

ਆਪਣੇ ਆਪ ਕਮੀ ਹੁੰਦੀ ਗਈ, ਕਿੰਤੂ ੧੮੨੮ ਦੇ ਅਰੰਭ ਤਕ ਮਾਤਾ ਪੁੱਤਰ ਦੇ ਵਿੱਚ ਪ੍ਰਗਟ ਰੂਪ ਵਿੱਚ ਕੋਈ ਝਗੜੇ ਦੀ ਗੱਲ ਨਹੀਂ ਹੋਈ।
੯੩. ਸੱਯਦ ਬਰਕਤ ਅਲੀ ਵਜ਼ੀਰ ਹੋਇਆ ਤੇ ਮਾਂ ਪੁਤ ਦਾ ਜੰਗ
ਰਾਜਾ ਕਰਮ ਸਿੰਘ ਆਪਣੀ ਮਾਤਾ ਦੀ ਬੜੀ ਇੱਜ਼ਤ ਕਰਦਾ ਤੇ ਮਾਨ ਰੱਖਦਾ ਸੀ ਤੇ ਆਸ ਕੌਰ ਭੀ ਵਸ ਲਗਦੇ ਪੁੱਤਰ ਦੇ ਅਖਤਯਾਰਾਂ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਦੇਣਾ ਪਸੰਦ ਨਹੀਂ ਕਰਦੀ ਸੀ। ਕਿੰਤੂ ਸਨੌਰ ਦਾ ਖ਼ਾਸ ਇਲਾਕਾ ਜੋ ਰਾਣੀ ਆਸ ਕੌਰ ਦੀ ਜਾਗੀਰ ਸੀ, ਇਸ ਨੂੰ ਇਸ ਨੇ ਆਪਣੀ ਸਿਆਣਪ ਨਾਲ ੫੦ ਹਜ਼ਾਰ ਤੋਂ ੨ ਲਖ ਦਾ ਬਣਾ ਲਿਆ ਸੀ। ੫੦ ਹਜ਼ਾਰ ਰਾਣੀ ਆਪਣੇ ਪਾਸੇ ਰਖੇ, ਬਾਕੀ ਮੈਨੂੰ ਦੇ ਦੇਵੇ। ਇਸ ਤਰ੍ਹਾਂ ਨਾਲ ਕਰਮ ਸਿੰਘ ਆਪਣੀ ਮਾਂ ਦੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ। ਇਸ ਝਗੜੇ ਦਾ ਕੋਈ ਫ਼ੈਸਲਾ ਨਹੀਂ ਹੋਯਾ ਸੀ ਕਿ ਬਰਕਤ ਅਲੀ ਖਾਂ ਵਜ਼ੀਰ ਦਾ ਇੱਕ ਪਠਾਨ ਨਾਲ: ਜੋ ਮਹਾਰਾਣੀ ਸਾਹਿਬ ਦਾ ਨੌਕਰ ਸੀ, ਝਗੜਾ ਹੋਇਆ, ਜਿਸ ਤੋਂ ਛੀ ਆਦਮੀ ਮਾਰੇ ਗਏ ਤੇ ਕਈ ਫਟੜ ਹੋਏ। ਰਾਜਾ ਕਰਮ ਸਿੰਘ ਨੂੰ ਇਹ ਮੌਕਾ ਆਪਣੇ ਦਿਲੀ ਭਾਵ ਪੂਰੇ ਕਰਨ ਦਾ ਹੱਥ ਆ ਗਿਆ। ਉਸ ਨੇ ਇਹ ਦੱਸ ਕੇ ਕਿ ਮਾਈ ਸਾਹਿਬ ਫਸਾਦ ਤੇ ਝਗੜੇ ਕਰਵਾ ਕੇ ਰਿਆਸਤ ਦਾ ਪ੍ਰਬੰਧ ਫਿਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੀ ਹੈ, ਅੰਗਰੇਜ਼ ਪੋਲੀਟੀਕਲ ਅਫਸਰ ਜੋ ਕਰਨਾਲ ਵਿੱਚ ਰਹਿੰਦਾ ਸੀ, ਉਸ ਨੂੰ ਬੁਲਾ ਭੇਜਿਆ ਕਿ ਸਾਡਾ ਨਿਪਟਾਰਾ ਕਰਾ ਦੇਵੋ। ਪੋਲੀਟੀਕਲ ਅਫਸਰ ਨੇ ਆ ਕੇ ਫ਼ੈਸਲਾ ਕਰ ਦਿੱਤਾ। ਰਿਆਸਤ ਦੇ ਮਾਲਕ ਤੁਸੀਂ ਹੋ। ਤੁਹਾਡਾ ਹੁਕਮ ਹੀ ਚਲੇਗਾ। ਕੋਈ ਤੁਹਾਡੇ ਕੰਮ ਵਿਚ ਦਖ਼ਲ ਨਹੀਂ ਦੇਵੇਗਾ। ਮਾਈ ਸਾਹਿਬ ਨੇ ਵੀ ਇਹ ਗਲ ਮੰਨ ਲਈ ਤੇ ਆਪਣੀ ਜਾਗੀਰ ਸਨੌਰ ਵਿੱਚ ਚਲੀ ਗਈ। ਕਿੰਤੂ ਝਗੜੇ ਦੀਆਂ ਦੋ ਗੱਲਾਂ ਅਜੇ ਬਾਕੀ ਰਹਿ ਗਈਆਂ। ਇਕ ਤੋਸ਼ਾਖਾਨਾ; ਇਸ ਵਿੱਚ ਜੋ ਕੁਝ ਸੀ, ਮਾਈ ਨਾਲ ਲੈ ਗਈ। ਦੂਜੀ, ਦੋ ਲਖ ਦੀ ਜਾਗੀਰ ਓਹ ਭੀ ਇਨ੍ਹਾਂ ਦੇ ਕਬਜ਼ੇ ਵਿੱਚ ਸੀ।
ਰਾਜਾ ਕਰਮ ਸਿੰਘ ਨੇ ਬਹੁਤ ਚਾਹਿਆ ਕਿ ਇਹ ਝਗੜਾ ਕਿਸੇ ਤਰ੍ਹਾਂ ਘਰ ਵਿੱਚ ਹੀ ਨਿਪਟ ਜਾਏ, ਕਿੰਤੂ ਮਾਈ ਕਿਸੇ ਗੱਲ ਤੇ ਨਾ ਠਹਿਰੀ, ਜਿਸ ਤੋਂ ਰਾਜਾ ਸਾਹਿਬ ਨੇ ਕਪਤਾਨ ਮਰੀ ਸਾਹਿਬ ਜੋ ਸਤਲੁਜ ਤੋਂ ਇਸ ਪਾਰ ਦੀਆਂ ਰਿਆਸਤਾਂ ਦਾ ਡਿਪਟੀ ਸੁਪਰਟੰਡੰਟ ਸੀ, ਬੁਲਾ ਭੇਜਿਆ ਤਾਂ ਕਿ ਆ ਕੇ ਇਸ ਝਗੜੇ ਨੂੰ ਨਿਪਟਾ ਦੇਵੇ।
