Back ArrowLogo
Info
Profile

ਨਾਲ ਮਿਲ ਕੇ ਕੁਝ ਰਕਮ ਟਾਮਸਨ ਸਾਹਿਬ ਨੂੰ ਦੇ ਕੇ ਆਪਣਾ ਮੁਲਕ ਲੁੱਟ ਤੋਂ ਬਚਾਣ ਲਈ ਵਾਪਸ ਕਰ ਦਿੱਤਾ।

੬੫. ਟਾਮਸਨ ਸਾਹਿਬ ਦਾ ਜੀਂਦ ਤੇ ਹੱਲਾ

ਟਾਮਸਨ ਸਾਹਿਬ ਨੇ ਸਿੱਖ ਰਈਸਾਂ ਨੂੰ ਦਬਾਨ ਤੇ ਇੰਜ ਕਮਰ ਬੱਧੀ ਕਿ ੧੮੫੫ ਨੂੰ ਜੀਂਦ ਤੇ ਹੱਲਾ ਕਰ ਦਿੱਤਾ। ਇਹ ਗੱਲ ਸੁਣਦੇ ਹੀ ਫੂਲਕਿਆਂ ਸਟੇਟ ਨੇ ਆਪਣੇ ਆਦਮੀ ਜੀਂਦ ਵਾਲੇ ਦੀ ਮਦਦ ਤੇ ਭੇਜ ਦਿੱਤੇ। ਭਾਈ ਲਾਲ ਸਿੰਘ, ਜਸਵੰਤ ਸਿੰਘ, ਬੀਬੀ ਸਾਹਿਬ ਕੌਰ ਤੀਹ ਹਜ਼ਾਰ ਜਵਾਨ ਲੈ ਕੇ ਜੀਂਦ ਦੀ ਸਹਾਇਤਾ ਵਾਸਤੇ ਅੱਪੜ ਗਏ। ੧੫ ਦਿਨ ਦੋਹਾਂ ਪਾਸਿਆਂ ਤੋਂ ਲੜਾਈ ਹੁੰਦੀ ਰਹੀ। ਸਾਹਿਬ ਕੌਰ ਤੋਂ ਪਹਿਲਾਂ ਜੀਂਦ ਦੀ ਫੌਜ ਨੂੰ ਕਈ ਵਾਰ ਭਾਂਜ ਹੋਈ ਸੀ। ਸਾਹਿਬ ਕੌਰ ਦੇ ਪੁੱਜਣ ਤੇ ਟਾਮਸਨ ਨੂੰ ਭਾਰੀ ਸ਼ਕਸਤ ਹੋਈ ਤੇ ਉਸ ਨੇ ਆਪਣੀ ਫੌਜ ਨੂੰ ਪਿਛੇ ਹਟਾ ਲਿਆ, ਕਿੰਤੂ ਉਹਦਾ ਪਿਛੇ ਹਟਣਾ ਵੀ ਮੋਰਚੇ ਵਾਂਗ ਐਵੇਂ ਨਹੀਂ ਸੀ। ਜਦ ਸਿੱਖਾਂ ਦੀ ਫੌਜ ਉਹਦਾ ਪਿੱਛਾ ਕਰਦੀ ਨਾਰਨੌਲ ਤਕ ਅਪੜੀ, ਤਦ ਇੱਕ ਦਿਨ ਟਾਮਸਨ ਨੇ ੧੦ ਕੋਹ ਤੋਂ ਅੱਗੇ ਵਧ ਕੇ ਸਿੱਖਾਂ ਤੇ ਧਾਵਾ ਕਰ ਦਿੱਤਾ। ਸਿੱਖ ਫਤਹਿ ਦੀ ਖ਼ੁਸ਼ੀ ਵਿੱਚ ਮਸਤ ਸਨ, ੪੦੦ ਮਾਰੇ ਗਏ ਤੇ ਬਹੁਤ ਸਾਰਾ ਨੁਕਸਾਨ ਹੋ ਗਿਆ।

