Back ArrowLogo
Info
Profile

ਇੱਥੋਂ ਤਕ ਅੱਪੜ ਗਈ ਕਿ ਰਾਣੀ ਪਟਯਾਲੇ ਦੇ ਅੰਦਰੋਂ ਤੇ ਰਾਜਾ ਬਾਹਰੋਂ ਕਿੰਨੇ ਚਿਰ ਤਕ ਲੜਦੇ ਰਹੇ। ਲਾਗੇ ਦੇ ਰਈਸਾਂ ਵਿੱਚੋਂ ਕੁਝ ਰਾਣੀ ਸਾਹਿਬ ਵੱਲ ਹੋ ਗਏ, ਕੁਝ ਰਾਜਾ ਸਾਹਿਬ ਵੱਲ। ਇੱਕ ਅਦਭੁਤ ਖੇਡ ਸੀ। ਆਸ ਕੌਰ ਬੜੀ ਸਮਝਦਾਰ ਸੀ। ਉਸ ਨੇ ਸਮਝ ਲਿਆ ਕਿ ਇਸ ਲੜਾਈ ਤੋਂ ਸਵਾਏ ਤਬਾਹੀ ਦੇ ਹੋਰ ਕੁਝ ਲਾਭ ਨਹੀਂ। ਉਸ ਨੇ ਸਰਦਾਰ ਲਾਲ ਸਿੰਘ ਤੇ ਮੈਂਹਗਾ ਸਿੰਘ ਦੀ ਰਾਹੀਂ ਰਾਜਾ ਸਾਹਿਬ ਨਾਲ ਸੁਲਾਹ ਕਰ ਕੇ ਉਹਨਾਂ ਨੂੰ ਪਟਯਾਲੇ ਲੈ ਆਂਦਾ। ਇਨ੍ਹਾਂ ਹੀ ਦਿਨਾਂ ਵਿੱਚ ਜਸਵੰਤ ਰਾਉ ਹੁਲਕਰ ਅੰਗਰੇਜ਼ਾਂ ਪਾਸੋਂ ਹਾਰ ਖਾ ਕੇ ਪਟਯਾਲੇ ਆਇਆ ਤੇ ਰਾਜਾ ਸਾਹਿਬ ਸਿੰਘ ਤੋਂ ਮਦਦ ਚਾਹੀ। ਰਾਜਾ ਸਾਹਿਬ ਸਿੰਘ ਨੇ ਸਹਾਇਤਾ ਦੇਣੋਂ ਸਾਫ਼ ਇਨਕਾਰ ਕਰ ਦਿੱਤਾ। ਉਹਦੇ ਪਿੱਛੋਂ ਲਾਰਡ ਲੀਕ ਸਾਹਿਬ ਫੌਜ ਲੈ ਕੇ ਆ ਗਿਆ। ਤਦ ਜਸਵੰਤ ਰਾਏ ਨੱਸ ਕੇ ਅੰਮ੍ਰਿਤਸਰ ਚਲਾ ਗਿਆ। ਪਿੱਛੇ ਪਿੱਛੇ ਲਾਰਡ ਲੀਕ ਉਹਦੀ ਭਾਲ ਵਿੱਚ ਪਟਯਾਲੇ ਆਇਆ, ਜਿੱਥੋਂ ਦੇ ਰਈਸ ਨੇ ਇਹਦੀ ਬੜੀ ਆਉ ਭਾਗਤ ਕੀਤੀ। ਫਿਰ ਉਹਦੇ ਪਿਛੇ ਨਾਭਾ ਆਦਿਕ ਅਸਥਾਨਾਂ ਦੇ ਹੋਂਦੇ ਹੋਂਦੇ ਅੰਮ੍ਰਿਤਸਰ ਪੁੱਜ ਗਏ। ਇੱਥੋਂ ੧੧ ਜੂਨ ੧੮੦੬ ਨੂੰ ਅੰਗਰੇਜ਼ਾਂ ਤੇ ਹੁਲਕਰ ਦੇ ਵਿਚਕਾਰ ਇੱਕ ਇਕਰਾਰਨਾਮਾ ਲਿਖਿਆ ਗਿਆ, ਜਿਸ ਦੇ ਨਾਲ ਉੱਤਰੀ ਹਿੰਦ ਦਾ ਸਾਰਾ ਉਹ ਇਲਾਕਾ ਜੋ ਮਰਹੱਟਿਆਂ ਦੇ ਪਾਸ ਸੀ, ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ। ਮਹਾਰਾਜਾ ਰਣਜੀਤ ਸਿੰਘ ਵਾਲੀਏ ਲਾਹੌਰ ਨੇ ਅੰਗਰੇਜ਼ ਤੇ ਜਸਵੰਤ ਰਾਏ ਦੀ ਸੁਲਾਹ ਕਰਾ ਦਿੱਤੀ।

੭੫. ਨਾਭੇ ਪਟਯਾਲੇ ਦੀ ਰੇੜ ਖੇੜ

ਰਾਜਾ ਜਸਵੰਤ ਸਿੰਘ ਨਾਭੇ ਵਾਲੇ ਨੇ ੧੮੬੩ ਬਿਕ੍ਰਮੀ ਨੂੰ ਦੁਲਦੀ ਪਿੰਡ ਦੀ ਹਦਬੰਦੀ ਦੇ ਝਗੜੇ ਤੋਂ ਤਾਰਾ ਸਿੰਘ ਨੂੰ ਕਤਲ ਕਰਾ ਦਿੱਤਾ। ਦੁਲਦੀ ਪਿੰਡ ਨਾਭਾ ਸ਼ਹਿਰ ਦੇ ਨਾਲ ਲਗਦਾ ਹੈ ਤੇ ਪਟਯਾਲੇ ਦਾ ਇਲਾਕਾ ਸੀ। ਤਾਰਾ ਸਿੰਘ ਦੇ ਮਰਨ ਤੋਂ ਆਸ ਕੌਰ ਨੂੰ ਬੜਾ ਗੁੱਸਾ ਆਇਆ, ਜਿਸ ਤੋਂ ਰਾਣੀ ਆਸ ਕੌਰ ਪਟਯਾਲਾ ਨੇ ਆਪਣੇ ਆਪਣੇ ਅਹਿਲਕਾਰ ਦੇ ਨਾਹੱਕ ਮਾਰੇ ਜਾਣ ਦੀ ਸ਼ਕਾਇਤ ਕਰ ਕੇ ਨਾਭੇ ਤੇ ਚੜਾਈ ਸ਼ੁਰੂ ਕਰ ਦਿੱਤੀ ਤੇ ਨਾਭੇ ਦੇ ਪਿੰਡ ਖੇੜੀ ਤੇ ਧਬਲਾਂ ਨੂੰ ਲੁੱਟ ਲਿਆ। ਇਸ ਆਪਸ ਦੀ ਖਿਚਾ-ਖਿਚੀ ਦਾ ਸਿੱਟਾ ਇਹ ਹੋਇਆ ਕਿ ਦਿਨ-ਬ- ਦਿਨ ਇਨ੍ਹਾਂ ਵਿੱਚ ਦਵੈਖ ਦੀ ਅੱਗ ਭੜਕਣ ਲੱਗੀ। ਕਈ ਵੇਰ ਛੋਟੀਆਂ ਛੋਟੀਆਂ ਲੜਾਈਆਂ ਵੀ ਹੋਈਆਂ, ਕਿੰਤੂ ਇੱਕ ਦਿਨ ਨਾਭੇ ਤੋਂ ਚਾਰ ਕੋਹ ਦੀ ਵਿੱਥ ਤੇ ਨਠਵਾਨ ਤੇ ਭਾਵਸੋਂ ਦੇ ਵਿਚਕਾਰ ਸਖ਼ਤ ਲੜਾਈ ਹੋਈ, ਜਿਸ ਵਿੱਚ ਸਰਦਾਰ ਮਹਿਤਾਬ ਸਿੰਘ ਥਾਨੇਸਰ ਮਾਰਿਆ ਗਿਆ। ਦੋਨਾਂ ਪਾਸਿਆਂ ਦੇ ਤਿੰਨ ਸੌ ਦੇ ਕਰੀਬ ਆਦਮੀ ਮੈਦਾਨ ਵਿੱਚ ਕੰਮ ਆਏ। ਜਸਵੰਤ ਸਿੰਘ ਨੱਸ ਕੇ ਨਾਭੇ ਚਲਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਝਗੜੇ ਦੇ ਫ਼ੈਸਲੇ ਲਈ ਲਾਹੌਰ ਤੋਂ ਸੱਦਿਆ ਗਿਆ।

