Back ArrowLogo
Info
Profile

੨-ਜੋ ਹੱਕ ਮਾਲੀ, ਮੁਲਕੀ, ਹਕੂਮਤ ਫੌਜਦਾਰੀ ਆਦਿਕ ਮੋਰੂਸੀ ਮੁਲਕ ਬਾਬਤ ਬਮੂਜਬ ੫ ਮਈ ਸੰਨ ੧੮੬੦ ਮਹਾਰਾਜਾ ਸਾਹਿਬ ਬਹਾਦਰ ਤੇ ਮਹਾਰਾਜਾ ਸਾਹਿਬ ਦੇ ਜਾਨਸ਼ੀਨਾਂ ਨੂੰ ਪ੍ਰਾਪਤ ਹਨ, ਇਸ ਇਲਾਕੇ ਵਿੱਚ ਵੀ ਓਹੋ ਹੀ ਹੱਕ ਸਾਰੇ ਪ੍ਰਾਪਤ ਹੋਣਗੇ।

੩-ਓਹ ਸ਼ਰਤਾਂ ਜੋ ੫ ਮਈ ੧੮੬੦ ਦੇ ਇਕਰਾਰ ਨਾਮੇ ਅਨੁਸਾਰ ਮਹਾਰਾਜਾ ਸਾਹਿਬ ਦੇ ਮੋਰੂਸੀ ਮੁਲਕ ਬਾਬਤ ਹਨ, ਇਸ ਇਲਾਕੇ ਤੇ ਵੀ ਹੋਣਗੀਆਂ।

ਕਾਨੋਡੋ ਤੇ ਬੁਧਵਾਨਾ ਦੇ ਪ੍ਰਗਣੇ ਦੇ ਪਿੰਡਾਂ ਦੀ ਸੂਚੀ ਜੋ ੪ ਜਨਵਰੀ ੧੮੬੧ ਨੂੰ ਹਜ਼ੂਰ ਹਿਜ਼ ਐਕਸੇਲੈਨਸੀ ਚਾਰਲਸ ਜਾਨ ਲਾਰਡ ਅਰਲ ਕੈਨਿੰਗ ਵੈਸਰਾਇ ਤੇ ਗਵਰਨਰ ਜਨਰਲ ਦੇ ਆਦਮੀਆਂ ਦੇ ਦਸਖ਼ਤਾਂ ਨਾਲ ਤਯਾਰ ਹੋਈ।

ਆਜ਼ਮ ਨਗਰ, ਅਕਬਰ ਪੁਰ, ਅਨਾਦਾਸ, ਅਗਹਾਰ, ਬਾਵੜਾ, ਬਦੜਾਈ, ਨਰਸਿੰਘ ਵਾਸ, ਬਸਈ, ਬਲਾਨਾ ਬਲਾਇਚਾ, ਤਵਾਬਾ ਅਫਗਾਨ, ਬੋਡੀਨ, ਭੋਰਚਾਟ, ਬੀਬੀ ਪੁਰ, ਅਮੀਰ ਦਾਸ, ਭਗਰਾਨ ਬੋਜ ਦਾਸ, ਪੋਚੋਲੀ, ਬੋਚਨੀ, ਭਾਂਦੋਰ, ਊਂਚੀ ਭਾਂਦੋਰ, ਨੀਵੀਂ ਬੋਰੀ, ਪਾਤਰਾ, ਪਾਲੜੀ, ਪਾਇਗਾ ਬਟਾਰ ਦਾ ਸਪਾਲ, ਮਾਲੀ, ਪਲਾਤਵਾਨ, ਲੀਜਾਂਫ, ਛਾਜਾ ਦਾਸ, ਜਾਟਦਾਸ ਜਾਸਾ ਦਾਸ, ਜਾਂਡਰਸਾ ਦਾਸ, ਜੋਤਾ ਦਾਸ, ਭਗਰੋਝੋਕ, ਜੋਧੇਰ: ਝਲਾਂਕ, ਡੀਉ ਦਾਸ, ਡੋਲਾਨਾ, ਦੋ ਟੋਈਆ, ਅਹੀਰਾ ਦੇਵਲੀ, ਦੇਵਰਾਲ, ਡਾਲਨਿਵਾਸ, ਡਾਹੂਮੋਰ, ਢਾਨਾ, ਵਹਕਰੋਸਾ ਸਰੋਲੀ, ਅਹੀਰਾ, ਸਰੋਲੀ ਜਟ, ਰਾਮਪੁਰਾ, ਰੀਵਾਸਾ। ਰਾਣੀਦਾਸ, ਰਾਜਾ ਦਾਸ, ਜ਼ੇਰ ਪੁਰ, ਮਸਤ ਨਾਲੀ, ਸੋਹਲੇਲਾ, ਸਿਆਣਾ, ਸਰਜੀ ਦਾਸ, ਸੋਹੀਨਾ ਗਲ, ਸਮਾਸਮੀ ਮੀਉਟ, ਸੀਗੜਾ, ਸੀਗੜੀ ਸੂਰਥੀਮਲਾਨਾ, ਸੂਰਬੀਜਾਗੜਾ ਸੂਰਥੀਮਾਵੜਧਾਨਾ, ਆਦਲਪੁਰ, ਸੁਮਾਲਪੁਰ, ਫਿਰੋਜ਼ਪੁਰ, ਫੈਜਆਬਾਦ, ਕਸਬਾ ਕਾਨੋਡ, ਕੋਬਲ ਨਿਕੇ, ਕੋਥਲ ਵਡੇ, ਕੋਕਸੀ, ਖਾਨੋਡ, ਖਾਲੀਦਾਸ, ਖਾਟਰਾ, ਖਰੋਲੀ, ਖੇੜਾਕੇਮਲਾ, ਕਵਾਰਦਤਾ, ਖਾਲੂਡਰਾ, ਖੇਰਕੀ, ਖੜਖੜਾ, ਕੀਓਦਾਨਾ, ਖੇੜੀਗਾਦੜਦਾਸ, ਗਟਮਰੀ, ਗੋਰਾਨਹ, ਗੋਪਾਲ ਦਾਸ, ਕਾਖਨਾ ਦਸ, ਕਲਾਵਲਾ, ਲੈਹੜੋਦਾ, ਲਾਵਨ, ਮਾਲੜਾ, ਮਾਂਡਵਾਲਾ ਮਾਜਰਾ, ਮਹਗਨ ਦਾਸ, ਬਨਟੀ, ਨਾਲਹਾ ਦਾਸ, ਕਾਨਕੋਦਾਸ, ਨਾਗਲਵਾਲਾ, ਨਾਤਵਾਨੀ, ਨੋਤਾਨਾ, ਨੋਰੰਗਆਬਾਦ, ਭਟਬੇੜਾ, ਬੇਨੀ, ਹੋਵਨਾ।

ਪ੍ਰਗਣਾ ਖਮਾਨੂੰ ਦੇ ਪਰਗਨੇ ਦੇ ਪਿੰਡਾਂ ਦੀ ਸੂਚੀ ਜੋ ੪ ਜਨਵਰੀ ਦੀ ਸਨਦ ਨਾਲ ਸ਼ਾਮਲ ਹਨ:

ਅਮਰਾਲਾ, ਬ੍ਰਾਜਧਾਨ, ਬਣੀਪਾਟ, ਬੜੀ ਖਮਾਨੂ, ਬਸੀ ਬਲਾਸਪੁਰ, ਫਾਦੀ, ਛਾਮੀਆਭੇਟਾ, ਮੋਹਲੇ ਮਾਜਰਾ, ਪੋਨਾਮਚਾ, ਠੀਕਰੀ ਵਾਲਾ, ਛੋਟਾਚਟਾਨਾ, ਛੋਟੀ ਬਾਟ, ਰਨਾਉਮ ਜ਼ਰਾ, ਰਾਮਖੇੜਾ, ਰਾਮਗੜ੍ਹ ਦੂਜਾ, ਹਾਤੋਨ, ਰਾਏ ਪੁਰ।

