Back ArrowLogo
Info
Profile

ਰਾਣੀ ਆਸ ਕੌਰ ਨੇ ਰਾਜਾ ਜਸਵੰਤ ਸਿੰਘ ਤੇ ਭਾਗ ਸਿੰਘ ਨੂੰ ਚਿੱਠੀ ਲਿਖੀ ਕਿ ਸਾਡਾ ਆਪਸ ਵਿੱਚ ਮਾਮੂਲੀ ਗੱਲ ਦਾ ਝਗੜਾ ਸੀ। ਸ਼ੋਕ ਹੈ ਕਿ ਤੁਸਾਂ ਇਸ ਗੱਲ ਨੂੰ ਆਪਣੇ ਘਰ ਵਿੱਚ ਨਿਪਟਣ ਦੀ ਜਗ੍ਹਾ ਆਪਣੇ ਤੋਂ ਵੱਡੀ ਤਾਕਤ ਨੂੰ ਸਦ ਆਂਦਾ ਹੈ, ਜਿਸ ਵਿੱਚ ਸਾਨੂੰ ਨੁਕਸਾਨ ਹੀ ਨੁਕਸਾਨ ਹੈ। ਹਾਥੀ ਦੇ ਮੂੰਹ ਵਿੱਚ ਗੰਨਾ ਦੇਣਾ ਆਸਾਨ ਹੈ, ਕਿੰਤੂ ਫਿਰ ਲੈਣਾ ਮੁਸ਼ਕਲ ਹੈ।

ਇਹ ਗੱਲਾਂ ਸੁਣ ਕੇ ਰਾਜਾ ਜਸਵੰਤ ਸਿੰਘ ਨੂੰ ਵੀ ਹੋਸ਼ ਆ ਗਈ ਤੇ ਉਸ ਨੇ ਉਸੇ ਵੇਲੇ ਰਾਜਾ ਭਾਗ ਸਿੰਘ ਤੇ ਸਰਦਾਰ ਚੈਨ ਸਿੰਘ ਨਾਲ ਗੱਲ ਕਰ ਕੇ ਸੁਲਾਹ ਦੀ ਗੱਲਬਾਤ ਕਰ ਲਈ ਤੇ ਮਹਾਰਾਜਾ ਸਾਹਿਬ ਰਣਜੀਤ ਸਿੰਘ ਦੇ ਕੈਂਪ ਵਿੱਚ ਸਾਰੇ ਇਕੱਠੇ ਹੋਏ। ਮਹਾਰਾਜਾ, ਰਣਜੀਤ ਸਿੰਘ ਨੇ ਸੁਲਾਹ ਕਰਾ ਦਿੱਤੀ। ਦੁਲਦੀ ਪਿੰਡ ਫਿਰ ਪਟਯਾਲੇ ਨੂੰ ਮਿਲਿਆ। ਮਹਾਰਾਜਾ ਰਣਜੀਤ ਸਿੰਘ ਆਪਣੀ ਨੀਯਤ ਰਕਮ ੫੦ ਹਜ਼ਾਰ ਨਾਭਾ ਤੇ ਪਟਯਾਲੇ ਪਾਸੋਂ ਲੈ ਕੇ ਵਾਪਸ ਆਉਂਦਾ ਹੋਇਆ ਰਾਏਕੋਟ ਪੁੱਜਾ। ਇੱਥੇ ਰਾਏਕੋਟ ਅਲਯਾਸ ਦੀ ਤੀਵੀਂ ਕਾਬਜ ਸਨ। ਕੁਝ ਝਗੜਾ ਹੋ ਜਾਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦੇ ਪਾਸ ਕੋਟ ਤਲਵੰਡੀ ਆਦਿਕ ਪੰਜ ਪਿੰਡ ਜਾਗੀਰ ਵਜੋਂ ਛੱਡ ਕੇ ਬਾਕੀ ਇਲਾਕੇ ਦੀ ਇਸ ਤਰ੍ਹਾਂ ਆਪਣੇ ਮਿੱਤਰਾਂ ਵਿੱਚ ਵੰਡ ਕਰ ਦਿੱਤੀ: ਲੁਧਿਆਣਾ ਜੰਡਿਆਲਾ ਕੋਟ ਵੈਸਾ ੩੫ ਹਜ਼ਾਰ ਸਾਲਾਨਾ ਆਮਦਨੀ ਦੇ ਪਿੰਡ ਸਰਦਾਰ ਭਾਗ ਸਿੰਘ ਨੂੰ, ੩੦ ਹਜ਼ਾਰ ਆਮਦਨੀ ਦੇ ੩੦ ਪਿੰਡ ਸਰਦਾਰ ਗੁਰਦਿੱਤਾ ਸਿੰਘ ਨੂੰ, ਲਾਡੋ ਵਾਲਾ ਰਾਹਕੋਟ ਪਖੋਵਾਲ ਆਦਿਕ ੩੮ ਹਜ਼ਾਰ ਆਮਦਨੀ ਦੇ ੩੧ ਪਿੰਡ ਰਾਜਾ ਜਸਵੰਤ ਸਿੰਘ ਨਾਭਾ ਨੂੰ, ਦਾਖਾ ਜਗਰਾਉਂ ਲਖੂ ਤੇ ਹਠੂ ਦੇ ਪ੍ਰਗਣੇ ੧੦੬ ਪਿੰਡ ਸਰਦਾਰ ਫਤੇਹ ਸਿੰਘ, ਘਲਮੋਗਾ ਦੀਵਾਨ ਮੋਹਕਮ ਚੰਦ ਨੂੰ, ੧੦ ਪਿੰਡ ਸਰਦਾਰ ਬੈਹਰਾ ਸਿੰਘ ਥਾਨੇਸਰ ਨੂੰ, ਇਸ ਤੋਂ ਛੁਟ ੧੨ ਪਿੰਡ ਘੁੰਗਰਾਣੇ ੯੦੨੩ ਦੇ ਜੋ ਸਰਦਾਰ ਗੁਜਰ ਸਿੰਘ ਤਾਰਾ ਸਿੰਘ ਗੈਬਾ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਖੋਹ ਲਏ ਸਨ, ੫ ਪਿੰਡ ਸਰਦਾਰ ਗੁਰਦਿੱਤਾ ਸਿੰਘ ਲਾਡੋਵਾਲਾ ਤੇ ੭ ਪਿੰਡ ਰਾਜਾ ਜਸਵੰਤ ਸਿੰਘ ਨਾਭੇ ਵਾਲੇ ਨੂੰ ਹੋਰ ਮਿਲੇ।

