ਆਇਆ, ਅਸਮਾਨਾਂ ਤੇ ਬੱਦਲ ਹੋ ਗਏ ਕਿ ਕੋਈ ਵੇਖੇ ਨਾ, ਰਾਹ ਖਹਿੜੇ ਕੋਈ ਨਹੀ ਟੱਕਰਿਆ। ਨਗਰ ਅੱਪੜੇ ਤਾਂ ਰਾਤ ਪੈ ਗਈ ਸੀ, ਬਿਨਾਂ ਕਿਸੇ ਦੇ ਧਿਆਨੇ ਸਾਹਿਬ ਤੇ ਦਾਸ ਲੰਘ ਗਏ, ਡਿਉਢੀ ਤੇ ਅੱਪੜਕੇ ਪਹਿਰੇਦਾਰ ਨੂੰ ਰਾਜਾ ਹੁਕਮ ਦੇ ਗਿਆ ਕਿ ਫਲਾਣੇ ਥਾਉ ਵਜ਼ੀਰ ਤੇ ਸਿੱਖਾਂ ਨੂੰ ਸੱਦਾ ਘੱਲ ਦਿਓ ਕਿ ਆ ਜਾਣ।
ਅੰਦਰ ਲੰਘ ਗਏ । ਅੱਗੇ ਅੱਗੇ ਟੁਰਦੇ ਗਏ । ਪ੍ਰਿਯਾਵਰ ਦੇ ਕਮਰੇ ਪਾਸ ਚਲੇ ਗਏ। ਅੱਗੇ ਕੱਲ੍ਹ ਵਾਲਾ ਹੀ ਨਕਸ਼ਾ ਬੱਝਾ ਪਿਆ ਸੀ । ਪ੍ਰਿਯਾਵਰ ਅਰਦਾਸ ਕਰ ਰਹੀ ਸੀ, ਜਿਸ ਤਰ੍ਹਾਂ ਦੀ ਕਲ੍ਹ ਕੀਤੀ ਸੀ । ਦੋਵੇਂ ਬਾਹਰ ਖੜੇ ਗਏ, ਪਰ ਮਹਾਰਾਜ ਅੰਦਰ ਇਕ ਕਦਮ ਹੋਰ ਧਰਕੇ ਖਲੋ ਗਏ। ਨਿਰੋਲ ਆਤਮ ਰੋਗ ਤੇ ਪਤੀ ਪ੍ਰੇਮ ਵਿਚ ਬਿਹਬਲ ਦੁਲਾਰੀ ਦੀ ਅਰਦਾਸ ਸੁਣੀ। ਆਪ ਦੇ ਦੈਵੀ ਨੈਣ ਭਰ ਭਰ ਆਏ । ਹਾਏ ਪ੍ਰੇਮ ਕੀ ਜਾਦੂ ਹੈ। ਹੇ ਵਾਹਿਗੁਰੂ । ਇਸੇ ਪ੍ਰੇਮ ਰਸ ਲਈ ਹੀ ਇਹ ਸੰਸਾਰ ਹੈ।
ਜਦ ਅਰਦਾਸ ਹੋ ਮੁੱਕੀ, ਰਾਣੀ ਨੇ ਨੈਣ ਖੋਹਲੇ, ਅੱਖਾਂ ਦੇ ਅੱਗੇ ਧਿਆਨ ਮੂਰਤੀ ਖੜੀ ਹੈ, ਪਰ ਉਸ ਜਾਤਾ ਕਿ ਮੇਰੇ ਧਿਆਨ ਦੀ ਮੂਰਤੀ ਹੀ ਹੈ। ਫੇਰ ਨੈਣ ਮੀਟ, ਫੇਰ ਖੋਹਲੇ। ਰਾਜਾ ਦਾ ਸੁਭਾਉ ਨਾਂ ਦਿਖਾਵੇ ਦਾ ਹੈ, ਨਹੀ ਵਧਦਾ ਅੱਗੇ ਤੇ ਨਹੀ ਕਹਿੰਦਾ ਆ ਗਏ ਹਨ । ਚੁੱਪ ਅਦਬ ਨਾਲ ਦਲੀਜਾਂ ਵਿਚ ਸਿਰ ਤਾਕ ਨਾਲ ਲਾਈ ਪਿਆਰ ਵਿਚ ਮਗਨ ਤੇ ਨਾਮ ਰਸ ਵਿਚ ਨਿਮਗਨ ਰਾਜਾ ਮੂਰਤ ਵਾਂਙੂ ਖੜਾ ਹੈ । ਪਰ ਦਾਤਾ ਜੀ ਅਨਬੋਲਤ ਪੀੜਾ ਦੇ ਜਾਨਣਹਾਰ ਹਨ: ਦਾਤਾ ਜੀ ਆਪ ਬੋਲੇ: ਬੇਟਾ ਜੀਉ । ਅਸੀ ਆ ਗਏ ਹਾਂ, ਤੇਰੇ ਪਤੀ ਨੂੰ ਵਾਹਿਗੁਰੂ ਜੀ ਨੇ ਅਪਣੇ ਪਿਆਰ ਮੰਡਲ ਵਿਚ ਵਸਾ ਲਿਆ ਹੈ, ਆਓ, ਤੁਸੀ ਵੀ ਵਾਹਿਗੁਰੂ ਦੇ ਦੇਸ਼ ਚੱਲੋ।'
ਪ੍ਰਿਯਾਵਰ- ਤੁਸੀ ਹੋ ? (ਧਾ ਕੇ) ਆਪ ਹੋ? ਹੈ, ਸੱਚ ਮੁੱਚ ਹੋ, ਆ ਗਏ ਹੋ ? ਨਹੀ, ਮੇਰੇ ਨੈਣ ਧਿਆਨ ਨੂੰ ਵੇਖਦੇ ਹਨ ਤੇ ਮੇਰੇ ਕੰਨ ਧਿਆਨ ਮੂਰਤੀ ਦੀ ਬਾਣੀ ਸੁਣਦੇ ਹਨ।
ਗੁਰੂ ਜੀ- ਆਓ, ਪੁੱਤਰ ਜੀ। ਆ ਗਏ ਹਾਂ।
ਰਾਣੀ ਹੇਠਾਂ ਉੱਪਰ ਵੇਖਦੀ ਹੈ, ਅੱਗੇ ਵਧਦੀ ਹੈ, ਝਿਜਕਦੀ ਹੈ, ਫੇਰ ਘੁਸਮੁਸੇ ਵਿਚ ਪਤੀ ਦਲਹੀਜ਼ੇ ਲੱਗਾ ਦਿੱਸਦਾ ਹੈ। ਹ ਠੀਕ, ਇਹ ਤਾਂ ਜਾਗ੍ਰਤ ਹੈ, ਹੋਸ਼ ਹੈ ਆ ਗਏ ।'' ਧਾਈ ਤੇ ਚਰਨਾਂ ਤੇ ਢੱਠੀ, ਪਰ ਫੇਰ ਗੋਡੇ ਟਿਕਵੇਂ ਦਾ ਉੱਠੀ ਤੇ ਕੋਮਲਤਾ ਵਿਚ