Back ArrowLogo
Info
Profile

ਸਰਦਾਰ ਬੈਂਹਗਾ ਸਿੰਘ ਤੇ ਲਾਲ ਸਿੰਘ ਦੇ ਹੱਥ ਸੁਨੇਹਾ ਭੇਜਿਆ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਟਯਾਲੇ ਆਉਣ ਦਾ ਜੋ ਅਸਰ ਰਿਆਸਤ ਤੇ ਪਏਗਾ, ਉਸ ਨੂੰ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਨੂੰ ਹਰ ਤਰ੍ਹਾਂ ਨਾਲ ਆਪ ਦੀ ਤਾਬਿਆਦਾਰੀ ਪ੍ਰਵਾਨ ਹੈ। ਮੇਰੇ ਵਾਸਤੇ ਜਿਹਾ ਆਪ ਸਮਝੋ ਇਨਸਾਫ਼ ਨਾਲ ਫ਼ੈਸਲਾ ਕਰ ਦੇਵੋ, ਪ੍ਰੰਤੂ ਰੱਬ ਦੇ ਵਾਸਤੇ ਇਸ ਝਗੜੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਪਾਣਾ, ਨਹੀਂ ਤਾਂ ਰਿਆਸਤ ਪਟਿਆਲਾ ਦਾ ਖੁਰਾ ਖੋਜ ਮਿਟ ਜਾਏਗਾ। ਪਿੱਛੋਂ ਹੱਥ ਮਲਦੇ ਰਹਿ ਜਾਓਗੇ ਅਤੇ ਮੋਤੀਆਂ ਦਾ ਕੰਠਾ ਜੋ ਦੇਣਾ ਕੀਤਾ ਜੇ, ਝੱਟ ਦੇ ਕੇ ਵਾਪਸ ਕਰ ਦੇਵੋ। ਰਾਣੀ ਨੇ ਬੜੀ ਸਮਝ ਤੇ ਨਿਮਰਤਾ ਨਾਲ ਆਪਣੇ ਪਤੀ ਨੂੰ ਸਮਝਾ ਲਿਆ ਤੇ ਝਗੜਾ ਸੁਲਾਹ ਵਿੱਚ ਬਦਲ ਗਿਆ। ਰਾਣੀ ਆਸ ਕੌਰ ਨੂੰ ਉਸ ਦੇ ਲੜਕੇ ਸਮੇਤ ੫੦ ਹਜ਼ਾਰ ਦੀ ਜਾਗੀਰ ਬਨੌੜਾ, ਰਾਣੀ ਮਾਜਰਾ, ਸਨੌਰ ਤੇ ਚਨਾਰਥਲ ਦਾ ਇਲਾਕਾ ਮਹਾਰਾਜਾ ਸਾਹਿਬ ਨੇ ਇਕਰਾਰਨਾਮਾ ਲਿਖ ਦਿੱਤਾ ਤੇ ਮਹਾਰਾਜਾ ਸਾਹਿਬ ਨੂੰ ਇਕਰਾਰ ਅਨੁਸਾਰ ਮੋਤੀਆਂ ਦਾ ਕੈਂਠਾ ਦੇ ਕੇ ਮੋੜ ਦਿੱਤਾ। ਕਿੰਤੂ ਮਹਾਰਾਜਾ ਰਣਜੀਤ ਸਿੰਘ ਜਾਂਦੀ ਵੇਰ ਇੱਕ ਤੋਪ ਜਿਸ ਦਾ ਨਾਮ 'ਕੜੇ ਖਾਂ' ਸੀ, ਲੈ ਗਿਆ ਜੋ ਸੰਮਤ ੧੯੦੩ ਸਤਲੁਜ ਦੀ ਲੜਾਈ ਦੇ ਮਗਰੋਂ ਫਿਰ ਪਟਯਾਲਾ ਸਟੇਟ ਦੇ ਹੀ ਹੱਥ ਆ ਗਈ ਤੇ ਹੁਣ ਤਕ ਉੱਥੇ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਪਟਯਾਲੇ ਤੋਂ ਚੱਲ ਕੇ ਅੰਬਾਲਾ ਦੇ ਸਰਦਾਰਾਂ ਤੋਂ ਨਜ਼ਰਾਨੇ ਵਸੂਲ ਕਰਦੇ ਪਿੰਡ ਨਾਰਾਇਨਗੜ੍ਹ ਨੂੰ ਆਪਣੇ ਕਬਜ਼ੇ ਵਿੱਚ ਲਿਆਉਂਦੇ ਹੋਏ ਵਾਪਸ ਤਸ਼ਰੀਫ ਲਿਆਏ।

ਮਹਾਰਾਜਾ ਰਣਜੀਤ ਸਿੰਘ ਜਿੰਨੀ ਵੇਰ ਫੂਲਕੀਆਂ ਰਿਆਸਤਾਂ ਵਿੱਚ ਆਇਆ, ਇਨ੍ਹਾਂ ਦੇ ਸੱਦੇ ਤੇ ਆਇਆ ਤੇ ਜੋ ਕੁਛ ਇਨ੍ਹਾਂ ਇਕਰਾਰ ਅਨੁਸਾਰ ਦਿੱਤਾ, ਓਹੋ ਹੀ ਲੈ ਕੇ ਚਲਾ ਜਾਂਦਾ ਰਿਹਾ। ਓਸ ਨੇ ਇਨ੍ਹਾਂ ਤੋਂ ਵਧੀਕ ਕੁਝ ਨਾ ਲਿਆ ਤੇ ਨਾ ਹੀ ਕੋਈ ਤਕਲੀਫ਼ ਦਿੱਤੀ, ਸਗੋਂ ਇਲਾਕੇ ਦੇ ਕਈ ਪਿੰਡ ਫਤਹਿ ਕਰ ਕੇ ਨਾਭਾ ਤੇ ਜੀਂਦ ਦੇ ਇਲਾਕੇ ਵਿੱਚ ਮਲਾ ਦੇਂਦਾ ਰਿਹਾ। ਪ੍ਰੰਤੂ ਪਤਾ ਨਹੀਂ ਫਿਰ ਵੀ ਇਨ੍ਹਾਂ ਰਿਆਸਤਾਂ ਤੇ ਸ਼ੇਰੇ ਪੰਜਾਬ ਦਾ ਕਿਉਂ ਅਜਿਹਾ ਰੋਬ ਤੇ ਦਬਦਬਾ ਛਾ ਗਿਆ ਕਿ ਓਹ ਇਸ ਤੋਂ ਸਦਾ ਹੀ ਡਰਦੇ ਰਹੇ। ਮਲੂਮ ਹੁੰਦਾ ਹੈ ਕਿ ਓਹ ਰਈਸ ਜਿਨ੍ਹਾਂ ਦੇ ਇਲਾਕੇ ਰਾਜ ਲਾਹੌਰ ਵਿੱਚ ਮਿਲ ਗਏ ਸਨ, ਓਹਨਾਂ ਨੇ ਇਨ੍ਹਾਂ ਨੂੰ ਵੀ ਡਰਾ ਦਿੱਤਾ। ਸੋ ਇੱਕ ਵੇਰ ਖ਼ਾਸ ਪਟਯਾਲੇ ਵਿੱਚ ਬਹੁਤ ਸਾਰੇ ਰਈਸਾਂ ਨੇ ਇਕੱਠੇ ਹੋ ਕੇ ਇਸ ਗੱਲ ਤੇ ਵਿਚਾਰ ਕੀਤੀ ਕਿ ਇੱਕ ਪਾਸੇ ਅੰਗ੍ਰੇਜ਼ਾਂ ਦੀ ਜ਼ੋਰ ਵਾਲੀ ਤਾਕਤ ਹੈ ਤੇ ਦੂਜੇ ਪਾਸੇ ਸ਼ੇਰੇ ਪੰਜਾਬ। ਇਨ੍ਹਾਂ ਦੋਨਾਂ ਦੇ ਵਿਚਕਾਰ ਅਸਾਡਾ ਬਚ ਜਾਨਾ ਔਖੀ ਗੱਲ ਹੈ ਇਸ ਕਰ ਕੇ ਸਾਨੂੰ ਦੋਨਾਂ ਵਿੱਚ ਇੱਕ ਸ਼ਕਤੀ ਵਾਲਾ ਹੋ ਜਾਣਾ ਚਾਹੀਦਾ ਹੈ। ਦੋਨਾਂ ਦੇ ਗੁਣ ਔਗੁਣਾਂ ਨੂੰ ਆਪਣੀ ਸਮਝ ਨਾਲ ਵਿਚਾਰ ਕੇ ਓਹਨਾਂ ਅੰਗ੍ਰੇਜ਼ਾਂ ਦੇ ਵਲ ਹੋਣ ਦਾ ਫ਼ੈਸਲਾ ਕੀਤਾ। ਸੋ ਭਾਈ ਭਾਗ ਸਿੰਘ ਲਾਲ ਸਿੰਘ ਆਪ ਪਟਯਾਲੇ ਵਲੋਂ ਸਰਦਾਰ ਚੈਨ ਸਿੰਘ ਤੇ ਨਾਭੇ ਵਲੋਂ ਗੁਲਾਮਹਸਨ ਅਹਿਲਕਾਰ ਇਕੱਠੇ ਹੋ ਕੇ ਦਿੱਲੀ ਮਿਸਟਰ ਸਟੀਨ ਸਾਹਿਬ ਰੈਜ਼ੀਡੰਟ ਪਾਸ ਗਏ ਤੇ ਆਪਣੇ ਮਨੋਰਥ ਨੂੰ ਲਿਖ ਕੇ ਦਿੱਤਾ। ਰੈਜ਼ੀਡੰਟ ਨੇ ਇਹਨਾਂ ਦਾ ਸਵਾਗਤ ਬੜੇ ਆਦਰ ਭਾਉ ਨਾਲ ਕੀਤਾ, ਕਿੰਤੂ ਇਹ ਗੱਲ ਦੱਸ ਕੇ ਕਿ ਮੈਂ ਬਿਨਾਂ ਮਨਜ਼ੂਰੀ ਕਲਕੱਤੇ ਤੋਂ ਲਏ ਕੁਝ ਨਹੀਂ ਕਹਿ ਸਕਦਾ, ਕਾਗ਼ਜ਼ ਕਲਕੱਤੇ ਭੇਜ ਦਿਤੇ ਤੇ ਭਰੋਸਾ ਦਵਾਇਆ ਕਿ ਤੁਹਾਡੀ ਇਹ ਦਰਖ਼ਾਸਤ ਮਨਜ਼ੂਰ ਹੋ ਜਾਏਗੀ।

ਸਰਕਾਰ ਲਾਹੌਰ ਨੂੰ ਜਦ ਇਸ ਗੱਲ ਦੀ ਖ਼ਬਰ ਮਿਲੀ ਕਿ ਫੂਲਵੰਸ ਦੇ ਰਾਜੇ ਅੰਗਰੇਜ਼ਾਂ ਨਾਲ ਮਿਲ ਚਲੇ ਹਨ, ਤਦ ਉਹਨਾਂ ਖ਼ਿਆਲ ਕੀਤਾ ਕਿ ਆਪ ਚੱਲ ਕੇ ਉਹਨਾਂ ਨਾਲ ਜ਼ਬਾਨੀ ਗੱਲਬਾਤ ਕਰ ਕੇ ਜਿਸ ਤਰ੍ਹਾਂ ਵੀ ਤੇ ਜਿਨ੍ਹਾਂ ਸ਼ਰਤਾਂ ਤੇ ਵੀ ਉਹ ਮੰਨਣਗੇ ਆਪਣੇ ਨਾਲ ਮਿਲਾ ਕੇ ਖਾਲਸਾ ਸਲਤਨਤ ਨੂੰ ਵਿਸ਼ਾਲ ਕਰ ਦਿੱਤਾ ਜਾਏ। ਸੋ ੧੮੬੫ ਬਿ. ਨੂੰ ਮਹਾਰਾਜਾ ਸਾਹਿਬ ਨੇ ਇਹ ਵਿਚਾਰ ਕੇ ਲਾਹੌਰ ਤੋਂ ਕੂਚ ਕੀਤਾ। ਰਾਹ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਨੂੰ ਹੜੱਪ ਕਰਦਾ, ਜਿਨ੍ਹਾਂ ਦਾ ਖ਼ਾਸ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਹਾਲ ਵਿੱਚ ਕੀਤਾ ਗਿਆ ਹੈ,

45 / 181
Previous
Next