Back ArrowLogo
Info
Profile

੩੭. ਜੰਗ ਸਯਾਲਬਾ

ਰਾਜਾ ਅਮਰ ਸਿੰਘ ਨੇ ਸ਼ਿਆਲਬਾ ਵਲ ਜੋ ਉੱਥੋਂ ੧੬ ਮੀਲ ਦੀ ਵਿੱਥ ਤੇ ਹੈ, ਮੂੰਹ ਫੇਰਿਆ, ਉੱਥੋਂ ਦਾ ਰਈਸ ਸਰਦਾਰ ਹਰੀ ਸਿੰਘ ਬੜਾ ਧਨਵਾਨ ਸੀ। ਇਸ ਦਾ ਮੇਲ ਗੇਲ ਵੀ ਬੜੇ ਬੜੇ ਸਰਦਾਰਾਂ ਨਾਲ ਸੀ। ਇਸ ਕਰ ਕੇ ਜੱਸਾ ਸਿੰਘ ਰਾਮਗੜ੍ਹੀਆ, ਗੁਰਦਿਤ ਸਿੰਘ ਲੁਡਵਾਂ ਵਾਲਾ, ਕਰਮ ਸਿੰਘ ਸ਼ਹੀਦ ਸ਼ਾਹਜ਼ਾਦੇ ਪੁਰੀਆ, ਗੁਰਬਖ਼ਸ਼ ਸਿੰਘ ਅੰਬਾਲੇ ਵਾਲਾ ਤੇ ਹੋਰ ਸਰਦਾਰ ਵੀ ਆਪਣੀ ਆਪਣੀ ਫੌਜ ਲੈ ਕੇ ਸਹਾਇਤਾ ਲਈ ਆ ਗਏ। ਸਿਆਲਬਾ ਦੇ ਮੁਕਾਮ ਤੇ ਦੋਨੋਂ ਲਸ਼ਕਰਾਂ ਦਾ ਸਾਹਮਣਾ ਹੋ ਗਿਆ। ਉਸ ਵੇਲੇ ਭਾਵੇਂ ਮਹਾਰਾਜਾ ਪਟਿਆਲਾ ਦੀ ਫੌਜ ਇੰਨੀ ਕਾਫੀ ਨਹੀਂ ਸੀ ਕਿ ਹਰੀ ਸਿੰਘ ਦੀ ਫੌਜ ਦਾ ਟਾਕਰਾ ਕਰਦੀ ਤੇ ਨਾ ਹੀ ਇੰਨੀ ਆਸ ਸੀ ਕਿ ਸਿਆਲਬਾ ਦੇ ਰਈਸ ਪਾਸ ਏਨੀ ਫੌਜ ਇਕੱਤ ਹੋ ਜਾਏਗੀ, ਜੋ ਮਹਾਰਾਜਾ ਪਟਯਾਲਾ ਇੰਨੀ ਵਧੀਕ ਫੌਜ ਇਕੱਤਰ ਕਰਦਾ। ਕਿੰਤੂ ਉਸ ਵੇਲੇ ਦੀ ਲੋੜ ਨੇ ਮਹਾਰਾਜਾ ਪਟਯਾਲਾ ਦੀ ਫੌਜ ਨੂੰ ਲੜਨ ਲਈ ਮਜਬੂਰ ਕੀਤਾ। ਨਤੀਜਾ ਇਹ ਹੋਇਆ ਕਿ ਪਟਿਆਲੇ ਦੀ ਫ਼ੌਜ ਨੂੰ ਹਾਰ ਹੋਈ। ਕਈ ਸੌ ਆਦਮੀ ਮਾਰੇ ਗਏ। ਬਖ਼ਸ਼ੀ ਲਖਨਾ ਵੀ ਮਾਰਿਆ ਗਿਆ। ਦੀਵਾਨ ਨਾਨੂਮਲ ਫੱਟੜ ਹੋਇਆ। ਝੰਡੂ ਸਿੰਘ ਤੇ ਮਾਨ ਸਿੰਘ ਸਰਦਾਰ ਫੜੇ ਗਏ। ਇਸ ਹਾਰ ਤੋਂ ਰਾਜਾ ਅਮਰ ਸਿੰਘ ਨੂੰ ਬਹੁਤ ਜੋਸ਼ ਆਇਆ ਤੇ ਉਹਨਾਂ ਜੀਂਦ, ਨਾਭਾ ਤੇ ਰਾਏਕੋਟ ਆਦਿਕ ਸਾਰੇ ਰਾਜਿਆਂ ਦੋਸਤਾਂ ਸੱਜਣਾਂ ਮਿੱਤਰਾਂ ਨੂੰ ਸੁਨੇਹਾ ਭੇਜਿਆ ਕਿ ਸਾਰੇ ਆਪਣੀ ਆਪਣੀ ਫੌਜ ਲੈ ਕੇ ਸਹਾਇਤਾ ਵਾਸਤੇ ਪੁੱਜੇ। ਸਭ ਤੋਂ ਪਹਿਲਾਂ ਬੀਬੀ ਰਾਜਿੰਦਰ ਕੌਰ, ਜੋ ਕਿ ਰਾਜਾ ਅਮਰ ਸਿੰਘ ਦੇ ਚਾਚੇ ਦੀ ਲੜਕੀ ਸੀ ਤੇ ਬੜੀ ਬਹਾਦਰ ਦਲੇਰ ਵਿਧਵਾ ਸੀ, ਆਪਣੀ ੩੦੦੦ ਫੌਜ ਲੈ ਕੇ ਜੇਹੜੇ ਸਰਦਾਰ ਹਰੀ ਸਿੰਘ ਦੀ ਮਦਦ ਤੇ ਸਨ, ਉਹਨਾਂ ਦੇ ਇਲਾਕੇ ਵਿੱਚ ਦੀ ਗੁਜ਼ਰਦੀ ਪਟਿਆਲੇ ਪੁੱਜੀ। ਫਿਰ ਦੋਨੋਂ ਭਰਾ ਧੰਨਾ ਸਿੰਘ ਸੁਖਾ ਸਿੰਘ ਕੈਥਲ ਵਾਲੇ, ਨਾਭਾ ਤੇ ਜੀਂਦ ਦੇ ਰਈਸ, ਮਾਲੇਰ ਕੋਟਲੇ ਦੇ ਨਵਾਬ ਸ਼ੀਆਂ, ਕਿਸ਼ਨ ਸਿੰਹ ਨਾਹਨ, ਜੈ ਸਿੰਘ ਲਧੜਾਂ ਵਾਲਾ, ਤਾਰਾ ਸਿੰਘ ਡਲਾ ਵਾਲਾ ਤੇ ਉਸ ਦਾ ਮਾਤਹੈਤ ਸੈਧਾ ਸਿੰਘ ਕਨਹੀਆ ਵਾਲਾ, ਬੁਧ ਸਿੰਘ ਫੈਜਲਾ ਪੁਰੀਆ ਆਦਿਕ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆ ਗਏ। ਜਦ ਇਸ ਤਰ੍ਹਾਂ ਨਾਲ ਸਾਰੇ ਨਿੱਕੇ ਵਡੇ ਰਈਸ ਪਟਿਆਲੇ ਇਕੱਠੇ ਹੋ ਗਏ। ਤਦ ਪਟਿਆਲੇ ਦੀ ਫੌਜ ਨੇ ਸਰਦਾਰ ਚੂਹੜ ਸਿੰਘ ਦੀ ਮਾਤਹੈਤੀ ਤੇ ਦੂਜੇ ਸਰਦਾਰਾਂ ਦੀ ਫੌਜ ਨੇ ਆਪਣੇ ਰਈਸਾਂ ਦੀ ਕਮਾਨ ਵਿੱਚ ਸਿਆਲਬਾ ਵਲ ਕੂਚ ਕੀਤਾ।

