

ਬਿਨਾਂ ਕਿਸੇ ਸ਼ੱਕ ਦੇ ਜਾਣ ਗਿਆ ਕਿ ਆਕਰਸ਼ਨ ਦਾ ਨਿਯਮ ਸਚਮੁੱਚ ਪ੍ਰਬਲਤਾ ਤੇ ਸਟੀਕਤਾ ਨਾਲ ਕੰਮ ਕਰਦਾ ਹੈ। ਉਸਨੂੰ ਆਪਣੀ ਹੈਰਾਨਕੁਨ ਸਮਰਥਾ ਤੇ ਸ਼ਕਤੀ ਦਾ ਅਹਿਸਾਸ ਹੋ ਗਿਆ ਕਿ ਉਹ ਆਪਣੇ ਮਸਤਿਸ਼ਕ ਦੀ ਸ਼ਕਤੀ ਨਾਲ ਕਿਸੇ ਵੀ ਚੀਜ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਪੂਰੇ ਵਿਸ਼ਵਾਸ ਨਾਲ ਹੁਣ ਉਹ ਜਿਆਦਾ ਵੱਡੀਆਂ ਚੀਜਾਂ ਨੂੰ ਪਾਉਣ ਵੱਲ ਵੱਧ ਗਿਆ।
ਡੇਵਿਡ ਸਕਰਮਰ
ਨਿਵੇਸ਼ ਸਿਖਿਅਕ, ਉਪਦੇਸ਼ਕ ਤੇ ਧਨ ਵਿਸ਼ੇਸ਼ਗ
ਲੋਕ ਇਸ ਗੱਲ 'ਤੇ ਹੈਰਾਨ ਹੁੰਦੇ ਹਨ ਕਿ ਮੈਨੂੰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ। ਰਹੱਸ ਸਮਝਣ ਦੇ ਬਾਅਦ ਤੋਂ ਮੇਰੇ ਨਾਲ ਇਸ ਤਰ੍ਹਾਂ ਲਗਾਤਾਰ ਹੋ ਰਿਹਾ ਹੈ। ਮੈਂ ਪਾਰਕਿੰਗ ਦੀ ਆਪਣੀ ਮਨਚਾਹੀ ਥਾਂ ਦੀ ਕਲਪਨਾ ਕਰਦਾ ਹਾਂ ਤੇ 95 ਫੀਸਦੀ ਮੌਕਿਆਂ 'ਤੇ ਉਹ ਥਾਂ ਮੈਨੂੰ ਖਾਲੀ ਮਿਲਦੀ ਹੈ ਤੇ ਮੈਂ ਸਿੱਧੇ ਆਪਣੀ ਕਾਰ ਅੰਦਰ ਲੈ ਜਾ ਕੇ ਖੜ੍ਹੀ ਕਰ ਦਿੰਦਾ ਹਾਂ। ਪੰਜ ਫੀਸਦੀ ਮੌਕਿਆਂ 'ਤੇ ਮੈਨੂੰ ਇਕ-ਦੋ ਮਿੰਟ ਇੰਤਜ਼ਾਰ ਕਰਣਾ ਹੁੰਦਾ ਹੈ ਤੇ ਫਿਰ ਉੱਥੋਂ ਦੀ ਕਾਰ ਬਾਹਰ ਨਿਕਲ ਜਾਂਦੀ ਹੈ ਤੇ ਮੈਂ ਆਪਣੀ ਕਾਰ ਖੜ੍ਹੀ ਕਰ ਦਿੰਦਾ ਹੈ। ਇਸ ਤਰ੍ਹਾਂ ਹਰ ਵਾਰ ਹੁੰਦਾ ਹੈ।
ਹੁਣ ਤੁਸੀਂ ਸਮਝ ਸਕਦੇ ਹੋ ਕਿ "ਮੈਨੂੰ ਪਾਰਕਿੰਗ ਦੀ ਥਾਂ ਹਮੇਸ਼ਾ ਮਿਲ ਜਾਂਦੀ ਹੈ" ਕਹਿਣ ਵਾਲੇ ਵਿਅਕਤੀ ਨੂੰ ਹਰ ਵਾਰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ। ਜਾਂ "ਮੈਂ ਸੱਚਮੁੱਚ ਹੀ ਖੁਸ਼ਕਿਸਮਤ ਹਾਂ, ਮੈਂ ਹਰ ਵੇਲੇ ਜਿੱਤਦਾ ਹਾਂ," ਕਹਿਣ ਵਾਲਾ ਵਿਅਕਤੀ ਇਕ ਤੋਂ ਬਾਅਦ ਇਕ ਜਿੱਤ ਹਾਸਿਲ ਕਰਦਾ ਚਲਾ ਜਾਂਦਾ ਹੈ, ਹਮੇਸ਼ਾ। ਇਹ ਲੋਕ ਇਸਦੀ ਆਸ ਕਰਦੇ ਹਨ। ਮਹਾਨ ਚੀਜ਼ਾਂ ਦੀ ਆਸ ਕਰੋ। ਇੰਝ ਕਰਣ ਨਾਲ ਤੁਸੀਂ ਆਪਣੇ ਜੀਵਨ ਦਾ ਸਿਰਜਨਾ ਆਪ ਕਰੋਗੇ।