Back ArrowLogo
Info
Profile

ਆਪਣੇ ਦਿਨ ਦੀ ਯੋਜਨਾ ਪਹਿਲਾਂ ਤੋਂ ਬਨਾਓ

ਆਕਰਸ਼ਨ ਦੇ ਨਿਯਮ ਦਾ ਪਯੋਗ ਕਰਕੇ ਤੁਸੀਂ ਆਪਣੇ ਪੂਰੇ ਜੀਵਨ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਸਕਦੇ ਹੋ, ਉਸ ਅਗਲੇ ਕੰਮ ਦੀ ਵੀ, ਜਿਹੜਾ ਤੁਸੀਂ ਅੱਜ ਕਰਣ ਵਾਲੇ ਹੋ। ਪ੍ਰੇਂਟਿਸ ਮਲਫੋਰਡ ਇਹੋ ਜਿਹੇ ਟੀਚਰ ਹਨ, ਜਿਨ੍ਹਾਂ ਦੀ ਲੇਖਣੀ 'ਚ ਆਕਰਸ਼ਨ  ਦੇ ਨਿਯਮ ਤੇ ਇਸ ਦੇ ਪ੍ਰਯੋਗ ਬਾਰੇ ਬੜਾ ਗਿਆਨ ਭਰਿਆ ਪਿਆ ਹੈ। ਉਨ੍ਹਾਂ ਨੇ ਦਰਸਾਇਆ ਹੈ ਕਿ ਆਪਣੇ ਦਿਨ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ।

"ਜਦੋਂ ਤੁਸੀਂ ਆਪਣੇ-ਆਪ ਨੂੰ ਕਹਿੰਦੇ ਹੋ, 'ਮੇਰੀ ਯਾਤਰਾ ਸੁਖਮਈ ਹੋਵੇਗੀ,' ਤਾਂ ਤੁਸੀਂ ਦਰਅਸਲ ਜਾਣ ਤੋਂ ਪਹਿਲਾਂ ਇਹੋ ਜਿਹੀਆਂ ਸ਼ਕਤੀਆਂ ਤੇ ਤੱਤਾਂ ਨੂੰ ਭੇਜ ਰਹੇ ਹੋ, ਜਿਹੜੇ ਸਥਿਤੀਆਂ ਨੂੰ ਇਸ ਤਰ੍ਹਾਂ ਵਿਵਸਥਿਤ ਕਰ ਦੇਣਗੇ, ਤਾਂ ਕਿ ਤੁਹਾਡੀ ਯਾਤਰਾ ਸੁਖਮਈ ਹੋ ਜਾਵੇ। ਜਦੋਂ ਯਾਤਰਾ ਜਾਂ ਸ਼ਾਂਪਿੰਗ ਕਰਣ ਜਾਣ ਤੋਂ ਪਹਿਲਾਂ ਤੁਸੀਂ ਬੁਰੇ ਮੂਡ ਵਿਚ ਹੁੰਦੇ ਹੋ ਜਾਂ ਡਰੇ ਹੋਏ ਹੁੰਦੇ ਹੋ, ਤਾਂ ਤੁਸੀਂ ਅਦ੍ਰਿਸ਼ ਪ੍ਰਤਿਨਿਧੀਆਂ ਨੂੰ ਆਪਣੇ ਤੋਂ ਅੱਗੇ ਭੇਜ ਰਹੇ ਹੋ, ਜਿਹੜੇ ਕਿਸੇ ਤਰ੍ਹਾਂ ਦੀ ਨਾਪਸੰਦ ਹਾਲਾਤਾਂ ਨੂੰ ਪੈਦਾ ਕਰ ਦੇਣਗੇ। ਸਾਡੇ ਵਿਚਾਰ, ਜਾਂ ਦੂਜੇ ਸ਼ਬਦਾਂ 'ਚ, ਸਾਡੀ ਮਾਨਸਿਕ ਅਵਸਥਾ ਹਮੇਸ਼ਾ ਪਹਿਲਾਂ ਤੋਂ ਹੀ ਚੰਗੀ ਜਾਂ ਮਾੜੀ ਚੀਜ਼ਾਂ ਨੂੰ 'ਉਤਪੰਨ ਕਰਨ' ਦਾ ਕੰਮ ਕਰਦੀ ਹੈ।“

ਪ੍ਰੇਂਟਿਸ ਮਲਫ਼ੋਰਡ

ਪ੍ਰੇਂਟਿਸ ਮਲਫੋਰਡ ਨੇ ਇਹ ਸ਼ਬਦ 1870 ਦੇ ਦਹਾਕੇ 'ਚ ਲਿਖੇ ਸਨ। ਕਿੰਨੀ ਕ੍ਰਾਂਤੀਕਾਰੀ ਸੋਚ ਸੀ। ਤੁਸੀਂ ਸਪਸ਼ਟਤਾ ਨਾਲ ਦੇਖ ਸਕਦੇ ਹੋ ਕਿ ਹਰ ਦਿਨ, ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ। ਬੇਸ਼ੱਕ ਤੁਹਾਨੂੰ ਪਹਿਲਾਂ ਤੋਂ ਆਪਣੇ ਦਿਨ ਬਾਰੇ ਸੋਚਣ ਦਾ ਪੁੱਠਾ ਜਾਂ ਪ੍ਰਤਿਕੂਲ ਅਨੁਭਵ ਹੋਇਆ ਹੋਵੇਗਾ ਅਤੇ ਉਸਦਾ ਨਤੀਜਾ ਜਲਦਬਾਜ਼ੀ ਤੇ ਹੜਬੜੀ ਹੈ।

73 / 197
Previous
Next