ਆ ਪੁੱਜੇ। ਪਹਿਲਾਂ ਟਾਕਰਾ ਪਿੰਡ ਖਡਾਲ ਹੋਯਾ, ਦੂਜਾ ਰਾਮ ਪੁਰ ਵਿੱਚ, ਤੀਜਾ ਯਾਰਸੂਲ, ਜਿਨ੍ਹਾਂ ਵਿੱਚ ੬੦੦੦ ਦੇ ਕਰੀਬ ਦੋਹਾਂ ਧਿਰਾਂ ਦੇ ਆਦਮੀ ਮਾਰੇ ਗਏ ਤੇ ਨਸੀਨ ਦੀਨ ਬਾਗ਼ੀ ਫੌਜਦਾਰ ਭੀ: ਜੋ ਦਿਲੀ ਤੋਂ ਫੌਜ ਲੈ ਕੇ ਭੱਟੀਆਂ ਦੀ ਸਹਾਇਤਾ ਲਈ ਆਇਆ ਸੀ, ਹਸਨ ਖਾਂ ਤੇ ਜਮਾਲ ਖਾਂ ਭੱਟੀ ਰਾਜਪੂਤਾਂ ਸਮੇਤ ਲੜਾਈ ਵਿੱਚ ਮਾਰਿਆ ਗਿਆ। ਰਾਣੀਆਂ ਦੇ ਲਾਗੇ ਦੀ ਲੜਾਈ ਵਿੱਚ ਹਿਸਾਰ ਦੇ ਸੂਬੇ ਨੇ ਵੀ ਭਾਂਜ ਖਾਧੀ ਤੇ ਰਾਜਾ ਆਲਾ ਸਿੰਘ ਦੀ ਫਤਹ ਹੋਈ। ਭੱਟੀ ਰਾਜਪੂਤਾਂ ਦੇ ਸਾਰੇ ਇਲਾਕੇ ਤੇ ਰਾਜਾ ਆਲਾ ਸਿੰਘ ਦਾ ਕਬਜ਼ਾ ਹੋ ਗਿਆ। ਰਾਣੀਆਂ ਦਾ ਇਲਾਕਾ ਚੌਧਰੀ ਹਮੀਰ ਸਿੰਘ ਨੂੰ ਬੋਹੀ ਅਤੇ ਬਲਾਡੇ ਵਾਲਾ ਭਾਈ ਗੁਰਬਖ਼ਸ਼ ਸਿੰਘ ਨੂੰ ਦੇ ਦਿੱਤਾ।
ਇਸੇ ਸਾਲ ਪਾਣੀਪਤ ਤੇ ਮਰਹੱਟਿਆਂ ਦੀ ਸ਼ਕਸਤ ਤੋਂ ਅਹਿਮਦਸ਼ਾਹ ਨੇ ਦਿਲੀ ਤੋਂ ਵਾਪਸ ਮੁੜਨ ਸਮੇਂ ਸਰਹਿੰਦ ਦੇ ਮੁਕਾਮ ਤੇ ਰਾਜਾ ਆਲਾ ਸਿੰਘ ਨੂੰ ਸੁਤੰਤਰਤਾ ਦੀ ਸਨਦ ਦਿੱਤੀ ਤੇ ਸਰਹੰਦ ਦੇ ਸੂਬੇਦਾਰ ਨੂੰ ਲਿਖਿਆ ਕਿ ਅਗੋਂ ਨੂੰ ਰਾਜਾ ਆਲਾ ਸਿੰਘ ਨੂੰ ਆਪਣੇ ਇਲਾਕੇ ਤੋਂ ਬਾਹਰ ਸਮਝੋ।
