Back ArrowLogo
Info
Profile

ਕੌਰ ਦੇ ਵਿੱਚੋਂ ਕੰਵਰ ਅਜੀਤ ਸਿੰਘ ਉਤਪਨ ਹੋਇਆ, ਬਾਕੀ ਦੋ ਵਿੱਚੋਂ ਕੋਈ ਲੜਕਾ ਲੜਕੀ ਨਹੀਂ ਸੀ।

੯੦. ਕਰਮ ਸਿੰਘ ਦੀ ਗੱਦੀ ਨਸ਼ੀਨੀ

ਰਾਜਾ ਕਰਮ ਸਿੰਘ ਦਾ ਜਨਮ ੧੮੫੫ ਵਿੱਚ ਹੋਇਆ ਸੀ, ੧੫ ਸਾਲ ਦੀ ਆਯੂ ਵਿੱਚ ਸੰਮਤ ੧੮੭੦ ਬਿ. ਮੁਤਾਬਕ ੩੦ ਜੂਨ ੧੮੧੩ ਈ. ਨੂੰ ਗੱਦੀ ਤੇ ਬੈਠਾ। ਅਖਤਰ ਲੋਨੀ ਸਾਹਿਬ ਉਸ ਵੇਲੇ ਪਟਯਾਲੇ ਆਇਆ। ਇੱਕ ਤਲਵਾਰ ਤੇ ਇੱਕ ਖਿਲਅਤ ਮਹਾਰਾਜੇ ਦੇ ਪੇਸ਼ ਕੀਤੀ। ਪਹਿਲਾਂ ਮਹਾਰਾਜਾ ਕਰਮ ਸਿੰਘ ਵੀ ਪੰਡਤ ਨੌਧਰਾਏ ਦੇ ਵਿਰੁੱਧ ਸੀ, ਪ੍ਰੰਤੂ ਜਦ ਉਸ ਨੇ ਵੇਖਿਆ ਕਿ ਇਹ ਇੰਤਜ਼ਾਮ ਵਿੱਚ ਫ਼ਰਕ ਨਹੀਂ ਕਰਦਾ, ਤਦ ਚੁੱਪ ਰਿਹਾ। ਜਦ ਤਕ ਦਰਬਾਰੀਆਂ ਨੇ ਮਹਾਰਾਜੇ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਲਿਆ, ਤਦ ਤਕ ਮੁਲਕ ਦਾ ਪ੍ਰਬੰਧ ਆਸ ਕੌਰ ਹੀ ਕਰਦੀ ਰਹੀ।

੯੧. ਗੋਰਖਿਆਂ ਦੇ ਜੰਗ ਵਿੱਚ ਪਟਯਾਲਾ ਦੀ ਮਦਦ

੧੮੧੪ ਵਿੱਚ ਅੰਗਰੇਜ਼ਾਂ ਵੱਲੋਂ ਇਸ਼ਤਿਹਾਰ ਨਿੱਕਲਿਆ, ਜਿਸ ਵਿੱਚ ਗੋਰਖਿਆਂ ਦੇ ਹਥੋਂ ਤੰਗ ਆ ਕੇ ਜੰਗ ਦਾ ਜ਼ਿਕਰ ਸੀ। ਗੋਰਖਿਆਂ ਦਾ ਕਮਾਨ ਅਫਸਰ ਅਮਰ ਸਿੰਘ ਥਾਪਾ ਸੀ, ਜਿਸ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਤੋਂ ਕੱਢ ਦਿੱਤਾ ਸੀ। ਪਟਿਯਾਲੇ ਦੀ ਰਿਆਸਤ ਨੇ ਏਜੰਟ ਗਵਰਨਰ ਜਨਰਲ ਬਹਾਦਰ ਲੁਧਿਆਣੇ ਵਾਲੇ ਦੇ ਕਹਿਣੇ ਤੇ ਆਪਣੀ ਫੌਜ ਭੇਜੀ, ਜਿਸ ਨੇ ਗੋਰਖਿਆਂ ਨਾਲ ਜੰਗ ਕਰ ਕੇ ਪਿੰਡ ਮੰਡਲਾਈ ਤੇ ਭਰੋਲੀ ਛੁਡਾ ਲਏ ਤੇ ਹੁਣ ਵੀ ਜਦ ਕਰਨਲ ਅਖਤਰ ਲੋਨੀ ਨੇ ਰੋਪੜ ਦੇ ਰਾਹ ਪਹਾੜਾਂ ਵਿੱਚ ਪੁੱਜ ਕੇ ਨਾਲਾਗੜ, ਰਣਗੜ੍ਹ, ਤਾਰਾਗੜ੍ਹ ਫਤਹਿ ਕਰ ਕੇ ੧੫ ਅਪ੍ਰੈਲ ਨੂੰ ਅਜਿਹੀ ਸ਼ਕਸਤ ਦਿੱਤੀ ਕਿ ਉਸ ਨੂੰ ਜਾਨ ਦਾ ਬਚਾਨਾ ਵੀ ਮੁਸ਼ਕਲ ਹੋ ਗਿਆ, ਜਿਸ ਤੋਂ ਤੰਗ ਪੈ ਕੇ ਹਥਯਾਰ ਰਖਣੇ ਪਏ। ਪਟਯਾਲੇ ਦੀ ਫੌਜ ਨੇ ਸਰਦਾਰ ਅੰਗਰੇਜ਼ਾਂ ਨੂੰ ਪੂਰੀ ਪੂਰੀ ਮਦਦ ਦਿੱਤੀ, ਜਿਸ ਦੇ ਬਦਲੇ ਪਟਿਆਲਾ ਦਰਬਾਰ ਮਹਾਲੀ, ਕਲਜੂਨ, ਬੰਬੜਾ, ਖੋਸਲਾ, ਜਬਰੂਤ, ਕੀਮਲਹੀ, ਬਦਹੜੀ, ਬਾਘੜੀ, ਤਰਾਹਾ, ਸਟਗਾਉ, ਚੀਲ, ਬਟਕੇਰੀ, ਠਕਰੀਬ ਘਾਟ, ਜਗਤ ਗੜ੍ਹ, ਪ੍ਰਗਨਾ ਬਾਰਲੀ ਕਹਾਰ ਪੁਗਨਾ ਭਰੋਲੀ, ਆਦਿਕ ੧੬ ਪਹਾੜੀ ਪਿੰਡ ਡੇਢ ਲਖ ਦੇ ਨਜ਼ਰਾਨੇ ਬਦਲੇ ੧੦ ਸਤੰਬਰ ੧੮੧੫ ਦੀ ਸਨਦ ਨਾਲ ਦਿਤੇ ਗਏ।

