Back ArrowLogo
Info
Profile

ਪਰਜਾ ਵੀ ਸੁਖ ਦੀ ਨੀਂਦਰ ਸੌਣ ਲਗੀ। ਕਿੰਤੂ ਮਹਾਰਾਜਾ ਸਾਹਿਬ ਸਿੰਘ ਦੇ ਚਾਲਾਕ ਸਾਥੀ ਅਲਬੇਲ ਸਿੰਘ ਤੇ ਗੁੱਜਰ ਸਿੰਘ ਚਾਹੁੰਦੇ ਸੀ ਕਿ ਜੋ ਕੁਝ ਰਿਆਸਤ ਦੀ ਆਮਦਨ ਹੈ, ਇਨ੍ਹਾਂ ਦੇ ਹਥੀਂ ਖ਼ਰਚ ਹੋਵੇ, ਜਿਸ ਤੋਂ ਫਿਰ ਓਹਨਾਂ ਨੇ ਰਾਜੇ ਨੂੰ ਭੜਕਾਯਾ ਕਿ ਕਦੀ ਰਾਣੀ ਤੈਨੂੰ ਕੈਦ ਕਰ ਦੇਵੇ ਤਦ ਫਿਰ ਤੂੰ ਕੁਝ ਨਹੀਂ ਕਰ ਸਕੇਗਾ। ਤਾਂ ਤੇ ਹੁਣ ਹੀ ਜੋ ਕੁਝ ਹੋ ਸਕਦਾ ਹੈ। ਕਰ ਲੈ। ਸਾਹਿਬ ਸਿੰਘ ਨੇ ਝੱਟ ਓਹਨਾਂ ਦੇ ਕਹੇ ਤੇ ਰਾਣੀ ਆਸ ਕੌਰ ਆਪਣੇ ਵਲੀ ਐਹਦਾ ਕਰਮ ਸਿੰਘ ਤੇ ਮਿਸਰ ਨੱਧਾ ਨੂੰ ਕੈਦ ਕਰ ਦਿੱਤਾ। ਇਹ ਖ਼ਬਰ ਸੁਣ ਕੇ ੧੮੧੨ ਈਸਵੀ ਨੂੰ ਕਰਨਲ ਅਖਟਰ ਲੋਨੀ ਨੂੰ ਫਿਰ ਪਟਯਾਲੇ ਆਉਣਾ ਪਿਆ, ਜਦ ਕਰਨਲ ਸਾਹਿਬ ਪਟਿਆਲੇ ਆਏ ਤਦ ਰਾਜਾ ਸਾਹਿਬ ਸਿੰਘ ਆਪਣੇ ਅਹਿਲਕਾਰਾਂ ਦੇ ਆਖੇ ਲੱਗ ਕੇ ਕਿਲ੍ਹੇ ਦੇ ਵਿੱਚ ਰੋਹੇਲਾ ਫੌਜ ਵਾੜ ਲਈ। ਇਸ ਦੇ ਸਾਥੀਆਂ ਇਸ ਨੂੰ ਕਿਹਾ ਕਿ ਅਖਤਰ ਲੋਨੀ ਤੈਨੂੰ ਕੈਦ ਕਰਨਾ ਚਾਹੁੰਦਾ ਹੈ। ਬਸ, ਫਿਰ ਕੀ ਸੀ? ਸਾਹਿਬ ਸਿੰਘ ਬਾਗ਼ੀ ਹੋ ਗਿਆ। ਇੱਕ ਆਦਮੀ ਨੇ ਅਖਤਰ ਲੋਨੀ ਸਾਹਿਬ ਦੀ ਜਾਨ ਤੇ ਹਮਲਾ ਕਰ ਦਿੱਤਾ ਜੋ ਮਹਾਰਾਜੇ ਦੀ ਕਾਰ ਗੁਜ਼ਾਰੀ ਸਮਝੀ ਗਈ। ਅਖਤਰ ਲੋਨੀ ਸਾਹਿਬ ਨੂੰ ਇੱਕ ਜ਼ਖ਼ਮ ਆਇਆ, ਮੁਸ਼ਕਲ ਨਾਲ ਕਰਨਲ ਸਾਹਿਬ ਨੇ ਉਸ ਆਦਮੀ ਪਾਸੋਂ ਜਾਨ ਬਚਾਈ। ਇਹ ਆਦਮੀ ਫੜ ਕੇ ਲੁਧਿਆਣੇ ਦੇ ਜੇਲ੍ਹਖਾਨੇ ਵਿੱਚ ਭੇਜ ਦਿੱਤਾ ਗਿਆ। ਕਰਨਲ ਸਾਹਿਬ ਨੇ ਲੁਧਿਆਣੇ ਤੋਂ ਇੱਕ ਤੋਪਖ਼ਾਨਾ ਤੇ ਫੌਜ ਮੰਗਾ ਕੇ ਰਾਜਾ ਸਾਹਿਬ ਦੇ ਸਾਥੀਆਂ ਨੂੰ ਖੂਬ ਧਮਕਾਇਆ ਤੇ ਗੁਰਦਿਆਲ ਸਿੰਘ ਗੁਜਰ ਸਿੰਘ ਅਲਬੇਲ ਸਿੰਘ ਤੋਂ ਇਕਰਾਰ ਲਿਆ ਕਿ ਓਹ ਅਗੋਂ ਨੂੰ ਹਮੇਸ਼ਾਂ ਰਾਣੀ ਸਾਹਿਬ ਦਾ ਹੁਕਮ ਮੰਨਣਗੇ। ਬਾਹਰ ਜਾਂ ਛੁਪ ਕੇ ਕਦੇ ਵੀ ਮਹਾਰਾਜਾ ਸਾਹਿਬ ਦੀ ਮਿਜ਼ਾਜ ਨੂੰ ਖ਼ਰਾਬ ਨਹੀਂ ਕਰਨਗੇ। ਸਾਰਾ ਹਿਸਾਬ ਕਿਤਾਬ ਰਾਣੀ ਸਾਹਿਬ ਨੂੰ ਦਿੱਤਾ ਕਰਨਗੇ। ਜੇ ਕਦੀ ਕੋਈ ਗ਼ਲਤੀ ਕਰਨਗੇ ਤਦ ਸਖ਼ਤ ਡੰਡ ਦੇ ਭਾਗੀ ਹੋਣਗੇ। ਕਰਨਲ ਸਾਹਿਬ ਨੇ ਇੱਕ ਸਨਦ ਰਾਣੀ ਸਾਹਿਬ ਨੂੰ ਦੇ ਕੇ ਪਟਯਾਲੇ ਦਾ ਸਾਰਾ ਰਾਜ ਕਾਜ ਇਨ੍ਹਾਂ ਦੇ ਸਪੁਰਦ ਕਰ ਦਿੱਤਾ ਤੇ ਹਰ ਇੱਕ ਮੈਹਕਮੇ ਦਾ ਚਾਰਜ ਰਾਣੀ ਸਾਹਿਬ ਦੇ ਨੌਕਰਾਂ ਨੂੰ ਦਿੱਤਾ। ਕੇਵਲ ਭਵਾਨੀਗੜ੍ਹ ਦੇ ਕਿਲ੍ਹੇਦਾਰ ਨੇ ਜ਼ਰਾ ਧੁਜਤ ਕੀਤੀ, ਜਿਸ ਨੂੰ ਅੰਗ੍ਰੇਜ਼ੀ ਫੌਜ ਨੇ ਝੱਟ ਪੱਟ ਹੀ ਸਿੱਧੇ ਰਾਹ ਲੈ ਆਂਦਾ ਤੇ ਸਾਰੇ ਜਾਗੀਰਦਾਰਾਂ ਨੂੰ ਹੁਕਮ ਦਿੱਤਾ ਗਿਆ-

