੧੦. ਰਾਣੀ ਦੇਸੂ ਦਾ ਕਤਲ
ਜਿਸ ਦੇ ਨਾਲ ਇਹਦੀ ਲੜਕੀ ਸਭਾ ਕੌਰ ਵਿਆਹੀ ਸੀ ਤੇ ਸ੍ਰ: ਜੈ ਸਿੰਘ ਘਨੀਆ ਜਿਸ ਦੇ ਨਾਲ ਇਸ ਦੀ ਲੜਕੀ ਸਦਾ ਕੌਰ ਵਿਆਹੀ ਸੀ, ਦੀ ਸਹਾਇਤਾ ਨਾਲ ਇਸ ਨੇ ਪੰਜ ਸਾਲ ਤਕ ਬੜਾ ਚੰਗੀ ਤਰ੍ਹਾਂ ਰਾਜ ਕੀਤਾ। ਕਿਸੇ ਤਰ੍ਹਾਂ ਦਾ ਨੁਕਸ ਨਹੀਂ ਹੋਣ ਦਿੱਤਾ, ਕਿੰਤੂ ੧੩ ਵਿਸਾਖ ੧੮੪੬ ਨੂੰ ਰਾਜਾ ਜਸਵੰਤ ਸਿੰਘ ਆਪਣੀ ਮਾਤਾ ਦੇਸੂ ਨੂੰ ਸਰਦਾਰ ਰਣ ਸਿੰਘ ਤੇ ਖੜਕ ਸਿੰਘ ਦੀ ਮਦਦ ਤੇ ਸਲਾਹ ਨਾਲ ਸ੍ਰਾਵਣ ਨਾਮ ਦੇ ਬ੍ਰਾਹਮਣ; ਜੋ ਰਾਣੀ ਸਾਹਿਬ ਦਾ ਪਾਲਿਆ ਹੋਇਆ ਸੀ, ਦੇ ਪਾਸੋਂ ਮਰਵਾ ਦਿੱਤਾ ਤੇ ਆਪ ਹੁਕਮਰਾਨੀ ਕਰਨ ਲੱਗਾ।
ਰਾਣੀ ਦੇਸੂ ਨੇ ਅੰਤ ਦੇ ਵੇਲੇ ਕਿਹਾ ਕਿ ਬ੍ਰਾਹਮਣ! ਤੂੰ ਕੋਹੜੀ ਹੋ ਕੇ ਮਰੇਂਗਾ। ਜਸਵੰਤ ਸਿੰਘ ਦੀ ਸੰਤਾਨ ਦਾ ਨਿਸ਼ਾਨ ਨਾ ਰਹੇਗਾ। ਸੋ ਅਜੇਹਾ ਹੀ ਹੋਇਆ। ਰਾਜਾ ਜਸਵੰਤ ਸਿੰਘ ਦੇ ਨਿੱਕੇ ਹੋਣ ਦੇ ਸਮੇਂ ਵਿੱਚ ਸਰਦਾਰ ਖੜਕ ਸਿੰਘ ਰਣ ਸਿੰਘ ਤੇ ਗਾੜਾ ਸਿੰਘ ਆਦਿਕ ਮਾਨਸ਼ਾਹੀਏ ਸਰਦਾਰ ਰਿਆਸਤ ਦਾ ਪ੍ਰਬੰਧ ਬੜੀ ਅੱਛੀ ਤਰ੍ਹਾਂ ਨਾਲ ਕਰਨ ਲਗੇ। ਰਾਜਾ ਜਸਵੰਤ ਸਿੰਘ ਨੇ ਜਵਾਨੀ ਦੇ ਜੋਸ਼ ਵਿੱਚ ਰਿਆਸਤ ਪਟਿਆਲਾ ਦੇ ਨਾਲ ਪਿੰਡ ਬਹਾਲੂ ਤੇ ਕਰਮਨਾ ਆਦਿਕ ਅਸਥਾਨਾਂ ਤੇ ਲੜਾਈਆਂ ਕੀਤੀਆਂ, ਪਰ ਕੁਝ ਫਾਇਦਾ ਨਾ ਹੋਇਆ। (ਜਿਸਦਾ ਵੇਰਵੇ ਨਾਲ ਹਾਲ ਪਟਿਆਲੇ ਰਾਜ ਦੇ ਹਾਲ ਵਿੱਚ ਹੋ ਗਿਆ ਹੈ)
੧੧. ਰਾਜਾ ਜਸਵੰਤ ਸਿੰਘ ਦੇ ਕੰਮ
ਇਹ ਰਾਜਾ ਦਰਿਆਏ ਸਤਲੁਜ ਦੇ ਉਸ ਪਾਰ ਦੇ ਸਾਰੇ ਰਈਸਾਂ ਵਿੱਚੋਂ ਸਿਆਣਾ ਤੇ ਰਿਆਸਤ ਦੇ ਪ੍ਰਬੰਧ ਵਿੱਚ ਵਧ ਗਿਆ ਤੇ ਆਪਣੇ ਆਪ ਨੂੰ ਨੀਤੱਗਯ ਰਾਜਾ ਸਾਬਤ ਕੀਤਾ। ਜਾਰਜ ਟਾਮਸਨ ਦੇ ਹਮਲਿਆਂ ਨੂੰ ਰੋਕਣਾ ਤੇ ਜਨਰਲ ਪੈਰਨ ਸਾਹਿਬ ਮਰਹੱਟਿਆਂ ਤੇ ਸਪਾਹ ਸਲਾਰ ਨੂੰ ਆਪਣੇ ਨਾਲ ਮਿਲਣ ਦੇ ਕੰਮਾਂ ਵਿੱਚ (ਜਿਸ ਦਾ ਪੂਰਾ ਹਾਲ ਪਟਿਆਲਾ ਰਿਆਸਤ ਦੇ ਹਾਲ ਵਿੱਚ ਆ ਗਿਆ ਹੈ) ਇਹ ਓਹਨਾਂ ਦੀ ਸੱਜੀ ਬਾਂਹ ਸੀ। ਇਸ ਵਿੱਚ ਸ਼ੱਕ ਨਹੀਂ ਕਿ ਓਹਨੀਂ ਦਿਨੀਂ ਇਹ ਰਈਸ ਉਸ ਪਾਸੇ ਦੇ ਬਾਕੀ ਰਈਸਾਂ ਨਾਲ ਸਰਕਾਰ ਲਾਹੌਰ ਦਾ ਬਹੁਤਾ ਸ਼ੁਭਚਿੰਤਕ ਸੀ ਤੇ ਖ਼ਾਸ ਕਰ ਇਸੇ ਦੇ ਵਾਸਤੇ ਦੋ ਵੇਰ ਮਹਾਰਾਜਾ ਰਣਜੀਤ ਸਿੰਘ ਦਾ ਇਸ ਪਾਸੇ ਆਉਣ ਹੋਇਆ। ਕਿੰਤੂ ਜਦ ਸਤਲੁਜ ਦੇ ਉਸ ਪਾਰ ਦੇ ਸਾਰੇ ਰਈਸਾਂ ਨੇ ਪਿੰਡ ਟਮਕਲੋਢਾ ਜੋ ਪਟਿਆਲਾ ਤੇ ਥਾਨੇਸਰ ਦੇ ਵਿਚਕਾਰ ਇੱਕ ਨਿੱਕਾ ਜਿਹਾ ਪਿੰਡ ਹੈ, ਲਾਰਡ ਲੀਕ ਸਾਹਿਬ ਨੂੰ ਮਿਲੇ। ਤਦ ਓਸੇ ਵੇਲੇ ਇਸ ਰਈਸ ਨੇ ਵੀ ਆਪਣਾ ਪ੍ਰਤੀਨਿਧ ਖੈਰਖਾਹੀ ਪ੍ਰਗਟ ਕਰਨ ਲਈ ਭੇਜਿਆ।
੧੨. ਲਾਰਡ ਲੀਕ ਦਾ ਆਉਣਾ ਤੇ ਜਸਵੰਤ ਰਾਏ ਹੁਲਕਰ
