

ਬਾੱਬ ਪ੍ਰਾੱਕਟਰ
ਜਦੋਂ ਤੁਸੀਂ ਕਿਸੇ ਕਲਪਨਾ ਨੂੰ ਹਕੀਕਤ 'ਚ ਬਦਲ ਲੈਂਦੇ ਹੋ, ਤਾਂ ਤੁਸੀਂ ਜਿਆਦਾ ਵੱਡੀਆਂ ਕਲਪਨਾਵਾਂ ਕਰਣ ਦੀ ਸਥਿਤੀ ਵਿਚ ਆ ਜਾਂਦੇ ਹੋ ਅਤੇ ਇਹੀ ਸਿਰਜਨਾਤਮਕ ਪ੍ਰਕਿਰਿਆ ਹੈ।
"ਤੁਸੀਂ ਪ੍ਰਾਰਥਨਾ 'ਚ ਜੋ ਕੁੱਝ ਵੀ ਮੰਗੋਗੇ, ਯਕੀਨ ਕਰਣ 'ਤੇ ਉਸ ਨੂੰ ਪਾ ਲਵੋਗੇ।"
ਮੈਥਊ 21 : 22
"ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਯਕੀਨ ਕਰਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਪਾ ਲਵੋਗੇ, ਤਾਂ ਤੁਸੀਂ ਉਨ੍ਹਾਂ ਨੂੰ ਸਚਮੁੱਚ ਹੀ ਪਾ ਲਵੋਗੇ।"
ਮਾਰਕ 11 : 24
ਬਾੱਬ ਡਾੱਯਲ
ਆਕਰਸ਼ਨ ਦਾ ਨਿਯਮ, ਇਸਦਾ ਅਧਿਐਨ ਅਤੇ ਅਭਿਆਸ ਬਸ ਇਹ ਅੰਦਾਜਾਂ ਲਾਉਣ ਲਈ ਹੈ ਕਿ ਇਸੇ ਵੇਲੇ ਆਪਣੀਆਂ ਮਨਚਾਹੀ ਚੀਜਾਂ ਪਾਉਣ ਦੀਆਂ ਭਾਵਨਾਵਾਂ ਪੈਦਾ ਕਰਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਆਪਣੀ ਮਨਚਾਹੀ ਕਾਰ 'ਚ ਟੈਸਟ ਡ੍ਰਾਇਵ 'ਤੇ ਜਾਓ। ਆਪਣੇ ਮਨਚਾਹੇ ਮਕਾਨ ਦੀ ਸ਼ਾਪਿੰਗ 'ਤੇ ਜਾਓ। ਆਪਣੇ ਮਨਭਾਉਂਦੇ ਮਕਾਨ ਅੰਦਰ ਜਾਓ। ਇਸ ਵੇਲੇ ਮਨਚਾਹੀ ਚੀਜ ਦਾ ਮਾਲਿਕ ਬਣਨ ਦੀ ਭਾਵਨਾਵਾਂ ਪੈਦਾ ਕਰਣ ਲਈ ਤੁਹਾਨੂੰ ਜੋ ਕੁੱਝ ਵੀ ਕਰਣਾ ਪਵੇ, ਕਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਯਾਦ ਰੱਖੋ। ਇੰਨਾ ਸਾਰਾ ਕਰਣ ਨਾਲ ਤੁਹਾਨੂੰ ਆਪਣੀ ਮਨਚਾਹੀ ਚੀਜ਼ ਸਚਮੁੱਚ ਪਾਉਣ ਚ ਮਦਦ ਮਿਲੇਗੀ।
ਜਦੋਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਜਿਵੇਂ ਮਨਚਾਰੀ ਚੀਜ਼ ਤੁਹਾਨੂੰ ਮਿਲ ਚੁੱਕੀ ਹੈ ਅਤੇ ਇਹ ਭਾਵਨਾ ਇੰਨੀ ਸੱਚੀ ਹੁੰਦੀ ਹੈ, ਜਿਵੇਂ ਉਹ ਤੁਹਾਡੇ ਕੋਲ ਮੌਜੂਦ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਤੁਸੀਂ ਉਸ ਨੂੰ ਪਾ ਚੁਕੇ ਹੋ ਅਤੇ ਫਿਰ ਤੁਸੀਂ ਉਸ ਨੂੰ ਪਾ ਲਵੋਗੇ।