Back ArrowLogo
Info
Profile

ਰੱਖਿਆ, ਪਿਆਰ ਦਿਤਾ । ਕਿੰਨਾ ਕੁ ? ਜਿੰਨਾ ਕੁ ਕਵੀ ਅਤਯੋਕਤੀ ਅਲੰਕਾਰ ਵਿਚ ਬੰਨ੍ਹ ਸਕਣ। ਉਞ ਕਲਗੀਧਰ ਚੁੱਪ ਹਨ, ਸਿਰ ਤੇ ਹੱਥ ਫੇਰਦੇ ਹਨ, ਮੱਥੇ ਤੇ ਪਿਆਰ ਦੇ ਕਰ ਕਮਲ ਲਾਂਦੇ ਹਨ, ਸਿਰ ਦੇ ਕਪਾਲ ਮੱਥੇ ਸਹਲਾਹਟ ਕਰਦੇ ਹਨ, ਪਰ ਮੂੰਹੋਂ ਕੁਝ ਨਹੀ ਆਖ ਰਹੇ, ਪਰ ਰਾਜਾ ਦੇ ਲੂੰਆਂ ਵਿਚ ਵਾਹਿਗੁਰੂ ਦੀ ਧੁਨਿ ਹੋ ਰਹੀ ਹੈ । ਦਿਲ ਘੁਲ ਮਿਲ, ਘੁਲ ਮਿਲ ਪਤਾ ਨਹੀਂ ਕਿਸ ਦ੍ਰਵਣਤਾ ਵਿਚ ਜਾ ਰਿਹਾ ਹੈ ਕਿ ਨਾਮੁ ਮਹਾ ਰਸੁ ਪੀਓ।"

ਨਾਮ ਮਹਾ ਰਸ ਪੀਤਾ ਗਿਆ । ਪ੍ਰੇਮ ਵਾਲੇ ਦਿਲ ਵਿਚ, ਬਾਣੀ ਨਾਲ ਉੱਜਲੇ ਹੋ ਚੁਕੇ ਮਨ ਵਿਚ, ਸਭ ਮੈਲਾਂ ਤੋਂ ਬੰਦ ਰੱਖੇ ਮਨ ਵਿਚ ਨਾਮ ਦਾ ਪ੍ਰਵੇਸ, ਨਾਮ ਰਸ ਦਾ ਪ੍ਰਵੇਸ਼ ਹੋ ਗਿਆ । ਪਰ ਚੁੱਪ, ਨਾ ਜੀਭਾ ਬੋਲੀ, ਨਾ ਕੰਨਾਂ ਸੁਣਿਆਂ। ਜੈਸੀ ਰੁਖ ਤੈਸੀ ਕਾ ਪੂਰਕੁ' ਦਾਤਾ ਰਾਜਾ ਨੂੰ ਨਿਹਾਲ ਕਰ ਗਿਆ, ਨੈਣ ਚਾਏ, ਦਰਸ਼ਨ ਡਿੱਠਾ, ਫੇਰ ਡਿੱਠਾ, ਖੀਵਾ ਹੋਇਆ, ਝੂਮਿਆ - ਵਾਹਿਗੁਰੂ !