ਸੁਣ ਕੇ ਲਾਰਡ ਲੀਕ ਨੇ ਇਨ੍ਹਾਂ ਦੀ ਬੜੀ ਪ੍ਰਸੰਸਾ ਕੀਤੀ ਤੇ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਜਦ ਜਸਵੰਤ ਰਾਏ ਨੇ ਖ਼ਾਸ ਨਾਭੇ ਪੁੱਜ ਕੇ ਮਹਾਰਾਜਾ ਨਾਭਾ ਪਾਸੋਂ ਮੱਦਦ ਮੰਗੀ, ਤਦ ਓਹਨਾਂ ਨੇ ਇਹਨੂੰ ਸਾਫ਼ ਜਵਾਬ ਦਿੱਤਾ ਕਿ ਸਾਡਾ ਅੰਗ੍ਰੇਜ਼ਾਂ ਦੇ ਨਾਲ ਮਿਤਰਤਾ ਸੰਬੰਧ ਰਖਣ ਦਾ ਇਕਰਾਰ ਹੋ ਚੁੱਕਿਆ ਹੈ। ਇਸ ਕਰ ਕੇ ਸ਼ੋਕ ਹੈ ਕਿ ਅਸੀਂ ਆਪ ਦੀ ਸਹਾਇਤਾ ਨਹੀਂ ਕਰ ਸਕਦੇ। ਇਸ ਦਾ ਫਲ ਇਹ ਹੋਇਆ ਕਿ ਜਦ ਲਾਰਡ ਲੀਕ ਸਾਹਿਬ ਹੁਲਕਰ ਦੇ ਪਿੱਛੇ ਨਾਭੇ ਪੁੱਜੇ ਤੇ ਓਹਨਾਂ ਨੂੰ ਰਾਜਾ ਜਸਵੰਤ ਸਿੰਘ ਦੀ ਇਸ ਗਲ ਬਾਤ ਦਾ ਹਾਲ ਪਤਾ ਲਗਾ ਤਦ ਓਹਨਾਂ ਰਾਜਾ ਜਸਵੰਤ ਸਿੰਘ ਦਾ ਬਹੁਤ ਧੰਨਵਾਦ ਕੀਤਾ ਕਿ ਜਦ ਤੱਕ ਆਪ ਸਰਕਾਰ ਅੰਗ੍ਰੇਜ਼ੀ ਦੇ ਇਸੇ ਤਰ੍ਹਾਂ ਸ਼ੁਭਚਿਤੰਕ ਰਹੋਗੇ, ਤਦ ਤਕ ਤੁਹਾਡੇ ਇਲਾਕੇ ਵਿੱਚ ਸਰਕਾਰ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇਵੇਗੀ ਤੇ ਨਾ ਕਦੀ ਤੁਹਾਥੋਂ ਕਿਸੇ ਤਰ੍ਹਾਂ ਦਾ ਖਰਾਜ ਲਿਆ ਜਾਵੇਗਾ।
੧੮੬੩ ਨੂੰ ਦੁਲਦੀ ਦੇ ਝਗੜੇ ਕਰ ਕੇ ਰਾਜਾ ਜਸਵੰਤ ਸਿੰਘ ਨੇ ੫੦ ਹਜ਼ਾਰ ਰੁਪਯਾ ਦੇਣਾ ਕਰ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਪਟਯਾਲੇ ਦੇ ਟਾਕਰੇ ਵਾਸਤੇ ਬੁਲਾਇਆ। ਜਦ ਓਹ ਰਿਆਸਤ ਰਾਏਕੋਟ ਤੇ ਰਾਏ ਪੁਰ ਦੇ ਪ੍ਰਗਣੇ ਕਬਜ਼ੇ ਵਿੱਚ ਕਰ ਕੇ ਮਿੱਤਰਾਂ ਵਿੱਚ ਵੰਡਦਾ ਅੱਗੇ ਵਧਿਆ