Back ArrowLogo
Info
Profile

੯੭. ਪਟਿਆਲੇ ਰਿਆਸਤ ਵਿੱਚ ਕਾਨੂੰਨ ਦਾ ਜਾਰੀ ਹੋਣਾ

ਇਸ ਤੋਂ ਪਹਿਲਾਂ ਰਿਆਸਤ ਵਿੱਚ ਕੋਈ ਕਾਨੂੰਨ ਖ਼ਾਸ ਤੌਰ ਤੇ ਪ੍ਰਚਲਤ ਨਹੀਂ ਸੀ ਤੇ ਨਾ ਹੀ ਕੋਈ ਦਫਤਰ ਬਣੇ ਹੋਏ ਸਨ। ਬਰਕਤ ਅਲੀ ਖਾਂ ਵਜ਼ੀਰ ਪਹਿਲਾਂ ਅੰਗਰੇਜ਼ਾਂ ਦੇ ਪਾਸ ਰਹਿ ਚੁੱਕਾ ਸੀ ਤੇ ਓਹਨੇ ਕੰਮ ਕਾਜ ਦੇ ਦਫਤਰ ਵੇਖੇ ਹੋਏ ਸਨ। ਇਸ ਕਰ ਕੇ ਇਸ ਨੇ ਸਾਰੇ ਮਹਿਕਮਿਆਂ ਦੇ ਕੰਮ ਵੰਡ ਦਿੱਤੇ। ਬਖ਼ਸ਼ੀ ਦੇ ਸਪੁਰਦ ਕਰ ਦਿੱਤੀ। ਅੱਗੇ ਇਹ ਸਿੱਧੀ ਦੁਕਾਨਦਾਰਾਂ ਪਾਸ ਜਾਂਦੀ ਸੀ, ਹੁਣ ਸਿੱਧੀ ਤੋਸ਼ੇ ਖਾਂ ਨੂੰ ਆਉਣ ਲਗੀ। ਦਫਤਰਾਂ ਵਿੱਚ ਹਿੰਦੀ ਹਟਾ ਕੇ ਫ਼ਾਰਸੀ ਚਲਵਾਈ। ਮੁਕੱਦਮਿਆਂ ਦੇ ਫ਼ੈਸਲੇ ਅੱਗੇ ਜ਼ਬਾਨੀ ਹੁੰਦੇ ਸਨ, ਹੁਣ ਬਾਕਾਇਦਾ ਮਿਸਲਾਂ ਬਣਾ ਕੇ ਰੱਖੀਆਂ ਜਾਣ ਲਗੀਆਂ। ਰਾਣੀ ਦੇ ਵਾਸਤੇ ਪਰਦੇ ਵਿੱਚ ਰਹਿਣ ਦਾ ਹੁਕਮ ਹੋਇਆ। ਹਰ ਇੱਕ ਗੱਲ ਵਾਸਤੇ ਖ਼ਾਸ ਨਿਯਮ ਤੇ ਕਾਇਦਾ ਬਣਾ ਦਿੱਤੇ ਗਏ।

੯੮. ਫੂਲ ਦੀਆਂ ਤਿੰਨਾਂ ਰਿਆਸਤਾਂ ਦਾ ਆਪੋ ਵਿੱਚ ਇਕਰਾਰ ਹੋਣਾ

ਜਿਨ੍ਹਾਂ ਗੱਲਾਂ ਤੋਂ ਫੂਲ ਦੀਆਂ ਰਿਆਸਤਾਂ ਦਾ ਆਪੋ ਵਿੱਚ ਝਗੜਾ ਰਹਿੰਦਾ ਸੀ, ਓਹਨਾਂ ਨੂੰ ਦੂਰ ਕਰਨ ਲਈ ਰਾਜਾ ਕਰਮ ਸਿੰਘ ਨੇ ੧੩ ਜੇਠ ਸੰਮਤ ੧੮੯੧ ਨੂੰ ਭਵਾਨੀਗੜ੍ਹ ਦੇ ਮੁਕਾਮ ਤੇ ਰਾਜਾ ਜਸਵੰਤ ਸਿੰਘ ਨਾਭਾ, ਸੰਗਤ ਸਿੰਘ ਜੀ ਦਾ ਭਾਈ. ਉਦੇ ਸਿੰਘ ਕੈਥਲ, ਤਿੰਨਾਂ ਨੂੰ ਸੱਦ ਕੇ ਇਹਨਾਂ ਦੀ ਸਲਾਹ ਨਾਲ ਖ਼ਾਸ ਕਾਇਦੇ ਬਨਾਏ ਤੇ ਇਨ੍ਹਾਂ ਦੀ ਪਾਬੰਧੀ ਵਾਸਤੇ ਅਗੋਂ ਵਿੱਚ ਇਕਰਾਰਨਾਮਾ ਹੋ ਗਿਆ, ਜਿਸ ਤੇ ਚਾਰੇ ਰਿਆਸਤਾਂ ਦੇ ਰਈਸਾਂ ਨੇ ਆਪਣੇ ਦਸਤਖ਼ਤ ਕਰ ਕੇ ਮੋਹਰਾਂ ਲਾ ਦਿੱਤੀਆਂ ਤੇ ਏਕਤਾ ਦੀ ਨੀਂਹ ਖੜੀ ਕੀਤੀ। ਇਨ੍ਹਾਂ ਨਿਯਮਾਂ ਦਾ ਸਾਰ ਇੰਜ ਹੈ:

