Back ArrowLogo
Info
Profile

ਭਾਵੇਂ ਇਹ "ਦ ਸੀਕ੍ਰਿਟ” ਦੀ ਡੀਵੀਡੀ ਹੋਵੇ ਜਾਂ ਮਕਾਨ, ਨਿਰਮਾਣ ਕਰਣ ਤੇ ਪਾਉਣ ਦੀ ਖੁਸ਼ੀ ਅਦਭੁੱਤ ਹੈ।

ਮਾਨਸਿਕ ਕਲਪਨਾ ਕਰਣ ਦਾ ਇਕ ਹੋਰ ਪ੍ਰਬਲ ਉਦਾਹਰਣ ਮੇਰੀ ਮਾਂ ਦੇ ਅਨੁਭਵ ਤੋਂ ਮਿਲਦਾ ਹੈ। ਉਹ ਇਕ ਨਵਾਂ ਮਕਾਨ ਖਰੀਦਣਾ ਚਾਹੁੰਦੀ ਸੀ। ਇਸ ਮਕਾਨ ਲਈ ਮੇਰੀ ਮਾਂ ਤੋਂ ਇਲਾਵਾ ਵੀ ਕਈ ਹੋਰ ਲੋਕਾਂ ਨੇ ਬੋਲੀ ਲਾਈ ਸੀ। ਮੇਰੀ ਮਾਂ ਨੇ ਇਸ ਮਕਾਨ ਨੂੰ ਆਪਣਾ ਬਨਾਉਣ ਲਈ ਰਹੱਸ ਦਾ ਇਸਤੇਮਾਲ ਕਰਣ ਦਾ ਫੈਸਲਾ ਲਿਆ। ਉਨ੍ਹਾਂ ਨੇ ਬੈਠ ਕੇ ਆਪਣਾ ਨਾਂ ਅਤੇ ਮਕਾਨ ਦਾ ਨਵਾਂ ਪਤਾ ਬਾਰ-ਬਾਰ ਲਿਖਿਆ। ਉਹ ਇਸ ਤਰ੍ਹਾਂ ਉਦੋਂ ਤਕ ਕਰਦੀ ਰਹੀ, ਜਦੋਂ ਤਕ ਕਿ ਉਨ੍ਹਾਂ ਨੂੰ ਇਹ ਆਪਣਾ ਨਵਾਂ ਪਤਾ ਨਹੀਂ ਲੱਗਣ ਲੱਗਾ। ਫਿਰ ਉਨ੍ਹਾਂ ਨੇ ਆਪਣਾ ਸਾਰਾ ਫ਼ਰਨੀਚਰ ਉਸ ਨਵੇਂ ਮਕਾਨ 'ਚ ਸਜਾਉਣ ਦੀ ਕਲਪਨਾ ਕੀਤੀ। ਇਹ ਕਰਣ ਦੇ ਚੰਦ ਘੰਟਿਆਂ ਅੰਦਰ ਹੀ ਉਨ੍ਹਾਂ ਦੇ ਕੋਲ ਮਾਲਿਕ ਦਾ ਫੋਨ ਆਇਆ ਕਿ ਉਸਨੇ ਉਨ੍ਹਾਂ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਉਹ ਬਹੁਤ ਰੁਮਾਂਚਿਤ ਸਨ, ਲੇਕਿਨ ਇਸ ਨਾਲ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਉਹ ਮਕਾਨ ਉਨ੍ਹਾਂ ਦਾ ਹੈ। ਉਹ ਚੈਂਪੀਅਨ ਸਨ, ਜੇਤੂ ਸਨ!

 

ਜੈਕ ਕੈਨਫ਼ੀਲਡ

ਫੈਸਲਾ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ। ਯਕੀਨ ਕਰੋ ਕਿ ਤੁਸੀਂ ਇਸ ਨੂੰ ਪਾ ਸਕਦੇ ਹੋ। ਯਕੀਨ ਕਰੋ ਕਿ ਤੁਸੀਂ ਇਸਦੇ ਹੱਕਦਾਰ ਹੋ ਤੇ ਯਕੀਨ ਕਰੋ ਕਿ ਇਹ ਤੁਹਾਡੇ ਲਈ ਸੰਭਵ ਹੈ। ਅਤੇ ਫਿਰ ਹਰ ਦਿਨ ਆਪਣੀਆਂ ਅੱਖਾਂ ਕੁੱਝ ਮਿੰਟਾਂ ਲਈ ਬੰਦ ਕਰ ਕੇ ਮਾਨਸਿਕ ਤਸਵੀਰ ਨੂੰ ਦੇਖੋ ਕਿ ਤੁਸੀਂ ਜੋ ਕੁੱਝ ਚਾਹੁੰਦੇ ਹੋ, ਉਹ ਤੁਹਾਡੇ ਕੋਲ ਹੈ। ਇਸਦੇ ਆਪਣੇ ਪਾਸ ਹੋਣ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰੋ। ਇਸ ਤੋਂ ਬਾਅਦ ਉਸ 'ਤੇ ਧਿਆਨ ਕੇਂਦ੍ਰਿਤ ਕਰੋ, ਜਿਸ ਲਈ ਤੁਸੀਂ ਪਹਿਲਾਂ ਤੋਂ ਹੀ ਸੁਕਰਗੁਜ਼ਾਰ ਹੋ ਤੇ ਇਸਦਾ ਸਚਮੁੱਚ ਆਨੰਦ ਲਓ। ਫਿਰ ਆਪਣਾ ਦਿਨ ਸ਼ੁਰੂ ਕਰੋ ਤੇ ਉਸ ਨੂੰ ਬ੍ਰਹਿਮੰਡ ਨੂੰ ਸਮਰਪਿਤ ਕਰ ਦਿਓ। ਤੇ ਭਰੋਸਾ ਰੱਖੋ ਕਿ ਬ੍ਰਹਿਮੰਡ ਇਹ ਪਤਾ ਲਗਾ ਲਵੇਗਾ ਕਿ ਉਸ ਚੀਜ਼ ਨੂੰ ਤੁਹਾਡੇ ਜੀਵਨ 'ਚ ਕਿਵੇਂ ਪ੍ਰਗਟ ਕਰਣਾ ਹੈ।

98 / 197
Previous
Next