ਹੁਣ ਰਾਉ ਦੀ ਸਦਾ ਚੁੱਪ ਨੇ ਅਪਣੀ ਮੋਹਰ ਤੋੜੀ ਪਿਆਰ ਦੇ ਇਕ ਹੋਰ ਲਹਿਰੇ ਵਿਚ। ਰਾਉ ਦਾ ਇਸਤ੍ਰੀ ਨਾਲ ਪ੍ਰੇਮ ਇਸਤ੍ਰੀ ਪ੍ਰੇਮ ਨਹੀਂ ਸੀ। ਉਸ ਦਾ ਉਸ ਨਾਲ ਜੋ ਪ੍ਰੇਮ ਸੀ, ਉਹ ਵਾਹਿਗੁਰੂ-ਪ੍ਰੇਮ ਦੇ ਚਾਨਣੇ ਵਿਚ ਸੀ, ਰਾਉ ਦਾ ਮਨੋਰਥ ਪੂਰਨ ਹੋ ਗਿਆ ਹੈ, ਹੁਣ ਉਹ ਚਾਹੁੰਦਾ ਹੈ ਕਿ ਰਾਣੀ ਦੀ ਮੁਰਾਦ ਦਰਸ਼ਨਾਂ ਵਾਲੀ ਬੀ ਪੂਰਨ ਹੋਵੇ, ਸੋ ਉਸ ਪਿਆਰ ਨੇ ਆਖਿਆ : ਕਹੁ - ਮਹਾਰਾਜ ਜੀ । ਘਰ ਚਲੇ । ਜੇ ਏਥੋਂ ਮੁੜ ਗਏ ਤਾਂ ਪ੍ਰਿਯਾਵਰ ਸੱਖਣੀ ਰਹਿ ਜਾਸੀ । ਮਲਕੜੇ ਜਿਹੇ ਹੱਥ ਬੰਨਕੇ ਰਾਉ ਬੋਲਿਆ "ਕ੍ਰਿਪਾ...." ਪਰ ਫੇਰ ਅਝਕ ਗਿਆ।

ਇੰਨਾਂ ਰਾਜੇ ਦੇ ਮੂੰਹ ਵਿਚ ਸੀ ਕਿ ਬਿਰਦਪਾਲ ਜੀ ਬੋਲੇ : ਸਤਿ ਬਚਨ, ਚਲੋ ਅੱਜ ਰਾਤ ਭਬੋਰ ਹੀ ਠਹਿਰਾਂਗੇ। ਉੱਠ ਚੱਲੀਏ।' ਰਾਜਾ ਉਠਿਆ, ਦੋਵੇਂ ਟੁਰ ਪਏ, ਪੈਦਲ। ਸ਼ਿਕਾਰ ਪਏ ਰਹਿ ਗਏ, ਸ਼ਸਤ੍ਰ ਧਰੇ ਰਹਿ ਗਏ, ਘੋੜੇ ਬ੍ਰਿਛਾਂ ਨਾਲ ਬੱਝੇ ਰਹਿ ਗਏ। ਰਹਿ ਗਏ ਮੰਤ੍ਰੀ ਤੇ ਦਾਸ ਇਕ ਪਾਸੇ, ਸਿਖ ਤੇ ਸੇਵਕ ਦੂਏ ਪਾਸੇ ਤੇ ਜਿੱਥੇ ਸੇ ਉਡੀਕਾਂ ਵਿਚ ਬੈਠ ਰਹਿ ਗਏ, ਪ੍ਰੇਮ ਦੀ ਕਾਂਗ ਕਿਸੇ ਹੋਰ ਪਾਸੇ ਰੁਖ ਕਰ ਗਈ । ਸਜੋ ਸਾਹਿਬ ਆਪ, ਖੱਬੇ ਰਾਜਾ। ਰਾਜਾ ਦਾ ਹੱਥ ਮਹਾਰਾਜ ਜੀ ਦੇ ਆਪਣੇ ਹੱਥ ਵਿਚ । ਪੈਦਲ ਟੁਰਕੇ ਭਬੋਰ ਅੱਪੜ ਗਏ । ਕੁਦਰਤ ਬੀ ਸਿਆਣੀ ਹੈ, ਰਾਜਾ ਚੁੱਪ ਹੈ ਤੇ ਲੁਕੋ ਦਾ ਆਦਤਗੀਰ ਹੈ, ਬਨ ਵਿਚ ਮ੍ਰਿਗ ਨਹੀ ਮਿਲਿਆ, ਅਸਮਾਨ ਵਿਚ ਪੰਛੀ ਨਹੀਂ

38 / 42
Previous
Next