Back ArrowLogo
Info
Profile

ਚਾਹ' ਇਸ ਹੱਦ ਦੀ ਸੀ ਕਿ ਜਦੋਂ ਦਰਸ਼ਨ ਕਰਨ ਗਿਆ ਤਦ ਭੀ ਚੁਪ ਚਾਪ ਤੇ ਬਿਨਾਂ ਲਿਖਾਏ ਮੂਰਤ ਕਲੇਜੇ ਤੇ ਖਿੱਚਕੇ ਲੈਕੇ ਆ ਗਿਆ ਸੀ, ਮੁੜ ਉਹ ਸੂਰਤ ਵਿੱਸਰੀ ਨਹੀ, ਉਹ ਪ੍ਰੀਤ ਤਾਰ ਟੁੱਟੀ ਨਹੀ, ਯਾਦ ਦਿਲੋਂ ਹੁਟੀ ਨਹੀਂ ।

ਜੋ ਕੋਮਲਤਾ, ਦ੍ਰਵਣਤਾ ਰਾਜੇ ਦੇ ਦਿਲ ਨੇ ਹੀਰੇ ਮ੍ਰਿਗ ਦੇ ਮਰਨ ਵੇਲੇ ਖਾਧੀ ਸੀ, ਉਸ ਤੋਂ ਰਾਜਾ ਰਤਾ ਕੁ ਆਪੇ ਤੋਂ ਬਾਹਰ ਹੋ ਗਿਆ ਸੀ, ਫੇਰ ਮੁੜ ਅੰਦਰ ਘੁੱਟਿਆ ਤੇ ਆਪਣੇ ਪ੍ਰੀਤ ਦੇ ਸੰਗੀਤ ਵਿਚ ਗੁੰਮ ਹੋ ਗਿਆ ਸੀ। ਨੌਕਰ ਰਾਜੇ ਨੇ ਮੰਤ੍ਰੀ ਦੇ ਜਾਂਦਿਆਂ ਸਾਰ ਸ਼ਹਿਰ ਨੂੰ ਟੋਰ ਦਿੱਤੇ ਸੀ ਤੇ ਆਪ ਧਿਆਨ ਮਗਨ ਹੋ ਬੈਠਾ ਸੀ । ਐਸਾ ਜੁੜਿਆ ਕਿ ਗੁਰੂ ਜੀ ਦੇ, ਹਾਂ ਅਪਣੇ ਧਿਆਨਿਸ਼ਟ ਜੀ ਦੇ ਪ੍ਰਤੱਖ ਦਰਸ਼ਨ ਪਾਸ ਖੜਿਆਂ ਦੀ ਹੋਸ਼ ਨਹੀ। ਮਹਾਰਾਜ ਉਸ ਦੇ ਆਤਮ ਰਸ ਵਿਚ ਲੀਨ ਚਿਹਰੇ ਨੂੰ ਦੇਖ ਦੇਖਕੇ ਗਦਗਦ ਹੋ ਰਹੇ ਹਨ, ਗਊ ਵਾਂਙੂ ਵੱਛੇ ਨੂੰ ਧਾ ਕੇ ਗਲ ਲਾਇਆ ਚਾਹੁੰਦੇ ਹਨ, ਦ੍ਰਵਦੇ ਹਨ ਤੇ ਪਿਆਰ ਵਿੱਚ ਘੁਲਦੇ ਹਨ, ਪਰ ਉਹ ਆਪਣੇ ਧਿਆਨ ਦੀ ਮੋਹਣੀ ਮੂਰਤ ਵਿਚ ਮਗਨ ਤੇ ਅਹਿੱਲ ਤੇ ਬੇ-ਖਬਰ ਬੈਠਾ ਹੈ । ਜਿਸ ਦੇ ਪਿਆਰ ਪ੍ਰੋਤਾ ਬੈਠਾ ਹੈ, ਜਿਸ ਦੇ ਰਸ ਵਿਚ ਲੀਨ ਹੈ, ਇਸ ਵੇਲੇ ਉਸ ਦੇ ਪ੍ਰਤੱਖ ਦਰਸ਼ਨਾਂ ਤੋਂ ਅਸਾਰ ਹੈ। ਹਾਂ ਉਹ ਅਪਣੇ ਅੰਦਰਲੇ ਦੇਸ਼ ਵਿਚ ਚਰਨ ਪਰਸ ਰਿਹਾ ਹੈ, ਤੇ ਬਾਹਰ ਦੇ ਦੇਸ ਵੱਲੋਂ ਸੁਰਤ ਮੁੜ ਹੋਈ ਹੈ।

