

ਵੱਡੀ ਰਕਮ ਦਾਨ ਦਿੰਦੇ ਹਨ ਤੇ ਇਸ ਤੋਂ ਬਾਅਦ ਆਕਰਸ਼ਨ ਦੇ ਨਿਯਮ ਰਾਹੀਂ ਬ੍ਰਹਿਮੰਡ ਬਦਲੇ ਚ ਉਨ੍ਹਾਂ ਨੂੰ ਢੇਰ ਸਾਰੀ ਦੌਲਤ ਦਾ ਖਜਾਨਾ ਪ੍ਰਦਾਨ ਕਰਦਾ ਹੈ-ਕਈ ਗੁਣਾ!
ਜੇਕਰ ਤੁਸੀਂ ਸੋਚ ਰਹੇ ਹੋ, "ਮੇਰੇ ਕੋਲ ਦੇਣ ਲਈ ਬਹੁਤੇਰੇ ਪੈਸੇ ਨਹੀਂ ਹਨ," ਓਹ! ਹੁਣ ਤੁਸੀਂ ਜਾਣ ਗਏ ਹੋ ਕਿ ਤੁਹਾਡੇ ਕੋਲ ਬਹੁਤੇਰੇ ਪੈਸੇ ਕਿਉਂ ਨਹੀਂ ਹਨ। ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲ ਦਾਨ ਦੇਣ ਲਈ ਕਾਫੀ ਪੈਸੇ ਨਹੀਂ ਹਨ, ਤਾਂ ਦੇਣੇ ਸ਼ੁਰੂ ਕਰ ਦਿਓ। ਜਦੋਂ ਤੁਸੀਂ ਦਾਨ ਦੇਣ ਚ ਆਸਥਾ ਦਰਸਾਉਂਦੇ ਹੋ, ਤਾਂ ਆਕਰਸ਼ਨ ਦਾ ਨਿਯਮ ਤੁਹਾਨੂੰ ਜਿਆਦਾ ਪੈਸੇ ਦੇਵੇਗਾ, ਤਾਂ ਕਿ ਤੁਸੀ ਹੋਰ ਜਿਆਦਾ ਦਾਨ ਦੇ ਸਕੋ।
ਦਾਨ ਦੇਣ ਤੇ ਤਿਆਗ ਕਰਣ 'ਚ ਬੜਾ ਫਰਕ ਹੁੰਦਾ ਹੈ। ਦਾਨ ਸੁਖਮਈ ਭਾਵਨਾਵਾਂ ਨਾਲ ਭਰੇ ਦਿਲ ਨਾਲ ਦਿੱਤਾ ਜਾਂਦਾ ਹੈ। ਤਿਆਗ ਕਰਣ ਵੇਲੇ ਚੰਗਾ ਮਹਿਸੂਸ ਨਹੀਂ ਹੁੰਦਾ। ਦੋਨਾਂ ਨੂੰ ਬਰਾਬਰ ਨਾ ਸਮਝੋ - ਇਹ ਬਿਲਕੁਲ ਵਿਪਰੀਤ ਹਨ। ਇਕ ਕਮੀ ਦਾ ਸੰਕੇਤ ਭੇਜਦਾ ਹੈ, ਦੂਜਾ ਲੋੜ-ਤੋਂ-ਵਧ ਦਾ ਸੰਕੇਤ ਭੇਜਦਾ ਹੈ। ਇਕ ਤੋਂ ਚੰਗਾ ਮਹਿਸੂਸ ਹੁੰਦਾ ਹੈ; ਦੂਜੇ ਨਾਲ ਚੰਗਾ ਮਹਿਸੂਸ ਨਹੀਂ ਹੁੰਦਾ। ਤਿਆਗ ਆਖਰਕਾਰ ਨਾਪਸੰਦਗੀ ਵੱਲ ਲੈ ਜਾਵੇਗਾ। ਪੂਰੇ ਦਿਲ ਨਾਲ ਦਾਨ ਦੇਣਾ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਸਭ ਤੋਂ ਖੁਸ਼ਮਈ ਕੰਮਾਂ 'ਚੋਂ ਇਕ ਹੈ ਤੇ ਆਕਰਸ਼ਨ ਦਾ ਨਿਯਮ ਉਸ ਸੰਕੇਤ ਨੂੰ ਫੜ ਲਵੇਗਾ ਤੇ ਤੁਹਾਡੇ ਜੀਵਨ 'ਚ ਉਹ ਹੜ੍ਹ ਲਿਆਵੇਗਾ। ਤੁਸੀਂ ਫਰਕ ਆਪ ਮਹਿਸੂਸ ਕਰ ਸਕਦੇ ਹੋ।
ਜੇਮਸ ਰੇ
ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਹਾਂ, ਜਿਹੜੇ ਢੇਰ ਸਾਰਾ ਪੈਸਾ ਤਾਂ ਕਮਾਉਂਦੇ ਹਨ, ਲੇਕਿਨ ਲੋਕਾਂ ਨਾਲ ਉਨ੍ਹਾਂ ਦੇ ਸੰਬੰਧ ਬੜੇ ਖਰਾਬ ਜਾਂ ਭੈੜੇ ਹੁੰਦੇ ਹਨ। ਇਹ ਅਸਲ ਦੌਲਤ ਨਹੀਂ ਹੈ। ਤੁਸੀਂ ਪੈਸਿਆਂ ਦੇ ਪਿੱਛੇ ਦੌੜ ਕੇ ਅਮੀਰ ਤਾਂ ਬਣ ਸਕਦੇ ਹੋ ਲੇਕਿਨ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਸੀਂ ਦੌਲਤਮੰਦ ਬਣ ਜਾਵੋਗੇ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਪੈਸਾ ਦੌਲਤ ਦਾ ਹਿੱਸਾ ਨਹੀਂ ਹੈ। ਇਹ ਬੇਸ਼ਕ ਹੈ। ਲੇਕਿਨ ਇਹ ਸਿਰਫ ਹਿੱਸਾ ਹੈ।