Back ArrowLogo
Info
Profile

ਕਿ ਤੁਸੀਂ ਇਕ ਨਿਸ਼ਾਨਾ ਤੈਅ ਕਰੋ, ਜਿਹੜਾ ਇੰਨਾ ਵੱਡਾ ਹੋਵੇ ਕਿ ਉਸਨੂੰ ਹਾਸਿਲ ਕਰਣ 'ਤੇ ਤੁਹਾਡਾ ਦਿਮਾਗ ਘੁੰਮ ਜਾਵੇ ਤੇ ਤੁਹਾਨੂੰ ਪਤਾ ਚਲ ਜਾਏ ਕਿ ਇਹ ਕੇਵਲ ਇਸ ਕਰਕੇ ਹੋਇਆ ਹੈ, ਕਿਉਂਕਿ ਮੈਂ ਤੁਹਾਨੂੰ ਨਿਸ਼ਾਨੇ ਨੂੰ ਹਾਸਿਲ ਕਰਣ ਦਾ ਤਰੀਕਾ ਸਿਖਾਇਆ ਹੈ।" ਉਸ ਵੇਲੇ ਮੇਰੀ ਆਮਦਨ ਲਗਭਗ ਅੱਠ ਹਜਾਰ ਡਾਲਰ ਸੀ, ਇਸਲਈ ਮੈਂ ਕਿਹਾ, "ਮੈਂ ਇਕ ਸਾਲ ਅੰਦਰ ਇਕ ਲੱਖ ਡਾਲਰ ਕਮਾਉਣਾ ਚਾਹੁੰਦਾ ਹਾਂ।" ਦੇਖੋ, ਮੈਨੂੰ ਜਰਾ ਜਿਹਾ ਵੀ ਪਤਾ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਹਾਂ। ਕੋਈ ਰਣਨੀਤੀ, ਕੋਈ ਸੰਭਾਵਨਾ ਨਹੀਂ ਦਿਖ ਰਹੀ ਸੀ। ਮੈਂ ਤਾਂ ਬਸ ਐਵੇਂ ਹੀ ਕਹਿ ਦਿੱਤਾ, "ਮੈਂ ਇਸਦਾ ਐਲਾਨ ਕਰ ਰਿਹਾ ਹਾਂ, ਮੈਂ ਇਸ 'ਤੇ ਯਕੀਨ ਕਰ ਰਿਹਾ ਹਾਂ, ਮੈਂ ਇਸ ਨੂੰ ਸੱਚ ਮੰਨ ਕੇ ਕੰਮ ਕਰਣ ਜਾ ਰਿਹਾ ਹਾਂ ਤੇ ਮੈਂ ਇਸ ਨੂੰ ਬ੍ਰਹਿਮੰਡ 'ਚ ਭੇਜਣ ਜਾ ਰਿਹਾ ਹਾਂ।" ਤਾਂ ਮੈਂ ਇਹ ਕਰ ਦਿੱਤਾ।

