Back ArrowLogo
Info
Profile

ਜੇਕਰ ਤੁਸੀਂ ਛੇਤੀ ਤੇ ਕਾਹਲੀ 'ਚ ਹੋ, ਤਾਂ ਜਾਣ ਲਓ ਕਿ ਇਹ ਵਿਚਾਰ ਤੇ ਕਾਰਜ ਡਰ (ਦੇਰ ਹੋਣ ਦਾ ਡਰ) 'ਤੇ ਅਧਾਰਿਤ ਹੈ ਅਤੇ ਤੁਸੀਂ ਭਵਿਖ 'ਚ ਆਪਣੇ ਲਈ ਮਾੜੀਆਂ ਚੀਜ਼ਾਂ "ਉਤਪੰਨ" ਕਰ ਰਹੇ ਹੋ। ਜਦੋਂ ਤੁਸੀਂ ਜਲਦਬਾਜੀ ਜਾਰੀ ਰਖਦੇ ਹੋ, ਤਾਂ ਤੁਸੀਂ ਆਪਣੀ ਰਾਹ 'ਚ ਇਕ ਤੋਂ ਬਾਅਦ ਦੂਜੀ ਮਾੜੀ ਚੀਜ ਨੂੰ ਆਕਰਸ਼ਿਤ ਕਰੋਗੇ। ਇਸ ਤੋਂ ਇਲਾਵਾ, ਆਕਰਸ਼ਨ ਦਾ ਨਿਯਮ ਭਵਿਖ 'ਚ ਇਹੋ ਜਿਹੇ ਹਾਲਾਤ "ਉਤਪੰਨ" ਕਰ ਦੇਵੇਗਾ, ਜਿਨ੍ਹਾਂ ਨਾਲ ਤੁਹਾਡੀ ਛੇਤੀ ਤੋਂ ਕਾਹਲੀ ਹੋਰ ਜ਼ਿਆਦਾ ਵੱਧ ਜਾਵੇਗੀ। ਤੁਹਾਨੂੰ ਰੁਕ ਕੇ ਉਸ ਫ੍ਰੀਕਊਂਸੀ ਤੋਂ ਦੂਰ ਹਟਨਾ ਪਵੇਗਾ। ਜੇਕਰ ਤੁਸੀਂ ਮਾੜੀਆਂ ਚੀਜਾਂ ਨੂੰ ਆਪਣੇ ਕੋਲ ਨਹੀਂ ਬੁਲਾਉਣਾ ਚਾਹੁੰਦੇ, ਤਾਂ ਕੁਝ ਸਮਾਂ ਕੱਢ ਲਓ ਤੇ ਆਪਣੇ-ਆਪ ਨੂੰ ਬਦਲ ਲਓ।

ਕਈ ਲੋਕ, ਖਾਸ ਕਰਕੇ ਪੱਛਮੀ ਸਮਾਜ ਦੇ ਲੋਕ, "ਸਮੇਂ" ਦੇ ਪਿੱਛੇ ਦੌੜਦੇ ਤੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਕੋਲ ਬਥੇਰਾ ਸਮਾਂ ਨਹੀਂ ਰਹਿੰਦਾ ਹੈ। ਦੇਖੋ, ਜੇਕਰ ਕੋਈ ਕਹਿੰਦਾ ਹੈ ਕਿ ਉਨ੍ਹਾਂ ਦੇ ਕੋਲ ਬਥੇਰਾ ਸਮਾਂ ਨਹੀਂ ਹੈ, ਤਾਂ ਇਹ ਆਕਰਸ਼ਨ  ਦੇ ਨਿਯਮ ਕਾਰਣ ਹੀ ਹੁੰਦਾ ਹੈ। ਜੇਕਰ ਤੁਸੀਂ ਬਥੇਰਾ ਸਮਾਂ ਨਾ ਹੋਣ ਦੇ ਵਿਚਾਰਾਂ ਨਾਲ ਗੋਲ-ਗੋਲ ਘੁੰਮੀ ਜਾ ਰਹੇ ਹੋ, ਤਾਂ ਭਵਿਖ 'ਚ ਦ੍ਰਿੜਤਾ ਨਾਲ ਐਲਾਨ ਕਰੋ, "ਮੇਰੇ ਕੋਲ ਬਥੇਰੇ ਤੋਂ ਵੀ ਜਿਆਦਾ ਸਮਾਂ ਹੈ।" ਇਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਬਦਲ ਲਵੋਗੇ।

ਤੁਸੀਂ ਇੰਤਜ਼ਾਰ ਕਰਣ ਦੇ ਸਮੇਂ ਦਾ ਉਪਯੋਗ ਕਰਕੇ ਉਸ ਨੂੰ ਸਾਰਥਕ ਬਣਾ ਸਕਦੇ ਹੋ। ਤੁਸੀਂ ਉਸ ਨੂੰ ਆਪਣੇ ਭਾਵੀ ਜੀਵਨ ਦਾ ਨਿਰਮਾਣ ਕਰਣ ਵਾਲੇ ਸਸ਼ਕਤ ਸਮੇਂ ਵਿਚ ਤਬਦੀਲ ਕਰ ਸਕਦੇ ਹੋ। ਅਗਲੀ ਵਾਰ ਜਦੋਂ ਤੁਸੀਂ ਕਿਸੇ ਦਾ ਇੰਤਜ਼ਾਰ ਕਰੋ, ਤਾਂ ਉਸ ਖਾਲੀ ਸਮੇਂ ਦਾ ਲਾਹਾ ਚੁੱਕ ਕੇ ਆਪਣੀ ਸਾਰੀ ਮਨਚਾਹੀਆਂ ਚੀਜ਼ਾਂ ਨੂੰ ਪਾਉਣ ਦੀ ਕਲਪਨਾ ਵਿਚ ਜੁੱਟ ਜਾਓ। ਤੁਸੀਂ ਇਹ ਕੰਮ ਹਰ ਥਾਂ, ਹਰ ਸਮੇਂ ਕਰ ਸਕਦੇ ਹੋ। ਜੀਵਨ ਦੀ ਹਰ ਸਥਿਤੀ ਨੂੰ ਸਕਾਰਾਤਮਕ ਸਥਿਤੀ' ਚ ਬਦਲ ਲਓ!

ਜਿੰਦਗੀ ਦੀ ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚੋ। ਸੋਚ ਕੇ ਸਕਾਰਾਤਮਕ ਨਤੀਜੇ ਦੀ ਕਲਪਨਾ ਕਰਣ ਦੀ ਆਦਤ ਪਾ ਲਓ। ਆਪਣੇ ਹਰ ਕੰਮ ਤੇ ਆਪਣੀ ਹਰ ਯਾਤਰਾਂ'ਚ ਬ੍ਰਹਿਮੰਡ ਦੀ ਸ਼ਕਤੀਆਂ ਨੂੰ ਆਪਣੇ ਤੋਂ ਅੱਗੇ ਭੇਜੋ। ਇਹ ਸੋਚ ਲਓ ਕਿ ਤੁਸੀਂ ਕਿਹੋ ਜਿਹੇ ਨਤੀਜੇ ਚਾਹੁੰਦੇ ਹੋ। ਜੇਕਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਤਾਂ ਤੁਸੀਂ ਆਪਣੀ ਇੱਛਾ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਲਵੋਗੇ।

74 / 197
Previous
Next