(੧) ਅਸਾਂ ਚਾਰੇ ਰਈਸਾਂ ਵਿੱਚ ਕੋਈ ਕਿਸੇ ਦੇ ਨੌਕਰ ਜਾਂ ਦੋਸ਼ੀ ਨੂੰ ਪਨਾਹ ਜਾਂ ਸਹਾਰਾ ਨਹੀਂ ਦੇਵੇਗਾ।

(੨) ਜਦ ਦੋ ਰਈਸਾਂ ਦਾ ਝਗੜਾ ਹੋ ਜਾਏ ਤਦ ਬਾਕੀ ਦੋ ਫੈਸਲਾ ਕਰ ਦੇਣਗੇ ਤੇ ਉਹ ਆਖ਼ਰੀ ਹੋਵੇਗਾ।

(੩) ਸਰਹਦੀ ਮਾਮਲਿਆਂ ਦੇ ਝਗੜੇ ਵਾਸਤੇ ਸੰਮਤ ੧੮੨੦ ਦੇ ਕਬਜ਼ਿਆਂ ਦਾ ਲਿਹਾਜ਼ ਰਖਯਾ ਜਾਵੇਗਾ।

(੪) ਜੇ ਕਿਸੇ ਰਿਆਸਤ ਦਾ ਕੋਈ ਆਦਮੀ, ਬਾਕੀਦਾਰ ਜਾਂ ਕਰਜ਼ਦਾਰ ਕਿਸੇ ਦੂਜੀ ਰਿਆਸਤ ਵਿੱਚ ਜਾ ਰਹੇ, ਤਦ ਓਹਦੇ ਪਾਸੋਂ ਰੁਪਯਾ ਮੰਗਣ ਦੀ ਪਹਿਲੀ ਰਿਆਸਤ ਹੱਕਦਾਰ ਹੋਵੇਗੀ।

(੫) ਹਰ ਇੱਕ ਰਿਆਸਤ ਆਪਣੀ ਰਿਆਸਤ ਦੀ ਪਰਜਾ ਵਾਂਗ ਦੂਜੀ ਰਿਆਸਤ ਦੀ ਪਰਜਾ ਦੇ ਮਦੋਈ ਨੂੰ ਇਨਸਾਫ਼ ਤੇ ਹੱਕ ਦਵਾਏਗੀ।

(੬) ਚੋਰੀ ਦਾ ਖੁਰਾ ਜਿਸ ਪਿੰਡ ਤਕ ਜਾ ਪੁਜੇ, ਜਦ ਤਕ ਓਹ ਓਸ ਨੂੰ ਅੱਗੇ ਜਾਂਦਾ ਨਾ ਵਿਖਾਣ, ਚੋਰੀ ਦੇ ਜੁਮੇਂਵਾਰ ਓਹ ਹੀ ਸਮਝੇ ਜਾਣਗੇ।

(੭) ਤੀਵੀਆਂ ਦੇ ਮੁਕੱਦਮਿਆਂ ਵਿੱਚ ਪੰਜ ਸਾਲ ਤਕ ਤੀਵੀਂ ਮਾਲ ਅਸਬਾਬ ਸਮੇਤ ਮੁਦੇਈ ਨੂੰ ਦਵਾਈ ਜਾਵੇ। ਪੰਜ ਸਾਲ ਮਗਰੋਂ ਨਾਤਾ ਜਾਂ ਦੋ ਸੌ ਰੁਪਯਾ ਦਵਾਇਆ ਜਾਵੇ।

(੮) ਇਹੋ ਹੀ ਨਿਯਮ ਲੜਕੀ ਦਾ ਵਿਆਹ ਦੂਜੀ ਜਗ੍ਹਾ ਕਰਨ ਵਾਲੇ ਨਾਲ ਵਰਤਿਆ ਜਾਵੇਗਾ।

(੯) ਕਤਲ ਕਰਨ ਵਾਲੇ ਪਾਸੋਂ ਮਰਨ ਵਾਲੇ ਦੇ ਵਾਰਸਾਂ ਨੂੰ ਦੋ ਸੌ ਰੁਪਯਾ ਨਕਦ ਜਾਂ ਸਾਕ ਦਵਾਇਆ ਜਾਵੇਗਾ ਤੇ ਇਸ ਤੋਂ ਬਿਨਾਂ ਦੋਸ਼ੀ ਨੂੰ ਕੈਦ ਸਖ਼ਤ ਵੀ ਦਿੱਤੀ ਜਾਵੇਗੀ।

੧੮੯੨ ਬਿਕ੍ਰਮੀ ਨੂੰ ਮਾਫ਼ੀਦਾਰਾਂ ਤੇ ਜਿਮੀਦਾਰਾਨ ਮਹਾਰਾਜ ਦੀ ਨਿਗਰਾਨੀ ਤੇ ਹਿਫਾਜ਼ਤ ਜੋ ਪਹਿਲਾਂ ਰਿਆਸਤ ਹਾਏ ਫੂਲ ਦੇ ਸਬੰਧ ਵਿੱਚ ਸੀ, ਗਵਰਨਮੈਂਟ ਅੰਗਰੇਜ਼ੀ ਨੇ ਆਪਣੇ ਹੱਥ ਲੈ ਲਈ।

53 / 181
Previous
Next