

ਅਤੇ ਤਿੰਨ ਮਹੀਨਿਆਂ 'ਚ ਇਹ ਇਤਿਹਾਸ ਦੇ ਪੰਨਿਆਂ 'ਚ ਗੁਆਚ ਜਾਵੇਗੀ। ਦਸ ਸਾਲ ਦੀ ਕਰੜੀ ਮਿਹਨਤ ਦੇ ਬਾਵਜੂਦ ਮੇਰੀ ਕੰਪਨੀ ਮੇਰੀ ਉਂਗਲੀਆਂ ਤੋਂ ਤਿਲਕਣ ਵਾਲੀ ਸੀ। ਜਦੋਂ ਮੈਂ ਆਪਣੇ ਕੰਪਨੀ ਨੂੰ ਬਚਾਉਣ ਲਈ ਜਿਆਦਾ ਪੈਸਿਆਂ ਦੀ ਲੋੜ ਮਹਿਸੂਸ ਕੀਤੀ, ਤਾਂ ਹਾਲਾਤ ਹੋਰ ਵਿਗੜਦੇ ਗਏ। ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਦਿਸ ਰਿਹਾ।
ਫਿਰ ਮੈਂ ਰਹੱਸ ਖੋਜ ਲਿਆ ਤੇ ਮੇਰੇ ਜੀਵਨ ਦੀ ਹਰ ਚੀਜ਼ - ਜਿਸ `ਚ ਮੇਰੀ ਕੰਪਨੀ ਦੇ ਹਾਲਾਤ ਵੀ ਸ਼ਾਮਿਲ ਸਨ - ਪੂਰੀ ਤਰ੍ਹਾਂ ਬਦਲ ਗਈ, ਕਿਉਂਕਿ ਮੈਂ ਆਪਣੇ ਸੋਚਣ ਦਾ ਤਰੀਕਾ ਬਦਲ ਲਿਆ। ਮੇਰੇ ਅਕਾਉਂਟੈਂਟ ਆਂਕੜਿਆਂ ਬਾਰੇ ਚਿੰਤਾ ਕਰਦੇ ਰਹੇ ਤੇ ਉਨ੍ਹਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਰਹੇ, ਲੇਕਿਨ ਮੈਂ ਆਪਣੇ ਦਿਮਾਗ ਨੂੰ ਬਹੁਤਾਤ 'ਤੇ ਕੇਂਦ੍ਰਿਤ ਰੱਖਿਆ ਅਤੇ ਸੋਚਿਆ ਕਿ ਸਾਰਾ ਕੁੱਝ ਵਧੀਆ ਹੈ। ਮੈਂ ਆਪਣੇ ਅਸਤੀਤਵ ਨੂੰ ਰੋਮ-ਰੋਮ ਤੋਂ ਜਾਣਦੀ ਸੀ ਕਿ ਬ੍ਰਹਿਮੰਡ ਮੈਨੂੰ ਦੇਵੇਗਾ ਅਤੇ ਇਸ ਨੇ ਦਿੱਤਾ। ਇਸ ਨੇ ਇਹੋ ਜਿਹੇ ਤਰੀਕਿਆ ਨਾਲ ਦਿਤਾ, ਜਿਨ੍ਹਾਂ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਸੀ। ਮੇਰੇ ਮਨ 'ਚ ਸ਼ੱਕ ਦੇ ਪਲ ਆਉਂਦੇ ਸਨ, ਲੇਕਿਨ ਸ਼ੱਕ ਹੁੰਦਿਆ ਹੀ ਮੈਂ ਆਪਣੇ ਵਿਚਾਰਾਂ ਨੂੰ ਤੁਰੰਤ ਆਪਣੇ ਮਨਭਾਉਂਦੇ ਨਤੀਜਿਆਂ 'ਤੇ ਕੇਂਦ੍ਰਿਤ ਕਰ ਲੈਂਦੀ ਸੀ। ਮੈਂ ਇਸਲਈ ਧੰਨਵਾਦ ਦਿਤਾ, ਇਸਦੀ ਖੁਸ਼ੀ ਮਹਿਸੂਸ ਕੀਤੀ ਅਤੇ ਯਕੀਨ ਕੀਤਾ!
ਮੈਂ ਰਹੱਸ ਬਾਰੇ ਤੁਹਾਨੂੰ ਇਕ ਰਾਜ ਦੀ ਗੱਲ ਦੱਸਣਾ ਚਾਹੁੰਦੀ ਹਾਂ। ਤੁਸੀਂ ਜ਼ਿੰਦਗੀ 'ਚ ਜੋ ਵੀ ਚੀਜ਼ ਚਾਹੁੰਦੇ ਹਾਂ, ਉਸ ਨੂੰ ਪਾਉਣ ਦਾ ਸ਼ਾਰਟਕਟ ਇਸੇ ਵੇਲੇ ਖੁਸ਼ ਹੋਣਾ ਤੇ ਖੁਸ਼ੀ ਮਹਿਸੂਸ ਕਰਣਾ ਹੈ। ਮਨਚਾਹੇ ਪੈਸੇ ਜਾਂ ਮਨਭਾਉਂਦੀਆਂ ਚੀਜ਼ਾਂ ਨੂੰ ਜਿੰਦਗੀ 'ਚ ਲਿਆਉਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਖੁਸ਼ੀ ਤੇ ਆਨੰਦ ਦੀਆਂ ਉਨ੍ਹਾਂ ਭਾਵਨਾਵਾਂ ਨੂੰ ਬ੍ਰਹਿਮੰਡ 'ਚ ਭੇਜਣ 'ਤੇ ਧਿਆਨ ਕੇਂਦ੍ਰਿਤ ਕਰੋ। ਇੰਝ ਕਰਣ 'ਤੇ ਤੁਸੀਂ ਆਪਣੇ ਵੱਲ ਉਨਾਂ ਸਾਰੀਆਂ ਚੀਜ਼ਾਂ ਨੂੰ ਆਕਰਸਿਤ ਕਰੋਗੇ. ਜਿਹੜੇ ਤੁਹਾਡੇ ਜੀਵਨ 'ਚ ਖੁਸ਼ੀ ਤੇ ਆਨੰਦ ਲਿਆਉਂਦੀਆਂ ਹਨ। ਇਸ ਵਿਚ ਨ ਸਿਰਫ਼ ਦੌਲਤ ਦੀ ਬਹੁਤਾਤ ਬਲਕਿ ਤੁਹਾਡੀ ਹਰ ਮਨਚਾਹੀ ਚੀਜ਼ ਸ਼ਾਮਿਲ ਹਨ। ਤੁਹਾਨੂੰ ਆਪਣੀ ਮਨਚਾਹੀ ਚੀਜ਼ਾਂ ਪਾਉਣ ਦਾ ਸੰਕੇਤ ਭੇਜਣਾ ਹੋਵੇਗਾ। ਜਦੋਂ ਤੁਸੀਂ ਖੁਸ਼ੀ ਦੀਆਂ ਭਾਵਨਾਵਾਂ ਭੇਜੋਗੇ, ਤਾਂ ਬ੍ਰਹਿਮੰਡ ਤੁਹਾਡੀ ਮਨਚਾਹੀ ਚੀਜ ਤੁਹਾਡੀ ਜ਼ਿੰਦਗੀ 'ਚ ਭੇਜ ਦੇਵੇਗਾ। ਆਕਰਸ਼ਨ ਦਾ ਨਿਯਮ ਤੁਹਾਡੇ ਸਭ ਤੋਂ ਅੰਦਰਲੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਾਕਾਰ ਕਰਦਾ ਹੈ।