

੩੯ ਹਜ਼ਾਰ ਜੀਂਦ, ੩੮ ਹਜ਼ਾਰ ਨਾਭਾ, ੮੦ ਹਜ਼ਾਰ ਰਾਏਕੋਟ ਤੇ ੩੦ ਹਜ਼ਾਰ ਰਾਏਪੁਰ ਗੁੱਜਰਵਾਲ ਤੋਂ ਗਏ।
੬੯. ਪੈਰਨ ਸਾਹਿਬ ਨਾਲ ਗੱਲ ਬਾਤ
ਪੈਰਨ ਸਾਹਿਬ ਅੱਗੇ ਹੀ ਇਸ ਗੱਲ ਦੀ ਉਡੀਕ ਵਿੱਚ ਸੀ ਕਿ ਉਹਨੂੰ ਟਾਮਸਨ ਦੇ ਸਿੱਧੇ ਕਰਨ ਦਾ ਮੌਕਾ ਮਿਲੇ, ਕਿਉਂਕਿ ਉਹ ਦਿਨ-ਬ-ਦਿਨ ਆਪਣੀ ਤਾਕਤ ਵਧਾ ਰਿਹਾ ਸੀ। ਪੈਰਨ ਸਾਹਿਬ ਨੂੰ ਇਹ ਗੱਲ ਉੱਕਾ ਨਹੀਂ ਸੁਖਾਂਦੀ ਸੀ ਕਿ ਉਹ ਇੰਜ ਵਧਦਾ ਜਾਏ। ਪੈਰਨ ਸਾਹਿਬ ਦੀ ਇੱਛਾ ਸੀ ਕਿ ਟਾਮਸਨ ਨੂੰ ਤੋੜ ਤੋੜ ਕੇ ਹਥਾਂ ਪੈਰਾਂ ਤੇ ਸੁੰਨ ਕਰ ਦਿੱਤਾ ਜਾਏ। ਇਹ ਮੌਕਾ ਉਹਦੇ ਦਿਲ ਦੇ ਅਰਮਾਨ ਕਢਣ ਲਈ ਬੜਾ ਹਛਾ ਸੀ। ਉਸ ਨੇ ਇਨ੍ਹਾਂ ਰਈਸਾਂ ਦੀ ਇਸ ਬਿਨੇ ਨੂੰ ਪ੍ਰਵਾਨ ਕਰ ਕੇ ਆਪਣੇ ਮਾਤੋਹਤ ਲੋਇਸਬੋਰ ਕੋਈਨ ਨੂੰ ਇੱਕ ਤਕੜੀ ਫੌਜ ਦੇ ਕੇ ਉਹਨਾਂ ਦੇ ਨਾਲ ਹੋ ਕੇ ਟਾਮਸਨ ਦਾ ਟਾਕਰਾ ਕਰਨ ਲਈ ਭੇਜਿਆ। ਪਟਯਾਲਾ ਦੀ ਫੌਜ ਕਿਸੇ ਖ਼ਾਸ ਕਾਰਨ ਕਰ ਕੇ ਇਸ ਲੜਾਈ ਵਿੱਚ ਨਾ ਪੁੱਜ ਸਕੀ, ਕਿੰਤੂ ਜੀਂਦ ਤੇ ਕੈਥਲ ਆਦਿਕ ਦੀ ਫੌਜ ਜਹਾਜ਼ਗੜ੍ਹ ਪੁਰ ਗਈ। ਉੱਥੇ ਇਹਨਾਂ ਦਾ ਟਾਮਸਨ ਸਾਹਿਬ ਨਾਲ ਟਾਕਰਾ ਹੋ ਗਿਆ। ਭਿਆਨਕ ਲੜਾਈ ਹੋਈ, ਕਿੰਤੂ ਟਾਮਸਨ ਸਾਹਿਬ ਨੂੰ ਫਤਹਿ ਹੋਈ। ਬੋਰਕੋਈਨ ਦੀ ਫੌਜ ਦੇ ਇੰਨੇ ਆਦਮੀ ਮਾਰੇ ਗਏ ਕਿ ਜਦ ਤਕ ਪੈਰਨ ਸਾਹਿਬ ਦੀ ਪਿਛੇ ਹੋਰ ਸਹਾਇਤਾ ਨਾ ਪੁੱਜੀ, ਉਹ ਕੁਝ ਨਾ ਕਰ ਸਕਿਆ। ਮਦਦ ਦੇ ਆਉਂਦਿਆਂ ਹੀ ਬੋਰਕੋਈਨ ਨੇ ਟਾਮਸਨ ਤੇ ਹੱਲਾ ਕਰ ਦਿੱਤਾ। ਟਾਮਸਨ ਨੂੰ ਸ਼ਕਸਤ ਹੋਈ ਤੇ ਉਹ ਹਾਂਸੀ ਵਲ ਨੱਸ ਗਿਆ। ਬੋਰਕੋਈਨ ਨੇ ਉਸ ਨੂੰ ਉੱਥੇ ਹੀ ਜਾ ਘੇਰਿਆ। ਇੱਥੇ ਟਾਮਸਨ ਨੇ ਜੀ ਤੋੜ ਕੇ ਲੜਾਈ ਕੀਤੀ, ਕਿੰਤੂ ਜਦ ਕਿਲ੍ਹੇ ਵਿੱਚ ਰਸਦ ਆਦਿ ਮੁੱਕ ਗਈ ਤੇ ਸਪਾਹ ਵੀ ਬਹੁਤ ਥੋੜ੍ਹੀ ਰਹਿ ਗਈ। ਤਦ ਉਹਨੇ ਹਥਯਾਰ ਸੁਟ ਕੇ ਹਾਰ ਮੰਨ ਲਈ ਤੇ ਆਪਣਾ ਇਲਾਕਾ ਛੱਡ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਗਿਆ, ਜਿੱਥੇ ਆਪਣੀ ਇਸ ਹਾਰ ਤੋਂ ਸ਼ਰਮਿੰਦਾ ਹੋ ਕੇ ਇੱਕ ਸਾਲ ਦੇ ਅੰਦਰ ਅੰਦਰ ਹੀ ਮਰ ਗਿਆ। ਉਹਦੀ ਮੇਮ ਆਪਣੇ ਮੁਲਕ ਫਰਾਂਸ ਵਿੱਚ ਚਲੀ ਗਈ।
ਟਾਮਸਨ ਸਾਹਿਬ ਦਾ ਇਲਾਕਾ ੮੦ ਲਖ ਦਾ ਸੀ, ਜੋ ਸਾਰੇ ਸਾਮਾਨ ਸਹਿਤ ਪੈਰਨ ਸਾਹਿਬ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਨਰਮਾਨ ਤੇ ਖੂਨਰੀ ਆਦਿਕ ਇਲਾਕੇ ਜੋ ਪਟਯਾਲੇ ਦੇ ਸੀ ਤੇ ਟਾਮਸਨ ਨੇ ਦਬਾ ਲਏ ਸਨ, ਪਟਯਾਲਾ ਰਾਜ ਨੂੰ ਮਿਲ ਗਏ। ਮਹਾਰਾਜਾ ਪਟਯਾਲਾ ਨੇ ਬੋਰਕੋਈਨ ਨੂੰ ਨਾਲ ਲੈ ਕੇ ਹਾਂਸੀ ਸਰਸਾ ਰਾਣੀਆਂ ਭਟਨੇਰ ਦੇ ਇਲਾਕਿਆਂ ਵਿੱਚ ਦੌਰਾ ਕੀਤਾ ਤੇ ਆਪਣਾ ਮਾਮਲਾ ਜੋ ਕੁਝ ਸਾਲਾਂ ਦਾ ਰਹਿੰਦਾ ਸੀ, ਵਸੂਲ ਕੀਤਾ ਤੇ ਆਕੀ ਜ਼ਿਮੀਂਦਾਰਾਂ ਨੂੰ ਆਪਣੇ ਕਾਬੂ ਕਰ ਲਿਆ।
