Back ArrowLogo
Info
Profile

ਨਾਭਾ ਤੇ ਜੀਂਦ ਦੀ ਫੌਜ ਦੀ ਸਹਾਇਤਾ ਨਾਲ ਇਸ ਜ਼ੋਰ ਦੇ ਨਾਲ ਲੜਾਈ ਕੀਤੀ ਕਿ ਬਾਦਸ਼ਾਹੀ ਫੌਜ ਦੇ ਪੈਰ ਹਿੱਲ ਗਏ। ਇੰਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਹਕੀਕਤ ਸਿੰਘ ਘੁਨੱਯਾ, ਖ਼ੁਸ਼ਹਾਲ ਸਿੰਘ ਫੈਜ਼ਲਾ ਪੁਰੀਆ ਤੇ ਤਾਰਾ ਸਿੰਘ ਜੋਧ ਸਿੰਘ ਮਾਝੇ ਦੇ ਸਰਦਾਰ ਇਕੱਠੇ ਹੋ ਕੇ ਪਟਯਾਲੇ ਦੀ ਫੌਜ ਦੀ ਸਹਾਇਤਾ ਲਈ ਆ ਗਏ।

੩੮. ਵਜ਼ੀਰ ਦਾ ਹਮਲਾ

ਇਨ੍ਹਾਂ ਫੌਜਾਂ ਦੀ ਅਵਾਈ ਦੀ ਧਮਕ ਨਾਲ ਦਿੱਲੀ ਦੀ ਸ਼ਾਹੀ ਫੌਜ ਦੇ ਛੱਕੇ ਛੁਟ ਗਏ। ਹੁਣ ਓਹਨਾਂ ਪਾਸੋਂ ਲੜਨਾ ਤਾਂ ਇੱਕ ਪਾਸੇ ਰਿਹਾ, ਵਾਪਸ ਮੁੜਨਾ ਮੁਸ਼ਕਲ ਹੋ ਗਿਆ। ਇਸ ਵਾਸਤੇ ਜੋ ਓਹਨਾਂ ਰਾਹ ਦੇ ਵਿੱਚ ਭਾਈ ਦੇਸੂ ਸਿੰਘ ਆਦਿਕ ਰਈਸਾਂ ਤੋਂ ਰੁਪਯਾ ਵਸੂਲ ਕੀਤਾ ਸੀ, ਓਹ ਸਾਰੀ ਰਕਮ ਸਰਦਾਰ ਬਘੇਲ ਸਿੰਘ ਦੀ ਰਾਹੀਂ ਸਿੰਘਾਂ ਨੂੰ ਕੜਾਹ ਪ੍ਰਸ਼ਾਦ ਵਾਸਤੇ ਦੇ ਕੇ ਮੁਸ਼ਕਲ ਨਾਲ ਆਪਣਾ ਪਿੱਛਾ ਛੁਡਾ, ਦਿਲੀ ਦਾ ਰਾਹ ਲਿਆ ਤੇ ਭਾਈ ਲਾਲ ਸਿੰਘ ਨੇ ਛੁਟਕਾਰਾ ਪਾਇਆ।

੩੯. ਮਹਾਰਾਜਾ ਅਮਰ ਸਿੰਘ ਦਾ ਚਲਾਣਾ ਤੇ ਇਨ੍ਹਾਂ ਦੇ ਗੁਣ

ਫੱਗਣ ਵਦੀ ਸੱਤਮੀ ਸੰਮਤ ੧੮੩੮ ਬਿਕ੍ਰਮੀ ਮੁਤਾਬਕ ਫਰਵਰੀ ਸ: ੧੭੮੧ ਨੂੰ ਰਾਜਾ ਅਮਰ ਸਿੰਘ ੩੫ ਵਰਿਹਾਂ ਦੀ ਆਯੂ ਵਿੱਚ ਇਸਤਸਕਾਂ ਦੀ ਮਰਜ਼ ਨਾਲ ਚਲਾਣਾ ਕਰ ਗਿਆ ਤੇ ਉਹਦਾ ਲੜਕਾ ਸਾਹਿਬ ਸਿੰਘ ਜੋ ਉਸ ਵੇਲੇ ਕੇਵਲ ੭ ਸਾਲ ਦਾ ਅਨਜਾਣ ਬਾਲ ਸੀ, ਗੱਦੀ ਤੇ ਬੈਠਾ।

