

ਮੀਰ ਇਮਦਾਦ ਅਲੀ ਜੋ ਕਪੂਰੀ ਮੁਨਸ਼ੀ ਮੁਹਮਦ ਹਸਨ ਖਾਂ ਆਦਿਕ ਨੂੰ ਵੀ ਅੰਬਾਲੇ ਕਮਿਸ਼ਨਰ ਸਾਹਿਬ ਦੇ ਸਾਹਮਣੇ ਹਾਜ਼ਰ ਹੋਣਾ ਪਿਆ ਤੇ ਇੱਕ ਲੰਮੇ ਸਮੇਂ ਤਕ ਮੁਕੱਦਮੇ ਦੀਆਂ ਪੇਸ਼ੀਆਂ ਦੇ ਵਿੱਚ ਨਜ਼ਰਬੰਦ ਰਹਿਣਾ ਪਿਆ, ਕਿੰਤੂ ਕਿਸੇ ਖ਼ਾਸ ਗੱਲ ਕਰ ਕੇ ਮੁਹੰਮਦ ਹਸਨ ਦਾ ਖ਼ਾਸ ਖ਼ਿਆਲ ਹੋ ਗਿਆ, ਜਿਸ ਨੂੰ ਪਸਾਲੇ ਦੇ ਖ਼ਜ਼ਾਨੇ ਵਿੱਚੋਂ ਬਹੁਤ ਸਾਰਾ ਰੁਪ੍ਯਾ ਖ਼ਰਚ ਕੇ ਬਚਾ ਲਿਆ ਗਿਆ। ਮਹਾਰਾਜਾ ਸਾਹਿਬ ਦੇ ਰਿਆਸਤ ਸੰਭਾਲਣ ਤੇ ਫਿਰ ਰਿਆਸਤ ਵਿੱਚ ਉਹ ਹੀ ਦੌਰ-ਦੌਰਾ ਸ਼ੁਰੂ ਕਰਾ ਦਿੱਤਾ, ਜਿਨ੍ਹਾਂ ਅਖਤਯਾਰ ਮਿਲਦੇ ਹੀ ਦੀਵਾਨ ਫਤਹ ਸਿੰਘ ਜਗਦੀਸ਼ ਸਿੰਘ ਤੇ ਅਬਦੁਲ ਗਨੀ ਖਾਂ ਆਦਿਕਾਂ ਬੇਗੁਨਾਹਾਂ ਨੂੰ ਰਿਆਸਤ ਵਿੱਚੋਂ ਕਢਾ, ਉਹਨਾਂ ਦੀਆਂ ਜਾਇਦਾਦਾਂ ਮਕਾਨ ਜ਼ਬਤ ਕਰਾ ਕੇ ਆਪਣਾ ਬਦਲਾ ਲਿਆ। ਇਸ ਮੁਕਦਮੇ ਦੇ ਛੇਤੀ ਮੁੱਕਣ ਦਾ ਇੱਕ ਕਾਰਨ ਇਹ ਹੋਇਆ ਕਿ ਇਨ੍ਹਾਂ ਦਿਨਾਂ ਵਿੱਚ ਪਟ੍ਯਾਲਾ ਪਤੀ ਮਹਾਰਾਜਾ ਮਹਿੰਦਰ ਸਿੰਘ ਨੂੰ ਹਿਜ਼ ਰਾਇਲ ਹਾਈਨੈਂਸ ਡੀਓਕ ਆਫ਼ ਐਡਨਬਰਾ ਨੂੰ ਮਿਲਣ ਵਾਸਤੇ ਲਾਹੌਰ ਜਾਣਾ ਪਿਆ, ਜਿੱਥੇ ਲਾਟ ਸਾਹਿਬ ਬਹਾਦਰ ਨੂੰ ਮਹਾਰਾਜਾ ਜੰਮੂ ਤੇ ਕਪੂਰਥਲੇ ਨੇ ਸਮਝਾਇਆ ਕਿ ਜਦ ਤਕ ਮਹਾਰਾਜਾ ਮਹਿੰਦਰ ਸਿੰਘ ਨੂੰ ਪੂਰਨ ਅਖਤਯਾਰ ਨਹੀਂ ਦਿਤੇ ਜਾਣਗੇ, ਪਟਯਾਲੇ ਦੇ ਅਹਿਲਕਾਰਾਂ ਦਾ ਝਗੜਾ ਨਹੀਂ ਮੁਕੇਗਾ। ਮਹਾਰਾਜਾ ਸਾਹਿਬ ਨੂੰ ਉੱਥੇ ਹੀ ੨੫ ਫਰਵਰੀ ੧੮੭੦ ਈਸਵੀ ਵਾਲੇ ਦਿਨ ਖ਼ਾਸ ਹੁਕਮਰਾਨੀ ਕਰਨ ਦੇ ਅਖਤਯਾਰ ਦਵਾ ਦਿਤੇ। ਮਹਾਰਾਜਾ ਸਾਹਿਬ ਇੱਥੋਂ ਮੁੜਦੇ ਪਹਿਲਾਂ ਕਪੂਰਥਲੇ ਗਏ, ਜਿੱਥੇ ਮਹਾਰਾਜਾ ਰੰਧੀਰ ਸਿੰਘ ਪਾਸ ਕੁਝ ਦਿਨ ਠਹਿਰੇ। ਇੱਥੋਂ ਹੋ ਕੇ ਅੰਬਾਲੇ ਅੱਪੜੇ ਤੇ ਸੱਯਦ ਮੁਹੰਮਦ ਹਸਨ ਖਾਂ ਨੂੰ ਛੁਡਾ ਕੇ ਆਪਣੇ ਨਾਲ ਲੈ ਕੇ ਪਟਯਾਲੇ ਪੁੱਜੇ। ਅਖਤ੍ਯਾਰ ਮਿਲਣ ਦੀ ਖ਼ੁਸ਼ੀ ਵਿੱਚ ਇੱਕ ਭਾਰੀ ਦਰਬਾਰ ਕੀਤਾ, ਜਿਸ ਦੇ ਵਿੱਚ ਅਮੀਰਾਂ ਨੂੰ ਓਹਨਾਂ ਦੇ ਦਰਜਿਆਂ ਅਨੁਸਾਰ ਖਿਲਅਤਾਂ ਦਿੱਤੀਆਂ ਗਈਆਂ। ਸਿਪਾਹੀਆਂ ਦੀ ਤਨਖਾਹ ਵਧਾਈ ਗਈ। ਮੁਹੰਮਦ ਖਾਂ ਵਜ਼ੀਰ ਬਣਿਆ। ਮਹਾਰਾਜਾ ਸਾਹਿਬ ਰਿਆਸਤ ਦਾ ਸਾਰਾ ਕੰਮ ਵਜ਼ੀਰ ਤੇ ਸੁੱਟ ਕੇ ਆਪ ਸ਼ਿਕਾਰ ਆਦਿਕਾਂ ਵਿੱਚ ਲੱਗ ਗਏ। ਖਲੀਫਾ ਨੇ ਵਜ਼ੀਰੀ ਸੰਭਾਲਦਿਆਂ ਸਭ ਤੋਂ ਪਹਿਲਾਂ ਆਪਣੇ ਸ਼ਤਰੂਆਂ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ, ਓਹਨਾਂ ਨੂੰ ਰਿਆਸਤ ਵਿੱਚੋਂ ਕੱਢ ਦਿੱਤਾ। ਓਹਨਾਂ ਦੀ ਜਾਇਦਾਦਾਂ ਤੇ ਸਾਮਾਨ ਆਦਿਕ ਸਭ ਜ਼ਬਤ ਕਰ ਲਏ। ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਆਪਣੇ ਆਦਮੀ ਰਿਆਸਤ ਵਿੱਚ ਭਰਤੀ ਕਰ ਕੇ ਆਪਾ ਧਾਪੀ ਮਚਾ ਦਿੱਤੀ। ਰਿਆਸਤ ਦਾ ਸਾਰਾ ਖ਼ਜ਼ਾਨਾ ਤਬਾਹ ਹੋ ਗਿਆ।
