

ਅਲਯਾਸ ਨੇ ਗਵਾਂਢੀ ਰਿਆਸਤਾਂ ਤੋਂ ਮਦਦ ਮੰਗੀ, ਸੋ ਪਟਯਾਲੇ ਤੇ ਜੀਂਦ ਵਾਲਿਆਂ ਭਾਈ ਲਾਲ ਸਿੰਘ ਕੈਥਲ ਵਾਲੇ ਤੇ ਜੋਧ ਸਿੰਘ ਕਲਸੀਏ ਵਾਲੇ ਨੂੰ ਆਪਣੀ ਫੌਜ ਸਮੇਤ ਲੁਧਿਆਣੇ ਵਲ ਭੇਜ ਦਿੱਤਾ, ਜਿਨ੍ਹਾਂ ਨੇ ਬੇਦੀ ਸਾਹਿਬ ਸਿੰਘ ਪਾਸੋਂ ਰਾਏ ਅਲਯਾਮ ਨੂੰ ਸਾਰੇ ਪਿੰਡ ਵਾਪਸ ਦਵਾ ਦਿੱਤੇ।
ਪਟਯਾਲੇ ਦੇ ਰਾਜਾ ਨੇ ਰਾਏਕੋਟ ਦੇ ਰਈਸ ਨੂੰ ਜੋ ਐਸ ਵੇਲੇ ਸਹਾਇਤਾ ਦਿੱਤੀ, ਓਹ ਸਿਆਣਪ ਦੇ ਉਲਟ ਨਹੀਂ ਸੀ। ਰਾਜਾ ਪਟਿਆਲਾ ਨੇ ਕਿਲ੍ਹਾ ਬਦੋਵਾਲ ਜੋ ਲੁਧਿਆਣੇ ਤੋਂ ਦੱਖਣ ਵੱਲ ਥੋੜ੍ਹੀ ਦੂਰ ਹੈ, ਹੋਰ ਤਿੰਨ ਕਿਲ੍ਹਿਆਂ ਸਮੇਤ ਮਦਦ ਦੇ ਬਦਲੇ ਵਿੱਚ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਕਿਲ੍ਹਾ ਦਾਖੀਆਂ ਭਾਈ ਲਾਲ ਸਿੰਘ ਨੂੰ ਦੇ ਦਿੱਤਾ। ਜਿਸ ਵੇਲੇ ਉਪ੍ਰੋਕਤ ਪਿੰਡ ਸਾਹਿਬ ਸਿੰਘ ਦੇ ਕਬਜ਼ੇ ਵਿੱਚੋਂ ਨਿੱਕਲ ਗਏ ਤਦ ਉਸ ਨੇ ਹੋਰ ਦੂਜੇ ਇਲਾਕਿਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸ਼ੇਰ ਖਾਂ ਤਸੀਲਦਾਰ ਨੇ ਰਾਇ ਅਲਯਾਸ ਦੇ ਜ਼ੁਲਮ ਤੋਂ ਤੰਗ ਆ ਕੇ ਪਿੰਡ ਮਨਸੂਰ ਦੇ ਜਿਮੀਂਦਾਰਾਂ ਨਾਲ ਮਿਲ ਕੇ ਸਾਹਿਬ ਸਿੰਘ ਬੇਦੀ ਨੂੰ ਆਪ ਹੀ ਸੱਦ ਲਿਆ। ਹੌਲੀ-ਹੌਲੀ ਕਿਲ੍ਹਾ ਨੋਬਲ ਵੀ ਉਹਦੇ ਕਬਜ਼ੇ ਵਿੱਚ ਆ ਗਿਆ ਤੇ ਦੋ ਰਾਹੀ ਦੇ ਮੁਕਾਮ ਤੇ ਉਸ ਨੇ ਆਪਣਾ ਵੱਖਰਾ ਕਿਲ੍ਹਾ ਬਣਾਇਆ।
੬੩. ਲੁਧਿਆਣੇ ਤੇ ਛਾਪਾ