ਰਾਜਾ ਅਮਰ ਸਿੰਘ ਇੱਕ ਬੜਾ ਹੀ ਭਾਗਾਂ ਵਾਲਾ, ਪ੍ਰਤਾਪੀ ਤੇ ਐਸ਼ਵਰਜਵਾਨ ਸੀ। ਬੜਾ ਬਹਾਦਰ, ਸਿਆਣਾ ਤੇ ਨੀਤੀ ਨਿਪੁੰਨ ਹੋਣ ਦੇ ਕਾਰਨ ਉਸ ਸਮੇਂ ਵਿੱਚ ਆਪਣਾ ਜਿਹਾ ਆਪ ਹੀ ਸੀ। ਇਨ੍ਹਾਂ ਦੇ ਸਮੇਂ ਪਟਯਾਲਾ ਰਾਜਾ ਨੂੰ ਬੜੀ ਤਰੱਕੀ ਮਿਲੀ। ਇਨ੍ਹਾਂ ਨੂੰ ਸਲਾਹਕਾਰ ਵੀ ਚੰਗੇ ਮਿਲ ਗਏ ਸਨ। ਬੜਾ ਦਾਨੀ ਤੇ ਮਾਨੀ ਰਾਜਾ ਸੀ। ਬੜੇ ਉੱਚੇ ਲੰਮੇ ਕਦ ਤੇ ਡੀਲ ਡੌਲ ਦੇ ਕਾਰਨ ਲੋਕੀਂ ਇਸ ਨੂੰ ਰੁਸਤਮ ਕਿਹਾ ਕਰਦੇ ਸਨ। ਹੁਣ ਇਨ੍ਹਾਂ ਦੀ ਜਗ੍ਹਾ ਇਨ੍ਹਾਂ ਦਾ ਲੜਕਾ ਨਾਮ ਦਾ ਹੀ ਰਾਜਾ ਗੱਦੀ ਤੇ ਬੈਠਾ ਸੀ। ਇਸ ਵਿੱਚ ਕੁਝ ਸ਼ੱਕ ਨਹੀਂ ਕਿ ਜੇ ਕਦੀ ਮਹਾਰਾਜਾ ਅਮਰ ਸਿੰਘ ਦੀ ਆਯੂ ੧੦-੨੦ ਵਰਹੇ ਹੋਰ ਹੋਂਦੀ ਤਦ ਜਮਨਾਂ ਤੇ ਸਤਲੁਜ ਦੇ ਵਿਚਕਾਰ ਦੇ ਸਾਰੇ ਇਲਾਕੇ ਤੇ ਓਹਨਾਂ ਦਾ ਕਬਜ਼ਾ ਹੋ ਜਾਂਦਾ ਤੇ ਸਾਰੇ ਮੁਲਕ ਵਿੱਚ ਉਹਨਾਂ ਦੇ ਨਾਮ ਦਾ ਨਗਾਰਾ ਵਜ ਜਾਂਦਾ। ਕਿੰਤੂ ਸ਼ੋਕ ਹੈ ਕਿ ਇਹਨਾਂ ਦੀ ਜਗ੍ਹਾ ਤੇ ਇਹਨਾਂ ਦਾ ਲੜਕਾ ਸਾਹਿਬ ਸਿੰਘ ਜੋ ਗੱਦੀ ਦਾ ਵਾਰਿਸ ਹੋਇਆ, ਉਹ ਪਹਿਲਾਂ ਤਾਂ ਉਂਜ ਹੀ ਅਨਜਾਣ ਸੀ, ਕਿੰਤੂ ਜਵਾਨ ਹੋਣ ਤੇ ਵੀ ਉਹਦੇ ਵਿੱਚ ਆਪਣੇ ਪਿਤਾ ਵਾਲੇ ਗੁਣ ਨਹੀਂ ਵੇਖੇ ਗਏ। ਕਿੰਤੂ ਪਟਯਾਲਾ ਰਾਜ ਦੇ ਚੰਗੇ ਭਾਗਾਂ ਨੂੰ ਇਸ ਰਾਜ ਘਰਾਣੇ ਵਿੱਚ ਸਿੰਘਣੀਆਂ ਅਜਿਹੀਆਂ ਬਲਵਾਨ ਤੇ ਦਾਨਾ ਹੁੰਦੀਆਂ ਰਹੀਆਂ, ਜਿਨ੍ਹਾਂ ਦੀ ਹਿੰਮਤ ਨਾਲ ਪਟਯਾਲਾ ਰਾਜ ਬਣਿਆ ਰਿਹਾ। ਨਹੀਂ ਤਾਂ ਉਸ ਵੇਲੇ ਦੀਆਂ ਦੂਜੀਆਂ ਰਿਆਸਤਾਂ ਜੋ ਪਟਿਆਲੇ ਨਾਲ ਦਿਲੋਂ ਈਰਖਾ ਰੱਖਦੀਆਂ ਸਨ, ਇਸ ਰਿਆਸਤ ਨੂੰ ਸਰਸਬਜ਼ ਨਾ ਛਡਦੀਆਂ।

