ਇਹ ਖਾਨਦਾਨ ਵੀ ਉਸੇ ਦਰਖਤ ਦੀ ਇੱਕ ਸ਼ਾਖ ਹੈ ਜਿਸ ਤੋਂ ਰਿਆਸਤ ਪਟਯਾਲਾ ਪ੍ਰਗਟ ਹੋਇਆ, ਅਰਥਾਤ ਚੌਧਰੀ ਫੂਲ ਦਾ ਸਭ ਤੋਂ ਵੱਡਾ ਲੜਕਾ ਤਲੋਕ ਸਿੰਘ: ਜਿਸ ਨੂੰ ਤਲੋਕਾ ਕਹਿੰਦੇ ਸਨ, ਇਸ ਖਾਨਦਾਨ ਦਾ ਵੱਡਾ ਹੋਇਆ ਹੈ, ਜਿਸ ਨੂੰ ਵੱਡਾ ਹੋਣ ਦੇ ਕਾਰਣ ਆਪਣੇ ਬਾਪ ਦੀ ਜਗ੍ਹਾ ਦਿਲੀ ਦਰਬਾਰ ਵੱਲੋਂ ਚੌਧਰੀ ਦਾ ਖ਼ਿਤਾਬ ਮਿਲ੍ਯਾ। ਇਸ ਕਰ ਕੇ ਖਾਨਦਾਨ ਨਾਭਾ ਆਪਣੇ ਆਪ ਨੂੰ ਪਟਿਆਲਾ ਤੇ ਜੀਂਦ ਨਾਲੋਂ ਆਪਣਾ ਦਰਜਾ ਉੱਚਾ ਖ਼ਿਆਲ ਕਰਦੇ ਹਨ। ਚੌਧਰੀ ਫੂਲ ਨੇ ੧੭੪੭ ਵਿੱਚ ਚਲਾਣਾ ਕੀਤਾ। ਓਹਦਾ ਲੜਕਾ ਤਲੋਕਾ ਜੋ ਸੰਮਤ ੧੭੧੬ ਬਿ. ਨੂੰ ਉਤਪੰਨ ਹੋਇਆ, ਉਸ ਦੀ ਜਗ੍ਹਾ ਤੇ ਬੈਠਾ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸੱਦ ਭੇਜਣ ਤੇ ਭਰਾਵਾਂ ਸਮੇਤ ਅਨੰਦਪੁਰ ਪੁੱਜਾ ਤੇ ਪਹਾੜੀ ਰਾਜਿਆਂ ਦੇ ਯੁੱਧ ਵਿੱਚ ਗੁਰੂ ਜੀ ਵੱਲੋਂ ਲੜਦਾ ਰਿਹਾ। ਇਹ ਗੱਲ ਉਸ ਹੁਕਮਨਾਮੇ ਤੋਂ ਸਿੱਧ ਹੈ ਜੋ ਗੁਰੂ ਜੀ ਨੇ ੧੭੫੩ ਵਿੱਚ ਇੱਕ ਕਪੜੇ ਤੇ ਕਟਾਰ ਸਮੇਤ ਇਨ੍ਹਾਂ ਦੇ ਪਾਸ ਭੇਜਿਆ ਸੀ ਜੋ ਹੁਣ ਰਿਆਸਤ ਨਾਭਾ ਵਿੱਚ ਮੌਜੂਦ ਹੈ, ਉਸ ਵਿੱਚ ਗੁਰੂ ਸਾਹਿਬ ਵੱਲੋਂ ਇਹ ਵੀ ਲਿਖਿਆ ਹੈ ਕਿ ਭਾਈ ਰਾਮਾ! ਭਾਈ ਤਲੋਕਾ! ਤੇਰਾ ਘਰ ਮੇਰਾ ਘਰ ਹੈ, ਆਪਣੇ ਸਵਾਰ ਲੈ ਕੇ ਜ਼ਰੂਰ ਆਉਣਾ।
