

ਵਿੱਚ ਮਹਾਰਾਜਾ ਜਯਾਜੀ ਰਾਓ ਵਾਲੀਏ ਗਵਾਲੀਅਰ, ਮਹਾਰਾਜਾ ਤਕੋਰਾਓ ਵਾਲੀਏ ਅੰਦੌਰ, ਮਹਾਰਾਜਾ ਰਣਬੀਰ ਸਿੰਘ ਵਾਲੀਏ ਜੰਮੂ, ਮਹਾਰਾਜਾ ਨਰਿੰਦਰ ਸਿੰਘ ਵਾਲੀਏ ਪਟਯਾਲਾ, ਵਜ਼ੀਰ ਨਵਾਬ ਅਫਜੁਲ ਦੌਲਾ ਨਜ਼ਾਮਉਲ ਮੁਲਕ ਹੈਦਰਾਬਾਦ ਦੱਖਣ, ਮਹਾਰਾਜਾ ਖਾਂਡੇ ਰਾਓ ਵਾਲੀਏ ਬੜੋਦਾ, ਮਹਾਰਾਜਾ ਦਲੀਪ ਸਿੰਘ ਵਾਲੀਏ ਲਾਹੌਰ (ਇਹ ਆਪ ਨਹੀਂ ਸਨ) ਨਵਾਬ ਯੂਸਫ ਅਲੀ ਖਾਂ ਵਾਲੀਏ ਰਾਜਪੁਰ, ਨਵਾਬ ਸਕੰਦ ਬੇਗ਼ਮ ਵਾਲੀਏ ਭੁਪਾਲ ਆਦਿਕ ਨੌ ਰਈਸ ਹਿੰਦੋਸਤਾਨੀ ਤੇ ਕੁਲ ਵੱਡੇ ੨ ਅੰਗ੍ਰੇਜ਼ ਸ਼ਾਮਲ ਸਨ। ਸਤਾਰਾ ਹਿੰਦ ਦਾ ਖ਼ਿਤਾਬ ਦਿੱਤਾ ਗਿਆ ਤੇ ਕਾਨੂੰਨ ਘੜਨ ਵਾਲੀ ਕਲਕੱਤੇ ਦੀ ਕੌਂਸਲ ਦੇ ਮੈਂਬਰ ਬਣਾਏ ਗਏ।
੧੧੧. ਸਤਾਰਾ ਹਿੰਦ ਦਾ ਖਤਾਬ ਤੇ ਲੈਪਾਲਕ ਬਣਾਨ ਦੀ ਆਗਯਾ
ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਦੇ ਵਾਲੀਆਂ ਨੂੰ ਇਸ ਗੱਲ ਦੀ ਚਿੰਤਾ ਲਗੀ ਰਹਿੰਦੀ ਸੀ ਕਿ ਜੇ ਕਦੀ ਇਹ ਸੰਤਾਨ ਹੀਨ ਮਰ ਗਏ, ਤਦ ਓਹਨਾਂ ਦੀ ਸਲਤਨਤ ਗਵਰਨਮੈਂਟ ਜ਼ਬਤ ਕਰ ਲਵੇਗੀ। ਇਸ ਕਰ ਕੇ ਮਹਾਰਾਜਾ ਨਰਿੰਦਰ ਸਿੰਘ ਨੇ ਓਹਨਾਂ ਸਭਨਾਂ ਤੋਂ ਦਸਤਖ਼ਤ ਕਰਵਾ ਕੇ ਹੋਮ ਗਵਰਨਮੈਂਟ ਪਾਸੋਂ ਮੁਤਬਨਾ (ਲੈ ਪਾਲਕ) ਬਨਾਣ ਦੀ ਆਗਿਆ ਲੈ ਦਿੱਤੀ ਤੇ ਫੂਲ ਦੇ ਖਾਨਦਾਨ ਵਾਸਤੇ ਤਾਂ ਐਥੋਂ ਤਕ ਆਗਿਆ ਹੋ ਗਈ ਕਿ ਜੇ ਕਦੀ ਇਨ੍ਹਾਂ ਵਿੱਚੋਂ ਕੋਈ ਬਿਨਾਂ ਸੰਤਾਨ ਹੋਏ ਦੇ ਮੁਤਬੰਨਾਂ ਬਨਾਣ ਤੋਂ ਬਗੈਰ ਹੀ ਚਲਾਣਾ ਕਰ ਜਾਏ, ਤਦ ਬਾਕੀ ਦੀਆਂ ਦੋ ਰਿਆਸਤਾਂ ਨੂੰ ਅਖਤਯਾਰ ਹੋਵੇਗਾ ਕਿ ਆਪਣੇ ਖਾਨਦਾਨ ਵਿੱਚੋਂ ਕਿਸੇ ਨੂੰ ਓਸ ਰਿਆਸਤ ਦਾ ਰਾਜਾ ਬਣਾ ਦੇਣ।
ਮਾਲੂਮ ਹੋ ਜਾਵੇਗਾ ਕਿ ਫੂਲ ਦੇ ਰਾਜਿਆਂ ਨੇ ਮੁਤਬੰਨਾ ਬਨਾਣ ਦੀ ਜੋ ਦਰਖ਼ਾਸਤ ਦਿੱਤੀ ਸੀ, ਓਸ ਵਿੱਚ ਇਸ ਤੋਂ ਛੁਟ ਹੋਰ ਵੀ ਗੱਲਾਂ ਦੀ ਮੰਗ ਸੀ: (੧) ਫਾਂਸੀ ਦੀ ਸਜ਼ਾ ਦੇਣ ਦੇ ਅਖਤਯਾਰ, (੨) ਤੀਵੀਆਂ ਦਾ ਰਾਜ ਦਰਬਾਰ ਦੇ ਕੰਮ ਵਿੱਚ ਦਖ਼ਲ, (੩) ਨਾਬਾਲਗ ਰਈਸ ਦੀ ਮੌਜੂਦਗੀ ਵਿੱਚ ਕੌਂਸਲ ਦਾ ਬਨਾਣਾਂ, ਇਹ ਤਿੰਨੇ ਗੱਲਾਂ ਗਵਰਨਮੈਂਟ ਨੇ ਮੰਨ ਲਈਆਂ। ਚੌਥੀ ਗੱਲ ਦੀ ਇਹ ਮੰਗ ਕੀਤੀ ਗਈ ਕਿ ਇਸ ਖਾਨਦਾਨ ਦੀਆਂ ਤੀਵੀਆਂ ਦੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਅੰਗਰੇਜ਼ ਨਾ ਸੁਣ ਸਕਣਗੇ। ਇਹ ਗੱਲ ਅਪਰਵਾਣ ਕਰਦੇ ਹੋਏ ਕਿਹਾ ਗਿਆ ਕਿ ਜੇ ਕਦੀ ਕਿਸੇ ਤੀਵੀਂ ਨਾਲ ਅਨਿਆਏ ਹੋਵੇ, ਤਦ ਇਨਸਾਫ਼ ਦੇ ਵਾਸਤੇ ਓਸ ਦੀ ਕੀਤੀ ਦਰਖ਼ਾਸਤ ਦਾ ਸੁਣਿਆ ਜਾਣਾ ਜ਼ਰੂਰੀ ਹੈ। ਅਜਿਹੀ ਹਾਲਤ ਵਿੱਚ ਚੁੱਪ ਰਹਿਣਾ ਇਨਸਾਫ਼ ਦਾ ਖੂਨ ਕਰਨਾ ਹੈ, ਇਸ ਕਰ ਕੇ ਜਦ ਫਰੀਦਕੋਟ ਦੇ ਰਈਸ ਨੇ ਆਪਣੀਆਂ ਭਾਵਜਾਂ ਨੂੰ ਕੈਦ ਕਰ ਲਿਆ ਸੀ। ਤਦ ਸਰਕਾਰ ਨੇ ਇਨ੍ਹਾਂ ਦੁਖੀਆਂ ਦੀ ਸਹਾਇਤਾ ਕਰ ਕੇ ਛੁਟਕਾਰਾ ਕਰਾ ਲਿਆ। ਸੋ ਇਹ ਸਾਰਾ ਮਹਾਰਾਜਾ ਨਰਿੰਦਰ ਸਿੰਘ ਦੀ ਸਿਆਣਪ ਦਾ ਸਿੱਟਾ ਹੈ, ਜੋ ਸਾਰੀਆਂ ਰਿਆਸਤਾਂ ਨੂੰ ਕਾਇਮ ਰੱਖ ਗਿਆ।
੧੧੨. ਮਹਾਰਾਜਾ ਨਰਿੰਦਰ ਸਿੰਘ ਦਾ ਚਲਾਣਾ
ਜਨਵਰੀ ੧੮੬੨ ਵਿੱਚ ਮਹਾਰਾਜਾ ਨਰਿੰਦਰ ਸਿੰਘ ਕੌਂਸਲ ਦੇ ਜਲਸੇ ਵਿੱਚ ਸ਼ਾਮਲ ਹੋਣ ਵਾਸਤੇ ਕਲਕੱਤੇ ਗਏ ਤੇ ਜਦ ਤਕ ਕੌਂਸਲ ਦਾ ਇਜਲਾਸ ਹੋਂਦਾ ਰਿਹਾ, ਆਪ ਓਥੇ ਰਹੇ। ਕੌਂਸਲ ਦਾ ਕੰਮ ਮੁੱਕਣ ਤੇ ਵਾਪਸ ਪਟਿਆਲੇ ਆ ਗਏ। ਨਵੰਬਰ ੧੮੬੨ ਨੂੰ ਆਪ ਬੁਖਾਰ ਨਾਲ ਬੀਮਾਰ ਹੋ ਗਏ। ਬੁਖਾਰ ਸਾਧਾਰਨ ਸੀ, ਕਿੰਤੂ ਮੌਤ ਦੀ ਘੜੀ ਆ ਪੁਜੀ ਤੇ ਆਪ ੧੩ ਨਵੰਬਰ ਸੰਨ ੧੮੬੨ ਈਸਵੀ ਮੁਤਾਬਕ ਸੰਮਤ ੧੯੧੮ ਬਿ. ਨੂੰ ੩੯ ਵਰਿਹਾਂ ਦੀ ਆਯੂ ਵਿੱਚ ਚਲਾਣਾ ਕਰ ਗਏ। ਰਿਆਸਤ ਪਟਿਯਾਲੇ ਨੂੰ ਅਜਿਹਾ ਦੂਰਦਰਸ਼ੀ ਤੇ ਦਾਨਾ ਰਾਜੇ ਦਾ ਚਲਾਣਾ ਸਖ਼ਤ ਘਾਟੇਵੰਦਾ ਸੀ, ਕਿਉਂਕਿ ਅਜਿਹਾ ਸਿਆਣਾ ਮਹਾਰਾਜਾ ਇਸ ਤੋਂ ਪਹਿਲਾਂ ਕੋਈ ਤਖ਼ਤ ਤੇ ਨਹੀਂ ਬੈਠਾ ਸੀ। ਇਹ ਮਹਾਰਾਜਾ ਸਾਹਿਬ ਬੜੇ ਸਿਆਣੇ ਦੂਰਦਰਸ਼ੀ, ਸਹਨਸ਼ੀਲ, ਸੰਤਾਂ ਦੇ ਮਿੱਤ੍ਰ ਤੇ ਹੌਸਲੇ ਵਾਲੇ ਸੀ। ਫ਼ਕੀਰਾਂ ਦੀ ਸੇਵਾ ਦਾ ਬੜਾ ਖ਼ਿਆਲ ਰੱਖਦੇ ਸਨ, ਬਰਸਾਤ ਦੇ ੪