ਸਿਆਲਬਾ ਪੁੱਜਦੇ ਹੀ ਦੋਨਾਂ ਪਾਸਿਆਂ ਤੋਂ ਦੋ ਤਿੰਨ ਵੇਰ ਸਖ਼ਤ ਟਾਕਰਾ ਹੋਇਆ। ਪਟਿਆਲੇ ਦੀ ਫੌਜ ਦਾ ਅਫਸਰ ਸ੍ਰ: ਚੂਹੜ ਸਿੰਘ ਭਦੌੜ ਵਾਲਾ ਸੀ, ਇਸ ਨੇ ਇੱਕ ਨਵੀਂ ਚਾਲ ਚਲੀ। ਜਿੰਨੇ ਰਈਸ ਸ੍ਰ: ਹਰੀ ਸਿੰਘ ਵਲ ਹੋ ਕੇ ਲੜਨ ਆਏ ਸਨ, ਸਾਰਿਆਂ ਨੂੰ ਲਾਲਚ ਦਿੱਤਾ ਜਿਸ ਤੋਂ ਉਹ ਰਾਤੋ-ਰਾਤ ਵਾਪਸ ਚਲੇ ਗਏ। ਇਕੱਲਾ ਹਰੀ ਸਿੰਘ ਰਹਿ ਗਿਆ, ਜਿਸ ਤੋਂ ਉਹਨੇ ਦੋ ਲਖ ਰੁਪਯਾ ਸਾਲਾਨਾ ਰਾਜਾ ਅਮਰ ਸਿੰਘ ਨੂੰ ਦੇਣਾ ਮੰਨ ਗਿਆ ਤੇ ਰਾਜਾ ਅਮਰ ਸਿੰਘ ਦੀ ਫੌਜ ਵਾਪਸ ਪਟਯਾਲੇ ਚਲੀ ਆਈ। ਸਿਆਲਬਾ ਦੇ ਇਲਾਕੇ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦਿੱਤਾ।

