Back ArrowLogo
Info
Profile

ਲੈ ਕੇ ਇਸ ਇਲਾਕੇ ਵਿੱਚ ਆ ਵੜਿਆ। ਕੈਥਲ, ਜੀਂਦ, ਪਟਯਾਲਾ ਆਦਿਕ ਉਹਨੂੰ ਫਿਰ ਜਾ ਮਿਲੇ ਤੇ ਪਹਿਲਾਂ ਵਾਂਗ ਮੁਲਕ ਦਾ ਦੌਰਾ ਕਰ ਕੇ ਉਹਨੂੰ ਨਜ਼ਰਾਨੇ ਦਵਾਣ ਲਗੇ। ਜਦ ਮਨੀ ਮਾਜਰਾ ਵਿੱਚ ਪੁਜੇ ਤੇ ਰਾਜਾ ਨਰਾਇਨ ਸਿੰਘ ਤੋਂ ਨਜ਼ਰਾਨਾ ਮੰਗਿਆ ਤੇ ਉਹਦੇ ਵਲੋਂ ਕੁਝ ਢਿਲ ਹੋਈ ਤਦ ਸੇਹਜ਼ਰ ਨੇ ਇਸ ਤੋਂ ਪ੍ਰਗਣਾ ਪੰਜਵੜ ਖੋਹ ਲਿਆ ਜੋ ਚੈਨ ਸਿੰਘ ਪਟਯਾਲਾ ਵਾਲੇ ਨੇ ਰੁਪਯੇ ਦੇ ਕੇ ਖਰੀਦ ਲਿਆ। ਗੱਲ ਕੀ ਜਿੰਨਾ ਰੁਪਯਾ ਇਸ ਦੌਰੇ ਵਿੱਚ ਮਿਲਯਾ, ਉਹਦਾ ਵੀ ਅੱਧੋ-ਅੱਧ ਕੀਤਾ ਗਿਆ, ਜਿਸ ਤੋਂ ਮੁਲਕ ਦੀ ਹਾਲਤ ਹੋਰ ਵੀ ਕਮਜ਼ੋਰ ਹੋ ਗਈ।