ਸਿੱਖ ਸਰਦਾਰ ਸਦਾ ਆਪਣੀ ਫੁਟ ਤੋਂ ਨੁਕਸਾਨ ਉਠਾਂਦੇ ਰਹੇ। ਇਹ ਨੁਕਸਾਨ ਤੇ ਭਾਂਜ ਰਾਜਾ ਨਾਭਾ ਦੀ ਕ੍ਰਿਪਾ ਨਾਲ ਹੋਈ, ਕਿਉਂਕਿ ਇੱਕ ਵੇਰ ਪਟਿਯਾਲਾ ਰਾਜ ਦੇ ਕਿਸੇ ਮੁਖ ਕਰਮਚਾਰੀ ਨੇ ਕੇਵਲ ਇੰਨਾ ਹੀ ਕਿਹਾ ਸੀ ਕਿ ਨਾਭਾ ਦੇ ਸਿਪਾਹੀ ਪਟਯਾਲੇ ਦੇ ਸਿਪਾਹੀਆਂ ਦੇ ਤੇ ਚਮਾਰਾਂ ਜਿੰਨੀ ਹੈਸੀਅਤ ਵੀ ਨਹੀਂ ਰੱਖਦੇ। ਇਹ ਗੱਲ ਸੁਣਦੇ ਹੀ ਰਾਜਾ ਜਸਵੰਤ ਸਿੰਘ ਸਾਹਿਬ ਨਾਭਾ ਗੁੱਸੇ ਨਾਲ ਲਾਲ ਹੋ ਗਏ। ਇਹ ਗੱਲ ਇੰਨੀ ਦਿਲ ਵਿੱਚ ਰੱਖ ਕੇ ਟਾਮਸਨ ਸਾਹਿਬ ਨੂੰ ਮਜਬੂਰ ਕੀਤਾ ਕਿ ਪਟਯਾਲੇ ਤੇ ਹਮਲਾ ਕਰਨ, ਜਿਸ ਦਾ ਫ਼ਲ ਇਹ ਹੋਇਆ ਕਿ ਪਟਿਆਲੇ ਜੀਂਦ ਨੂੰ ਨੁਕਸਾਨ ਪੁੱਜਾ। ਨਾਭੇ ਦਾ ਇੱਕ ਆਦਮੀ ਵੀ ਨਾ ਮੋਇਆ ਤੇ ਨਾ ਹੀ ਲੁੱਟਿਆ ਗਿਆ। ਇਸੇ ਗੱਲ ਤੋਂ ਇਹ ਸਿੱਧ ਹੋਇਆ ਸੀ ਕਿ ਇਹ ਛਾਪਾ ਰਾਜਾ ਨਾਭਾ ਦੀ ਪ੍ਰੇਰਨਾ ਨਾਲ ਮਾਰਿਆ ਗਿਆ ਹੈ। ਇਸ ਫੁਟ ਦੇ ਕਾਰਨ ਫੂਲ ਦੇ ਰਈਸਾਂ ਨੇ ਟਾਮਸਨ ਨਾਲ ਸੁਲਾਹ ਕਰ ਲਈ ਤੇ ਇਕਰਾਰਨਾਮੇ ਆਪਸ ਵਿੱਚ ਲਿਖੇ ਗਏ।

