

ਇੰਗਲਸਤਾਨ ਦੀ ਹਕੂਮਤ ਕਾਇਮ ਰਖਣ ਵਾਸਤੇ ਕੀਤੀ, ਲਿਖੇ ਹਨ। ਜੋ ਇਹ ਹੋ ਨਹੀਂ ਸਕਦਾ ਕਿ ਉਹ ਸੇਵਾ ਕਦੇ ਭੁੱਲ ਜਾਏ। ਦਰਬਾਰ ਵਿੱਚ ਬੈਠਿਆਂ ਸੱਜਣਾਂ ਦੇ ਸਾਹਮਣੇ ਮੈਨੂੰ ਇਹ ਪ੍ਰਗਟ ਕਰਨ ਦੀ ਲੋੜ ਹੈ ਕਿ ਆਪ ਦੀ ਸੇਵਾ ਤੇ ਇੱਜ਼ਤ ਵਧਾਨ ਵਿੱਚ ਮਲਕਾ ਮਹਾਰਾਣੀ ਨੂੰ ਬੜੀ ਖ਼ੁਸ਼ੀ ਤੇ ਗਵਰਨਮੈਂਟ ਨੂੰ ਹਰ ਤਰ੍ਹਾਂ ਉਮੈਦ ਹੈ ਕਿ ਇਹ ਇੱਜ਼ਤ ਤੇ ਦਰਜਾ ਆਪ ਦੀ ਸੰਤਾਨ ਦਾ ਕਾਇਮ ਰਹੇਗਾ ਤੇ ਉਹ ਵੀ ਅਜਿਹੇ ਹੀ ਬਹਾਦਰ ਤੇ ਖੈਰਖਾਹ ਹੋਣ ਜਿਹੇ ਕਿ ਆਪ ਤੋਂ ਮੈਂ ਤਜਵੀਜ਼ ਕੀਤੀ ਹੈ ਕਿ ਇੱਕ ਸਨਦ ਤ੍ਯਾਰ ਕੀਤੀ ਜਾਏ, ਜਿਸ ਦੇ ਨਾਲ ਆਪ ਦੇ ਮੁਲਕ ਤੇ ਉਹਦੇ ਸਾਰੇ ਹੱਕ ਤੇ ਆਪਦਾ ਸਦਾ ਦਾ ਹੱਕ ਸਮਝਿਆ ਜਾਵੇ ਤੇ ਹੁਕਮ ਦਿੱਤਾ ਹੈ ਕਿ ਇਹ ਗੱਲ ਵੀ ਉਸ ਵਿੱਚ ਦਰਜ ਕੀਤੀ ਜਾਏ ਕਿ ਰੱਬ ਨਾ ਕਰੇ ਜੇ ਕਦੀ ਆਪ ਦੀ ਕੋਈ ਬਿੰਦੀ ਸੰਤਾਨ ਨਾ ਹੋਵੇ, ਤਦ ਆਪ ਨੂੰ ਫੂਲ ਖਾਨਦਾਨ ਵਿੱਚੋਂ ਜਿਸ ਦੀ ਇੱਕ ਸ਼ਾਖ ਆਪ ਦਾ ਖਾਨਦਾਨ ਵੀ ਹੈ, ਕਿਸੇ ਆਦਮੀ ਨੂੰ ਆਪਣਾ ਜਾਨਸ਼ੀਨ ਚੁਣ ਕੇ ਮੁਤਬੰਨਾਂ ਕਰਨ ਦਾ ਅਖਤਯਾਰ ਹੋਵੇਗਾ ਤੇ ਓਹ ਲੜਕਾ ਸਮਝ ਕੇ ਓਸ ਦੀ ਕਦਰ ਤੇ ਇੱਜ਼ਤ ਕੀਤੀ ਜਾਏ।
ਇਸ ਖ਼ੁਸ਼ੀ ਵਿੱਚ ਮਹਾਰਾਜਾ ਨਰਿੰਦਰ ਸਿੰਘ ਨੇ ੨੦ ਹਜ਼ਾਰ ਰੁਪਯੇ ਦੇ ਸੋਨੇ ਦੇ ਕੜੇ ਆਪਣੇ ਕਰਮਚਾਰੀ ਅਤੇ ਸਰਦਾਰਾਂ ਵਿੱਚ ਵੰਡੇ, ਦੋਸ਼ਾਲੇ ਤੇ ਖਿਲਅਤਾਂ ਦਿੱਤੀਆਂ ਤੇ ਨਾਰਨੌਲ ਦੇ ਇਲਾਕੇ ਵਿੱਚੋਂ ੯ ਹਜ਼ਾਰ ਦੀ ਜਾਗੀਰ ਦੇ ੧੧ ਪਿੰਡ ਅਹਿਲਕਾਰਾਂ ਨੂੰ ਜਾਗੀਰ ਵਿੱਚ ਦਿੱਤੇ।