੭੨. ਅੰਗਰੇਜ਼ ਚੜ੍ਹਦੀਆਂ ਕਲਾਂ ਵਿਚ

ਇਨ੍ਹਾਂ ਦਿਨਾਂ ਵਿੱਚ ਅੰਗਰੇਜ਼ਾਂ ਦਾ ਸਤਾਰਾ ਚਮਕਣ ਲੱਗਾ ਤੇ ਇਹ ਸਾਰੀਆਂ ਕੌਮਾਂ ਉਹਨਾਂ ਦੇ ਸਾਮ੍ਹਣੇ ਮੱਧਮ ਪੈ ਗਈਆਂ। ੧੧ ਦਸੰਬਰ ੧੮੦੩ ਨੂੰ ਲਾਰਡ ਲੀਕ ਨੇ ਦਿਲੀ ਦੇ ਪਾਸ ਮਰਹੱਟਿਆਂ ਦੀ ਜਿਹੜੀ ਫੌਜ ਬੈਰਨ ਸਾਹਿਬ ਦੀ ਕਮਾਨ ਵਿੱਚ ਲੜ ਰਹੀ ਸੀ, ਉਹਨੂੰ ਸਖ਼ਤ ਸ਼ਕਸਤ ਦਿੱਤੀ ਤੇ ਚੋਥੇ ਦਿਨ ਦਿੱਲੀ ਤੇ ਕਬਜ਼ਾ ਕਰ ਲਿਆ। ਫਿਰ ਮਰਹੱਟਿਆਂ ਤੇ ਅੰਗਰੇਜ਼ਾਂ ਦਾ ਬਸ਼ਟਾਰੀ ਵਿੱਚ ਭਯਾਨਕ ਜੰਗ ਹੋਇਆ, ਕਿੰਤੂ ਇਸ ਦੇ ਵਿੱਚ ਵੀ ਮਰਹੱਟਿਆਂ ਨੂੰ ਸ਼ਕਸਤ ਹੋਈ ਤੇ ਸੇਂਧੀਆਂ ਨੇ ਇੱਕ ਇਕਰਾਰਨਾਮਾ ਸੋਚੀਏ ਜਨਗਾਮ ਅਨੁਸਾਰ ਹਿਸਾਰ, ਸਰਸਾ, ਰੋਹਤਕ, ਗੜਗਾਉਂ, ਦਿੱਲੀ ਤੇ ਆਗਰਾ ਆਦਿਕ ਸ਼ਹਿਰ ਅੰਗਰੇਜ਼ਾਂ ਨੂੰ ਦੇ ਦਿਤੇ। ਕਿੰਤੂ ਰੋਹਤਕ, ਹਸਾਰ, ਸਰਸਾ ਤਿੰਨ ਜ਼ਿਲ੍ਹਿਆਂ ਵਿੱਚ ਅੰਗਰੇਜ਼ਾਂ ਦਾ ਦਖ਼ਲ ਇੱਕ ਮੁਦਤ ਤਕ ਨਹੀਂ ਹੋਇਆ। ਹੁਣ ਇਸ ਤਰ੍ਹਾਂ ਨਾਲ ਅੰਗਰੇਜ਼ੀ ਫੌਜਾਂ ਪਾਣੀਪਤ ਕਰਨਾਲ ਤਕ ਪੁੱਜ ਗਈਆਂ। ਕਰਨਲ ਬਰਨਲ ਸਾਹਿਬ ਨੇ ਅੱਗੇ ਵਧ ਕੇ ੧੮ ਦਸੰਬਰ ੧੮੦੪ ਨੂੰ ਅਮੀਰ ਖਾਂ ਰੁਹੇਲਾ ਮੇਰਠ ਵਾਲਾ ਤੇ ਸਿੱਖਾਂ ਨੂੰ ਜੋ ਜਸਵੰਤ ਰਾਏ ਦੀ ਪ੍ਰੇਰਨਾ ਨਾਲ ਜਮਨਾ ਦੇ ਕਿਨਾਰੇ ੭-੮ ਹਜ਼ਾਰ ਦੀ ਗਿਣਤੀ ਵਿੱਚ ਇਕੱਠੇ ਹੋ ਰਹੇ ਸਨ, ਭਾਰੀ ਸ਼ਕਸਤ ਦਿੱਤੀ। ਇਸ ਤੋਂ ਸਿੱਖਾਂ ਨੂੰ ਅੰਗਰੇਜ਼ਾਂ ਦੀ ਤਾਕਤ ਦੇ ਹਾਲ ਦਾ ਚੰਗੀ ਤਰ੍ਹਾਂ ਪਤਾ ਲਗ ਗਿਆ। ਤਦ ਸਰਦਾਰ ਲਾਲ ਸਿੰਘ ਤੇ ਰਾਜਾ ਭਾਗ ਸਿੰਘ ਜੋ ਬੜੇ ਸਮਝਦਾਰ ਆਦਮੀ ਸਨ। ੨੬ ਜਨਵਰੀ ੧੮੦੫ ਨੂੰ ਕਰਨਲ ਬਰਨਲ ਸਾਹਿਬ ਨੂੰ ਆ ਮਿਲੇ, ਜੋ ਇਹਨਾਂ ਨਾਲ ਬੜੀ ਹਛੀ ਤਰ੍ਹਾਂ ਨਾਲ ਮਿਲਿਆ। ਉਸ ਵੇਲੇ ਉਹ ਸਿੱਖ ਜੋ ਅੰਗਰੇਜ਼ਾਂ ਦੇ ਵਿਰੁੱਧ ਸਨ, ਮੁਕਾਮ ਮੋਲਾਨਾ ਜੋ ਪਾਣੀਪਤ ਦੇ ਲਾਗੇ ਹੈ, ਉੱਤਰੇ ਹੋਏ ਸਨ। ਕਿੰਤੂ ਅੰਗਰੇਜ਼ਾਂ ਦੇ ਅੱਪੜਦੇ ਹੀ ਚਲੇ ਗਏ।