ਅੰਬਾਲੇ ਦੇ ਮੁਕਾਮ ਤੇ ਸਤਲੁਜ ਦੇ ਉਸ ਪਾਸੇ ਦੇ ਰਾਜਿਆਂ ਤੇ ਪਹਾੜੀ ਰਈਸਾਂ ਨਾਲ ਇੱਕ ਆਮ ਦਰਬਾਰ ਵਿੱਚ ਮੁਲਾਕਾਤ ਕੀਤੀ। ਤਦ ਉਸ ਵੇਲੇ ਵੈਸਰਾਏ ਨੇ ਖਿਲਅਤ ਦੇਣ ਦੇ ਵੇਲੇ ਮਹਾਰਾਜਾ ਸਾਹਿਬ ਪਟ੍ਯਾਲਾ ਨੂੰ ਖ਼ਾਸ ਤੌਰ ਤੇ ਸੰਬੋਧਨ ਕਰ ਕੇ ਤਕਰੀਰ ਵਿੱਚ ਕਿਹਾ।

ਮਹਾਰਾਜਾ ਸਾਹਿਬ ਪਟਯਾਲਾ! ਮੈਂ ਇਸ ਗੱਲ ਤੋਂ ਬੜਾ ਖ਼ੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਆਪ ਦਾ ਪ੍ਰਗਟ ਰੂਪ ਵਿੱਚ ਉਹਨਾਂ ਖਿਦਮਤਾਂ ਲਈ ਧੰਨਵਾਦ ਕਰਾਂ ਜੋ ਤੁਸਾਂ ਸ਼ੁਭਚਿੰਤਕ ਹੋਣ ਕਰ ਕੇ ਕੀਤੀਆਂ। ਨਾ ਕੇਵਲ ਇਸ ਕਰ ਕੇ ਕਿ ਆਪਨੇ ਸਰਕਾਰ ਨੂੰ ਲੋੜ ਅਨੁਸਾਰ ਫੌਜ ਦੀ ਮਦਦ ਦਿੱਤੀ, ਬਲਕਿ ਇਸ ਕਰ ਕੇ ਵੀ ਕਿ ਆਪ ਝਟ ਪਟ ਬਿਨਾਂ ਕਿਸੇ ਫ਼ਰਕ ਦੇ ਸਹਾਇਤਾ ਦੇਣ ਲਈ ਤ੍ਯਾਰ ਹੋ ਗਏ, ਤਦ ਆਪ ਦੀ ਸਚੀ ਵਫ਼ਾਦਾਰੀ ਜੋ ਗ਼ਦਰ ਦੇ ਸ਼ੁਰੂ ਤੋਂ ਪ੍ਰਗਟ ਹੋਈ, ਮਲਕਾ ਮੁਅੱਜ਼ਮਾਂ ਦਾ ਪੱਛਮੀ ਪ੍ਰਜਾ ਲਈ ਸਿਖ੍ਯਾਦਾਇਕ ਹੋਈ। ਇੱਥੇ ਉਹਨਾਂ ਖਿਦਮਤਾਂ ਦੇ ਦੱਸਣ ਦੀ ਲੋੜ ਨਹੀਂ, ਕਿਉਂਕਿ ਇੱਕ ਇੱਕ ਕਰ ਕੇ ਇੱਥੇ ਬੈਠੇ ਸਾਰਿਆਂ ਨੂੰ ਮਲੂਮ ਹਨ ਤੇ ਪੂਰਾ ਹਾਲ ਉਹਨਾਂ ਸਰਕਾਰੀ ਕਾਗ਼ਜ਼ਾਂ ਵਿੱਚ ਦਰਜ ਹੈ, ਜਿਨ੍ਹਾਂ ਵਿੱਚ ਮਲਕਾ ਮੁਅੱਜ਼ਮਾਂ ਦੀ ਫੌਜ ਦੀ ਸਾਰੀ ਕਾਰਗੁਜ਼ਾਰੀ ਤੇ ਜਾਨਫਸ਼ਾਨੀ ਜੋ ਹਿੰਦ ਦੇ ਮੁਲਕ ਵਿੱਚ

59 / 181
Previous
Next