ਇਕ ਦਿਨ ਬੇਦੀ ਸਾਹਿਬ ਸਿੰਘ ਨੇ ਖ਼ਾਸ ਲੁਧਿਆਣੇ ਉੱਤੇ ਰਾਤ ਨੂੰ ਛਾਪਾ ਮਾਰਿਆ ਤੇ ਓਥੋਂ ਦੇ ਕਿਲ੍ਹੇ ਦਾ ਜੋ ਉਸ ਵੇਲੇ ਹਸਨ ਖਾਂ ਪ੍ਰਬੰਧਕ ਸੀ; ਉਸ ਨੂੰ ਘੇਰ ਲਿਆ ਤੇ ਓਸੇ ਜਗ੍ਹਾ ਤੇ ਜਿੱਥੇ ਕਿ ਸੁਥਰੇ ਦੀ ਧਰਮਸਾਲ ਬਣੀ ਹੋਈ ਸੀ, ਇੱਕ ਕੱਚੀ ਗੜ੍ਹੀ ਬਣਾ ਕੇ ਆਪਣੇ ਘੇਰੇ ਨੂੰ ਬੜੀ ਪਕਿਆਈ ਨਾਲ ਕੀਤੀ ਰੱਖਿਆ। ਕਈ ਕਹਿੰਦੇ ਹਨ ਕਿ ਸਾਹਿਬ ਸਿੰਘ ਬੇਦੀ ਨੂੰ ਲੁਧਿਆਣੇ ਦੇ ਹਿੰਦੂਆਂ ਤੇ ਸਿੱਖਾਂ ਨੇ ਮਿਲ ਕੇ ਬੁਲਾਇਆ ਸੀ।
੬੪. ਰਾਏ ਅਲਯਾਸ ਦੀ ਜਾਰਜ ਟਾਮਸਨ ਤੋਂ ਮਦਦ ਮੰਗਣੀ
ਜਾਰਜ ਟਾਮਸਨ ਹਾਂਸੀ ਹਿਸਾਰ ਦੇ ਇਲਾਕੇ ਤੇ ਹੁਕਮਰਾਨ ਸੀ ਤੇ ਇਸ ਦੀ ਤਾਕਤ ਵੀ ਬਹੁਤ ਸਾਰੀ ਵਧੀ ਹੋਈ ਸੀ। ਰਾਏ ਅਲਯਾਮ ਨੇ ਬੇਦੀ ਸਾਹਿਬ ਸਿੰਘ ਪਾਸੋਂ ਬਿਨਾਂ ਇਸ ਦੀ ਮਦਦ ਦੇ ਹੋਰ ਕੋਈ ਛੁਟਕਾਰੇ ਦੀ ਸੂਰਤ ਨਾ ਵੇਖੀ, ਟਾਮਸਨ* ਸਾਹਿਬ ਹਰ ਵੇਲੇ ਇਸੇ ਗੱਲ ਦੀ ਭਾਲ ਵਿੱਚ ਰਹਿੰਦਾ ਸੀ।
ਟਾਮਸਨ ਸਾਹਿਬ ਸਤਲੁਜ ਦੇ ਇਸ ਪਾਸੇ ਦੀ ਨੌਕਰੀ ਦੀ ਭਾਲ ਵਿੱਚ ਸੀ। ਇਹ ਬੜਾ ਖ਼ੁਸ਼ ਹੋਇਆ ਤੇ ਝਟ ਆਪਣੀ ਫੌਜ ਲੈ ਕੇ ਲੁਧਯਾਣੇ ਵੱਲ ਕੂਚ ਕਰ ਦਿੱਤਾ। ਬੇਦੀ ਸਾਹਿਬ ਸਿੰਘ ਇਸ ਦੀ ਅਵਾਈ ਸੁਣ ਕੇ ਚਲੇ ਗਏ ਤੇ ਆਪਣਾ ਘੇਰਾ ਚੁੱਕ ਲਿਆ। ਬਾਕੀ ਰਈਸਾਂ ਨੇ ਰਾਏ ਅਲਯਾਸ
-----------------------
*ਜਾਰਜ ਟਾਮਸਨ ਜਿਸ ਨੂੰ ਰਾਏਕੋਟ ਦੇ ਰਈਸ ਨੇ ਆਪਣੀ ਸਹਾਇਤਾ ਲਈ ਸੱਦਿਆ। ਇੱਕ ਬੜਾ ਹੁਸ਼ਿਆਰ ਤੇ ਬਹਾਦਰ ਅੰਗਰੇਜ਼ ਸੀ, ੧੭੮੧ ਨੂੰ ਇਹ ਹਿੰਦ ਵਿੱਚ ਆਇਆ ਤੇ ਮੁਲਕ ਤੇ ਕਾਬੂ ਪਾਣ ਦੀ ਭਾਲ ਵਿੱਚ ਐਧਰ ਉਧਰ ਫਿਰਦਾ ਰਿਹਾ। ਫੇਰ ਜੇਬਉਲਨਸਾ ਬੇਗਮ: ਜਿਸ ਨੂੰ ਸਿਮਰੂ ਬੇਗ਼ਮ ਵੀ ਕਹਿੰਦੇ ਹਨ, ਪਾਸ ਨੌਕਰ ਹੋ ਗਿਆ। ੧੭੯੨ ਨੂੰ ਕੋਈ ਦੂਸ਼ਨ ਲਗਣ ਤੇ ਉਹਦਾ ਦਰਜਾ ਘੱਟ ਗਿਆ ਤੇ ਨਾਰਾਜ਼ ਹੋ ਕੇ ਬੇਗਮ ਦੀ ਨੌਕਰੀ ਛੱਡ ਦਿੱਤੀ ਤੇ ਆਪ ਖੰਡੀ ਮਰਹੱਟੇ ਪਾਸ ਜੋ ਨਾਰਨੋਲ ਤੇ ਝੱਜਰ ਆਦਿਕ ਦੇ ਇਲਾਕੇ ਦਾ ਹਾਕਮ ਸੀ, ਨੌਕਰ ਹੋ ਗਿਆ। ਟਾਮਸਨ ਸਾਹਿਬ ਨੇ ਅੰਗਰੇਜ਼ੀ ਕਵਾਇਦ ਮਰਹੱਟਾ ਫੌਜ ਨੂੰ ਸਿਖਾਈ। ਇਸ ਬਦਲੇ ਉਹਨੂੰ ਝੱਜਰ ਦੇ ਇਲਾਕੇ ਦੀ ਜਾਗੀਰ ਮਿਲੀ ਤੇ ਇੱਥੇ ਇਸ ਨੇ ਇੱਕ ਕਿਲ੍ਹਾ ਬਣਾ ਕੇ ਉਹਦਾ ਨਾਮ ਆਪਣੇ ਨਾਮ ਤੇ ਜਾਰਜ ਗੜ੍ਹ ਰਖਯਾ, ਜਿਸ ਨੂੰ ਲੋਕ ਜਹਾਜਗੜ੍ਹ ਦੇ ਨਾਮ ਤੇ ਪੁਕਾਰਦੇ ਹਨ। ਖਾਡੇਰਾਉ ਦੇ ਮਰਨ ਮਗਰੋਂ ਜਦੋਂ ਉਹਦਾ ਭਤੀਜਾ ਬਾਬੂਰਾਓ ਮਰਹੱਟਾ ਗੱਦੀ ਪੁਰ ਬੈਠਾ। ਉਦੋਂ ਟਾਮਸਨ ਸੁਤੰਤਰ ਹੋ ਗਿਆ, ਤਦ ਉਹਨੇ ਹਾਂਸੀ ਹਿਸਾਰ ਤੇ ਕਬਜ਼ਾ ਕਰ ਕੇ ਹਾਸੀ ਨੂੰ ਆਪਣੀ ਰਾਜਧਾਨੀ ਬਣਾ ਲਿਆ। ਇਸ ਦੇ ਪਾਸ ਅਠ ਪਲਟਣਾਂ ੭ ਹਜ਼ਾਰ ਸਵਾਰ ਤੇ ੫੦ ਤੋਪਾਂ ਸਨ। ੧੮੫੪ ਨੂੰ ਇਸ ਨੇ ਕਈ ਵੇਰ ਸਿੱਖਾਂ ਪਾਸ ਸੁਨੇਹੇ ਭੇਜੋ ਕਿ ਤੁਸੀਂ ਮੇਰੇ ਨਾਲ ਮਿਲ ਜਾਓ। ਮੈਂ ਦਿੱਲੀ ਤੇ ਤੁਹਾਡਾ ਕਬਜ਼ਾ ਕਰਾ ਦਿਆਂਗਾ, ਕਿਉਂਕਿ ਤੁਹਾਡੇ ਪਿੱਛੇ ਸਾਰੇ ਸਿੱਖ ਸਰਦਾਰ ਹਨ, ਸੰਭਾਲ ਲਉਗੇ, ਮੇਰਾ ਮਦਦਗਾਰ ਕੋਈ ਨਹੀਂ। ਫੂਲ ਦੇ ਰਈਸਾਂ ਨੂੰ ਇਸ ਦੇ ਕਹੇ ਤੇ ਭਰੋਸਾ ਨਹੀਂ ਸੀ, ਮਰਹੱਟਿਆਂ ਦੇ ਸਪਾਹਸਾਲਾਰ ਪੈਰਲ ਸਾਹਿਬ ਦੀ ਮਦਦ ਲੈ ਕੇ ਜਾਰਜ ਟਾਮਸਨ ਸਾਹਿਬ ਨੂੰ ਜੋ ਫਰਾਂਸ ਤੋਂ ਆਇਆ ਸੀ, ਉਸੇ ਤਰ੍ਹਾਂ ਤਬਾਹ ਕਰ ਕੇ ੧੮੫੮ ਵਿੱਚ ਹਾਂਸੀ ਹਿਸਾਰ ਤੋਂ ਕੱਢ ਦਿੱਤਾ। ਤਦ ਉਹ ਅੰਗਰੇਜ਼ੀ ਇਲਾਕੇ ਵਿੱਚ ਆਗਰੇ ਚਲਾ ਗਿਆ ਤੇ ਉੱਥੇ ਮਰ ਗਿਆ। ਉਹਦੀ ਮੇਮ ਤੇ ਬਾਲ ਬੱਚੇ ਅਸਬਾਬ ਲੈ ਕੇ ਵਲਾਇਤ ਚਲੇ ਗਏ। ਉਸ ਦੇ ਬਾਕੀ ਮੁਲਕ ਤੇ ਪੈਰਲ ਸਾਹਿਬ ਨੇ ਕਬਜਾ ਕਰ ਲਿਆ।