

ਡਾੱ. ਜੋ ਵਿਟਾਲ
ਇਹ ਸਚਮੁੱਚ ਮਜ਼ੇਦਾਰ ਹੈ। ਇਹ ਤਾਂ ਉਹੀ ਗੱਲ ਹੋ ਗਈ, ਜਿਵੇਂ ਬ੍ਰਹਿਮੰਡ ਤੁਹਾਡਾ ਕੈਟਲਾੱਗ ਹੋਵੇ। ਤੁਸੀਂ ਇਸਦੇ ਵਰਕੇ ਪਲਟਦੇ ਹੋ ਤੇ ਕਹਿੰਦੇ ਹੋ, "ਮੈਂ ਇਸ ਘਟਨਾ ਨੂੰ ਪਸੰਦ ਕਰਾਂਗਾ। ਮੈਂ ਉਸ ਚੀਜ ਨੂੰ ਪਸੰਦ ਕਰਾਂਗਾ। ਮੈਂ ਇੰਝ ਦਾ ਵਿਅਕਤੀ ਬਣਨਾ ਪਸੰਦ ਕਰਾਂਗਾ।" ਤੁਸੀਂ ਬ੍ਰਹਿਮੰਡ ਨੂੰ ਆਪਣਾ ਆਰਡਰ ਦੇ ਦਿੰਦੇ ਹੋ। ਇਹ ਦਰਅਸਲ ਇੰਨਾ ਸੌਖਾ ਹੀ ਹੈ।
ਤੁਹਾਨੂੰ ਵਾਰ-ਵਾਰ ਮੰਗਣ ਦੀ ਲੋੜ ਨਹੀਂ ਹੈ। ਬਸ ਇਕ ਵਾਰੀ ਮੰਗਣਾ ਹੀ ਕਾਫੀ ਹੈ। ਇਹ ਕਿਸੇ ਕੈਟਲਾਗ ਤੋਂ ਆਰਡਰ ਦੇਣ ਵਰਗਾ ਹੈ। ਤੁਸੀਂ ਸਿਰਫ਼ ਇਕ ਵਾਰ ਹੀ ਕਿਸੇ ਚੀਜ਼ ਦਾ ਆਰਡਰ ਦਿੰਦੇ ਹੋ। ਇਕ ਵਾਰ ਆਰਡਰ ਦੇਣ ਤੋਂ ਬਾਅਦ ਤੁਹਾਡੇ ਮਨ 'ਚ ਇਹ ਸ਼ੰਕਾ ਨਹੀਂ ਹੁੰਦੀ ਕਿ ਤੁਹਾਡਾ ਆਰਡਰ ਪੁੱਜੇਗਾ ਜਾਂ ਨਹੀਂ। ਤੁਸੀਂ ਘਬਰਾ ਕੇ ਦੂਜੀ ਵਾਰ, ਤੀਜੀ ਵਾਰ ਜਾਂ ਚੌਥੀ ਵਾਰ ਆਰਡਰ ਨਹੀਂ ਦਿੰਦੇ ਹੋ। ਤੁਸੀਂ ਸਿਰਫ਼ ਇਕ ਵਾਰੀ ਆਰਡਰ ਦਿੰਦੇ ਹੋ। ਇਹੀ ਉਸਾਰੂ ਪ੍ਰਕਿਰਿਆ 'ਚ ਵੀ ਹੁੰਦਾ ਹੈ। ਪਹਿਲਾ ਕਦਮ ਸਿਰਫ ਇਸ ਬਾਰੇ ਸਪਸਟ ਹੋਣਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸਪਸ਼ਟ ਕਲਪਨਾ ਕਰ ਲਈ ਹੈ, ਤਾਂ ਤੁਸੀਂ ਮੰਗ ਲਿਆ ਹੈ।
ਕਦਮ 2 : ਯਕੀਨ ਕਰੋ
ਲੀਸਾ ਨਿਕੋਲਸ
ਦੂਜਾ ਕਦਮ ਯਕੀਨ ਕਰਨਾ ਹੈ। ਯਕੀਨ ਕਰੋ ਕਿ ਉਹ ਚੀਜ ਤੁਹਾਡੀ ਹੋ ਚੁੱਕੀ ਹੈ। ਇਸ ਨੂੰ ਅਟਲ ਆਸਥਾ ਕਹਿਣਾ ਪਸੰਦ ਕਰਦੀ ਹਾਂ। ਅਦ੍ਰਿਸ਼ ਵਿਚ ਯਕੀਨ ਕਰਨਾ।
ਤੁਹਾਨੂੰ ਯਕੀਨ ਕਰਨਾ ਹੋਵੇਗਾ ਕਿ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੈ। ਤੁਹਾਨੂੰ ਵਿਸਵਾਸ ਹੋਣਾ ਚਾਹੀਦਾ ਹੈ ਕਿ ਜਿਸ ਪਲ ਤੁਸੀਂ ਉਸ ਨੂੰ ਮੰਗਿਆ ਹੈ, ਉਸੇ ਪਲ ਉਹ ਤੁਹਾਡੀ ਹੋ ਚੁੱਕੀ ਹੈ। ਤੁਹਾਨੂੰ ਪੂਰੀ ਤੇ ਪੱਕੀ ਆਸਥਾ ਰੱਖਣੀ ਹੈ। ਜੇਕਰ ਤੁਸੀਂ ਕੈਟੇਲਾੱਗ ਤੋਂ ਕਿਸੇ ਚੀਜ ਦਾ ਆਰਡਰ ਦੇ ਦਿੰਦੇ ਹੋ, ਤਾਂ ਇਸ ਤੋਂ ਬਾਅਦ ਤੁਸੀਂ ਤਸੱਲੀ ਨਾਲ ਬੈਠ ਜਾਂਦੇ ਹੋ ਤੇ ਜਿੰਦਗੀ ਵਿਚ ਅੱਗੇ ਵਧ ਜਾਂਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਜਿਸ ਚੀਜ ਦਾ ਆਰਡਰ ਦੇ ਦਿੱਤਾ ਹੈ, ਉਹ ਤੁਹਾਨੂੰ ਮਿਲ ਹੀ ਜਾਵੇਗੀ