ਰਾਜਾ ਸਾਹਿਬ ਵਲੋਂ ਇਸ ਝਗੜੇ ਦੇ ਨਿਪਟਾਣ ਦੀ ਇਹ ਤਜਵੀਜ਼ ਪੇਸ਼ ਹੋਈ ਕਿ ਮਾਤਾ ਸਾਹਿਬ ਪਟਯਾਲੇ ਆ ਕੇ ਰਹਿਣ ਤੇ ਆਪਣੀ ਜਾਗੀਰ ਦੇ ੫੦ ਹਜ਼ਾਰ ਰੁਪਯਾ ਰਿਆਸਤ ਕੋਲੋਂ ਲੈ ਲਿਆ ਕਰਨ। ਦੂਜਾ ਤੋਸ਼ਾ ਖਾਨਾ ਵੀ ਪਟਯਾਲੇ ਚਲਾ ਆਵੇ ਤੇ ਜੇ ਕਦੀ ਤੋਸ਼ਾਖਾਨੇ ਦੇ ਵਿੱਚ ਦੀਆਂ ਚੀਜ਼ਾਂ ਜਿਨ੍ਹਾਂ ਦਾ ਮੁਲ ੫੦ ਲਖ ਦੇ ਕਰੀਬ ਦਾ ਹੈ, ਤਸੱਲੀ ਦਵਾ ਦਿੱਤੀ ਜਾਏ ਕਿ ਜਿਉਂ ਦੀਆਂ ਤਿਉਂ ਹਨ, ਤਦ ਓਹ ਬੇਸ਼ੱਕ ਰਾਣੀ ਸਾਹਿਬ ਦੇ ਕਬਜ਼ੇ ਵਿੱਚ ਹੀ ਰਹਿਣ। ਸੋ ਅਕਤੂਬਰ ੧੮੨੩ ਨੂੰ ਮਰੀ ਸਾਹਿਬ ਕੁਝ ਫੌਜ ਲੈ ਕੇ ਫ਼ੈਸਲਾ ਕਰਾਨ ਦੇ ਵਾਸਤੇ ਪਟਯਾਲੇ ਆਏ।
ਜਦ ਮਰੀ ਸਾਹਿਬ ਪਟਯਾਲੇ ਅੱਪੜ ਕੇ ਸ਼ਰਤਾਂ ਅਨੁਸਾਰ ਫੈਸਲਾ ਕਰਾਣ ਲਗੇ, ਤਦ ਮਾਈ ਸਾਹਿਬ ਨੇ ਕੋਈ ਗੱਲ ਨਾ ਮੰਨੀ ਤੇ ਓਹਨੇ ਸਾਫ਼ ਕਹਿ ਦਿੱਤਾ ਕਿ ਜਦ ਤਕ ਸਨੌਰ ਦੀ ਜਾਗੀਰ ਓਹਨਾਂ ਦੇ ਪਾਸ ਨਾ ਰਹਿਣ ਦਿੱਤੀ ਜਾਵੇਗੀ, ਓਹ ਕੋਈ ਸ਼ਰਤ ਨਾ ਮੰਨਣਗੇ। ਕਿੰਤੂ ਜਦ ਓਹਨਾਂ ਤੇ ਦਬਾਓ ਪਾਇਆ ਗਿਆ ਕਿ ਓਹਨਾਂ ਨੂੰ ਅੰਗਰੇਜ਼ਾਂ ਦਾ ਫ਼ੈਸਲਾ ਜ਼ਰੂਰ ਮੰਨਣਾ ਪਏਗਾ, ਤਦ ਓਹਨਾਂ ਨੇ ਕਿਲ੍ਹਾ ਮਹਾਰਾਜ ਪਾਸ ਛੱਡ ਕੇ ਆਪ ਇਨਸਾਫ਼ ਕਰਾਣ ਵਾਸਤੇ ਅੰਬਾਲੇ ਵਲ ੧੪ ਅਕਤੂਬਰ ਨੂੰ ਕੂਚ ਕਰ ਦਿੱਤਾ।
ਕਰਮ ਸਿੰਘ ਨੂੰ ਇਹ ਗੱਲ ਬੜੀ ਬੁਰੀ ਭਾਸੀ ਕਿ ਓਹਦੀ ਮਾਤਾ ਇਨਸਾਫ਼ ਕਰਾਣ ਵਾਸਤੇ ਦੂਜਿਆਂ ਦੇ ਦਰ ਤੇ ਜਾ ਕੇ ਰੁਲੇ, ਨਾਲ ਹੀ ਓਹਨੇ ਇਹ ਸਮਝਿਆ ਕਿ ਜਦ ਕੋਈ ਸੁਣੇਗਾ ਕਿ ਮਾਤਾ ਤੇ