ਸੰਮਤ ੧੮੩੭ ਬਿਕ੍ਰਮੀ ਨੂੰ ਅਬਦੁਲ ਅਹਮਦ ਕਸ਼ਮੀਰ ਜੋ ਦਿੱਲੀ ਦਰਬਾਰ ਦਾ ਇੱਕ ਕਰਮਚਾਰੀ ਸੀ, ਸ਼ਾਹਜ਼ਾਦਾ ਫਰਖੰਦਾ ਬਖਤ ਨੂੰ ਨਾਲ ਲੈ ਕੇ ਤਯਾਰ ਹੋਇਆ ਕਿ ਸਿੱਖਾਂ ਨੇ ਜਿਹੜਾ ਇਲਾਕਾ ਦਿੱਲੀ ਦਰਬਾਰ ਦਾ ਲਿਆ ਹੋਇਆ ਹੈ, ਉਹ ਸਾਰਾ ਵਾਪਸ ਕੀਤਾ ਜਾਏ। ਫੌਜਾਂ ਨੇ ਚੜ੍ਹਾਈ ਕਰ ਦਿੱਤੀ। ਜਦ ਕੈਥਲ ਪੁੱਜਾ ਤਦ ਉੱਥੋਂ ਦੇ ਰਈਸ ਨੂੰ ਆਪਣੇ ਅਧੀਨ ਕਰ ਕੇ ਤਿੰਨ ਲਖ ਰੁਪਯਾ ਹਰਜਾਨਾ ਮੰਗਿਆ। ਉਹਨੇ ਦੋ ਲੱਖ ਰੁਪਯਾ ਨਕਦ ਦੇ ਦਿੱਤਾ ਤੇ ਇੱਕ ਲੱਖ ਰੁਪਯੇ ਦੇ ਬਦਲੇ ਆਪਣਾ ਲੜਕਾ ਲਾਲ ਸਿੰਘ ਇਹਦੇ ਨਾਲ ਭੇਜਿਆ। ਜਦ ਇਹ ਫੌਜ ਪਟਯਾਲੇ ਦੇ ਲਾਗੇ ਘੜਾਮ ਅਸਥਾਨ ਤੇ ਪੁੱਜੀ ਤਦ ਦੀਵਾਨ ਨਾਨੂੰ ਮਲ ਪਟਯਾਲੇ ਦੀ ਫ਼ੌਜ ਦੇ ਅਫਸਰ ਨੇ

27 / 181
Previous
Next