੬੬. ਰਾਜਾ ਸਾਹਿਬ ਸਿੰਘ ਤੇ ਬੀਬੀ ਸਾਹਿਬ ਕੌਰ ਦੀ ਅਣਬਣ

ਸੰਮਤ ੧੮੫੬ ਬਿ. ਵਿੱਚ ਬਾਹਰ ਦੇ ਝਗੜੇ ਤਾਂ ਇਸ ਤਰ੍ਹਾਂ ਮੁੱਕ ਗਏ, ਕਿੰਤੂ ਘਰ ਦੀ ਫੋਟਕ ਦੀ ਇੱਕ ਨਵੀਂ ਘਟਨਾ ਹੋ ਗਈ। ਰਾਜਾ ਸਾਹਿਬ ਸਿੰਘ ਦੇ ਕੁਝ ਕਰਮਚਾਰੀ ਬੜੇ ਭੈੜੇ ਆਚਰਨ ਦੇ ਸੀ। ਬੀਬੀ ਸਾਹਿਬ ਕੌਰ ਦੀ ਹੋਂਦ ਉਹਨਾਂ ਦੇ ਵਾਸਤੇ ਮੌਤ ਦਾ ਹੁਕਮ ਰੱਖਦੀ ਸੀ। ਇਸ ਕਰ ਕੇ ਉਹਨਾਂ ਨੇ ਰਾਜਾ ਸਾਹਿਬ ਸਿੰਘ ਨੂੰ ਬੀਬੀ ਸਾਹਿਬ ਕੌਰ ਦੇ ਵਲੋਂ ਕਈ ਤਰ੍ਹਾਂ ਦੇ ਡਰ ਪਾਣੇ ਸ਼ੁਰੂ ਕਰ ਦਿਤੇ। ਇਸ ਝਗੜੇ ਤੇ ਹੋਰ ਕਾਰਨਾਂ ਦੇ ਨਾਲ ਇੱਕ ਕਾਰਨ ਇਹ ਵੀ ਸੀ ਕਿ ਰਾਜਾ ਸਾਹਿਬ ਸਿੰਘ ਦੀ ਰਾਣੀ ਆਸ ਕੌਰ ਜਿਸ ਦੀ ਕੁਖੋਂ ਕਰਮ ਸਿੰਘ ਜੋ ਪਟਯਾਲੇ ਦਾ ੧੮੫੪ ਤੇ ਵਲੀਐਹਦ ਹੋਇਆ ਸੀ, ਚਾਹੁੰਦੀ ਸੀ ਕਿ ਜੋ ਅਖਤਯਾਰ ਬੀਬੀ ਸਾਹਿਬ ਕੌਰ ਨੂੰ ਮਿਲੇ ਹੋਏ ਹਨ, ਮੈਨੂੰ ਪ੍ਰਾਪਤ ਹੋਣ। ਇਹ ਰਾਣੀ ਰਾਜਾ ਸਾਹਿਬ ਸਿੰਘ ਨਾਲੋਂ ਵਧੀਕ ਹੁਸ਼ਿਆਰ ਤੇ ਅਕਲਮੰਦ ਤੇ ਹੌਂਸਲੇ ਵਾਲੀ ਸੀ। ਸੋ ਇਹਨਾਂ ਸਾਰੀਆਂ ਖਿਚਾ-ਖਿਚੀਆਂ ਦਾ ਸਿੱਟਾ ਇਹ ਨਿੱਕਲਯਾ ਕਿ ਰਾਜਾ ਸਾਹਿਬ ਸਿੰਘ ਆਪਣੀ ਭੈਣ ਬੀਬੀ ਸਾਹਿਬ ਕੌਰ ਦੀਆਂ ਅਦੁਤੀ ਖਿਦਮਤਾਂ ਨੂੰ ਭੁੱਲ ਕੇ ਉਹਦੇ ਵਿਰੁੱਧ ਹੋ ਗਿਆ। ਬੀਬੀ ਸਾਹਿਬ ਕੌਰ ਤੇ ਇਹ ਦੂਸ਼ਣ ਲਾਏ ਗਏ ਸਨ:

(੧) ਰਾਜਾ ਨਾਹਨ ਨੇ ਜੋ ਹਥਨੀ ਦਿੱਤੀ ਹੈ, ਉਹ ਬੀਬੀ ਸਾਹਿਬ ਨੇ ਆਪਣੇ ਪਾਸ ਰੱਖ ਲਈ ਹੈ।

(੨) ਆਪਣੀ ਜਾਗੀਰ ਵਿੱਚ ਇਹਨਾਂ ਨੇ ਇੱਕ ਕਿਲ੍ਹਾ ੧੮੫੪ ਵਿੱਚ ਆਪਣੇ ਭਰਾ ਤੋਂ ਪੁੱਛੇ ਬਿਨਾਂ ਬਣਵਾ ਲਿਆ ਹੈ।

39 / 181
Previous
Next