ਤਦ ਰਾਜਾ ਜਸਵੰਤ ਸਿੰਘ ਨੇ ੧੪ ਹਜ਼ਾਰ ਰੁਪਯਾ ਦੇ ਕੇ ਪੱਖੋ ਦਾ ਪ੍ਰਗਣਾ ੧੮੬੩ ਬਿ. ਨੂੰ ਉਸ ਤੋਂ ਲੈ ਲਿਆ। ੧੮੬੪ ਵਿੱਚ ਪ੍ਰਗਣਾ ਜੈਤੋ ਬੈਰਾੜਾਂ ਤੋਂ ਛਡਾ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਰਾਜੇ ਨੇ ਆਪਣੀ ਹਿੰਮਤ ਤੇ ਲਿਆਕਤ ਨਾਲ ਰਿਆਸਤ ਨੂੰ ਖੂਬ ਵਧਾਇਆ। ਧਨੌਲੇ ਵਿੱਚ ਪੱਕਾ ਕਿਲ੍ਹਾ ਤੇ ਬਾਗ਼ ਬਨਵਾਏ। ਇਸੇ ਤਰ੍ਹਾਂ ਨਾਭੇ ਵਿੱਚ ਦੀਵਾਨ ਖਾਨਾ ਤੇ ਬਾਗ਼ ਜੋ ਪੱਕਾ ਨਾਮ ਤੋਂ ਮਸ਼ਹੂਰ ਹੈ, ਤਯਾਰ ਕਰਾਏ ਤੇ ਖ਼ਜ਼ਾਨਾ ਵੀ ਰਿਆਸਤ ਦੀ ਹੈਸੀਅਤ ਨਾਲੋਂ ਵਧ ਕੇ ਜਮ੍ਹਾਂ ਕੀਤਾ। ਰਾਜਾ ਜਸਵੰਤ ਸਿੰਘ ਇੱਕ ਵੱਡਾ ਚਤੁਰ, ਜ਼ਮਾਨਾਸਾਜ਼ ਤੇ ਦਾਨਾ ਰਾਜਾ ਸੀ।
ਮਹਾਰਾਜਾ ਰਣਜੀਤ ਸਿੰਘ ਤੋਂ ਰਾਜਾ ਜਸਵੰਤ ਸਿੰਘ ਨੂੰ ਬਹੁਤ ਲਾਭ ਪੁਜਾ ਸੀ ਤੇ ਕਈ ਨਵੇਂ ਅਲਾਕੇ ਵੀ ਸਰਕਾਰ ਖਾਲਸਾ ਨੇ ਦੂਜੇ ਰਈਸਾਂ ਤੋਂ ਖੋਹ ਕੇ ਏਸ ਨੂੰ ਦੇ ਦਿੱਤੇ ਸੀ। ਏਹਨਾਂ ਦਾ ਪੂਰਾ ਹਾਲ ਪਟ੍ਯਾਲੇ ਦੇ ਖਾਨਦਾਨ ਦੇ ਹਾਲ ਵਿੱਚ ਆ ਚੁੱਕਾ ਹੈ, ਕਿੰਤੂ ਇਹ ਆਪਣੇ ਦਿਲ ਵਿੱਚ ਸਮਝੀ ਬੈਠਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਦੋਸਤੀ ਵੀ ਏਹਦੇ ਵਾਸਤੇ ਦੁਸ਼ਮਣੀ ਤੋਂ ਘਟ ਖਤਰਨਾਕ ਨਹੀਂ। ਏਸ ਕਰ ਕੇ ਇਸ ਨੇ ਵੀ ਸਤਲੁਜ ਪਾਰ ਦੇ ਰਈਸਾਂ ਨਾਲ ਮਿਲ ਕੇ ਸਰਕਾਰ ਅੰਗ੍ਰੇਜ਼ੀ ਦੀ ਪਨਾਹ ਢੂੰਡ ਲਈ ਤੇ ਇੰਜ ਬੇਖਤਰ ਹੋ ਬੈਠਾ। ਕਰਨਲ ਲੋਨੀ ਅਖਤਰ ਸਾਹਿਬ ਨੇ ਇਸ ਰਈਸ ਬਾਬਤ ਗਵਰਨਮੈਂਟ ਨੂੰ ਆਪਣੀ ਰੀਪੋਟ ਵਿੱਚ ਲਿਖਿਆ ਹੈ:
ਜਸਵੰਤ ਸਿੰਘ ਓਹਨਾਂ ਵਡੇ ਸ੍ਰਦਾਰਾਂ ਵਿੱਚੋਂ ਹੈ ਜੋ ਸਾਡੀ ਹਮਾਇਤ ਵਿੱਚ ਹਨ। ਇਸ ਦੀ ਚਾਲ ਢਾਲ, ਸਮਝ ਤੇ ਦਾਨਾਈ ਹੁਣ ਤਕ ਜਿੰਨੇ ਰਈਸਾਂ ਨੂੰ ਮਿਲ੍ਯਾ ਹਾਂ, ਸਭ ਤੋਂ ਹੱਛੀ ਹੈ। ਮੈਂ ਇਸ ਰਈਸ ਦਾ ਬਹੁਤ ਸਾਰਾ ਇਲਾਕਾ ਵੇਖਿਆ ਹੈ। ਏਸ ਦੇ ਇਲਾਕੇ ਵਿੱਚ ਫਸਲ ਚੰਗੀ ਹੋਂਦੀ ਹੈ। ਆਪਣੀ ਪਰਜਾ ਤੇ ਇਹ ਸਖ਼ਤੀ ਨਹੀਂ ਕਰਦਾ, ਓਹਨਾਂ ਨਾਲ ਨਰਮੀ ਵਰਤਦਾ ਹੈ। ਇਹ ਓਹ ਗੁਣ ਹਨ, ਜੋ ਹੋਰ ਰਈਸਾਂ ਵਿੱਚ ਬਹੁਤ ਘਟ ਮਿਲਦੇ ਹਨ ਤੇ ਇਸ ਰਈਸ ਦੀ ਹਕੂਮਤ ਦੇ ਚੰਗੇ ਹੋਣ ਦੀ ਪਛਾਣ ਇਸ ਕਰ ਕੇ ਹੋ ਸਕਦੀ ਹੈ ਕਿ ਏਹਦੇ ਪਿੰਡ ਪਟਯਾਲਾ ਰਾਜ ਦੇ ਨਾਲ ਮਿਲੇ ਹੋਏ ਹਨ। ਓਥੋਂ ਦੀ ਹਾਲਤ ਇਸ ਦੇ ਨਾਲੋਂ ਉੱਕਾ ਉਲਟ ਹੈ।
ਰਾਜਾ ਜਸਵੰਤ ਸਿੰਘ ਨੂੰ ਦਿੱਲੀ ਦੇ ਬਾਦਸ਼ਾਹ ਵਲੋਂ ਮਿ: ਸਟੇਨ ਸਾਹਿਬ ਰੈਜ਼ੀਡੰਟ ਦਿਲੀ ਦੀ ਰਾਹੀਂ ੨੬ ਸਤੰਬਰ ੧੮੧੦ ਦੀ ਚਿੱਠੀ ਵਿੱਚ ਬਰਾੜ ਬੰਸ ਸਰਮੋਰ ਤੇ ਮਾਲਵੇਂਦਰ ਬਹਾਦਰ ਦਾ ਖਤਾਬ ਮਿਲਿਆ।
