

ਮਾਇਕਲ ਬਰਨਾਰਡ ਬੇਕਵਿਥ
ਇਹ ਬ੍ਰਹਿਮੰਡ ਭਾਵਨਾਵਾਂ ਤੋਂ ਸੰਚਾਲਿਤ ਹੈ। ਜੇਕਰ ਤੁਸੀਂ ਸਿਰਫ਼ ਬੌਧਿਕ ਤੌਰ ਤੇ ਕਿਸੇ ਚੀਜ਼ 'ਚ ਯਕੀਨ ਕਰਦੇ ਹੋ, ਲੇਕਿਨ ਤੁਹਾਡੇ ਮਨ `ਚ ਉਸ ਲਈ ਭਾਵਨਾ ਨਹੀਂ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡੇ ਬੁਲਾਵੇ 'ਚ ਇੰਨੀ ਸਕਤੀ ਨਾ ਹੋਵੇ ਕਿ ਤੁਸੀਂ ਆਪਣੀ ਮਨਚਾਹੀ ਚੀਜ਼ ਨੂੰ ਆਪਣੇ ਜੀਵਨ 'ਚ ਸਾਕਾਰ ਕਰ ਸਕੋ। ਤੁਹਾਨੂੰ ਇਸ ਨੂੰ ਮਹਿਸੂਸ ਕਰਣਾ ਹੁੰਦਾ ਹੈ।
ਇਕ ਵਾਰੀ ਮੰਗੋ। ਫਿਰ ਯਕੀਨ ਕਰੋ ਕਿ ਤੁਸੀਂ ਉਸ ਨੂੰ ਪਾ ਚੁੱਕੇ ਹੋ। ਅਤੇ ਫਿਰ ਚੰਗਾ ਮਹਿਸੂਸ ਕਰਕੇ ਉਸ ਨੂੰ ਪਾ ਲਓ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਪਾਉਣ ਦੀ ਫ੍ਰੀਕਊਂਸੀ 'ਤੇ ਹੋ। ਤੁਸੀਂ ਸਾਰੀਆਂ ਚੰਗੀਆਂ ਚੀਜਾਂ ਨੂੰ ਆਪਣੇ ਵੱਲ ਲਿਆਉਣ ਦੀ ਫ੍ਰੀਕਊਂਸੀ 'ਤੇ ਹੋ ਅਤੇ ਤੁਹਾਨੂੰ ਮੰਗੀਆਂ ਹੋਈਆਂ ਚੀਜਾਂ ਮਿਲ ਜਾਣਗੀਆਂ। ਜਾਹਿਰ ਹੈ ਤੁਸੀਂ ਸਿਰਫ ਉਹੀ ਚੀਜ ਮੰਗੋਗੇ, ਜਿਸਦੇ ਮਿਲਣ ਤੇ ਤੁਹਾਨੂੰ ਚੰਗਾ ਮਹਿਸੂਸ ਹੋਵੇ, ਹੈ ਨਾ? ਇਸਲਈ ਜੇਕਰ ਤੁਸੀਂ ਆਪਣੇ-ਆਪ ਨੂੰ ਚੰਗਾ ਮਹਿਸੂਸ ਕਰਣ ਦੀ ਫ੍ਰੀਕਊਂਸੀ 'ਤੇ ਲੈ ਆਉਂਦੇ ਹੋ, ਤਾਂ ਤੁਸੀਂ ਉਸ ਨੂੰ ਪਾ ਲਵੋਗੇ।
ਖੁਦ ਨੂੰ ਉਸ ਫ੍ਰੀਕਊਂਸੀ ਤੱਕ ਪਹੁੰਚਾਉਣ ਦਾ ਇਕ ਤੇਜ਼ ਤਰੀਕਾ ਇਹ ਕਹਿਣਾ ਹੈ, "ਮੈਂ ਇਸ ਨੂੰ ਹੁਣੇ ਪਾ ਰਿਹਾ ਹਾਂ। ਮੈਨੂੰ ਆਪਣੇ ਜੀਵਨ 'ਚ ਤਮਾਮ ਚੰਗੀਆਂ ਚੀਜਾਂ ਇਸੇ ਵੇਲੇ ਮਿਲ ਰਹੀਆਂ ਹਨ। ਮੈਂ (ਇਥੇ ਆਪਣੀਆਂ ਇੱਛਾਵਾਂ ਭਰ ਲਓ) ਇਸੇ ਵੇਲੇ ਪਾ ਰਿਹਾ ਹਾਂ।" ਅਤੇ ਮਿਲਣ ਦੀ ਭਾਵਨਾ ਨੂੰ ਸਚਮੁੱਚ ਮਹਿਸੂਸ ਕਰੋ। ਇਸ ਤਰ੍ਹਾਂ ਮਹਿਸੂਸ ਕਰੋ, ਜਿਵੇਂ ਤੁਸੀਂ ਚੀਜ਼ ਨੂੰ ਹਕੀਕਤਨ ਪਾ ਲਿਆ ਹੋਵੇ।
ਮੇਰੀ ਇਕ ਪਿਆਰੀ ਸਹੇਲੀ, ਮਰਸੀ ਵਿਚ ਜ਼ਬਰਦਸਤ ਕਲਪਨਾਸ਼ੀਲਤਾ ਹੈ। ਉਹ ਹਰ ਚੀਜ ਮਹਿਸੂਸ ਕਰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਮਨਚਾਹੀ ਤੇ ਮੰਗੀ ਹੋਈ ਚੀਜ਼ ਮਿਲਣ 'ਤੇ ਉਸ ਨੂੰ ਕਿੰਝ ਮਹਿਸੂਸ ਹੋਵੇਗਾ। ਉਹ ਹਰ ਚੀਜ਼ ਨੂੰ ਸਚਮੁੱਚ ਮਹਿਸੂਸ ਕਰਦੀ ਹੈ। ਉਹ ਇਸ ਮਾਮਲੇ 'ਚ ਨਹੀਂ ਉਲਝਦੀ ਹੈ ਕਿ ਉਹ ਚੀਜ਼ ਉਸ ਨੂੰ ਕਿਵੇਂ, ਕਦੋਂ ਜਾਂ ਕਿਥੇ ਮਿਲੇਗੀ। ਉਹ ਤਾਂ ਬਸ ਉਸ ਨੂੰ ਮਹਿਸੂਸ ਕਰਦੀ ਹੈ ਅਤੇ ਫਿਰ ਉਹ ਚੀਜ ਪ੍ਰਗਟ ਹੋ ਜਾਂਦੀ ਹੈ।
ਤਾਂ ਇਸੇ ਵੇਲੇ ਚੰਗਾ ਮਹਿਸੂਸ ਕਰੋ।