੮੫. ਕਿਲ੍ਹਾ ਚਨਕੋਈਆਂ ਦੀ ਫਤਹ

ਰਾਣੀ ਸਾਹਿਬ ਦੇ ਹੁਕਮ ਨੂੰ ਮੰਨਣ, ਜੋ ਅਜਿਹਾ ਨਾ ਕਰੇਗਾ ਓਹਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਇੰਤਜ਼ਾਮ ਦੇ ਹੋ ਜਾਣ ਤੇ ਚਨਕੋਈਆਂ ਦੇ ਕਿਲ੍ਹੇਦਾਰ ਨੰਦ ਸਿੰਘ ਜੋ ਫੂਲਾ ਸਿੰਘ ਈਲਵਾਲੀਆ ਦਾ ਲੜਕਾ ਸੀ, ਪ੍ਰਗਣਾ ਪਟਿਆਲੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਦ ਸਮਝਾਣ ਤੇ ਵੀ ਬਾਜ਼ ਨਾ ਆਇਆ, ਤਦ ਰਾਣੀ ਆਸ ਕੌਰ ਨੇ ਮਿਸਰ ਨੌਧਰਾਏ ਨੂੰ ਫੌਜ ਦੇ ਕੇ ਭੇਜਿਆ, ਜਿਸ ਨੇ ਕਿਲ੍ਹਾ ਚਨਕੋਈਆ ਦੇ ਲਾਗੇ ਦੇ ਪਿੰਡ ਕੱਦੋਂ, ਨੰਗਲ, ਮਜ਼ਰਾ, ਮਕਸੂਦੜਾ ਭਵਾਨੀ ਹਾਜੀ ਮਜ਼ਰਾ ਤੇ ਹੋਰ ਪਿੰਡਾਂ ਤੇ ਕਬਜ਼ਾ ਕਰ ਲਿਆ। ਇਸ ਵਿੱਚ ਸ਼ੱਕ ਨਹੀਂ ਕਿ ਕਰਨਲ ਸਾਹਿਬ ਨੇ ਇਹ ਇਲਾਕਾ ੧੮੦੯ ਦੇ ਇਸ਼ਤਿਹਾਰ ਨੂੰ ਮੁਖ ਰੱਖ ਕੇ ਨੰਦ ਸਿੰਘ ਨੂੰ ਵਾਪਸ ਦਵਾ ਦਿੱਤਾ, ਕਿੰਤੂ ਫਿਰ ਜਦ ਨੰਦ ਸਿੰਘ ਨੇ ਸਰਕਾਰ ਅੰਗਰੇਜ਼ੀ ਦੀ ਡਾਕ ਲੁੱਟ ਲਈ ਤੇ ਡਾਕੇ ਮਾਰਨੇ ਸ਼ੁਰੂ ਕਰ ਦਿਤੇ, ਤਦ ਫਿਰ ਇਸ ਤੋਂ ਇਹ ਇਲਾਕਾ ਲੈ ਕੇ ਪਟਯਾਲਾ ਦਰਬਾਰ ਨੂੰ ਦੇ ਦਿੱਤਾ।

ਰਾਣੀ ਸਾਹਿਬ ਨੇ ਜਦ ਰਿਆਸਤ ਦਾ ਪ੍ਰਬੰਧ ਹੱਥ ਵਿੱਚ ਲਿਆ, ਤਦ ਰਾਜਾ ਸਾਹਿਬ ਸਿੰਘ ਨੂੰ ਇੱਕ ਲੱਖ ਦੀ ਜਾਗੀਰ ਦਿੱਤੀ ਗਈ ਸੀ ਕਿ ਜਿਕਣ ਚਾਹੁਣ ਖ਼ਰਚ ਕਰਨ, ਕਿੰਤੂ ਉਨ੍ਹਾਂ ਨੇ ਤੋਸ਼ਾਖਾਨਾ ਵਿੱਚੋਂ ਵੀ ਮੋਤੀ ਕੱਢ ਕੇ ਲੁਟਾਣੇ ਸ਼ੁਰੂ ਕਰ ਦਿਤੇ। ਜੋ ਕੁਝ ਇਹਨਾਂ ਦੇ ਹੱਥ ਆਉਂਦਾ, ਲੁਟਾ ਦੇਂਦੇ। ਇਹਨਾਂ ਲੜਕਿਆਂ ਦੀ ਇੱਕ ਪਲਟਣ ਬਣਾ ਰਖੀ ਸੀ, ਇਸ ਦਾ ਨਾਮ ਬਸੇਰਾ ਪਲਟਣ ਸੀ। ਇਸ ਨੂੰ ਆਪੋ ਵਿੱਚ ਲੜਾਂਦੇ ਭਿੜਾਂਦੇ ਰਹਿੰਦੇ ਤੇ ਕਈ ਵੇਰ ਇਹ ਲੜਕੇ

48 / 181
Previous
Next