ਕਿ ਇੱਕ ਬੜਾ ਹੀ ਸਿਆਣਾ ਤੇ ਹੋਣਹਾਰ ਸੀ, ਅਣਬਣ ਰੱਖਦਾ ਸੀ। ਇਸ ਝਗੜੇ ਦਾ ਕਾਰਣ ਇਹ ਸੀ ਕਿ ਟਿੱਕਾ ਰੰਜੀਤ ਸਿੰਘ ਰਾਜਾ ਜਸਵੰਤ ਸਿੰਘ ਦੀ ਪਹਿਲੀ ਰਾਣੀ ਦਯਾ ਕੌਰ ਦੀ ਕੁਖ ਵਿੱਚ ਸੀ। ਦੂਜੀ ਰਾਣੀ ਚੰਦ ਕੌਰ, ਰਾਮ ਸਿੰਘ ਢਿਲੋਂ ਦੀ ਲੜਕੀ ਸੀ। ਤੀਜੀ ਰਾਣੀ ਪ੍ਰੇਮ ਕੌਰ ਸਰਦਾਰ ਬਾਗ਼ ਸਿੰਘ ਰਲਾ ਵਾਲਾ ਦੀ ਲੜਕੀ ਸੀ। ਚੌਥੀ ਹਰ ਕੌਰ ਜੋਧਪੁਰੀਏ ਦੀ ਲੜਕੀ ਸੀ। ਇਹ ਸਾਰਿਆਂ ਤੋਂ ਛੋਟੀ ਰਾਣੀ ਸੀ, ਜਿਸ ਦੀ ਕੁਖੋਂ ੧੮੧੯ ਬਿਕ੍ਰਮੀ ਨੂੰ ਦੇਵਿੰਦਰ ਸਿੰਘ ਉਤਪਨ ਹੋਇਆ। ਰਾਜਾ ਜਸਵੰਤ ਸਿੰਘ ਰਾਣੀ ਹਰ ਕੌਰ ਦੇ ਪ੍ਰੇਮ ਵਿੱਚ ਬੇਹਦ ਫਾਥਾ ਹੋਇਆ ਸੀ। ਜੋ ਓਹ ਕੈਂਹਦੀ, ਸੋਈ ਕਰਦਾ ਸੀ। ਇਸ ਦੇ ਆਖੇ ਲੱਗ ਕੇ ਇਹ ਹੀ ਚਾਹੁੰਦਾ ਸੀ ਕਿ ਰਣਜੀਤ ਸਿੰਘ ਨੂੰ ਅੱਡ ਕਰ ਕੇ ਦੇਵਿੰਦਰ ਸਿੰਘ ਨੂੰ ਗੱਦੀ ਤੇ ਬਠਾਵਾਂ। ਸੋ ਇਸੇ ਗੱਲ ਨੂੰ ਮੁਖ ਰੱਖ ਕੇ ਪਹਿਲਾਂ ਤਾਂ ਓਹਨੂੰ ਖ਼ਰਚ ਤੋਂ ਤੰਗ ਕੀਤਾ। ਇਸ ਦੀ ਮਾਤਾ ਜੋ ਇੱਕ ਵੱਡੇ ਘਰਾਣੇ ਦੀ ਲੜਕੀ ਸੀ, ਇਸ ਨੂੰ ਪੇਕੇ ਤੋਂ ਰੁਪਯੇ ਮੰਗਾ ਕੇ ਖਾਣ ਖ਼ਰਚਣ ਨੂੰ ਦੇਂਦੀ ਰਹੀ। ਕਿੰਤੂ ਓਹ ਨੌਜਵਾਨ ਰਾਜਾ ਦਾ ਪੁਤਰ ਉੱਗਲਾਂ ਚੱਟ ਕੇ ਕਦ ਰਹਿ ਸਕਦਾ ਸੀ? ਅਤੇ ਰਾਜਾ ਜਸਵੰਤ ਸਿੰਘ ਰਾਣੀ ਹਰ ਕੌਰ ਤੋਂ ਪੁੱਛੇ ਬਿਨਾ ਇੱਕ ਕੌਡੀ ਵੀ ਓਹਨੂੰ ਨਹੀਂ ਦੇਂਦਾ ਸੀ। ਖਿਚਾ ਖਿਚੀ ਤੋਂ ਇਸ ਨੇ ਆਪਣੇ ਲੜਕੇ ਤੇ ਕਈ ਤਰ੍ਹਾਂ ਦੇ ਦੂਸ਼ਣ ਲਾ ਕੇ ਗਵਰਨਰ ਨੂੰ ਧੋਖਾ ਦੇਣਾ ਚਾਹਿਆ। ਇੱਕ ਵੇਰ ਤਾਂ ਇਸ ਨੇ ਇਹਨੂੰ ਕਹਿ ਦਿੱਤਾ ਕਿ ਮੇਰਾ ਲੜਕਾ ਮੈਨੂੰ ਕਤਲ ਕਰਨਾ ਚਾਹੁੰਦਾ ਹੈ ਤੇ ਇਹ ਮੁਕੱਦਮਾ ਗਵਰਨਰ ਜਨਰਲ ਸਾਹਿਬ ਬਹਾਦਰ ਦੀ ਕੌਂਸਲ ਤਕ ਪੁੱਜਾ। ਕਿੰਤੂ ਜਦ ਖੋਜ ਹੋਣ ਤੇ ਰਾਜਾ ਜਸਵੰਤ ਸਿੰਘ ਗੱਲ ਸਾਬਤ ਨਾ ਕਰ ਸਕਿਆ ਤਦ ਇਸ ਦਾ ਦਾਵਾ ਖਾਰਜ ਕਰ ਦਿੱਤਾ ਗਿਆ ਤੇ ਹੁਕਮ ਦਿੱਤਾ ਕਿ ਰਣਜੀਤ ਸਿੰਘ ਜਿਸ ਨੂੰ ਇਸ ਦੂਸ਼ਨ ਵਿੱਚ ਕੈਦ ਕੀਤਾ ਹੋਇਆ ਸੀ, ਛੱਡ ਦਿੱਤਾ ਜਾਵੇ। ਰਾਜਾ ਜਸਵੰਤ ਸਿੰਘ ਨੇ ਇਸ ਫੈਸਲੇ ਤੋਂ ਨਿਰਾਸ ਹੋ ਕੇ ਫਿਰ ਖੋਜ ਕਰਾਣੀ ਚਾਹੀ। ਕਿੰਤੂ ਇਸ ਵੇਰ ਵੀ ਸਰਕਾਰ ਨੇ ਆਪਣੇ ਪਹਿਲੇ ਫ਼ੈਸਲੇ ਨੂੰ ਹੀ ਕਾਇਮ ਰੱਖਿਆ ਤੇ ਪੋਲੀਟੀਕਲ ਏਜੰਟ ਦੀ ਰਾਹੀਂ ਮਜਬੂਰ ਕੀਤਾ ਕਿ ਰਣਜੀਤ ਸਿੰਘ ਨੂੰ ਫੌਰਨ ਛੱਡ ਦੇਵੋ।
ਰਾਜਾ ਜਸਵੰਤ ਸਿੰਘ ਸਦਾ ਹੀ ਦੂਜਿਆਂ ਦੇ ਘਰਾਂ ਵਿੱਚ ਚੂਹੇ ਛੱਡਿਆ ਕਰਦਾ ਸੀ, ਕਿੰਤੂ ਇਸ ਦੇ ਘਰ ਵਿੱਚ ਘੀਸ ਆ ਵੜੀ। ਇਸ ਦੇ ਵਲੀ ਐਹਦ ਨੇ ਆਪਣੇ ਵਾਸਤੇ ਅੱਡ ਖ਼ਰਚ ਮਿਲਣ ਦਾ ਏਜੰਟ ਅੰਬਾਲੇ ਅੱਗੇ ਦਾਵਾ ਕੀਤਾ। ਕਿੰਤੂ ਇੱਥੇ ਵੀ ਖ਼ਰਚ ਕਰ ਸਕਣ ਵਾਲੇ ਮਹਾਰਾਜੇ ਦਾ ਲਿਹਾਜ਼ ਹੋਇਆ, ਜਿਸ ਤੋਂ ਤੰਗ ਆ ਕੇ ਓਹ ੧੮੮੫ ਬਿਕ੍ਰਮੀ ਨੂੰ ਲਾਹੌਰ ਚਲਾ ਗਿਆ ਤਦ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ੭੦ ਹਜ਼ਾਰ ਦਾ ਪ੍ਰਗਣਾ ਲੋਈ ਅਤੇ ਢੇਹਰੀਆ ਜ਼ਿਲਾ ਜਾਲੰਧਰ ਦੇ ਵਿੱਚ ਦੇ ਦਿੱਤਾ। ਟਿੱਕਾ ਸਾਹਿਬ ਆਪਣੀ ਅਕਲ ਤੇ ਸ਼ਕਲ ਨਾਲ ਹਰ ਇੱਕ ਨੂੰ ਪ੍ਰਸੰਨ ਕਰ ਲੈਂਦਾ ਸੀ। ਜੋ ਇੱਕ ਵਾਰੀ ਮਿਲਦਾ ਓਹ ਫਿਰ ਮਿਲਣ ਦੀ ਖਿੱਚ ਰੱਖਦਾ। ਓਸ ਨੇ ਆਪਣੇ ਕਿਲ੍ਹੇ ਲੋਈਆ ਵਿੱਚ ਇੱਕ ਕਿਲ੍ਹਾ ਬਣਵਾਇਆ, ਜੋ ਹੁਣ ਤਕ ਹੈ। ਅੰਤ ਨੂੰ ਓਹ ਸ਼ਾਹਜ਼ਾਦਪੁਰ ਦੇ ਵਿੱਚ ਕਰ ਲੈਣ ਆਇਆ ਹੋਇਆ ਜੇਠ ੧੮੯੯ ਬਿਕ੍ਰਮੀ ਮੁਤਾਬਕ ੧੭ ਜੂਨ ੧੮੩੨ ਵਿੱਚ ਓਥੇ ਹੀ ਫੇਰੇ ਲੈਂਦਾ ਮਰ ਗਿਆ। ਓਹਦੀ ਲਾਸ਼ ਜੋ ਨਾਭੇ ਵਿੱਚ ਜਾ ਰਹੀ ਸੀ, ਮਹਾਰਾਜਾ ਕਰਮ ਸਿੰਘ ਨੇ ਬਹਾਦਰਗੜ੍ਹ ਵਿੱਚ ਸੜਵਾ ਦਿੱਤੀ, ਜਿੱਥੇ ਓਹਦੀ ਹੁਣ ਵੀ ਸਮਾਧ ਹੈ।
੧੪. ਰਣਜੀਤ ਸਿੰਘ ਦੇ ਅਚਣਚੇਤ ਚਲਾਣੇ ਦੀ ਖੋਜ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟਿੱਕਾ ਰਣਜੀਤ ਸਿੰਘ ਜਵਾਨ ਹੋਣ ਦੇ ਕਾਰਨ ਕਿਸੇ ਹੱਦ ਤੱਕ ਫਜ਼ੂਲ ਖ਼ਰਚ ਤੇ ਤੇਜ਼ ਤਬੀਅਤ ਸੀ। ਕਿੰਤੂ ਓਹਦੀ ਸਿਆਣਪ ਤੇ ਬਹਾਦਰੀ ਨੇ ਸਤਲੁਜ ਦੇ ਉਸ ਪਾਰ ਦੇ ਸਾਰੇ ਰਈਸਾਂ ਦੇ ਦਿਲਾਂ ਵਿੱਚ ਘਰ ਕੀਤਾ ਹੋਇਆ ਹੈ, ਸਾਰੇ ਓਹਨੂੰ ਬੜਾ ਹੀ ਹੋਨਹਾਰ ਸਮਝਦੇ ਸਨ। ਓਸ ਦੇ ਅਚਣਚੇਤ ਮਰਨ ਦੇ ਕਾਰਨ ਲੋਕਾਂ ਦੇ ਦਿਲਾਂ ਵਿੱਚ ਕਈ ਤਰ੍ਹਾਂ ਦੇ ਸ਼ੱਕ ਤੇ ਸੁਬੇ ਉਤਪਨ ਹੋ ਗਏ। ਰਣਜੀਤ ਸਿੰਘ ਦੀ ਰਾਣੀ ਨੇ ਇਸ ਕਰ ਕੇ ਰਾਜਾ