ਹੁਣ ਮੈਂ ਮਹਾਰਾਜਾ ਸਾਹਿਬ ਦੇ ਅਖਤਯਾਰ ਪ੍ਰਾਪਤ ਕਰਨ ਤੋਂ ਪਹਿਲੇ ਦੇ ਕੁਝ ਹਾਲ ਦੱਸਣਾ ਚਾਹੁੰਦਾ ਹਾਂ। ਮਹਾਰਾਜਾ ਨਰਿੰਦਰ ਸਿੰਘ ਦੇ ਚਲਾਣਾ ਕਰਨ ਸਮੇਂ ਮਹਾਰਾਜਾ ਮਹਿੰਦਰ ਸਿੰਘ ਦੀ ਆਯੂ ੧੦ ਸਾਲ ੪ ਮਹੀਨੇ ੧੨ ਦਿਨਾਂ ਦੀ ਸੀ। ੨੯ ਜਨਵਰੀ ਸੰਨ ੧੮੬੩ ਨੂੰ ਆਪ ਨੂੰ ਗੱਦੀ ਤੇ ਬਠਾਨ ਦੀ ਰਸਮ ਬੜੀ ਧੂਮ ਨਾਲ ਹੋਈ। ਮਹਾਰਾਜਾ ਸਾਹਿਬ ਬਾਬਤ ਇਹ ਰਸਮ ਅਦਾ ਕਰਨ ਵਾਸਤੇ ਲਾਟ ਸਾਹਿਬ ਆਪਣੇ ਅਹਿਲਕਾਰਾਂ ਸਮੇਤ ਪਟਯਾਲੇ ਗਏ। ਗ੍ਵਰਨਮੈਂਟ ਵੱਲੋਂ ਖਿਲਅਤ ਆਦਿਕ ਪੇਸ਼ ਹੋਏ। ਹਿੰਦੁਸਤਾਨ ਦੇ ਕੁਝ ਰਾਜੇ ਤੇ ਸਤਲੁਜ ਦੇ ਉਸ ਪਾਰ ਦੇ ਛੋਟੇ ਵੱਡੇ ਰਈਸ ਜਲਸੇ ਵਿੱਚ ਸ਼ਾਮਲ ਸਨ। ਇਹ ਜਲਸਾ ਇੰਨੀ ਸਜ ਧਜ ਨਾਲ ਹੋਇਆ ਸੀ ਕਿ ਅਜਿਹਾ ਜਲਸਾ ਇਸ ਤੋਂ ਪਹਿਲੇ ਕਦੇ ਪਟਯਾਲੇ ਵਿੱਚ ਨਹੀਂ ਹੋਇਆ ਸੀ।
ਅਕਤੂਬਰ ੧੮੬੪ ਨੂੰ ਲਾਰਡ ਲਾਰੰਸ ਸਾਹਿਬ ਬਹਾਦਰ ਨੇ ਲਾਹੌਰ ਦੇ ਵਿੱਚ ਇੱਕ ਦਰਬਾਰ ਪੰਜਾਬ ਦੇ ਰਈਸਾਂ ਦਾ ਕੀਤਾ। ਜਦ ਇਸ ਵਿੱਚ ਮਹਾਰਾਜਾ ਰਣਬੀਰ ਸਿੰਘ ਜੰਮੂ ਵਾਲੇ ਵੀ ਆਏ ਸਨ। ਤਦ ਮਹਾਰਾਜਾ ਮਹਿੰਦਰ ਸਿੰਘ ਵੀ ਇਸ ਜਲਸੇ ਦੀ ਰੌਣਕ ਵਧਾਣ ਵਾਸਤੇ ਲਾਹੌਰ ਗਏ ਸਨ। ਇਹ ੫ ਮਾਰਚ ੧੮੬੫ ਨੂੰ ਮਹਾਰਾਜਾ ਸਾਹਿਬ ਦੀ ਸ਼ਾਦੀ ਸਰਦਾਰ ਰਾਮਨਰਾਇਣ ਸਿੰਘ ਫੈਜ਼ਲਾਪੁਰੀਏ ਦੀ ਲੜਕੀ ਨਾਲ ਬੜੀ ਧੂਮ ਧਾਮ ਤੇ ਸਜ ਧਜ ਨਾਲ ਸਰਹੰਦ ਦੇ ਮੁਕਾਮ ਤੇ ਹੋਈ। ਸਰਦਾਰ ਰਾਮ ਨਰਾਇਣ ਸਿੰਘ ਦੀ ਹਾਲਤ ਕਮਜ਼ੋਰ ਹੋਣ ਕਰ ਕੇ ਇਨ੍ਹਾਂ ਦੇ ਵਿੱਚ ਇਸ