੭੭. ਮਹਾਰਾਜਾ ਰਣਜੀਤ ਸਿੰਘ ਫਿਰ ਇਸ ਇਲਾਕੇ ਵਿਚ

ਕੁਝ ਮਹੀਨਿਆਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਇਲਾਕੇ ਵਿੱਚ ਫਿਰ ਆਉਣ ਦਾ ਮੌਕਾ ਮਿਲਿਆ। ਇਸ ਦਾ ਕਾਰਨ ਇਹ ਹੋਇਆ ਕਿ ਰਾਣੀ ਆਸ ਕੌਰ ਤੇ ਰਾਜਾ ਸਾਹਿਬ ਸਿੰਘ ਦੇ ਵਿਚਕਾਰ ਸ਼ੈਤਾਨ ਆਦਮੀਆਂ ਨੇ ਫਿਰ ਝਗੜਾ ਕਰਾ ਦਿੱਤਾ। ਅਹਿਲਕਾਰਾਂ ਦੀਆਂ ਵੀ ਦੋ ਪਾਰਟੀਆਂ ਹੋ ਗਈਆਂ। ਰਾਣੀ ਸਾਹਿਬ ਅੱਗੇ ਵਾਂਗ ਫਿਰ ਸ਼ਹਿਰ ਤੇ ਕਾਬਜ਼ ਤੇ ਰਾਜਾ ਸਾਹਿਬ ਬਾਹਰ, ਮੋਰਚੇ ਦੋਹਾਂ ਧਿਰਾਂ ਵਲੋਂ ਲਗ ਗਏ। ਲੜਾਈ ਹੁੰਦੀ ਰਹੀ, ਅੰਤ ਨੂੰ ਰਾਜਾ ਸਾਹਿਬ ਸਿੰਘ ਨੇ ਨਾਭੇ ਦੇ ਰਾਜਾ ਜਸਵੰਤ ਸਿੰਘ ਦੀ ਰਾਹੀਂ (ਜਿਸ ਦੀਆਂ ਅੱਖਾਂ ਵਿੱਚ ਪਟਯਾਲੇ ਦੀ ਉੱਨਤੀ ਸਦਾ ਹੀ ਚੁਭਦੀ ਰਹਿੰਦੀ ਸੀ) ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਮਦਦ ਵਾਸਤੇ ਲਾਹੌਰ ਤੋਂ ਬੁਲਾ ਭੇਜਿਆ ਤੇ ਪਟਯਾਲਾ ਰਾਜ ਪਾਸ ਜੋ ਇੱਕ ਮੋਤੀਆਂ ਦਾ ਬਹੁਮੁਲਾ ਕੰਠਾ ਸੀ, ਓਹ ਦੇਣ ਦਾ ਇਕਰਾਰ ਕੀਤਾ। ਉੱਥੇ ਕੀ ਦੇਰ ਸੀ? ਇਹ ਖ਼ਬਰ ਪੁੱਜਦੇ ਹੀ ਮਹਾਰਾਜਾ ਸਾਹਿਬ ਲਾਹੌਰ ਤੋਂ ਰਵਾਨਾ ਹੋ ਗਏ। ਸੰ. ੧੮੬੪ ਬਿਕ੍ਰਮੀ ਨੂੰ ਰਾਏਪੁਰ ਜੋ ਗੋਜਰਵਾਲੀਆ ਕੋਟਕਪੂਰਾ ਆਦਿਕ ਰਿਆਸਤਾਂ ਨੂੰ ਲਾਹੌਰ ਦਰਬਾਰ ਨਾਲ ਮਿਲਾਂਦੇ ਮਾਲੇਰ ਕੋਟਲੇ ਜਾ ਉੱਤਰੇ ਤੇ ਓਥੋਂ ਦੇ ਪਠਾਣਾਂ ਤੋਂ ਇੱਕ ਲਖ ਰੁਪਯਾ ਨਜ਼ਰਾਨੇ ਵਜੋਂ ਮੰਗਿਆ। ਮਾਲੇਰਕੋਟਲਾ ਦੇ ਹਾਕਮਾਂ ਨੇ ਚਾਰ ਪਿੰਡ ਫੂਲ ਬੰਸ ਪਾਸ ਰੱਖ ਕੇ ਮਹਾਰਾਜਾ ਸਾਹਿਬ ਨੂੰ ਰਕਮ ਦੇ ਦਿੱਤੀ। ਉੱਥੋਂ ਮਹਾਰਾਜਾ ਸਾਹਿਬ ਚੱਲ ਕੇ ਨਾਭੇ ਹੁੰਦੇ ਹੋਏ ਪਟਯਾਲੇ ਪੁੱਜੇ, ਜਿੱਥੋਂ ਦੇ ਰਾਜਾ ਸਾਹਿਬ ਆਪਣੀ ਰਾਣੀ ਆਸ ਕੌਰ ਨਾਲ ੨੦ ਹਜ਼ਾਰ ਫੌਜ ਲੈ ਕੇ ਲੜ ਰਿਹਾ ਸੀ।

ਰਾਣੀ ਆਸ ਕੌਰ ਇੱਕ ਬੜੀ ਸਮਝਦਾਰ ਤੀਵੀਂ ਸੀ। ਜਿਸ ਵੇਲੇ ਇਸ ਨੂੰ ਰਣਜੀਤ ਸਿੰਘ ਦੇ ਆਉਣ ਦਾ ਪਤਾ ਲੱਗਾ, ਓਸੇ ਵੇਲੇ ਅਸਲ ਗੱਲ ਨੂੰ ਤਾੜ ਗਈ ਤੇ ਝਟ ਪਟ ਆਪਣੇ ਪਤੀ ਨੂੰ

44 / 181
Previous
Next