੪੦. ਸਾਹਿਬ ਸਿੰਘ ਦੀ ਗੱਦੀ ਨਸ਼ੀਨੀ

ਰਾਜਾ ਅਮਰ ਸਿੰਘ ਦੇ ਚਲਾਣੇ ਤੇ ਉਹਦਾ ਲੜਕਾ ਸਾਹਿਬ ਸਿੰਘ ਗੱਦੀ ਤੇ ਬੈਠਾ। ਸਾਹਿਬ ਸਿੰਘ ਦਾ ਜਨਮ ਭਾਦੋਂ ਵਦੀ ੧੫ ਸੰਮਤ ੧੮੩੦ ਬਿਕਰਮੀ ਦਾ ਸੀ। ੭ ਸਾਲ ਦੀ ਆਯੂ ਵਿੱਚ ਤਖ਼ਤ ਤੇ ਬੈਠਾ। ਇਹ ਦਿਨ ਪਟਯਾਲਾ ਰਾਜ ਲਈ ਬੜੇ ਖ਼ਤਰੇ ਦਾ ਦਿਨ ਸੀ। ਚਾਰੇ ਪਾਸਿਆਂ ਤੋਂ ਵੈਰੀ ਤਾਕ ਲਾਈ ਬੈਠੇ ਸਨ। ਕਿੰਤੂ ਸਾਹਿਬ ਸਿੰਘ ਦੀ ਦਾਦੀ ਹੁਕਮਾਂ ਦੀਆਂ ਸਿਆਣਪਾਂ ਤੇ ਦੀਵਾਨ ਨਾਨੂ ਮਲ ਦੇ ਵਜ਼ੀਰ ਬਨ ਜਾਣ ਨਾਲ ਰਿਆਸਤ ਦਾ ਪ੍ਰਬੰਧ ਬੜੀ ਹੱਛੀ ਤਰ੍ਹਾਂ ਨਾਲ ਚਲਣ ਲਗ ਪਿਆ। ਦੀਵਾਨ ਨਾਨੂ ਮਲ ਦੀ ਇਹ ਚੋਣ ਬੜੀ ਲਾਭਕਾਰੀ ਸਾਬਤ ਹੋਈ।

ਦੀਵਾਨ ਨਾਨੂ ਮਲ ਜਾਤ ਦਾ ਅਗਰਵਾਲ ਬਨੀਆਂ ਪਿੰਡ ਸੁਨਾਮ ਰਿਆਸਤ ਪਟਯਾਲਾ ਦਾ ਰਹਿਣ ਵਾਲਾ ਬੜਾ ਹੀ ਵਫ਼ਾਦਾਰ, ਬਹਾਦਰ ਦਲੇਰ ਤੇ ਸਿਆਣਾ ਨੌਕਰ ਸੀ। ਇਸ ਨੇ ਮਹਾਰਾਜਾ ਅਮਰ

28 / 181
Previous
Next