

ਕਦਮ 1 : ਮੰਗਾਂ
ਲੀਸਾ ਨਿਕੋਲਸ
ਪਹਿਲਾ ਕਦਮ ਮੰਗਣਾ ਹੈ। ਬ੍ਰਹਿਮੰਡ ਨੂੰ ਆਦੇਸ਼ ਦਿਓ। ਬ੍ਰਹਿਮੰਡ ਨੂੰ ਦੱਸ ਦਿਓ ਕਿ ਤੁਸੀਂ ਕੀ ਚਾਹੁੰਦੇ ਹੋ। ਬ੍ਰਹਿਮੰਡ ਤੁਹਾਡੇ ਵਿਚਾਰਾਂ 'ਤੇ ਪ੍ਰਤਿਕਿਰਿਆ ਕਰਦਾ ਹੈ।
ਬਾੱਬ ਪ੍ਰੋਕਟਰ
ਤੁਸੀਂ ਸਚਮੁੱਚ ਕੀ ਚਾਹੁੰਦੇ ਹੋ? ਬੈਠ ਜਾਓ ਤੇ ਉਸ ਚੀਜ ਨੂੰ ਇਕ ਕਾਗਜ 'ਤੇ ਲਿਖ ਲਓ। ਵਰਤਮਾਨ ਕਾਲ 'ਚ ਲਿਖੋ। ਤੁਸੀਂ ਇਹ ਲਿਖ ਕੇ ਸ਼ੁਰੂ ਕਰ ਸਕਦੇ ਹੋ, "ਮੈਂ ਇਸ ਵੇਲੇ ਇੰਨਾ ਖੁਸ਼ ਤੇ ਆਭਾਰੀ ਹਾਂ, ਕਿਉਂਕਿ..." ਅਤੇ ਫਿਰ ਸਪੱਸ਼ਟ ਕਰੋ ਕਿ ਤੁਸੀਂ ਆਪਣੇ ਜੀਵਨ ਦੇ ਹਰ ਖੇਤਰ ਨੂੰ ਕਿਸ ਤਰ੍ਹਾਂ ਬਨਾਉਣਾ ਚਾਹੁੰਦੇ ਹੋ।
ਤੁਹਾਨੂੰ ਚੋਣ ਕਰਣੀ ਹੁੰਦੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ, ਲੇਕਿਨ ਤੁਹਾਨੂੰ ਇਸ ਬਾਰੇ ਸਪੱਸਟ ਹੋਣਾ ਹੋਵੇਗਾ ਕਿ ਤੁਸੀਂ ਅਸਲ ਵਿਚ ਕੀ ਚਾਹੁੰਦੇ ਹੋ। ਇਹ ਤੁਹਾਡਾ ਕੰਮ ਹੈ। ਜੇਕਰ ਤੁਸੀਂ ਸਪਸ਼ਟ ਨਹੀਂ ਹੋ, ਤਾਂ ਆਕਰਸ਼ਨ ਦਾ ਨਿਯਮ ਤੁਹਾਨੂੰ ਤੁਹਾਡੀ ਮਨਚਾਹੀ ਚੀਜ ਨਹੀਂ ਦੇ ਸਕਦਾ। ਜੇਕਰ ਤੁਸੀਂ ਮਿਸ਼ਰਿਤ ਫ੍ਰੀਕਊਂਸੀ ਭੇਜੋਗੋ, ਤਾਂ ਤੁਹਾਨੂੰ ਸਿਰਫ ਮਿਸ਼ਰਤ ਨਤੀਜੇ ਹੀ ਮਿਲ ਸਕਦੇ ਹਨ। ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰੀ ਇਹ ਪਤਾ ਲਾਓ ਕਿ ਤੁਸੀਂ ਹਕੀਕਤਨ ਕੀ ਚਾਹੁੰਦੇ ਹੋ। ਹੁਣ ਜਦ ਤੁਸੀਂ ਜਾਣ ਚੁਕੇ ਹੋ ਕਿ ਤੁਸੀਂ ਕੁਝ ਵੀ ਪਾ ਸਕਦੇ ਹੋ, ਬਣ ਸਕਦੇ ਹੋ ਜਾਂ ਕਰ ਸਕਦੇ ਹੋ ਤੇ ਕੋਈ ਸੀਮਾ ਨਹੀਂ ਹੈ, ਤਾਂ ਦੱਸੋਂ ਕਿ ਤੁਸੀਂ ਕੀ ਚਾਹੁੰਦੇ ਹੋ?
ਮੰਗਣਾ ਸਿਰਜਨਾਤਮਕ ਪ੍ਰਕਿਰਿਆ ਦਾ ਪਹਿਲਾ ਕਦਮ ਹੈ, ਇਸਲਈ ਮੰਗਣ ਦੀ ਆਦਤ ਪਾ ਲਓ। ਜੇਕਰ ਤੁਹਾਨੂੰ ਵਿਕਲਪ ਚੁਣਨਾ ਹੋਵੇ, ਲੇਕਿਨ ਤੁਸੀਂ ਇਹ ਤੈਅ ਨਹੀਂ ਕਰ ਪਾ ਰਹੇ ਹੋਵੇ ਕਿ ਕਿਸ ਰਾਹ 'ਤੇ ਜਾਇਐ, ਤਾਂ ਮਾਰਗਦਰਸ਼ਨ ਮੰਗੋ! ਤੁਹਾਨੂੰ ਜਿੰਦਗੀ ਦੇ ਕਿਸੇ ਵੀ ਖੇਤਰ 'ਚ ਅਸਫਲ ਹੋਣ ਦੀ ਲੋੜ ਨਹੀਂ ਹੈ। ਬਸ ਮੰਗ ਲਵੋ!