Back ArrowLogo
Info
Profile

ਖਾਲੀ ਨਹੀਂ ਹੁੰਦਾ ਹੈ। ਇਹ ਹਰ ਵੇਲੇ ਤੁਹਾਡੇ ਕੋਲ ਹੈ ਅਤੇ ਤੁਹਾਡੀ ਆਸਥਾ ਅਤੇ ਮੰਗਾਂ ਦੇ ਮੁਤਾਬਿਕ ਪ੍ਰਤਿਕਿਰਿਆ ਕਰਦਾ ਹੈ।"

ਚਾਰਲਸ ਫ਼ਿਲਮੋਰ (1854-1948)

ਹੁਣ ਤੁਸੀਂ ਰਹੱਸ ਜਾਣ ਚੁੱਕੇ ਹੋ। ਹੁਣ ਜਦੋਂ ਤੁਸੀਂ ਕਿਸੇ ਦੌਲਤਮੰਦ ਵਿਅਕਤੀ ਨੂੰ ਦੇਖੋਗੇ ਤਾਂ ਜਾਣ ਜਾਵੋਗੇ ਕਿ ਉਸ ਆਦਮੀ ਦੇ ਪ੍ਰਬਲ ਵਿਚਾਰ ਥੁੜਾਂ `ਤੇ ਨਹੀਂ, ਦੌਲਤ 'ਤੇ ਕੇਂਦ੍ਰਿਤ ਹਨ ਅਤੇ ਉਸਨੇ ਦੌਲਤ ਨੂੰ ਆਪਣੇ ਵੱਲ ਆਕਰਸਿਤ ਕੀਤਾ ਹੈ- ਭਾਵੇਂ ਉਸਨੇ ਇੰਝ ਸਚੇਤਨ ਤੌਰ ਤੋਂ ਕੀਤਾ ਹੋਵੇ ਜਾਂ ਅਚੇਤਨ। ਉਸਨੇ ਦੌਲਤ ਦੇ ਵਿਚਾਰਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਬ੍ਰਹਿਮੰਡ ਨੇ ਲੋਕਾਂ, ਹਾਲਤਾਂ ਤੇ ਘਟਨਾਵਾਂ ਨੂੰ ਪ੍ਰੇਰਿਤ ਕਰ ਉਸ ਤਕ ਦੌਲਤ ਪਹੁੰਚਾ ਦਿੱਤੀ।

ਜਿਹੜੀ ਦੌਲਤ ਉਸਦੇ ਕੋਲ ਹੈ, ਉਹ ਤੁਹਾਡੇ ਕੋਲ ਵੀ ਹੈ। ਉਸ ਵਿਚ ਤੇ ਤੁਹਾਡੇ ਵਿਚਕਾਰ ਸਿਰਫ ਇੰਨਾ ਫਰਕ ਹੈ ਕਿ ਉਸਨੇ ਦੌਲਤ ਲਿਆਉਣ ਵਾਲੇ ਵਿਚਾਰ ਸੋਚੇ। ਤੁਹਾਡੀ ਦੌਲਤ ਅਦ੍ਰਿਸ਼ ਚ ਇੰਤਜ਼ਾਰ ਕਰ ਰਹੀ ਹੈ ਅਤੇ ਇਸ ਨੂੰ ਪ੍ਰਗਟ ਕਰਨ ਲਈ ਦੌਲਤ ਬਾਰੇ ਸੋਚੋ!

 

ਡੇਵਿਡ ਸਕਰਮਰ

ਰਹੱਸ ਸਮਝਣ ਤੋਂ ਪਹਿਲਾਂ ਹਰ ਦਿਨ ਮੈਨੂੰ ਡਾਕ 'ਚ ਬਿਲਾਂ ਦਾ ਢੇਰ ਮਿਲਦਾ ਸੀ। ਰਹੱਸ ਸਮਝਣ ਤੋਂ ਬਾਅਦ ਮੈਂ ਸੋਚਿਆ, "ਮੈਂ ਇਸ ਨੂੰ ਕਿਵੇਂ ਬਦਲ ਸਕਦਾ ਹਾਂ" ਆਕਰਸ਼ਨ  ਦਾ ਨਿਯਮ ਦੱਸਦਾ ਹੈ ਕਿ ਤੁਸੀਂ ਜਿਸ ਚੀਜ਼ 'ਤੇ ਧਿਆਨ ਕੇਂਦ੍ਰਿਤ ਕਰਦੇ ਹਾਂ, ਉਹੀ ਤੁਹਾਨੂੰ ਮਿਲੇਗੀ, ਇਸਲਈ ਮੈਂ ਇਕ ਬੈਂਕ ਸਟੇਟਮੈਂਟ ਲਿਆ ਤੇ ਇਸਦੇ ਟੋਟਲ 'ਤੇ ਵਾਇਟਨਰ ਲਗਾ ਕੇ ਉੱਥੇ ਇਕ ਨਵਾਂ ਟੋਟਲ ਲਿਖ ਦਿਤਾ। ਮੈਂ ਉਹ ਰਕਮ ਲਿਖ ਦਿਤੀ ਜਿਹੜੀ ਮੈਂ ਆਪਣੇ ਬੈਂਕ ਅਕਾਉਂਟ 'ਚ ਦੇਖਣਾ ਚਾਹੁੰਦਾ ਸੀ। ਫਿਰ ਮੈਂ ਸੋਚਿਆ, "ਜੇਕਰ ਮੈਂ ਡਾਕ 'ਚ ਚੈਕ ਮਿਲਣ ਦੀ ਮਾਨਸਿਕ ਤਸਵੀਰ ਦੇਖਾਂ ਤਾਂ ਕੀ ਹੋਵੇਗਾ?" ਇਹ ਵਿਚਾਰ ਆਉਣ ਤੋਂ ਬਾਅਦ ਮੈਂ ਢੇਰ ਸਾਰੇ ਚੈਕ ਮਿਲਣ ਦੀਆਂ ਮਾਨਸਿਕ ਤਸਵੀਰਾਂ ਦੇਖੀਆਂ। ਇਕ ਮਹੀਨੇ ਦੇ ਅੰਦਰ ਹੀ ਹਾਲਾਤ ਬਦਲਣ ਲੱਗੇ। ਇਹ ਅਦਭੁੱਤ ਹੈ। ਅਜਕਲ ਮੈਨੂੰ ਡਾਕ ਤੋਂ ਬਸ ਚੈਕ ਹੀ ਮਿਲਦੇ ਹਨ। ਜ਼ਾਹਿਰ ਹੈ, ਕੁੱਝ ਬਿਲ ਵੀ ਮਿਲਦੇ ਹਨ, ਲੇਕਿਨ ਬਿਲ ਘੱਟ ਆਉਂਦੇ ਹਨ, ਚੈਕ ਜ਼ਿਆਦਾ ਮਿਲਦੇ ਹਨ।

109 / 197
Previous
Next