੧੦੯. ਬੀਬੀ ਬਖਤਾਵਰ ਕੌਰ ਦਾ ਵਿਵਾਹ ਤੇ ਅੰਮ੍ਰਿਤਸਰ ਮਹਾਰਾਜੇ ਦਾ ਆਉਣਾ
ਸੰਮਤ ੧੯੧੫ ਬਿਕ੍ਰਮੀ ਨੂੰ ਮਹਾਰਾਜਾ ਨੇ ਆਪਣੀ ਲੜਕੀ ਬਖਤਾਵਰ ਕੌਰ ਦਾ ਵਿਆਹ ਰਾਜਾ ਜਸਵੰਤ ਸਿੰਘ ਨਾਲ ਬੜੀ ਧੂਮ ਧਾਮ ਨਾਲ ਕੀਤਾ, ੧੦ ਲੱਖ ਰੁਪਯਾ ਇਸ ਵਿਆਹ ਤੇ ਖ਼ਰਚ ਆਇਆ। ਪਹਿਲਾਂ ਲੜਕੀ ਦਾ ਵਿਆਹ ਕਰ ਕੇ ਮਹਾਰਾਜਾ ਸਾਹਿਬ ਹਰਦਵਾਰ ਵੱਲ ਗਏ ਸਨ। ਇਸ ਲੜਕੀ ਦੀ ਸ਼ਾਦੀ ਕਰ ਕੇ ਪਹਿਲਾਂ ਅਨੰਦਪੁਰ ਸਾਹਿਬ ਅੱਪੜੇ। ਇੱਥੇ ਗੁਰਦਵਾਰੇ ਭੇਟਾ ਚੜ੍ਹਾਈ ਤੇ ਆਪਣੇ ਲੜਕੇ ਮਹਿੰਦਰ ਸਿੰਘ ਨੂੰ ਅੰਮ੍ਰਿਤ ਛਕਾਇਆ। ਫਿਰ ਨੈਨਾ ਦੇਵੀ ਦੇ ਪਹਾੜ ਤੇ ਗਏ। ਇਸ ਪਹਾੜ ਦਾ ਸੀਨ ਬੜਾ ਹੀ ਦਿਲ ਖਿੱਚਣ ਵਾਲਾ ਹੈ। ਇੱਕ ਪਾਸੇ ਨਜ਼ਰ ਮਾਰੋ ਤਦ ਸਬਜ਼ੀ ਹੀ ਸਬਜ਼ੀ ਨਜ਼ਰ ਆਉਂਦੀ ਹੈ। ਦੂਜੇ ਪਾਸੇ ਦਰਯਾ ਦਾ ਚਿੱਟਾ ਚਿੱਟਾ ਪਾਣੀ ਚਮਕ ਮਾਰਦਾ ਜਾ ਰਿਹਾ ਹੈ। ਸੰਧਯਾ ਦੇ ਵੇਲੇ ਜਦੋਂ ਕਿ ਸੂਰਜ ਦੀਆਂ ਕਿਰਨਾਂ ਡਿੰਗੀਆਂ ਹੋ ਕੇ ਇੱਥੇ ਪੈਂਦੀਆਂ ਹਨ, ਤਦ ਬੜਾ ਹੀ ਸੋਭਾਏਮਾਨ ਸਮਾਂ ਹੋ ਜਾਂਦਾ ਹੈ। ਕਿਰਨਾਂ ਤੋਂ ਕਈ ਰੰਗ ਪ੍ਰਗਟ ਹੋ ਜਾਂਦੇ ਹਨ। ਸਾਹਮਣੇ ਕੋਹ ਹਿਮਾਲਾ ਦੀਆਂ ਉੱਚੀਆਂ ਚੋਟੀਆਂ ਨਜ਼ਰੀ ਪੈਂਦੀਆਂ ਹਨ। ਇੱਥੋਂ ਚੱਲ ਕੇ ਮਹਾਰਾਜਾ ਸਾਹਿਬ ਸ੍ਰੀ ਅੰਮ੍ਰਿਤਸਰ ਪੁੱਜੇ ਤੇ ਬੜੀ ਖ਼ੁਸ਼ੀ, ਚਾਓ ਤੇ ਪ੍ਰੇਮ ਨਾਲ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ। ਬਹੁਤ ਸਾਰੀ ਭੇਟਾ ਚੜ੍ਹਾਈ, ਸਾਰੇ ਸ਼ਹਿਰ ਦੇ ਵਿੱਚ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਜੋ ੨੦੦੦) ਸਨ, ਇੱਕ ਇੱਕ ਅਸ਼ਰਫੀ ਭੇਟਾ ਵਜੋਂ ਚੜ੍ਹਾਈ।
੧੧੦. ਮਹਾਰਾਜੇ ਦਾ ਲਾਹੌਰ ਜਾਣਾ ਤੇ ਪ੍ਰਗਨਾ ਖਨੋਰ ਦੀ ਪ੍ਰਾਪਤੀ
ਮਹਾਰਾਜਾ ਸਾਹਿਬ ਇੱਥੋਂ ਲਾਹੌਰ ਚਲੇ ਗਏ ਤੇ ਸਰ ਰਾਬਰਟ ਮਿੰਟਗੁਮਰੀ ਸਾਹਿਬ ਲਫਟੰਟ ਗਵਰਨਰ ਨਾਲ ਮੁਲਾਕਾਤ ਕੀਤੀ। ਸਾਹਿਬ ਨੇ ਮਹਾਰਾਜਾ ਸਾਹਿਬ ਦੀ ਦਰਖ਼ਾਸਤ ਤੇ ੧੯ ਲਖ ੩੮ ਹਜ਼ਾਰ ੮ ਸੋ ਰੁਪਯੇ ਨਜ਼ਰਾਨਾ ਲੈ ਕੇ ਕਨੌੜ ਤੇ ਬੁਧਵਾਨਾਂ ਦੇ ਪ੍ਰਗਨੇ ਇੱਕ ਲਖ ਰੁਪਯੇ ਸਾਲਾਨਾ ਦੀ ਆਮਦਨ ਦੇ ਮਹਾਰਾਜੇ ਨੂੰ ਸਰਕਾਰ ਅੰਗਰੇਜ਼ੀ ਤੋਂ ਦਵਾਏ ਤੇ ਨਜ਼ਰਾਨੇ ਦਾ ਰੁਪਯਾ ਕਰਜ਼ ਵਾਲੀ ਰਕਮ ਵਿੱਚੋਂ ਮੁਜਰਾ ਲੈ ਲਿਆ। ਹੁਣ ੩ ਲਖ ੧੨ ਹਜ਼ਾਰ ਰੁਪਯਾ ਜੋ ਬਾਕੀ ਰਿਹਾ, ਓਸ ਦੇ ਬਦਲੇ ਮਹਾਰਾਜੇ ਦੀ ਮਰਜ਼ੀ ਅਨੁਸਾਰ ਖਮਾਓ, ਜਿਸ ਵਿੱਚ ੬੩ ਪਿੰਡ ਸ਼ਾਮਲ ਹਨ, ਇੱਕ ਲਖ ੭੬ ਹਜ਼ਾਰ ੭੫੦ ਰੁਪੜੇ ਦੇ ਬਦਲੇ ਗਵਰਨਮੈਂਟ ਨੇ ਮਹਾਰਾਜੇ ਨੂੰ ਦੇ ਦਿਤੇ। ਇਨ੍ਹਾਂ ਦਿਨਾਂ ਵਿੱਚ ੧ ਨਵੰਬਰ ੧੮੬੧ ਈ. ਨੂੰ ਅਲਾਹਬਾਦ ਦੇ ਦਰਬਾਰ ਵਿੱਚ ਜਿਸ