Back ArrowLogo
Info
Profile

੫੨. ਚੂਹੜ ਸਿੰਘ ਦਾ ਹਾਲ

ਸਰਦਾਰ ਚੂਹੜ ਸਿੰਘ ਭਦੋੜ ਵਾਲੇ ਨੇ ਆਪਣੀ ਤਾਕਤ ਵਧਾ ਕੇ ਮਲੇਰ ਕੋਟਲੇ ਵਾਲਿਆਂ ਦੇ ਕੁਝ ਪਿੰਡ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਅਦਾਉਲਾ ਖਾਂ ਰਈਸ ਮਾਲੇਰਕੋਟਲਾ ਨੇ ਪਟਯਾਲਾ ਰਾਜ ਪਾਸੋਂ ਮਦਦ ਮੰਗੀ ਤਾਂ ਕਿ ਸੁ: ਚੂਹੜ ਸਿੰਘ ਤੋਂ ਪਿੰਡ ਵਾਪਸ ਲਏ ਜਾਣ। ਦੀਵਾਨ ਨੇ ਸੁ: ਚੂਹੜ ਸਿੰਘ ਦੀ ਵਿਰੋਧਤਾ ਕਰਨੀ ਉਚਿਤ ਨਾ ਸਮਝੀ ਤੇ ਲੜ ਕੇ ਕਾਮਯਾਬੀ ਦੀ ਆਸ ਨਾ ਰਖਣ ਕਰ ਕੇ ਆਪਣੇ ਕੁਝ ਪਿੰਡ ਦੇ ਕੇ ਮਾਲੇਰਕੋਟਲੇ ਵਾਲਿਆਂ ਦੇ ਪਿੰਡ ਦਵਾ ਦਿਤੇ।

੫੩. ਵਿਆਹ ਤੇ ਅੰਬਾਰਾਉ

ਸੰਮਤ ੧੮੪੪ ਬਿਕ੍ਰਮੀ ਨੂੰ ਰਾਜਾ ਸਾਹਿਬ ਸਿੰਘ ਦਾ ਵਿਆਹ ਸਰਦਾਰ ਗੰਡਾ ਸਿੰਘ ਜੋ ਕਿ ਭੰਗੀਆਂ ਦੇ ਮਿਸਲ ਵਿੱਚੋਂ ਤੇ ਅੰਮ੍ਰਿਤਸਰ ਦੇ ਵਸਨੀਕ ਸਨ, ਦੀ ਲੜਕੀ ਰਤਨ ਕੌਰ ਨਾਲ ਬੜੀ ਰੌਣਕ ਤੇ ਧੂਮ ਧਾਮ ਨਾਲ ਹੋਯਾ।

