

ਰਹੱਸ ਸੰਖੇਪ
ਦੌਲਤ ਨੂੰ ਆਕਰਸ਼ਿਤ ਕਰਣ ਲਈ ਦੌਲਤ 'ਤੇ ਧਿਆਨ ਕੇਂਦ੍ਰਿਤ ਕਰੋ। ਜਦੋਂ ਤੁਸੀਂ ਪੈਸਿਆਂ ਦੀ ਕਮੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਹਾਡੇ ਜੀਵਨ 'ਚ ਜਿਆਦਾ ਪੈਸੇ ਆਉਣੇ ਅਸੰਭਵ ਹਨ।
ਆਪਣੀ ਕਲਪਨਾ ਦਾ ਉਪਯੋਗ ਕਰਣ ਨਾਲ ਮਦਦ ਮਿਲਦੀ ਹੈ। ਇਹ ਕਲਪਨਾ ਕਰੋ ਕਿ ਤੁਹਾਡੇ ਕੋਲ ਉਹ ਸਾਰਾ ਪੈਸਾ ਹੈ, ਜਿਹੜਾ ਤੁਸੀਂ ਚਾਹੁੰਦੇ ਹੋ। ਦੌਲਤਮੰਦ ਹੋਣ ਦਾ ਖੇਡ ਖੇਡਣ ਨਾਲ ਤੁਸੀਂ ਪੈਸਿਆਂ ਬਾਰੇ ਬੇਹਤਰ ਮਹਿਸੂਸ ਕਰੋਗੇ। ਜਦੋਂ ਤੁਸੀਂ ਇਸਦੇ ਬਾਰੇ 'ਚ ਬੇਹਤਰ ਮਹਿਸੂਸ ਕਰੋਗੇ, ਤਾਂ ਤੁਹਾਡੇ ਜੀਵਨ 'ਚ ਜ਼ਿਆਦਾ ਪੈਸਾ ਪ੍ਰਵਾਹਿਤ ਹੋਵੇਗਾ।
ਇਸੇ ਵੇਲੇ ਖੁਸ਼ੀ ਮਹਿਸੂਸ ਕਰਣਾ ਤੁਹਾਡੇ ਜੀਵਨ 'ਚ ਪੈਸਾ ਲਿਆਉਣ ਦਾ ਸਭ ਤੋਂ ਤੇਜ਼ ਤਰੀਕਾ ਹੈ।
ਇਹ ਇਰਾਦਾ ਬਣਾ ਲਓ ਕਿ ਤੁਸੀਂ ਆਪਣੀ ਪਸੰਦ ਦੀ ਹਰ ਚੀਜ਼ ਵੱਲ ਦੇਖ ਕੇ ਇਹ ਕਹੋਗੇ, "ਮੈਂ ਇਸਦਾ ਖਰਚਾ ਚੁੱਕ ਸਕਦਾ ਹਾਂ। ਮੈਂ ਇਸ ਨੂੰ ਖਰੀਦ ਸਕਦਾ ਹਾਂ।" ਇਸ ਤਰ੍ਹਾਂ ਤੁਸੀਂ ਆਪਣੀ ਸੋਚ ਨੂੰ ਬਦਲ ਲਓਗੇ ਤੇ ਪੈਸਿਆਂ ਬਾਰੇ ਬੇਹਤਰ ਮਹਿਸੂਸ ਕਰਣ ਲਗੋਗੇ।
ਤੁਹਾਡੇ ਜੀਵਨ 'ਚ ਜਿਆਦਾ ਪੈਸਾ ਲਿਆਉਣ ਲਈ ਪੈਸੇ ਦਾਨ ਕਰੋ। ਜਦੋਂ ਤੁਸੀਂ ਪੈਸਿਆਂ ਨਾਲ ਉਦਾਰ ਹੁੰਦੇ ਹੋ ਤੇ ਦੂਜਿਆਂ ਨੂੰ ਦਾਨ ਦੇਣ ਵੇਲੇ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਬ੍ਰਹਿਮੰਡ ਨੂੰ ਇਹ ਸੰਕੇਤ ਭੇਜਦੇ ਹੋ, "ਮੇਰੇ ਕੋਲ ਬਹੁਤ ਪੈਸੇ ਹਨ।"
ਡਾਕ ਵਿਚ ਚੈਕ ਮਿਲਣ ਦੀ ਮਾਨਸਿਕ ਤਸਵੀਰਾਂ ਦੇਖੋ।
ਆਪਣੇ ਵਿਚਾਰਾਂ ਦੀ ਤੱਕੜੀ ਦੇ ਦੌਲਤ ਵਾਲੇ ਪਲੜੇ ਨੂੰ ਭਾਰੀ ਰੱਖੋ। ਦੌਲਤ ਬਾਰੇ ਸੋਚੋ।