

ਰਹੱਸ ਸੰਖੇਪ
- ਅਲਾਦੀਨ ਦੇ ਜਿੰਨ ਵਾਂਗ ਹੀ ਆਕਰਸ਼ਨ ਦਾ ਨਿਯਮ ਵੀ ਸਾਡੇ ਹਰ ਆਦੇਸ਼ ਦਾ ਪਾਲਨ ਕਰਦਾ ਹੈ।
- ਸਿਰਜਨਾਤਮਕ ਪ੍ਰਕਿਰਿਆ ਤੁਹਾਡੀ ਮਨਚਾਹੀ ਚੀਜ ਨੂੰ ਪਾਉਣ 'ਚ ਤੁਹਾਡੀ ਮਦਦ ਕਰਦੀ ਹੈ। ਇਸਦੇ ਤਿੰਨ ਸੌਖੇ ਕਦਮ ਹਨ: ਮੰਗਾਂ, ਯਕੀਨ ਕਰੋ ਅਤੇ ਪਾਓ।
- ਬ੍ਰਹਿਮੰਡ ਤੋਂ ਆਪਣੀ ਮਨਚਾਹੀ ਚੀਜ਼ ਮੰਗਣ ਦਾ ਮਤਲਬ ਇਸ ਬਾਰੇ 'ਚ ਸਪਸ਼ਟ ਹੋਣਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਜੇਕਰ ਤੁਹਾਡੇ ਦਿਮਾਗ਼ 'ਚ ਸਪਸ਼ਟ ਤਸਵੀਰ ਹੈ, ਤਾਂ ਤੁਸੀਂ ਮੰਗ ਲਿਆ ਹੈ।
- ਯਕੀਨ ਰੱਖਣ 'ਚ ਇਸ ਤਰ੍ਹਾਂ ਕੰਮ ਕਰਨਾ, ਬੋਲਨਾ ਤੇ ਸੋਚਣਾ ਸ਼ਾਮਿਲ ਹੈ, ਜਿਵੇਂ ਤੁਹਾਨੂੰ ਮੰਗੀ ਹੋਈ ਚੀਜ਼ ਮਿਲ ਚੁੱਕੀ ਹੈ। ਜਦੋਂ ਤੁਸੀਂ ਇਸ ਨੂੰ ਪਾ ਲੈਣ ਦੀ ਫ੍ਰੀਕਊਂਸੀ ਭੇਜਦੇ ਹੈ, ਤਾਂ ਆਕਰਸ਼ਨ ਦਾ ਨਿਯਮ ਲੋਕਾਂ, ਘਟਨਾਵਾਂ ਤੇ ਪਰਿਸਥਿਤੀਆਂ ਨੂੰ ਅਨੁਕੂਲ ਬਣਾ ਦਿੰਦਾ ਹੈ।
- ਪਾਉਣ ਦਾ ਮਤਲਬ ਉਸ ਤਰ੍ਹਾਂ ਮਹਿਸੂਸ ਕਰਨਾ ਹੈ, ਜਿਵੇਂ ਤੁਸੀਂ ਇੱਛਾ ਪੂਰੀ ਹੋਣ ਤੋਂ ਬਾਅਦ ਮਹਿਸੂਸ ਕਰੋਗੇ। ਹੁਣੇ ਚੰਗਾ ਮਹਿਸੂਸ ਕਰਕੇ ਤੁਸੀਂ ਮਨਚਾਹੀ ਚੀਜ਼ ਦੀ ਫ੍ਰੀਕਊਂਸੀ 'ਤੇ ਪੁੱਜ ਜਾਂਦੇ ਹੋ।
- ਭਾਰ ਘੱਟ ਕਰਣ ਲਈ "ਭਾਰ ਘੱਟ ਕਰਣ" ਉੱਤੇ ਧਿਆਨ ਕੇਂਦ੍ਰਿਤ ਨਾ ਕਰੋ। ਇਸਦੀ ਬਜਾਇ ਆਪਣੇ ਉੱਤਮ ਭਾਰ 'ਤੇ ਧਿਆਨ ਕੇਂਦ੍ਰਿਤ ਕਰੋ। ਆਪਣੇ ਉੱਤਮ ਭਾਰ ਦੀਆਂ ਭਾਵਨਾ ਮਹਿਸੂਸ ਕਰੋਗੇ, ਤਾਂ ਤੁਸੀਂ ਇਸ ਨੂੰ ਸੱਦਾ ਦੇ ਕੇ ਆਪਣੇ ਵੱਲ ਆਕਰਸ਼ਿਤ ਕਰ ਲਵੋਗੇ।
- ਬ੍ਰਹਿਮੰਡ ਨੂੰ ਤੁਹਾਡੀ ਇੱਛਾ ਪੂਰੀ ਕਰਣ 'ਚ ਥੋੜ੍ਹਾ ਵੀ ਸਮਾਂ ਨਹੀਂ ਲੱਗਦਾ ਹੈ। ਇਸ ਲਈ ਇਕ ਡਾਲਰ ਪ੍ਰਗਟ ਕਰਨਾ ਵੀ ਉਨਾਂ ਹੀ ਸੌਖਾ ਹੈ, ਜਿੰਨਾ ਕਿ ਦਸ ਲੱਖ ਡਾਲਰ।
75 / 197