੭੦. ਇਕਰਾਰਨਾਮੇ ਤੇ ਨਜ਼ਰਾਨੇ
ਸੰਮਤ ੧੮੫੮ ਬਿਕ੍ਰਮੀ ਨੂੰ ਜਨਰਲ ਪੈਰਨ ਸਾਹਿਬ ਤੇ ਇਨ੍ਹਾਂ ਰਿਆਸਤਾਂ ਵਿੱਚ ਇੱਕ ਇਕਰਾਰਨਾਮਾ ਲਿਖਿਆ ਗਿਆ। ਸਰਦਾਰ ਚੈਨ ਸਿੰਘ ਨੇ ਲੋਈਸਕੋਈਨ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਸਰਦਾਰਾਂ ਵੱਲ ਫੇਰਾ ਪਾਇਆ, ਜਿਨ੍ਹਾਂ ਵੱਲੋਂ ਮਾਮਲਾ ਵਸੂਲ ਨਹੀਂ ਹੋਇਆ ਸੀ। ਸਭ ਤੋਂ ਖਰਾਜ ਵਸੂਲ ਕੀਤਾ। ਸਿੰਘ ਪੁਰੀਏ ਸਰਦਾਰ ਅੰਬਾਲਾ, ਮਨੀਮਾਜਰਾ, ਸਿਆਲਬਾ, ਛਛਰੌਲੀ, ਜਗਾਧਰੀ, ਬੂੜੀਆ ਤੇ ਸ਼ਾਹਅਬਾਦ ਆਦਿਕ ਵਿੱਚੋਂ ਤਕੜੇ ਨਜ਼ਰਾਨੇ ਵਸੂਲ ਕੀਤੇ। ਅੱਧੀ ਰਕਮ ਇਸ ਵਿੱਚ ਲੋਈਸ ਸਾਹਿਬ ਨੂੰ ਚਾਰ ਲੱਖ ਵਾਲੀ ਨੀਯਤ ਰਕਮ ਵਿੱਚੋਂ ਦਿੱਤੀ ਗਈ ਤੇ ਅੱਧੀ ਉਹਦੀ ਖਿਦਮਤ ਦੇ ਬਦਲੇ ਦਿੱਤਾ ਗਿਆ। ਲੋਈਸ ਹਾਂਸੀ ਵਲ ਚਲਾ ਗਿਆ ਤੇ ਚੈਨ ਸਿੰਘ ਆਦਿਕ ਆਪਣੀ ਰਿਆਸਤ ਵਿੱਚ ਵਾਪਸ ਆਏ।
੭੧. ਲੋਈਸ ਦਾ ਦੂਜੀ ਵਾਰ ਆਉਣਾ ਤੇ ਨਜ਼ਰਾਨੇ ਵਸੂਲ ਕਰਨੇ
ਇਸ ਹੇਰਾਫੇਰੀ ਤੇ ਬੇਕਾਰੀ ਨੇ ਮੁਲਕ ਨੂੰ ਤਬਾਹ ਕਰ ਦਿੱਤਾ। ਪਿੰਡਾਂ ਦੇ ਪਿੰਡ ਵੈਰਾਨ ਹੋ ਗਏ। ਲੋਈਸ ਨੂੰ ਆਪਣੇ ਪਿਛਲੇ ਦੌਰੇ ਵਿੱਚ ਜੋ ਰਕਮ ਮਿਲੀ ਸੀ, ਉਸ ਨੂੰ ਫਿਰ ਉਕਸਾਇਆ ਤੇ ਉਹ ਫੌਜ