ਸਤਿਗੁਰੂ ਜੀ ਚੋਜਾਂ ਤੇ ਪਿਆਰਾਂ ਦੀਆਂ ਸਾਰਾਂ ਵਾਲੇ ਉਸ ਦੇ ਇਸ ਰੰਗ ਦੇ ਅਨੁਪਮ ਨਜ਼ਾਰੇ ਨੂੰ ਤੱਕ ਤੱਕ ਕੇ ਪ੍ਰਸੰਨ ਹੋ ਰਹੇ ਹਨ ਤੇ ਪ੍ਰੇਮ ਦੀ ਖਿੱਚ ਨਾਲ ਖਿਚੀਦੇ ਜਾ ਰਹੇ ਹਨ, ਪਰ ਹਿਲਾਉਂਦੇ ਨਹੀਂ । ਕੁਛ ਸਮਾਂ ਇਹ ਰੰਗ ਤੱਕਕੇ ਆਪ ਖੜੇ ਖੜੇ ਧਿਆਨ ਦੇ ਦੇਸ਼ ਚਲੇ ਗਏ, ਜਿਸ ਦੇਸ਼ ਰਾਜਾ ਉਹਨਾਂ ਦੇ ਜਿਸ ਸਰੂਪ ਵਿਚ ਮਗਨ ਸੀ, ਉਸ ਰੂਪ ਵਿਚ ਹੋਕੇ ਆਗਿਆ ਕੀਤੀ ਨੈਣ ਖੋਹਲੋ ।"

ਰਾਜਾ ਦੇ ਨੈਣ ਖੁੱਲ੍ਹੇ, ਜੋ ਦਰਸ਼ਨ ਬੰਦ ਨੈਣਾਂ ਵਿਚ ਤੱਕ ਰਿਹਾ ਸੀ ਤੇ ਜੋ ਆਖ਼ਰੀ ਝਲਕਾ ਵੱਜਾ ਸੀ, ਹੁਣ ਪਰਤੱਖ ਦਿੱਸ ਰਿਹਾ ਹੈ, ਬੇ-ਵਸਾ ਹੋ ਚਰਨਾਂ ਨੂੰ ਲਿਪਟ ਗਿਆ, ਨੈਣਾਂ ਦੇ ਬੰਦ ਫੁਹਾਰੇ, ਜੋ ਠੋਕ ਠੋਕਕੇ ਬੰਦ ਰਖੇ ਹੋਏ ਸੇ, ਪਾਟ ਪਏ ਵਹਿ ਤੁਰੇ ਤੇ ਲਗੇ ਚਰਨ ਧੋਣ । ਜਦੋ ਪਿਆਰ ਦਾ ਇਹ ਦਰਿਆ ਵਹਿ ਚੁਕਾ, ਜਦੋ ਵਿਛੋੜੇ ਤੇ ਤਾਂਘਾਂ ਦੀ ਇਹ ਸਮੁੰਦਰ ਜਾਰ ਭਾਟਾ ਹੰਭ ਗਈ, ਤਦ ਇਕ ਹੋਰ ਸੁਆਦ ਦੇ ਝਲਕੇ ਨੇ ਚਰਨ ਘੁਟਵਾਏ । ਹੁਣ ਦਾਤਾ ਜੀ ਨੇ ਨੈਣ ਖੁਹਲੇ, ਬਹਿ ਗਏ, ਸਿਰ ਚਾਯਾ, ਗੋਦੀ ਵਿਚ

37 / 42
Previous
Next