ਉਨ੍ਹਾਂ ਨੇ ਮੈਨੂੰ ਇਕ ਚੀਜ਼ ਇਹ ਸਿਖਾਇਆ ਕਿ ਮੈਂ ਹਰ ਦਿਨ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਨਿਸ਼ਾਨੇ ਦੀ ਸਪੱਸ਼ਟ ਮਾਨਸਿਕ ਤਸਵੀਰ ਦੇਖਾਂ, ਜਿਵੇਂ ਉਹ ਨਿਸ਼ਾਨਾ ਹਾਸਿਲ ਹੋ ਚੁੱਕਿਆ ਹੋਵੇ। ਤਾਂ ਮੈਂ ਇਕ ਲੱਖ ਡਾਲਰ ਦਾ ਨੋਟ ਬਣਾ ਕੇ ਆਪਣੇ ਪਲੰਗ ਦੇ ਉਪਰਲੀ ਕੰਧ 'ਤੇ ਚਿਪਕਾ ਲਿਆ। ਸਵੇਰੇ ਉੱਠ ਕੇ ਜਦੋਂ ਮੈਂ ਉੱਪਰ ਵੇਖਦਾ ਸੀ, ਤਾਂ ਮੈਨੂੰ ਉਹ ਨੋਟ ਦਿਖ ਜਾਂਦਾ ਸੀ ਤੇ ਮੈਨੂੰ ਯਾਦ ਆ ਜਾਂਦਾ ਸੀ ਕਿ ਇਹ ਮੇਰਾ ਨਿਸ਼ਾਨਾ ਹੈ। ਫਿਰ ਮੈਂ ਅੱਖਾਂ ਬੰਦ ਕਰ ਲੈਂਦਾ ਸੀ ਤੇ ਇਕ ਲੱਖ ਡਾਲਰ ਸਾਲਾਨਾ ਆਮਦਨ ਵਾਲੀ ਜੀਵਨਸ਼ੈਲੀ ਦੀ ਮਾਨਸਿਕ ਤਸਵੀਰ ਦੇਖਣ ਲੱਗਦਾ। ਰੋਚਕ ਗੱਲ ਇਹ ਹੈ ਕਿ ਇਕ ਮਹੀਨੇ ਤੱਕ ਕੋਈ ਵੀ ਵੱਡੀ ਘਟਨਾ ਨਹੀਂ ਹੋਈ। ਮੇਰੇ ਮਨ 'ਚ ਕੋਈ ਵੀ ਚਮਤਕਾਰੀ ਵਿਚਾਰ ਨਹੀਂ ਆਇਆ। ਕਿਸੇ ਨੇ ਵੀ ਮੈਨੂੰ ਜ਼ਿਆਦਾ ਪੈਸੇ ਨਹੀਂ ਦਿੱਤੇ।

ਇਕ ਮਹੀਨੇ ਬਾਅਦ ਮੇਰੇ ਮਨ ਵਿਚ ਇਕ ਲੱਖ ਡਾਲਰ ਦਾ ਵਿਚਾਰ ਆਇਆ। ਇਹ ਅਚਣਚੇਤ ਹੀ ਮੇਰੇ ਦਿਮਾਗ 'ਚ ਆਇਆ ਸੀ। ਮੈਂ ਇਕ ਪੁਸਤਕ ਪ੍ਰਕਾਸ਼ਿਤ ਕਰਣ ਦੀ ਯੋਜਨਾ ਬਣਾਈ। ਮੈਂ ਸੋਚਿਆ, "ਜੇਕਰ ਮੈਂ ਆਪਣੀ ਪੁਸਤਕ ਦੀ ਚਾਰ ਲੱਖ ਕਾਪੀਆਂ ਵੇਚ ਸਕਾਂ ਤੇ ਹਰ ਕਾਪੀ 'ਤੇ ਮੈਨੂੰ ਚੌਥਾਈ ਡਾਲਰ ਦਾ ਮੁਨਾਫ਼ਾ ਹੋਵੇ ਤਾਂ ਮੈਨੂੰ ਇਕ ਲੱਖ ਡਾਲਰ ਮਿਲ ਜਾਣਗੇ।" ਦੇਖਣ ਵਾਲੀ ਗੱਲ ਇਹ ਹੈ ਕਿ ਪੁਸਤਕ ਪਹਿਲਾਂ ਤੋਂ ਹੀ ਤਿਆਰ ਸੀ, ਲੇਕਿਨ ਮੇਰੇ ਮਨ 'ਚ ਪਹਿਲਾਂ ਕਦੇ ਇਹ ਵਿਚਾਰ ਨਹੀਂ ਸੀ ਆਇਆ। (ਇਕ ਰਹੱਸ ਇਹ ਵੀ ਹੈ ਕਿ ਜਦੋਂ ਤੁਹਾਡੇ ਮਨ 'ਚ ਪ੍ਰੇਰਿਤ ਵਿਚਾਰ ਆਏ, ਤਾਂ ਤੁਹਾਨੂੰ ਉਸ 'ਤੇ ਭਰੋਸਾ ਕਰਣਾ ਹੋਵੇਗਾ ਤੇ ਕੰਮ ਕਰਣਾ ਹੋਵੇਗਾ।) ਮੈਂ ਨਹੀਂ ਜਾਣਦਾ ਸੀ ਕਿ ਚਾਰ ਲੱਖ ਕਾਪੀਆਂ ਕਿਸ ਤਰ੍ਹਾਂ ਵਿਕਣਗੀਆਂ।

101 / 197
Previous
Next