

ਅੱਠ ਕੋਹ ਦਾ ਫਾਸਲਾ ਪਿਛੇ ਹਟ ਆਈ। ਕਿੰਤੂ ਦੂਜੇ ਦਿਨ ਹਿੰਮਤ ਸਿੰਘ ਨੇ ਇਸ ਹਿੰਮਤ ਤੇ ਦਲੇਰੀ ਨਾਲ ਵੈਰੀ ਤੇ ਹੱਲਾ ਕੀਤਾ ਕਿ ਹਜ਼ਾਰਾਂ ਆਦਮੀ ਦੁਸ਼ਮਣ ਦੇ ਮੈਦਾਨ ਵਿੱਚ ਕੰਮ ਆਏ ਤੇ ਫਤਹਿ ਦਾ ਸੇਹਰਾ ਕੇਵਲ ਹਿੰਮਤ ਸਿੰਘ ਦੇ ਸਿਰ ਬੱਝਾ। ਭੱਟੀਆਂ ਦਾ ਸਾਰਾ ਇਲਾਕਾ ਰਾਜਾ ਅਮਰ ਸਿੰਘ ਦੇ ਕਬਜ਼ੇ ਵਿੱਚ ਆ ਗਿਆ। ਰਾਣੀਆਂ ਦਾ ਪ੍ਰਗਣਾ ਮਹਾਰਾਜਾ ਨਾਭੇ ਦੇ ਹੱਥ ਲੱਗਾ।
ਜੀਤ ਸਿੰਘ ਤੇ ਗਜੇ ਸਿੰਘ ਨਾਮ ਦੇ ਆਦਮੀਆਂ ਨੇ ਮਹਾਰਾਜਾ ਪਾਸ ਸ਼ਕਾਇਤ ਕੀਤੀ ਕਿ ਸੁਖਚੈਨ ਸਿੰਘ ਜੋ ਕਿ ਸਾਬੋਧੇ ਨੇ ਜੋ ਬਠਿੰਡੇ ਦੇ ਕਿਲ੍ਹੇ ਦਾ ਮਾਲਕ ਹੈ, ਸਾਡੀ ਤੀਵੀਂ ਦੀ ਬੜੀ ਬੇਪਤੀ ਕੀਤੀ ਹੈ, ਆਪ ਸਾਡੀ ਮਦਦ ਕਰੋ? ਰਾਜਾ ਅਮਰ ਸਿੰਘ ਅਜਿਹੇ ਉਪਕਾਰ ਦੇ ਸਮਿਆਂ ਦੀ ਉਡੀਕ ਵਿੱਚ ਰਹਿੰਦਾ ਸੀ। ਉਸ ਵੇਲੇ ਇੱਕ ਬਹਾਦਰ ਫੌਜ ਉਹਨਾਂ ਦੇ ਨਾਲ ਭੇਜ ਕੇ ਆਪ ਵੀ ਉਸ ਦੇ ਪਿੱਛੇ ਰਵਾਨਾ ਹੋ ਗਿਆ। ਸੁਖਚੈਨ ਸਿੰਘ ਨੂੰ ਵੀ ਇਸ ਚੜ੍ਹਾਈ ਦੀ ਖ਼ਬਰ ਮਿਲ ਗਈ। ਕਿਲ੍ਹੇ ਵਿੱਚ ਬੈਠ ਕੇ ਉਹਨੇ ਵੀ ਆਪਣੀ ਹਰ ਤਰ੍ਹਾਂ ਨਾਲ ਪਕਿਆਈ ਕਰ ਲਈ। ਕਿਲ੍ਹਾ ਇੰਨਾ ਪੱਕਾ ਸੀ ਕਿ ਉਹਦਾ ਫਤਹਿ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ। ਇਸ ਕਰ ਕੇ ਰਾਜਾ ਅਮਰ ਸਿੰਘ ਨੇ ਇੱਕ ਸਾਲ ਵਾਸਤੇ ਕਿਲ੍ਹੇ ਪਾਸੀਂ ਘੇਰਾ ਪਾ ਦਿੱਤਾ। ਜਦ ਅੰਦਰੋਂ ਰਸਦ ਉੱਕਾ ਮੁੱਕ ਗਈ ਤਦ ਸੁਖਚੈਨ ਸਿੰਘ ਨੇ ਤੰਗ ਆ ਕੇ ਸੁਲਾਹ ਦਾ ਪੈਗਾਮ ਭੇਜਿਆ ਜੋ ਮਨਜ਼ੂਰ ਹੋ ਗਿਆ। ਕੇਵਲ ਪਿੰਡ ਜਕਾਬਾਹਮਨ ਪਤਰਾਲਾ ਤਲਵੰਡੀ ਨੰਗਲ ਆਦਿਕ ੨੪ ਪਿੰਡ ਸੁਖਚੈਨ ਸਿੰਘ ਦੇ ਪਾਸ ਜਾਗੀਰ ਵਜੋਂ ਛੱਡ ਕੇ ਬਾਕੀ ਚਾਰ ਲੱਖ ਦਾ ਇਲਾਕਾ ਕਿਲ੍ਹਾ ਬਠਿੰਡਾ ਸਮੇਤ ਆਪਣੇ ਕਾਬੂ ਵਿੱਚ ਕਰ ਲਿਆ।
੨੯. ਮਰਹੱਟਿਆਂ ਦੀ ਅਵਾਈ ਤੇ ਹਿੰਮਤ ਸਿੰਘ ਦਾ ਫਸਾਦ
ਇਸ ਦੇ ਪਿੱਛੋਂ ਸੰਮਤ ੧੮੨੯ ਬਿਕਰਮੀ ਦੇ ਆਰੰਭ ਵਿੱਚ ਝੁਨਕੋਰਾਓ ਸਪਾਹਸਲਾਰ ਮਰਹੱਟਿਆਂ ਦੀ ਆਉਂਦ ਸੁਣ ਕੇ ਭੋਏ ਤੀਰਥ* ਤੇ ਅਸ਼ਨਾਨ ਕਰਨ ਆ ਰਿਹਾ ਸੀ। ਇਸ ਕਰ ਕੇ ਮੁਲਕ ਵਿੱਚ ਹਿਲਜੁਲ ਮਚ ਆਈ। ਰਾਜਾ ਅਮਰ ਸਿੰਘ ਨੂੰ ਇਸ ਗੱਲ ਦੀ ਚਿੰਤਾ ਉਤਪੰਨ ਹੋ ਗਈ, ਜਿਸ ਤੋਂ ਉਹਨਾਂ ਆਪਣਾ ਸਾਰਾ ਮਾਲ ਅਸਬਾਬ ਬਠਿੰਡੇ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਕਿੰਤੂ ਜਦ ਉਹ ਥੋੜ੍ਹੇ ਜਿਹੇ ਦਿਨ ਭੋਏ ਠਹਿਰ ਕੇ ਵਾਪਸ ਚਲਾ ਗਿਆ, ਤਦ ਸਾਰਿਆਂ ਦੀ ਜਾਨ ਵਿਚ ਜਾਨ ਆਈ। ਹੁਣ ਮਰਹੱਟਿਆਂ ਵਲੋਂ ਬੇਖਟਕੇ ਹੋਏ ਭੱਟੀ ਰਾਜਪੂਤ ਮਰਹੱਟਿਆਂ ਦੀ ਆਉਂਦ ਸੁਣ ਕੇ ਆਕੜ ਗਏ ਸਨ। ਇਨ੍ਹਾਂ ਦੇ ਸੁਧਾਰ ਵਲ ਧਿਆਨ ਦਿੱਤਾ ਤੇ ਜਦ ਕੂਚ ਕੀਤਾ ਤਦ ਪਿੱਛੋਂ ਕੰਵਰ ਹਿੰਮਤ ਸਿੰਘ ਨੇ ਹਿੰਮਤ ਕਰ ਕੇ ਸ਼ਹਿਰ ਤੇ ਪਟਿਆਲੇ ਦੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਇਸ ਭਯਾਨਕ ਖ਼ਬਰ ਦੇ ਪੁੱਜਦੇ ਹੀ ਰਾਜਾ ਅਮਰ ਸਿੰਘ ਵਾਪਸ ਮੁੜ ਆਇਆ ਤੇ ਪਟਿਆਲੇ ਤੋਂ ੮ ਕੋਹ ਦੀ ਵਿੱਥ ਤੇ ਸਾਮਾਨਾ ਪਿੰਡ ਵਿੱਚ ਡੇਰਾ ਕਰ ਦਿੱਤਾ। ਸਾਰੇ ਰਈਸ ਉਹਦੇ ਪਾਸ ਆ ਗਏ। ਸਰਦਾਰ ਤਾਰਾ ਸਿੰਘ ਰਈਸ ਚੌਧਰੀ ਹਰੀਮ ਸਿੰਘ ਵਾਲੀਏ ਨਾਭਾ ਰਾਜਾ ਗਜਪਤ ਸਿੰਘ ਵਾਲੀਏ ਜੀਂਦ ਧੰਨਾ ਸਿੰਘ ਸੁਖਾ ਸਿੰਘ ਕੈਥਲ ਵਾਲੇ ਜੱਸਾ ਸਿੰਘ ਆਹਲੂਵਾਲੀਆ ਤੇ ਭਾਈ ਦੇਸੂ ਸਿੰਘ ਆਦਿਕ ਸਾਰੇ ਪ੍ਰਸਿੱਧ ਸਰਦਾਰ ਰਾਜਾ ਪਾਸ ਅੱਪੜ ਗਏ। ਕੀਰਤ ਪ੍ਰਕਾਸ਼ ਨਾਹਨ ਵਾਲਾ ਭੀ ਬਿਨਾਂ ਸਦੇ ਫੌਜ ਲੈ ਕੇ ਆ ਗਿਆ। ਹਿੰਮਤ ਸਿੰਘ ਨੂੰ ਉਮੈਦ ਸੀ ਕਿ ਰਾਜਾ ਅਮਰ ਸਿੰਘ ਦਾ ਐਸ਼ਵਰਜ ਤੇ ਪ੍ਰਤਾਪ ਵੇਖ ਕੇ ਦੂਜੇ ਰਾਜੇ ਈਰਖਾ ਕਰਦੇ ਹਨ, ਉਹ ਸਾਥ ਨਹੀਂ ਦੇਣਗੇ। ਪ੍ਰੰਤੂ ਉਹਦੇ ਇਸ ਤਰ੍ਹਾਂ ਸਾਰੇ ਰਾਜਿਆਂ ਨੂੰ ਆਇਆ ਵੇਖ ਕੇ ਹਿੰਮਤ ਸਿੰਘ ਦੀ ਹਿੰਮਤ ਦਾ ਲੱਕ ਟੁੱਟ ਗਿਆ। ਚਾਰਿਆਂ ਪਾਸਿਆਂ ਤੋਂ ਕਿਲ੍ਹੇ ਵਿੱਚ
---------------------
*ਹਿੰਦੂਆਂ ਵਿੱਚ ਇਹ ਤੀਰਥ ਬੜਾ ਪਵਿੱਤਰ ਸਮਝਿਆ ਜਾਂਦਾ ਹੈ। ਇੱਥੋਂ ਦੇ ਦਰਯਾ ਬਾਤ ਹਿੰਦੂਆਂ ਦੀਆਂ ਪੁਸਤਕਾਂ ਵਿੱਚ ਲਿਖਿਆ ਹੈ ਕਿ ਇਹ ਬ੍ਰਹਮਾ ਦੀ ਤੀਵੀਂ ਤੇ ਅਕਲ ਦੀ ਆਪਣੇ ਇਹ ਦੇਵੀ ਸੀ। ਕਿੰਤੂ ਜਦ ਇੱਕ ਵੇਰ ਮਖਸਾਂ ਇਸ ਨੂੰ ਕੁਰਸ਼ੇਤਰ ਦੇ ਜੰਗਲ ਵਿਚ ਘੇਰ ਲਿਆ, ਤਦ ਆਪ ਨੂੰ ਬਚਾਨ ਵਾਸਤੇ ਨਦੀ ਬਣ ਕੇ ਚੱਲ ਪਈ ਤੇ ਇਹ ਵੀ ਕਹਿੰਦੇ ਹਨ ਕਿ ਅਲਾਹਾਬਾਦ (ਪ੍ਰਯਾਗ ਰਾਜ) ਦੇ ਕਿਲ੍ਹੇ ਦੇ ਪਾਸ ਜਮਨਾ ਵਿੱਚ ਜਮਨਾ ਜਾ ਕੇ ਮਿਲ ਜਾਂਦੀ ਹੈ।