ਇਸ ਤੋਂ ਪਹਿਲਾਂ ਵੀ ਕਈ ਵੇਰ ਅਹਿਮਦਸ਼ਾਹ ਅਬਦਾਲੀ ਆਇਆ ਸੀ ਤੇ ਉਹਦੀ ਇੱਛਾ ਸੀ ਕਿ ਸਿੱਖਾਂ ਨਾਲ ਮੇਲ ਕਰ ਕੇ ਮਰਹੱਟੇ ਤੇ ਦਿੱਲੀ ਦੀ ਸਲਤਨਤ ਨੂੰ ਮਲਯਾਮੇਟ ਕਰ ਦੇਵਾਂ। ਉਹਨੇ ਹੌਲੀ ਹੌਲੀ ਕਈ ਵਾਰ ਆ ਕੇ ਉਹਨਾਂ ਨੂੰ ਸ਼ਕਸਤ ਦਿੱਤੀ, ਕਿੰਤੂ ਇਹ ਵੀ ਨਹੀਂ ਚਾਹੁੰਦੇ ਸਨ ਕਿ ਅਫ਼ਗਾਨਾਂ ਦੀ ਹਕੂਮਤ ਕਾਇਮ ਹੋਵੇ। ਉਹਨਾਂ ਨੂੰ ਆਸ ਸੀ ਕਿ ਇਨ੍ਹਾਂ ਦੇ ਪੰਚਾਇਤੀ ਰਾਜ ਕਾਇਮ ਹੋਣ ਵਾਲਾ ਹੈ ਤੇ ਉਹ ਦਿਨ ਨੇੜੇ ਹੀ ਹੈ, ਜਦ ਪੰਜਾਬ ਵਿੱਚ ਇਨ੍ਹਾਂ ਦੇ ਨਾਮ ਦਾ ਡੰਕਾ ਵਜੇਗਾ ਤੇ 'ਵਾਹਿਗੁਰੂ ਜੀ ਦੇ ਖਾਲਸੇ ਦੀ ਤਲਵਾਰ' ਦੇ ਅੱਗੇ ਸਭ ਸਿਰ ਝੁਕਾਣਗੇ।
ਸਿੱਖ ਦੁਰਾਨੀ ਬਾਦਸ਼ਾਹਾਂ ਦੇ ਆਉਣ ਸਮੇਂ ਐਧਰ ਓਧਰ ਰਹਿੰਦੇ ਸਨ। ਵੇਲੇ ਸਿਰ ਨੁਕਸਾਨ ਪੁਚਾਣ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਦੇ ਸਨ, ਕਿੰਤੂ ਆਹਮੋ ਸਾਹਮਣੇ ਹੋ ਕੇ ਕਦੇ ਟਾਕਰਾ ਨਹੀਂ ਹੋਇਆ ਸੀ।
ਸੰਮਤ ੧੮੧੮ ਬਿਕ੍ਰਮੀ ਮੁਤਾਬਕ ੧੭੬੨ ਈਸਵੀ ਨੂੰ ਸਿੱਖਾਂ ਨੇ ਸਰਹੰਦ ਦੇ ਹਾਕਮ ਜੈਨ ਖਾਂ ਨੂੰ ਜੋ ਅਹਿਮਦਸ਼ਾਹ ਅਬਦਾਲੀ ਵਲੋਂ ਨੀਯਤ ਸੀ, ਸ਼ਕਸਤ ਦੇ ਕੇ ਸ਼ਹਿਰ ਤੇ ਕਬਜ਼ਾ ਕਰ ਲਿਆ। ਇਹ ਖ਼ਬਰ ਸੁਣਦਿਆਂ ਹੀ ਅਹਿਮਦਸ਼ਾਹ ਅਬਦਾਲੀ ੧ ਲਖ ੪੦ ਹਜ਼ਾਰ ਲੜਾਕਾ ਫੌਜ ਲੈ ਕੇ ਪੰਜਾਬ ਵਿੱਚ ਆ ਗਿਆ। ਜੰਡਿਆਲੇ ਦੇ ਰਈਸ ਆਕਲ ਦਾਸ ਦੇ ਖ਼ਬਰ ਦੇਣ ਤੇ ਬਾਦਸ਼ਾਹ ਨੇ ਸਿੱਖਾਂ ਨੂੰ ਰਾਏਪੁਰ ਗੋਜਰ ਵਾਲਾ ਕੁਤਬਾ ਬਾਮਨੀ ਦੇ ਵਿਚਕਾਰ ਮੈਦਾਨ ਵਿੱਚ ਆ ਘੇਰਿਆ। ਸ਼ਾਹੀ ਹੁਕਮ ਦੇ ਨਾਲ ਦੂਜੇ ਪਾਸੇ ਨਵਾਬ ਜਮਾਲ ਖਾਂ ਮਲੇਰ ਕੋਟਲੇ ਦਾ ਰਾਇ ਕਲਹਾ ਰਈਸ ਰਾਇਕੋਟ, ਲਛਮੀ ਨਰਾਇਣ ਦੁਵਾਬਾ ਬਿਸਤ ਸਿੱਖਾਂ ਦੇ ਪਾਸੀਂ ਆ ਘੇਰਾ ਪਾਇਆ। ਤਿੰਨ ਪਹਿਰ ਤਕ ਸਖ਼ਤ ਲੜਾਈ ਹੋਈ। ਦੁਸ਼ਮਣ ਦੀ ਅਣਗਿਣਤ ਫੌਜ ਆਈ ਵੇਖ ਕੇ ਸਿੱਖਾਂ ਆਪਣੇ ਆਪ ਨੂੰ ਇਸ ਮੈਦਾਨ ਵਿੱਚੋਂ ਇੱਕ ਪਾਸੇ ਕਰ ਲਿਆ।
ਮੁਸਲਮਾਨ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਸ ਲੜਾਈ ਵਿੱਚ ੩੦ ਹਜ਼ਾਰ ਸਿੱਖ ਕਤਲ ਹੋਇਆ, ਕਿੰਤੂ ਇਹ ਗੱਲ ਠੀਕ ਨਹੀ। ਇਸ ਵਿੱਚ ਸ਼ੱਕ ਨਹੀਂ ਕਿ ਸਿੱਖਾਂ ਦਾ ਨੁਕਸਾਨ ਬਹੁਤਾ ਹੋਇਆ, ਕਿੰਤੂ ਮੁਸਲਮਾਨ ਸਿੱਖਾਂ ਨਾਲੋਂ ਦੂਣੀ ਗਿਣਤੀ ਵਿੱਚ ਮੈਦਾਨ ਵਿੱਚ ਮੋਏ ਹੋਏ ਮਿਲੇ, ਜਿਨ੍ਹਾਂ ਨੂੰ ਬਾਦਸ਼ਾਹ ਨੇ ਉਠਵਾ ਕੇ ਦਬਾ ਦਿੱਤਾ। ਇਸ ਲੜਾਈ ਨੂੰ ਸਿੱਖਾਂ ਦੇ ਇਤਿਹਾਸ ਵਿੱਚ ਵਡਾ ਘਲੂਘਾਰਾ ਕਰ ਕੇ ਲਿਖਿਆ ਹੈ। ਇਸ ਵਿੱਚ ਸ਼ੱਕ ਨਹੀਂ ਕਿ ਰਾਜਾ ਆਲਾ ਸਿੰਘ ਸਰਹੰਦ ਦੀ ਲੁੱਟ ਤੇ ਵੱਡੇ ਘਲੂਘਾਰੇ ਦੇ ਲੜਾਈ ਵਿੱਚ ਸ਼ਾਮਲ ਨਹੀਂ ਹੋਇਆ ਸੀ, ਕਿੰਤੂ ਭੱਟੀ ਰਾਜਪੂਤਾਂ ਰਾਏ ਕੁਲਹਾ ਨੇ ਜੋ ਰਾਜਾ ਆਲਾ ਸਿੰਘ ਦੇ ਪੁਰਾਣੇ ਵੈਰੀ ਸੀ, ਬਾਦਸ਼ਾਹ ਨੂੰ ਕਹਿ ਦਿੱਤਾ ਕਿ ਇਹ ਜੋ ਕੁਝ ਹੋਇਆ ਹੈ, ਸਰਦਾਰ ਆਲਾ ਸਿੰਘ ਦੀ ਚੁੱਕ ਦੇ