

ਰਹੱਸ ਸੰਖੇਪ
- ਆਕਰਸ਼ਨ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਗੁਰਤਾ ਦੇ ਨਿਯਮ ਵਾਂਗ ਇਹ ਵੀ ਨਿਰਪੱਖ ਹੈ।
- ਜਦੋਂ ਤਕ ਤੁਸੀਂ ਲਗਾਤਾਰ ਵਿਚਾਰ ਕਰਕੇ ਕਿਸੇ ਚੀਜ ਨੂੰ ਤਲਬ ਨਾ ਕਰੋ, ਉਦੋਂ ਤਕ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ 'ਚ ਨਹੀਂ ਆ ਸਕਦੀ।
- ਤੁਸੀਂ ਕੀ ਸੋਚ ਰਹੇ ਹੋ, ਇਹ ਜਾਣਨ ਲਈ ਆਪਣੇ-ਆਪ ਤੋਂ ਸਵਾਲ ਪੁੱਛੋ ਕਿ ਤੁਸੀਂ ਕਿੰਝ ਮਹਿਸੂਸ ਕਰ ਰਹੇ ਹੋ। ਭਾਵਨਾਵਾਂ ਬਹੁਮੁੱਲੇ ਸਾਧਨ ਹਨ। ਉਹ ਤੁਰੰਤ ਸਾਨੂੰ ਦੱਸ ਦੇਂਦੀ ਹੈ ਕਿ ਅਸੀਂ ਕੀ ਸੋਚ ਰਹੇ ਹਾਂ।
- ਮਾੜਾ ਮਹਿਸੂਸ ਕਰਣ ਵੇਲੇ ਚੰਗੇ ਵਿਚਾਰ ਰਖਣਾ ਅਸੰਭਵ ਹੈ।
- ਤੁਹਾਡੇ ਵਿਚਾਰ ਤੁਹਾਡੀ ਫ੍ਰੀਕਊਂਸੀ ਤੈਅ ਕਰਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦੇਂਦੀਆਂ ਹਨ ਕਿ ਤੁਸੀਂ ਕਿਸ ਫ੍ਰੀਕਊਂਸੀ 'ਤੇ ਹੋ। ਜਦੋਂ ਤੁਸੀਂ ਬੁਰਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਜ਼ਿਆਦਾ ਬੁਰੀ ਚੀਜ਼ਾਂ ਆਕਰਸ਼ਿਤ ਕਰਣ ਦੀ ਫ੍ਰੀਕਊਂਸੀ 'ਤੇ ਹੁੰਦੇ ਹੋ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਿਤ ਕਰਦੇ ਹੋ।
- ਹਟਵੇਂ-ਭਾਵ, ਜਿਵੇਂ ਸੁਖਮਈ ਯਾਦਾਂ, ਸੁੰਦਰ ਪ੍ਰਕਿਰਤਿਕ ਦ੍ਰਿਸ਼ ਜਾਂ ਤੁਹਾਡਾ ਮਨਪਸੰਦ ਸੰਗੀਤ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੇ ਹਨ ਅਤੇ ਪਲ ਭਰ 'ਚ ਤੁਹਾਡੀ ਫ੍ਰੀਕਊਂਸੀ ਬਦਲ ਸਕਦੇ ਹਨ।
- ਪ੍ਰੇਮ ਦਾ ਭਾਵ ਉਹ ਸਰਵਉੱਚ ਫ੍ਰੀਕਊਂਸੀ ਹੈ, ਜਿਸ ਨੂੰ ਤੁਸੀਂ ਬ੍ਰਹਿਮੰਡ 'ਚ ਭੇਜ ਸਕਦੇ ਹੋ। ਤੁਸੀਂ ਜਿੰਨਾ ਜਿਆਦਾ ਪ੍ਰੇਮ ਮਹਿਸੂਸ ਅਤੇ ਸੰਚਾਰਤ ਕਰਦੇ ਹੋ, ਤੁਹਾਡੀ ਸਕਤੀ ਉੱਨੀ ਹੀ ਜ਼ਿਆਦਾ ਹੁੰਦੀ ਹੈ।
51 / 197