ਇਸ ਤਰ੍ਹਾਂ ਇਹ ਦੋਨੋਂ ਭਰਾ ਕਈ ਵਾਰ ਗੁਰੂ ਜੀ ਦੇ ਸੱਦਣ ਤੇ ਆਪਣੀ ਫੌਜ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਂਦੇ ਰਹੇ, ਜਿਨ੍ਹਾਂ ਦਾ ਫ਼ਲ ਇਹ ਹੋਇਆ ਕਿ ਇਨ੍ਹਾਂ ਦੋਨਾਂ ਸਰਦਾਰਾਂ ਦੀ ਪਤ ਤੇ ਸਰਦਾਰੀ ਬਣ ਗਈ। ਤਲੋਕ ਸਿੰਘ ਆਪਣੇ ਮੁਲਕ ਦਾ ਸ਼ਾਹੀ ਮਾਲਗੁਜ਼ਾਰ ਬਣ ਗਿਆ, ਇਸ ਕਰ ਕੇ ਇਸ ਮੁਲਕ ਦੀ ਅਦਾਲਤ ਵੀ ਓਹਦੇ ਹੱਥ ਰਹੀ।
ਇਸ ਨੇ ਆਪਣੇ ਨਿਕੇ ਭਰਾ ਰਾਮ ਸਿੰਘ ਜਿਸ ਦਾ ਪਹਿਲਾਂ ਨਾਮ ਰਾਮਾ ਸੀ ਅਤੇ ਜੋ ਪਟ੍ਯਾਲਾ ਖਾਨਦਾਨ ਦਾ ਬਜ਼ੁਰਗ ਸੀ, ਪਿੰਡ ਫੂਲ ਵਿੱਚ ਰਹਿ ਕੇ ਬੜੀ ਪਤ ਬਣਾ ਲਈ। ਪਿੰਡ ਭਾਈ ਰੂਪਾ ਭਾਵੇਂ ਇਸ ਪਿੰਡ ਦੀ ਨੀਂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਈ ਰੂਪੇ ਦੇ ਹੱਥੋਂ ਰਖਾ ਗਏ ਸਨ, ਕਿੰਤੂ ਉਸ ਦੀ ਉੱਨਤੀ ਵਿੱਚ ਜੋ ਲੋਕ ਰੁਕਾਵਟ ਪਾਂਦੇ ਸਨ। ਉਨ੍ਹਾਂ ਨੂੰ ਡੰਡ ਦੇ ਕੇ ਇਨ੍ਹਾਂ ਦੋਨੋਂ ਭਰਾਵਾਂ ਇਹ ਪਿੰਡ ਵਸਾਇਆ। ਇਸ ਕਰ ਕੇ ਇਨ੍ਹਾਂ ਦੋਨਾਂ ਭਰਾਵਾਂ ਦਾ ਇੱਕੋ ਜਿਹਾ ਹਿੱਸਾ ਪਿੰਡ ਰੂਪੇ ਵਿੱਚ ਰਿਹਾ, ਜੋ ਹੁਣ ਕਿਸੇ ਖ਼ਾਸ ਕਾਰਨ ਤੋਂ ਰਿਆਸਤ ਨਾਭੇ ਵਿੱਚ ਆ ਗਿਆ। ਸਰਹੰਦ ਦੇ ਦਰਬਾਰ ਵਿੱਚ ਇਨ੍ਹਾਂ ਦੀ ਬੜੀ ਆਬਰੂ ਬਣੀ ਰਹੀ। ਕਿੰਤੂ ੧੭੬੧ ਬਿਕ੍ਰਮੀ ਨੂੰ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ, ਤਦ ਅਚਣਚੇਤ ਇਨੀਂ ਦਿਨੀਂ ਇਹ ਦੋਨੋਂ ਭਰਾ ਜੰਗ ਮੁੱਕਣ ਪਿੱਛੋਂ ਉੱਥੇ ਪੁੱਜ ਕੇ ਤਲੋਕ ਸਿੰਘ ਨੇ ਕਦੇ ਖਾਂ ਸਪਾਹੀ ਜੋ ਸਾਹਿਬਜ਼ਾਦਿਆਂ ਦੇ ਸਰੀਰ ਦਾ ਰਖਵਾਲਾ ਸੀ, ਚਾਲਾਂ ਵਿੱਚ ਲਾ ਰਖ੍ਯਾ ਤੇ ਰਾਮ ਸਿੰਘ ਨੇ ਇੱਕ ਖੂਹ ਦੀਆਂ ਲਕੜਾਂ ਇਕੱਠੀਆਂ ਕਰ ਕੇ ਦੋਨਾਂ ਸਾਹਿਬਜ਼ਾਦਿਆਂ ਦੇ ਸਰੀਰ ਓਹਦੇ ਵਿੱਚ ਰੱਖ ਕੇ ਅਗਨੀ ਲਗਾ ਦਿੱਤੀ। ਕਈ ਕਹਿੰਦੇ ਹਨ ਕਿ ਗੋਹੇ (ਪਾਥੀਆਂ) ਦੇ ਢੇਰ ਵਿੱਚ ਰੱਖ ਕੇ ਅੱਗ ਲਾ ਦਿੱਤੀ ਸੀ। ਸਰਹੰਦ ਦੇ ਸੂਬੇ ਨੇ ਇਸ ਕਾਰਨ ਇਨ੍ਹਾਂ ਨੂੰ ਫੜ ਕੇ ਕੈਦ ਕਰ ਦਿੱਤਾ, ਕਿੰਤੂ ਇਨ੍ਹਾਂ ਨੇ ਇੱਕ ਅਦਭੁਤ ਵਿਓਂਤ ਨਾਲ ਇੱਥੋਂ ਛੁਟਕਾਰਾ ਪਾ ਲਿਆ। ਜਦ ਇਹ ਗੱਲ ਗੁਰੂ ਸਾਹਿਬ ਜੀ ਨੇ ਸੁਣੀ ਤਦ ਓਹਨਾਂ ਨੇ ਇਨ੍ਹਾਂ ਦੇ ਹੱਕ ਵਿੱਚ ਵਰ ਦਿੱਤਾ। ਫਿਰ ਇਨ੍ਹਾਂ ਨੂੰ ਦਮਦਮੇ ਸਾਹਿਬ ਆਪਣੇ ਹਥੀਂ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਤੇ ਸਰਦਾਰੀ ਬਖ਼ਸ਼ੀ, ਜਿਸ ਖ਼ੁਸ਼ੀ ਦੇ ਕਾਰਨ ਇਨ੍ਹਾਂ ਤੇ ਇਨ੍ਹਾਂ ਦੀ ਸੰਤਾਨ ਨੇ ਬਹੁਤ ਤਰੱਕੀ ਕੀਤੀ।
ਚੌਧਰੀ ਤਲੋਕ ਸਿੰਘ ਜੋ ਗੁਰੂ ਸਾਹਿਬ ਦਾ ਭਰੋਸੇ ਵਾਲਾ ਸਿੱਖ ਸੀ ੧੭੮੬ ਬਿਕ੍ਰਮੀ ਨੂੰ ਚਲਾਣਾ ਕਰ ਗਿਆ।
ਚੌਧਰੀ ਤਲੋਕੇ ਦਾ ਵਿਆਹ ਪਿੰਡ ਰੋੜੀ ਵਿੱਚ ਚੌਧਰੀ ਸੈਦੋ ਦੇ ਘਰ ਓਹਦੀ ਲੜਕੀ ਬਖਤੇ ਨਾਲ ਹੋਇਆ ਸੀ, ਜਿਸ ਤੋਂ ਦੋ ਪੁੱਤ੍ਰ ਗੁਰਦਿਤ ਸਿੰਘ ਤੇ ਸੁਖਚੈਨ ਸਿੰਘ ਉਤਪੰਨ ਹੋਏ। ਸੁਖਚੈਨ ਸਿੰਘ ਜੀਂਦ