ਧਾਰਾਰਾਓ ਮਰਹੱਟਾ ਦੇ ਮੁੜਨ ਤੇ ਹੋਰ ਮਰਹੱਟੇ ਸਰਦਾਰਾਂ ਨੂੰ ਵੀ ਪੰਜਾਬ ਵਿੱਚ ਲੁੱਟ ਮਾਰ ਕਰਨ ਲਈ ਆਉਣ ਦਾ ਹੌਂਸਲਾ ਹੋ ਗਿਆ। ਸੋ ੧੮੪੫ ਬਿ. ਵਿੱਚ ਮਰਹੱਟਿਆਂ ਦਾ ਇੱਕ ਸਰਦਾਰ ਅੰਬਾਰਾਓ ਬਹੁਤ ਸਾਰੀ ਫੌਜ ਲੈ ਕੇ ਪਟਯਾਲੇ ਵਲ ਆਇਆ ਤੇ ਮੇਰਠ ਦੇ ਨਵਾਬ ਗ਼ੁਲਾਮ ਕਾਦਰ ਖਾਂ ਨੂੰ ਵੀ ਆਪਣੇ ਨਾਲ ਲੈ ਆਇਆ। ਸ: ਬਘੇਲ ਸਿੰਘ ਉਸ ਦੇ ਨਾਲ ਹੋ ਗਿਆ, ਕਿਉਂਕਿ ਉਹ ਹਰ ਇੱਕ ਹਮਲਾ ਕਰਨ ਵਾਲੇ ਦਾ ਸਜਾ ਹੱਥ ਬਣ ਬੈਠਦਾ ਸੀ। ਜਦ ਇਹ ਲਸ਼ਕਰ ਜੀਂਦ ਕੈਂਥਲ ਵਿੱਚ ਲੁੱਟ ਮਾਰ ਕਰਦਾ ਹੋਇਆ ਪਿੰਡ ਭਾਗਲ ਚੁਕੀਆ ਜੋ ਪਟਿਆਲੇ ਤੋਂ ੧੫ ਕੋਹ ਦੀ ਵਿਥ ਤੇ ਹੈ, ਆ ਪੁੱਜਾ, ਉਸ ਵੇਲੇ ਦੀਵਾਨ ਨਾਨੂੰ ਮਲ ਇੱਕ ਭਾਰੀ ਫੌਜ ਲੈ ਕੇ ਮੁਕਾਬਲੇ ਤੇ ਜਾ ਅੜਿਆ ਤੇ ਇੱਕ ਅਜੇਹੀ ਚਾਲ ਚਲੀ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਬਚ ਰਹੇ। ਇਸ ਨੇ ਮਰਹੱਟਾ ਸਰਦਾਰ ਤੇ ਗ਼ੁਲਾਮ ਕਾਦਰ ਦੀ ਆਪੇ ਵਿੱਚ ਅਨਬਣ ਕਰਵਾ ਦਿੱਤੀ, ਜਿਸ ਤੋਂ ਇਨ੍ਹਾਂ ਨੂੰ ਮਜਬੂਰ ਹੋ ਕੇ ਵਾਪਸ ਜਾਣਾ ਪਿਆ।

ਇਸ ਸਾਲ ਸਰਦਾਰ ਹਰੀ ਸਿੰਘ ਸਿਆਲਬਾ ਵਾਲੇ ਨੇ ਦੀਵਾਨ ਨਾਨੂੰ ਮਲ ਤੋਂ ਮਦਦ ਮੰਗੀ ਤਾਂ ਜੋ ਓਸ ਦਾ ਓਹ ਇਲਾਕਾ ਜੋ ਸਿੰਘ ਪੁਰੀਏ ਸਰਦਾਰਾਂ ਨੇ ਜ਼ੋਰ ਨਾਲ ਖੋਹ ਲਿਆ ਹੈ, ਵਾਪਸ ਲੈ ਲਵੇ। ਸੋ ਦੀਵਾਨ ਨੇ ਪੰਜ ਹਜ਼ਾਰ ਫੌਜ ਸਰਦਾਰ ਹਰੀ ਸਿੰਘ ਦੀ ਮਦਦ ਲਈ ਭੇਜੀ। ਕੋਟਲੇ ਪੁੱਜ ਕੇ ਉਹਨਾਂ ਦੇ ਕੁਝ ਪਿੰਡ ਫਤਹਿ ਕਰ ਕੇ ਸਰਦਾਰ ਹਰੀ ਸਿੰਘ ਨੂੰ ਦੇ ਦਿੱਤੇ ਤੇ ਸਰਦਾਰ ਖ਼ੁਸ਼ਹਾਲ ਸਿੰਘ ਦੇ ਜਵਾਈ ਸਰਦਾਰ ਮਾਨ ਸਿੰਘ ਨੂੰ ਨੌਕਰਾਂ ਸਣੇ ਕੈਦ ਕਰ ਲੀਤਾ। ਫਿਰ ਪਿੰਡ ਅਵਾਨ ਕੋਟ ਜਿੱਥੋਂ ਦੇ ਰਈਸ ਸਰਦਾਰ ਬੁਧ ਸਿੰਘ ਦੀ ਸਹਾਇਤਾ ਪਰ ਸਰਦਾਰ ਤਾਰਾ ਸਿੰਘ ਗੀਬਾ, ਰਾਏ ਸਿੰਘ ਜਗਾਧਰੀ ਵਾਲਾ ਤੇ ਸਾਹਮਾ ਬਾਦੀਏ ਆਦਿਕ ਸਾਰੇ ਮੌਜੂਦ ਸਨ, ਮੋਰਚਾ ਲਗ ਗਿਆ। ਇਸ ਭੀੜ ਭਾੜ ਨੂੰ ਵੇਖ ਕੇ ਦੀਵਾਨ ਨਾਨੂੰ ਮਲ ਨੇ ਵੀ ਆਪਣੀਆਂ ਗਵਾਂਢੀ ਰਿਆਸਤਾਂ ਨੂੰ ਸੱਦ ਲਿਆ, ਜੋ ਝਟ ਪਟ ਪੁੱਜ ਗਈਆਂ ਅਤੇ ੧੫ ਦਿਨ ਬਰਾਬਰ ਲੜਾਈ ਹੋਂਦੀ ਰਹੀ। ਅੰਤ ਨੂੰ ਇੱਕ ਭਯਾਨਕ ਲੜਾਈ ਦੇ ਮਗਰੋਂ ਦੀਵਾਨ ਨਾਨੂੰ ਮਲ ਨੇ ਫਤਹਿ ਪਾਈ ਤੇ ੪੦੦ ਆਦਮੀ ਕੇਵਲ ਸਿੰਘਾਪੁਰੀਆਂ ਦਾ ਮਾਰਿਆ ਗਿਆ ਤੇ ਬਹੁਤ ਸਾਰੇ ਫੱਟੜ ਹੋਏ। ਦੀਵਾਨ ਨਾਨੂੰ ਮਲ ਇੱਥੋਂ ਕੂਚ ਕਰ ਕੇ ਕਈ ਹੋਰ ਸਰਦਾਰਾਂ ਤੋਂ ਨਜ਼ਰਾਨੇ ਵਸੂਲ ਕਰਦਾ ਪਟਯਾਲੇ ਆ ਗਿਆ। ਇਸ ਜੰਗ ਤੋਂ ਸਮੁੱਚੇ ਤੌਰ ਤੇ ਦੀਵਾਨ ਨੂੰ ਬੜੀ ਆਪਾਧਾਪੀ ਹੋਈ। ਲਗਭਗ ਦਸ ਲਖ ਰੁਪਯਾ, ਜਿਸ ਦੀ ਉਸ ਵੇਲੇ ਲੋੜ ਸੀ, ਪਟਯਾਲੇ ਦੇ ਖ਼ਜ਼ਾਨੇ ਵਿੱਚ ਦਾਖਲ ਕੀਤਾ, ਕਿਉਂਕਿ ਕੁਝ ਸਾਲਾਂ ਤੋਂ ਲਾਗਾਤਾਰ ਫਸਲ ਨਾ ਹੋਣ, ਮੁਲਕ ਦੀ ਬੇ ਅਮਨੀ ਤੇ ਮਰਹੱਟਿਆਂ ਦੀ ਆਪਾਧਾਪੀ ਦੇ ਕਾਰਨ ਬਹੁਤ ਸਾਰਾ ਰੁਪਯਾ ਖ਼ਰਚ ਹੋ ਚੁੱਕਾ ਸੀ।

੫੪. ਨਾਨੂੰ ਮਲ ਦੇ ਭਾਗਾਂ ਦਾ ਫੇਰ

ਨਾਨੂੰਮਲ ਇੱਕ ਬਹਾਦਰ, ਸਿਆਣਾ ਤੇ ਦਲੇਰ ਅਹਿਲਕਾਰ ਸੀ ਤੇ ਇਸ ਨੇ ਉਹਨਾਂ ਦਿਨਾਂ ਵਿੱਚ ਪਟਯਾਲਾ ਦਰਬਾਰ ਦੀਆਂ ਜੋ ਖਿਦਮਤਾਂ ਕੀਤੀਆਂ, ਉਹ ਪ੍ਰਸੰਸਨੀਯ ਤੇ ਲਾਭਦਾਇਕ ਸਨ,

32 / 181
Previous
Next