Back ArrowLogo
Info
Profile

ਫੱਟੜ ਹੁੰਦੇ ਤੇ ਕਈ ਮਰ ਜਾਂਦੇ। ਜਿੱਤਣ ਵਾਲਿਆਂ ਨੂੰ ਇਨਾਮ ਮਿਲਦਾ। ਇੰਜ ਹੀ ਪਹਿਲਵਾਨਾਂ ਸੰਢਿਆਂ ਤੇ ਮੋਢਿਆਂ ਦੇ ਭੇੜ ਵੇਖ ਦੇ ਆਪਣਾ ਸਮਾਂ ਬਤੀਤ ਕਰਦੇ ਰਹਿੰਦੇ ਸਨ।

੮੬. ਰਾਜਾ ਸਾਹਿਬ ਦੇ ਅਖਤਯਾਰਾਂ ਦਾ ਖੁਸਣਾ

ਰਾਣੀ ਆਸ ਕੌਰ ਨੇ ਰਾਜਾ ਸਾਹਿਬ ਸਿੰਘ ਦੀ ਇਹ ਦਸ਼ਾ ਕਰਨਲ ਅਖਤਰ ਲੋਨੀ ਨੂੰ ਦੱਸੀ, ਜਿਸ ਤੋਂ ਤੋਸ਼ਾਖਾਨਾ ਵੀ ਰਾਣੀ ਸਾਹਿਬ ਦੇ ਸਪੁਰਦ ਕਰ ਦਿੱਤਾ ਗਿਆ ਤੇ ਮਹਾਰਾਜੇ ਦੀ ਜਾਗੀਰ ਵਿੱਚੋਂ ੧੨ ਹਜ਼ਾਰ ਰੁਪਯਾ ਘਟਾ ਦਿੱਤਾ ਗਿਆ।

ਰਾਣੀ ਆਸ ਕੌਰ ਨੇ ਰਿਆਸਤ ਦਾ ਪ੍ਰਬੰਧ ਬੜੀ ਹਛੀ ਤਰ੍ਹਾਂ ਕੀਤਾ। ਸਭ ਖਰਾਬੀਆਂ ਇੱਕ ਇੱਕ ਕਰ ਕੇ ਦੂਰ ਹੋ ਗਈਆਂ, ਕਿੰਤੂ ਉਹ ਤਬਾਹੀ ਦੇ ਹਰਕਾਰੇ ਜੋ ਰਿਆਸਤ ਨੂੰ ਉੱਜੜਦਾ ਵੇਖਣਾ ਚਾਹੁੰਦੇ ਸਨ, ਉਹਨਾਂ ਨੇ ਪੰਡਤ ਨੌਧਰਾਏ ਨੂੰ ਜੋ ਰਾਣੀ ਸਾਹਿਬ ਦਾ ਖ਼ਾਸ ਨੌਕਰ ਸੀ, ਮਰਵਾਣ ਦੀ ਕੋਸ਼ਸ਼ ਕੀਤੀ। ਇਸ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ, ਇਹ ਵਾਰ ਖ਼ਾਲੀ ਗਿਆ। ਪਿੱਛੋਂ ਪਤਾ ਲੱਗਾ ਕਿ ਰਾਣੀ ਖੇਮ ਕੌਰ ਨੇ ਰਾਜਾ ਜਸਵੰਤ ਸਿੰਘ ਨਾਭੇ ਵਾਲੇ ਦੇ ਕਹੇ ਤੇ ਸਾਜ਼ਿਸ਼ ਕੀਤੀ ਹੈ ਕਿ ਨੌਧਰਾਏ ਨੂੰ ਮਾਰ ਦਿੱਤਾ ਜਾਏ ਤੇ ਲਾਲਚ ਇਹ ਦਿੱਤਾ ਕਿ ਸਾਹਿਬ ਸਿੰਘ ਦੇ ਮਰਨ ਤੇ ਅਜੀਤ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ ਜਾਏਗਾ। ਇਸ ਸਾਰੀ ਸਾਜ਼ਿਸ਼ ਦਾ ਭਾਂਡਾ ਰਾਣੀ ਪ੍ਰਤਾਪ ਕੌਰ ਦੇ ਭਰਾ ਦਲ ਸਿੰਘ ਨੇ ਭੰਨ ਦਿੱਤਾ, ਜਿਸ ਤੋਂ ਨੌਧਰਾਏ ਮਿਸਰ ਦੀ ਜਾਨ ਬਚ ਗਈ।

੮੭. ਰਾਜਾ ਸਾਹਿਬ ਸਿੰਘ ਦਾ ਚਲਾਣਾ

ਇਸ ਤੋਂ ਪਿੱਛੋਂ ਰਾਜਾ ਸਾਹਿਬ ਸਿੰਘ ਜਿਨ੍ਹਾਂ ਨੇ ਇਕਾਂਤਵਾਸ ਅਖਤਯਾਰ ਕਰ ਰਖਯਾ ਸੀ, ਇੱਕ ਫੋੜੇ ਦੇ ਨਾਲ ਬੀਮਾਰ ਰਹਿ ਕੇ ੨੬ ਮਾਰਚ ੧੮੧੩ ਨੂੰ ਕਾਲ ਵਸ ਹੋ ਗਏ।

ਪਟਿਆਲੇ ਵਿੱਚ ਹਮੇਸ਼ਾਂ ਜੋ ਲੜਾਈ ਝਗੜੇ ਹੋਂਦੇ ਰਹੇ ਤੇ ਇੱਕ ਦੂਜੇ ਦੇ ਵਿਰੁੱਧ ਦੂਸ਼ਨ ਲਾਣ ਦਾ ਰਿਵਾਜ਼ ਚੱਲ ਰਿਹਾ ਸੀ, ਉਸ ਨੇ ਇਸ ਵੇਲੇ ਵੀ ਸਿਰ ਚੁੱਕਿਆ ਤੇ ਇਹ ਗੱਲ ਉਡਾ ਦਿੱਤੀ ਗਈ ਕਿ ਮਹਾਰਾਜਾ ਸਾਹਿਬ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ, ਕਿੰਤੂ ਸਰ ਲੈਪਲਗ੍ਰਿਫਨ ਤੇ ਹੋਰ ਸਾਰਿਆਂ ਦੀ ਰਾਏ ਇਹ ਹੈ ਕਿ ਰਾਜਾ ਸਾਹਿਬ ਸਿੰਘ ਨੂੰ ਸ਼ਰਾਬ ਦਾ ਚਸਕਾ ਬਹੁਤ ਹੋ ਗਿਆ ਸੀ, ਜਿਸ ਤੋਂ ਖਾਣ ਪੀਣ ਛੁਟ ਗਿਆ ਸੀ। ਫਿਰ ਹਮੇਸ਼ਾਂ ਮਹਿਲਾਂ ਦੇ ਵਿੱਚ ਹੀ ਚੁੱਪ ਕਰ ਕੇ ਪਿਆ ਰਹਿੰਦਾ ਸੀ। ਫਿਰ ਸੁਪਨੇ ਵਿੱਚ ਕਿਸੇ ਦੇ ਕਹਿਣ ਤੇ ਸ਼ਰਾਬ ਦਾ ਛੱਡ ਦੇਣਾ ਜੋ ਜ਼ਹਿਰ ਦਾ ਅਸਰ ਕਰ ਗਿਆ, ਇਸ ਤੋਂ ਵੀ ਇੱਕ ਹੱਛੀ ਸਿੱਖਿਆ ਮਿਲਦੀ ਹੈ।

੮੮. ਰਾਜਾ ਸਾਹਿਬ ਸਿੰਘ ਦੇ ਗੁਣ

ਰਾਜਾ ਸਾਹਿਬ ਦੇ ਗੁਣ ਉਸ ਦਾ ਵਿਰਤਾਂਤ ਪੜ੍ਹਣ ਤੋਂ ਪਤਾ ਲਗ ਜਾਂਦਾ ਹੈ। ਇਨ੍ਹਾਂ ਵਿੱਚ ਖ਼ਾਸ ਗੱਲਾਂ ਇਹ ਹਨ ਕਿ ਇਹਨਾਂ ਦੀਆਂ ਬਾਂਹਾਂ ਉੱਨੀਆਂ ਲੰਮੀਆਂ ਸਨ ਕਿ ਗੋਡਿਆਂ ਤਕ ਪੁੱਜਦੀਆਂ ਸਨ। ਪਿਛੇ ਪਿੱਠ ਪਾਸੇ ਵੀ ਸੁਖੈਨਤਾ ਨਾਲ ਮੁੜ ਜਾਂਦੇ ਸਨ। ਹੱਥ ਕਮਰ ਤਕ ਪੁਜਦੇ ਸੀ, ਪੁਸ਼ਪ ਬਾਬਤ ਕਹਿੰਦੇ ਹਨ ਕਿ ਸਿਰ ਤੇ ਕਮਰਾਲੀ, ਗਲ ਕੁੜਤਾ ਤੇ ਲੱਕ ਤਿੰਨ ਕਪੜੇ ਪਹਿਨਦੇ ਸੀ। ਇੱਕ ਸਫੈਦ ਕਪੜਾ ਹਰ ਵੇਲੇ ਮੂੰਹ ਤੇ ਫੇਰਦੇ ਰਹਿੰਦੇ ਸਨ, ਜਿਸ ਨੂੰ ਲੋਕ ਕਹਿੰਦੇ ਸਨ ਕਿ ਕਪੜਾ ਚਬਾਂਦੇ ਰਹਿੰਦੇ ਹਨ ਤੇ ਇੰਨੇ ਭੋਲੇ ਭਾਲੇ ਸੀ ਕਿ ਇੱਕ ਵੇਰ ਲੋਕਾਂ ਨੇ ਆ ਕੇ ਬੇਨਤੀ ਕੀਤੀ ਕਿ ਭੱਟੀ ਮੁਸਲਮਾਨ ਡਾਕੂਆਂ ਦੇ ਹਥੋਂ ਅਸੀਂ ਬੜੇ ਤੰਗ ਆ ਗਏ ਹਾਂ। ਤਦ ਇਨ੍ਹਾਂ ਨੇ ਕਿਹਾ ਕਿ ਜਿਸ ਪਾਸਿਓਂ ਇਹ ਡਾਕੂ ਆਉਂਦੇ ਹਨ, ਉਸ ਪਾਸੇ ਦੀਵਾਰ ਬਣਾ ਲਓ, ਫਿਰ ਨਹੀਂ ਆਉਣਗੇ।

੮੯. ਸੰਤਾਨ

ਰਾਜਾ ਸਾਹਿਬ ਸਿੰਘ ਨੇ ਚਾਰ ਵਿਆਹ ਕੀਤੇ ਹੋਏ ਸਨ। ਵੱਡੀ ਆਸ ਕੌਰ ਸੀ, ਜਿਸ ਦੇ ਵਿੱਚੋਂ ਵਲੀਐਹਦ ਕਰਮ ਸਿੰਘ ਤੇ ਦੋ ਲੜਕੀਆਂ ਪ੍ਰੇਮ ਕੌਰ ਤੇ ਕਰਮ ਕੌਰ ਸੀ। ਦੂਜੀ ਰਾਣੀ ਨੰਦ

49 / 181
Previous
Next