੭੩. ਕੁਝ ਰਈਸ ਅੰਗਰੇਜ਼ਾਂ ਦੇ ਅਧੀਨ ਹੋ ਗਏ

ਮਾਰਚ ੧੮੦੫ ਨੂੰ ਅੰਗਰੇਜ਼ਾਂ ਵਲੋਂ ਇਸ਼ਤਿਹਾਰ ਦਿੱਤਾ ਗਿਆ ਕਿ ਜੋ ਸਿੱਖ ਰਈਸ ਸਰਦਾਰ ਅੰਗਰੇਜ਼ਾਂ ਦੇ ਅਧੀਨ ਹੋ ਜਾਏਗਾ ਤੇ ਲੜਾਈ ਦਾ ਖ਼ਿਆਲ ਛੱਡ ਦੇਵੇਗਾ, ਉਸ ਦੇ ਨਾਲ ਸੁਲਾਹ ਰੱਖੀ ਜਾਵੇਗੀ ਤੇ ਉਹਦਾ ਇਲਾਕਾ ਉਸ ਨੂੰ ਦਿੱਤਾ ਜਾਵੇਗਾ। ਸੋ ਥੋੜ੍ਹੇ ਹੀ ਦਿਨਾਂ ਪਿੱਛੋਂ ਰਾਏ ਸਿੰਘ ਜਗਾਧਰੀ ਤੇ ਕਈ ਦੂਜੇ ਰਈਸਾਂ ਨੇ ਅਧੀਨਤਾ ਸ੍ਵੀਕਾਰ ਕਰ ਲਈ। ਕਿੰਤੂ ਸਰਦਾਰ ਗੁਰਦਿੱਤਾ ਸਿੰਘ ਲਾਡੋਵਾਲਾ, ਭਾਵੇਂ ਦੂਜੇ ਰਈਸਾਂ ਨਾਲੋਂ ਘੱਟ ਵਿਰੋਧੀ ਸੀ, ਉਹਦੇ ਨਾਲ ਅੰਗਰੇਜ਼ਾਂ ਨੇ ਸੁਲਾਹ ਪ੍ਰਵਾਨ ਨਾ ਕੀਤੀ ਤੇ ਅਪ੍ਰੈਲ ਦੇ ਵਿੱਚ ਉਸ ਤੋਂ ਕਰਨਾਲ ਦਾ ਇਲਾਕਾ ਖੋਹ ਲਿਆ ਤੇ ਇਸ ਤਰ੍ਹਾਂ ਸਰਕਾਰ ਅੰਗਰੇਜ਼ੀ ਦੀ ਸਲਤਨਤ ਦਿਨ-ਬ-ਦਿਨ ਅੱਗੇ ਕਦਮ ਵਧਾਨ ਲਗੀ।

੭੪. ਰਾਜਾ ਸਾਹਿਬ ਸਿੰਘ ਤੇ ਰਾਣੀ ਆਸ ਕੌਰ ਦੀ ਖਟਪਟੀ

ਰਾਜਾ ਸਾਹਿਬ ਸਿੰਘ ਪਟਯਾਲੇ ਦੇ ਕਰਮਚਾਰੀਆਂ ਨੇ ਜਦ ਵੇਖਿਆ ਕਿ ਬੀਬੀ ਸਾਹਿਬ ਕੌਰ ਦੇ ਜਾਣ ਨਾਲ ਰਾਣੀ ਆਸ ਕੌਰ ਨੇ ਜੋ ਬੜੀ ਸਮਝਦਾਰ ਤੀਵੀਂ ਹੈ, ਰਿਆਸਤ ਦੇ ਕੰਮ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ, ਤਦ ਇਨ੍ਹਾਂ ਨੇ ਰਾਜਾ ਸਾਹਿਬ ਸਿੰਘ ਦੀ ਆਪਣੀ ਰਾਣੀ ਆਸ ਕੌਰ ਨਾਲ ਖਟਪਟੀ ਕਰਵਾਉਣੀ ਆਰੰਭ ਦਿੱਤੀ। ਆਸ ਕੌਰ ਬੜੀ ਸਮਝਦਾਰ ਤੀਵੀਂ ਸੀ। ਖਿਚਾ ਖਿਚੀ

42 / 181
Previous
Next