Back ArrowLogo
Info
Profile

੨੬. ਮਲੇਰ ਕੋਟਲਾ ਤੇ ਮਨੀ ਮਾਜਰੇ ਤੇ ਫਤਹਿ

ਇਨ੍ਹਾਂ ਹੀ ਦਿਨਾਂ ਵਿੱਚ ਰਾਜਾ ਅਮਰ ਸਿੰਘ ਨੇ ਮਾਲੇਰ ਕੋਟਲੇ ਦੇ ਅਫ਼ਗਾਨਾਂ ਤੋਂ ਲੜਾਈ ਕਰ ਕੇ ਪਿੰਡ ਬਠਾ ਲੈ ਲਿਆ ਤੇ ਜਮਾਲ ਖਾਂ ਰਈਸ ਜਿਸ ਨੇ ਅਹਿਮਦ ਸ਼ਾਹ ਨੂੰ ਧੋਖਾ ਦੇ ਕੇ ਬਰਨਾਲੇ ਤੇ ਚੜ੍ਹਾਇਆ ਸੀ, ਮਾਰਿਆ ਗਿਆ ਤੇ ਉਹਦੇ ਪੁੱਤਰ ਅਤਾਉਲਾ ਖਾਂ ਨੇ ਸੁਲਾਹ ਕਰ ਲਈ।

ਰਾਜਾ ਅਮਰ ਸਿੰਘ ਨੇ ਇੱਕ ਹਜ਼ਾਰ ਸਪਾਹ ਗ਼ਰੀਬ ਦਾਸ ਰਈਸ ਮਨੀ ਮਾਜਰੇ ਦੇ ਵਿਰੁੱਧ ਭੇਜੇ, ਗ਼ਰੀਬ ਦਾਸ ਨੇ ਰਾਜੇ ਆਲਾ ਸਿੰਘ ਦੇ ਚਲਾਣਾ ਕਰਨ ਦੀ ਖ਼ਬਰ ਸੁਣ ਕੇ ਪੰਜਵੜ* ਦੇ ਇਲਾਕੇ ਤੇ ਆਪਣਾ ਕਬਜ਼ਾ ਕਰ ਲਿਆ ਸੀ ਤੇ ਭਾਈ ਮੈਹਤੇ ਕਾ, ਬਖਤਾ ਸਿੰਘ ਦੁਲਟ, ਮਾਨ ਸਿੰਘ ਹਰੀ ਕੇ ਆਦਿਕ ਸਰਦਾਰ ਬਖ਼ਸ਼ੀ ਲਖਨਾ ਡੋਗਰ ਦੀ ਫੌਜ ਸਮੇਤ ਰਵਾਨਾ ਕੀਤਾ, ਜਿਸ ਨੇ ਨਾਹਨ ਹੰਡੋਰ ਤੇ ਖਲੋਰ ਦੇ ਰਾਜਿਆਂ ਦੀ ਸਹਾਇਤਾ ਨਾਲ ਤਿੰਨ ਮਹੀਨੇ ਦੀ ਲੜਾਈ ਦੇ ਮਗਰੋਂ ਪੰਜਵੜ ਦਾ ਇਲਾਕਾ ਗ਼ਰੀਬ ਦਾਸ ਤੋਂ ਛੁਡਾ ਲਿਆ। ਬਨੇਛ ਦੇ ਮੁਕਾਮ ਤੇ ਨਾਹਨ ਦਾ ਰਾਜਾ ਅਮਰ ਸਿੰਘ ਨਾਲ ਮਿਤਰਾਨਾਂ ਸਬੰਧ ਹੋਇਆ, ਜਿਸ ਤੋਂ ਇਹ ਕਿਲ੍ਹਾ ਓਸੇ ਨੂੰ ਦੇ ਦਿੱਤਾ।

੨੭. ਕੋਟਕਪੂਰਾ ਤੇ ਚੜ੍ਹਾਈ

ਇਸ ਤੋਂ ਪਿੱਛੋਂ ਰਾਜਾ ਅਮਰ ਸਿੰਘ ਨੇ ਸ੍ਰਦਾਰ ਜੋਧ ਸਿੰਘ ਰਈਸ ਕੋਟਕਪੂਰਾ ਤੇ ਜੋ ਫਰੀਦਕੋਟ ਦੇ ਲਾਗੇ ਹੈ, ਅਣਬਣ ਹੋ ਜਾਣ ਕਰ ਕੇ ਚੜ੍ਹਾਈ ਕੀਤੀ। ਰਾਜਾ ਅਮਰ ਸਿੰਘ ਦੇ ਅਸਤਬਲ ਦਾ ਇੱਕ ਘੋੜਾ ਤੇ ਘੋੜੀ ਕੋਟਕਪੂਰੇ ਚਲੀ ਗਈ ਸੀ। ਰਾਜਾ ਅਮਰ ਸਿੰਘ ਨੇ ਇਹਦੀ ਮੰਗ ਕੀਤੀ। ਜੋਧ ਸਿੰਘ ਨੇ ਇਸ ਮੰਗ ਨੂੰ ਘੱਟੇ ਕੌਡਾਂ ਵਿੱਚ ਰੁਲਾਣਾ ਚਾਹਿਆ, ਜਿਸ ਤੇ ਇਹ ਗੱਲ ਲੜਾਈ ਦਾ ਕਾਰਨ ਬਣੀ।

ਅਜੇ ਰਾਜਾ ਅਮਰ ਸਿੰਘ ਕੋਟਕਪੂਰੇ ਤੋਂ ਪੰਜ ਮੀਲ ਦੀ ਵਿਥ ਤੇ ਸੀ ਕਿ ਜੋਧ ਸਿੰਘ ਆਪਣੇ ਬੇਟੇ ਦੇ ਨਾਲ ਰੱਥ ਤੇ ਸਵਾਰ ਹੋ ਡੇਢ ਸੋ ਸਵਾਰਾਂ ਸਮੇਤ ਫੌਜ ਦੀ ਵੇਖ ਭਾਲ ਲਈ ਆ ਨਿੱਕਲਿਆ। ਅਚਣਚੇਤ ਪਟਯਾਲੇ ਦੀ ਫੌਜ ਨੇ ਉਸ ਨੂੰ ਘੇਰ ਲਿਆ।

ਇਹ ਤੀਰ ਚਲਾਣ ਵਿੱਚ ਉਸਤਾਦ ਸੀ, ਇਸ ਕਰ ਕੇ ਬਹੁਤ ਸਾਰੇ ਆਦਮੀ ਮਾਰ ਕੇ ਮਰ ਗਿਆ। ਇਸ ਦਾ ਲੜਕਾ ਫੱਟੜ ਹੋ ਕੇ ਘਰ ਜਾ ਕੇ ਮਰ ਗਿਆ। ਕਹਿੰਦੇ ਹਨ ਜਦ ਜੋਧ ਸਿੰਘ ਦੇ ਤੀਰ ਮੁੱਕ ਗਏ ਤਦ ਤਲਵਾਰ ਧੂਹ ਕੇ ਮੈਦਾਨ ਵਿੱਚ ਆ ਵੜਿਆ ਤੇ ਕਸਮ ਦੇ ਦਿੱਤੀ ਕਿ ਹੁਣ ਤਲਵਾਰ ਨਾਲ ਲੜ। ਪਟਯਾਲੇ ਦੇ ਬਖ਼ਸ਼ੀ ਲਖਨੇ ਨੇ ਵੀ ਤੀਰ ਤੇ ਗੋਲੀ ਬੰਦ ਕਰ ਦਿੱਤੀ। ਰਾਮਬਖ਼ਸ਼, ਧੋਂਕਲ ਸਿੰਘ ਪੂਰਬੀਆ, ਭਾਈ ਸਿੰਘ, ਮਾਨ ਸਿੰਘ, ਬੂਟਾ ਸਿੰਘ, ਬਖਤਾ ਸਿੰਘ ਆਦਿਕ ਮਹਾਰਾਜਾ ਦੇ ਬਹਾਦਰ ਸਰਦਾਰ ਤਲਵਾਰਾਂ ਧੂਹ ਕੇ ਖੂਬ ਲੜੇ। ਅੰਤ ਨੂੰ ਜੋਧ ਸਿੰਘ ਦਾ ਸਿਰ ਭਾਈ ਸਿੰਘ ਦੇ ਹੱਥੋਂ ਕੱਟਿਆ ਗਿਆ। ਮਹਾਰਾਜਾ ਬਹੁਤ ਨਾਰਾਜ਼ ਹੋਏ ਕਿ ਅਜਿਹੇ ਬਹਾਦਰ ਨੂੰ ਮਾਰਣਾ ਨਹੀਂ ਸੀ ਚਾਹੀਦਾ। ਫਿਰ ਮਹਾਰਾਜਾ ਸਾਹਿਬ ਇੱਥੋਂ ਹੀ ਪਟਯਾਲੇ ਮੁੜ ਗਏ।