ਪ੍ਰਗਟ ਹੋਵੇ ਕਿ ਨਾਭੇ ਦੇ ਰਈਸਾਂ ਨੂੰ ਇਸ ਖ਼ਿਆਲ ਤੋਂ ਕਿ ਅਸੀਂ ਫੂਲ ਦੇ ਸਭ ਤੋਂ ਵਡੇ ਬੇਟੇ ਤਲੋਕੇ ਦੀ ਸੰਤਾਨ ਹਾਂ ਤੇ ਜਾਨਸ਼ੀਨ ਵੀ ਇਨਸਾਫ਼ ਨਾਲ ਅਸੀਂ ਹਾਂ; ਪਟਿਆਲਾ ਰਾਜ ਦਾ ਵਧਣਾ, ਜੋ ਨਾਭੇ ਦੇ ਵਡਕੇ ਦਾ ਨਿੱਕਾ ਭਰਾ ਸੀ, ਚੰਗਾ ਨਹੀਂ ਲਗਦਾ ਸੀ। ਇਸ ਕਰ ਕੇ ਰਈਸ ਨਾਭਾ ਪਟ੍ਯਾਲੇ ਦੇ ਹਰ ਕੰਮ ਨੂੰ ਇੱਕ ਖ਼ਾਸ ਨਜ਼ਰ ਨਾਲ ਵੇਖਦਾ ਸੀ। ਅੰਦਰੋਂ ਅੰਦਰ ਹਮੇਸ਼ਾਂ ਇਸ ਯਤਨ ਵਿੱਚ ਰਹਿੰਦੇ ਸਨ ਕਿ ਇਹ ਰਿਆਸਤ ਤਬਾਹ ਹੋ ਜਾਵੇ। ਰਿਆਸਤ ਪਟਯਾਲੇ ਵਿੱਚ ਜਿੰਨੇ ਫਸਾਦ ਤੇ ਝਗੜੇ ਹੋਏ ਸਨ, ਓਹ ਸਾਰੇ ਇਨ੍ਹਾਂ ਹੀ ਦੀ ਚੁੱਕ ਨਾਲ ਹੋਏ ਸਨ ਤੇ ਇਹਨਾਂ ਦੋਨਾਂ ਰਿਆਸਤਾਂ ਦਾ ਹਦਬੰਦੀ ਦਾ ਇੱਕ ਲੰਮੀ ਮੁਦਤ ਤਕ ਝਗੜਾ ਚਲਦਾ ਰਿਹਾ, ਜਿਸ ਦਾ ਜ਼ਿਕਰ ਪਟ੍ਯਾਲੇ ਦੇ ਹਾਲ ਵਿੱਚ ਆ ਚੁੱਕਾ ਹੈ। ਕਈ ਵਾਰ ਆਪੋ ਵਿੱਚ ਕਟਵੱਢ ਤਕ ਹਾਲਤ ਪੁੱਜ ਗਈ, ਕਿੰਤੂ ਅੰਤ ਨੂੰ ਮਹਾਰਾਜਾ ਕਰਮ ਸਿੰਘ ਤੇ ਨਰਿੰਦਰ ਸਿੰਘ ਜੋ ਬੜੇ ਮਾਲਦਾਰ ਤੇ ਲਾਇਕ ਮਹਾਰਾਜਾ ਫੂਲਵੰਸ ਵਿੱਚੋਂ ਹੋਏ ਹਨ, ਦੇ ਵੇਲੇ ਇਹ ਸਾਰੇ ਝਗੜੇ ਮਿਟ ਗਏ ਤੇ ਇਨ੍ਹਾਂ ਰਿਆਸਤਾਂ ਵਿੱਚ ਏਨ੍ਹਾਂ ਦੀ ਮੈਤਰੀ ਹੋ ਗਈ।
੧੩. ਰਾਜਾ ਜਸਵੰਤ ਸਿੰਘ ਦੇ ਵਲੀਐਹਦ ਰਣਜੀਤ ਸਿੰਘ ਦਾ ਆਪਣੇ ਪਿਤਾ ਦੇ ਹੱਥੋਂ ਕੈਦ ਹੋਣਾ ਤੇ ਛੁਟਕਾਰਾ
ਰਾਜਾ ਜਸਵੰਤ ਸਿੰਘ ਵਿੱਚ ਜਿੱਥੇ ਬਹੁਤ ਸਾਰੇ ਗੁਣ ਸਨ ਉੱਥੇ ਉਹ ਬੜਾ ਹਠੀ ਤੇ ਜ਼ਿੱਦੀ ਵੀ ਸੀ। ਸੋ ਪਟਯਾਲੇ ਵਾਲਿਆਂ ਦੇ ਝਗੜੇ ਤੋਂ ਬਿਨਾਂ ਇਹ ਆਪਣੇ ਵਲੀਐਹਦ ਰਣਜੀਤ ਸਿੰਘ ਨਾਲ; ਜੋ