੭੬. ਮਹਾਰਾਜਾ ਰਣਜੀਤ ਸਿੰਘ ਦਾ ਆਉਣਾ

ਮਹਾਰਾਜਾ ਰਣਜੀਤ ਸਿੰਘ ਨੂੰ ਜਦ ਆਉਣ ਲਈ ਕਿਹਾ ਗਿਆ ਤਦ ੩੦ ਹਜ਼ਾਰ ਫੌਜ ਲੈ ਕੇ ਇਧਰ ਆ ਗਏ। ੧੭ ਕੱਤਕ ੧੮੬੩ ਨੂੰ ਨਾਭੇ ਪੁੱਜ ਕੇ ਦੁਲਦੀ ਪਿੰਡ ਪਟਯਾਲੇ ਤੋਂ ਲੈ ਕੇ ਨਾਭੇ ਨੂੰ ਦੇ ਦਿੱਤਾ। ਕਹਿੰਦੇ ਹਨ ਪਹਿਲਾਂ ਤਾਂ ਇਸ ਪਿੰਡ ਨੂੰ ਨਾਭੇ ਵਾਲੇ ਨੇ ਉਜਾੜ ਕੇ ਆਪਣਾ ਗੁੱਸਾ ਕਢਿਆ। ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਨਾਲ ਲੈ ਕੇ ਪਿੰਡ ਮਨਸੂਰ ਪੁਰਾ ਜਿੱਥੇ ਮਹਾਰਾਜਾ ਪਟਯਾਲਾ ਤੇ ਰਾਣੀ ਸਾਹਿਬ ਪਟਯਾਲਾ ਉੱਤਰੇ ਹੋਏ ਸਨ, ਲੈ ਗਿਆ। ਦੋਨਾਂ ਪਾਸਿਆਂ ਤੋਂ ਲੜਾਈ ਹੋਣ ਲੱਗੀ, ਤਿੰਨ ਘੰਟੇ ਲੜਾਈ ਦਾ ਮੈਦਾਨ ਖੂਬ ਗਰਮ ਰਿਹਾ। ਰਾਣੀ ਆਸ ਕੌਰ ਨੇ ਆਪਣੇ ਗੋਲਅੰਦਾਜ਼ ਜ਼ੁਲਫਾਕਾਰ ਅਲੀ ਤੋਂ ਇੱਕ ਗੋਲੇ ਦਾ ਐਸਾ ਨਿਸ਼ਾਨਾ ਲਗਵਾਇਆ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਹਾਥੀ ਤੇ ਬੈਠਾ ਜੰਗ ਵੇਖ ਰਿਹਾ ਸੀ, ਉਹਦੇ ਹੌਦੇ ਦਾ ਕਲਸ਼ ਉੱਡ ਗਿਆ। ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਦੇ ਨਿਸ਼ਾਨੇਬਾਜ਼ ਤੇ ਪਟਯਾਲੇ ਦੀ ਫੌਜ ਨੂੰ ਗਿਣਤੀ ਵਿੱਚ ਵੀ ਬਹੁਤ ਵੇਖ ਕੇ ਸੋਚਾਂ ਵਿੱਚ ਪੈ ਗਏ। ਦੂਜੇ ਪਾਸੇ

43 / 181
Previous
Next