੨੮. ਭੱਟੀਆਂ ਤੇ ਦੂਜੀ ਵੇਰ ਹੱਲਾ

ਸੰਮਤ ੧੮੨੮ ਦੇ ਆਰੰਭ ਵਿੱਚ ਰਾਜਾ ਅਮਰ ਸਿੰਘ ਨੇ ਆਪਣੇ ਭਾਈ ਕੰਵਰ ਹਿੰਮਤ ਸਿੰਘ ਚੌਧਰੀ ਹਮੀਰ ਸਿੰਘ ਸਮੇਤ ਫਿਰ ਭੱਟੀ ਰਾਜਪੂਤਾਂ ਤੇ ਜੋ ਓਹਦੇ ਇਲਾਕੇ ਵਿੱਚ ਗੜਬੜ ਮਚਾਈ ਰੱਖਦੇ ਸਨ, ਚੜ੍ਹਾਈ ਕੀਤੀ। ਓਹਨਾਂ ਦੇ ਵੱਡੇ ਵੱਡੇ ਪਿੰਡ ਹਮਰਮਾ ਸਿੰਘ ਫਤਹ ਕਰ ਕੇ ਆਪਣੇ ਕਬਜ਼ੇ ਵਿੱਚ ਲੈ ਆਇਆ, ਕਿੰਤੂ ਕੁਝ ਹੋਰ ਫਤਿਆਬਾਦ ਦੇ ਭੱਟੀਆਂ ਤੇ ਪਚਾਧਿਆਂ, ਰਾਜਪੂਤਾਂ ਨੇ ਸਲਾਹ ਕਰ ਕੇ ੨੦ ਹਜ਼ਾਰ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇੱਕ ਰਾਤ ਅਚਣਚੇਤ ਹੱਲਾ ਕਰ ਦਿੱਤਾ, ਜਿਸ ਤੋਂ ਪਟਿਆਲੇ ਦੀ ਸਪਾਹ ਨੂੰ ਬਹੁਤ ਨੁਕਸਾਨ ਪੁੱਜਾ ਤੇ

------------------

*ਕਸਬਾ ਪੰਜਵੜ ਅੰਬਾਲਾ ਤੋਂ ਉੱਤਰ ਵਾਲੇ ਪਾਸੇ ਉੱਚੀ ਪਹਾੜੀ ਤੇ ਹੈ। ਪਟਯਾਲੇ ਦੇ ਰਾਜੇ ਗਰਮੀਆਂ ਵਿੱਚ ਇੱਥੇ ਹੀ ਰਿਹਾ ਕਰਦੇ ਸਨ, ਜਿੱਥੇ ਇੱਕ ਸੁੰਦਰ ਬਾਗ਼ ਬਣਿਆ ਹੋਇਆ ਹੈ ਅਤੇ ਜਿਸ ਦੇ ਟਾਕਰੇ ਦਾ ਉੱਤਰੀ ਹਿੰਦ ਵਿੱਚ ਕੋਈ ਬਾਗ ਨਹੀਂ।

23 / 181
Previous
Next