੯੨. ਰਾਜਾ ਕਰਮ ਸਿੰਘ ਦੀ ਸੁਤੰਤਰਤਾ

ਰਾਜਾ ਕਰਮ ਸਿੰਘ ਨੂੰ ਕਈ ਦਰਬਾਰੀ ਇਸ ਗੱਲ ਦੀ ਪ੍ਰੇਰਨਾ ਕਰਦੇ ਰਹਿੰਦੇ ਸੀ ਕਿ ਓਹਨਾਂ ਨੂੰ ਹੁਣ ਰਾਜ ਪ੍ਰਬੰਧ ਆਪਣੀ ਮਾਤਾ ਪਾਸੋਂ ਲੈ ਲੈਣਾ ਚਾਹੀਦਾ ਹੈ। ਕਈ ਤਰ੍ਹਾਂ ਦੇ ਸ਼ੁਭੇ ਇਨ੍ਹਾਂ ਦੇ ਦਿਲ ਵਿੱਚ ਪਾਏ ਗਏ। ਰਾਜਾ ਕਰਮ ਸਿੰਘ ਨੇ ਇੱਕ ਦਿਨ ਆਪਣੀ ਮਾਂ ਨੂੰ ਕਿਹਾ ਕਿ ਹੁਣ ਤੁਹਾਨੂੰ ਰਾਜ ਪ੍ਰਬੰਧ ਮੇਰੇ ਹੱਥ ਦੇ ਦੇਣਾ ਚਾਹੀਦਾ ਹੈ। ਆਸ ਕੌਰ ਬੜੀ ਬੁਧੀਵਾਨ ਤੀਵੀਂ ਸੀ, ਉਸ ਨੇ ਕਿਹਾ ਕਿ ਬੇਟਾ! ਰਾਜਾ, ਮੁਲਕ ਤੇਰਾ ਹੈ। ਜਿਸ ਵੇਲੇ ਚਾਹੋ ਅਖਤਯਾਰ ਲੈ ਲਓ, ਸਾਨੂੰ ਰਿਆਸਤ ਦੇ ਪ੍ਰਬੰਧ ਵਿੱਚ ਹੱਥ ਰੱਖਣ ਦੀ ਕੋਈ ਖ਼ਾਸ ਲੋੜ ਨਹੀਂ। ਸੋ ਓਸ ਦਿਨ ਤੋਂ ਹੀ ਰਾਜਾ ਕਰਮ ਸਿੰਘ ਨੇ ਆਪਣੇ ਆਦਮੀ ਨੂੰ ਵੱਡੇ ਵੱਡੇ ਅਹੁਦੇ ਤੇ ਰੱਖ ਲਿਆ। ਨੌਧ ਰਾਇ ਮਿਸਰ ਨੂੰ ਓਸੇ ਵਜ਼ੀਰੀ ਤੇ ਰਖਯਾ, ਕਿੰਤੂ ਉਹਦੇ ਸਾਥੀਆਂ ਦੇ ਅਹੁਦੇ ਘਟਾ ਦਿੱਤੇ, ਜਿਸ ਤੇ ਨੌਧਰਾਇ ਨੇ ਸਮਝ ਲਿਆ ਕਿ ਹੁਣ ਇੱਥੇ ਗੁਜ਼ਾਰਾ ਹੋਣਾ ਕਠਨ ਹੈ। ਸੋ ਜਵਾਲਾਮੁਖੀ ਦੇ ਦਰਸ਼ਨਾਂ ਦਾ ਬਹਾਨਾ ਕਰ ਕੇ ਚਲਾ ਗਿਆ, ਜਿੱਥੋਂ ਮੁੜਦਾ ੧ ਅਕਤੂਬਰ ੧੮੧੮ ਨੂੰ ਰਾਹ ਵਿੱਚ ਹੀ ਮਰ ਗਿਆ। ਮਿਸਰ ਨੌਧਰਾਏ ਦੀਆਂ ਸੇਵਾਵਾਂ ਪਟਯਾਲਾ ਦਰਬਾਰ ਲਈ ਬੜੀਆਂ ਲਾਭਦਾਇਕ ਰਹੀਆਂ। ਨੌਧਰਾਏ ਦੇ ਮਰਨ ਨਾਲ ਰਾਣੀ ਆਸ ਕੌਰ ਦੇ ਅਖਤਯਾਰ ਵਿੱਚ

50 / 181
Previous
Next