ਲਵਲੀਨ ਨੇ ਹੁਕਮ ਕੀਤਾ ਕਿ ਇਸ ਦੀ ਸੇਵਾ ਕੀਤੀ ਜਾਵੇ। ਦੋ ਲੇਡੀਜ ਅਫਸਰਾਂ ਨੇ ਦੀਪੋ ਨੂੰ ਹਵਾਲਾਤਾਂ ਵਿੱਚ ਲਿਜਾ ਕੇ ਪਟੇ ਲਾਏ ਪਰ ਉਹ ਨਾ ਮੰਨੀ। ਆਖਿਰ ਡੇਢ ਘੰਟੇ ਦੀ ਤਸ਼ੱਦਦ ਤੋਂ ਬਾਅਦ ਉਸਨੇ ਕਬੂਲ ਕਰ ਲਿਆ ਕਿ ਉਸਦੇ ਪਤੀ ਅਤੇ ਪੁੱਤਰ ਦਾ ਕਤਲ ਉਸਨੇ ਆਪਣੇ ਪ੍ਰੇਮੀ ਛਿੰਦੇ ਨਾਲ ਰਲ ਕੇ ਕੀਤਾ ਏ। ਛਿੰਦਾ ਖੇਤ ਪਾਣੀ ਲਾ ਰਿਹਾ ਸੀ। ਪੁਲਿਸ ਦੀ ਗੱਡੀ ਆਉਂਦੀ ਦੇਖ ਛਿੰਦਾ ਭੱਜਣ ਲੱਗਾ ਪਰ ਪੁਲਿਸ ਦੇ ਜਵਾਨਾਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੇ ਬਿਆਨਾਂ ਤੇ ਉਸਦੇ ਚਾਚੇ ਦੇ ਮੁੰਡੇ ਕਰਮੇ ਅਤੇ ਦੋ ਹੋਰ ਪਿੰਡ ਦੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਭ ਸੱਚ ਦੱਸਣ ਲਈ ਕਿਹਾ ਗਿਆ। ਸਾਰਿਆਂ ਨੇ ਆਪਣਾ ਗੁਨਾਹ ਕਬੂਲ ਲਿਆ। ਪਰ ਛਿੰਦੇ ਨੇ ਦੱਸਿਆ ਕਿ ਜੀਤ ਦੇ ਕਤਲ ਵਿੱਚ ਮੇਰਾ ਕੋਈ ਹੱਥ ਨਹੀਂ। ਫਿਰ ਦੀਪੋ ਤੇ ਸਖਤੀ ਵਧਾ ਕੇ ਪੁੱਛਿਆ ਤਾਂ ਉਸਨੇ ਸਭ ਸੱਚ ਦੱਸ ਦਿੱਤਾ।
ਮੈਨੂੰ ਜਿਓਂ ਹੀ ਪਤਾ ਲੱਗਾ ਕਿ ਜੀਤ ਅਤੇ ਉਸਦੇ ਕਾਤਲ ਫੜ੍ਹੇ ਗਏ ਨੇ ਤਾਂ ਮੈਂ ਫੌਰਨ ਥਾਣੇ ਪਹੁੰਚ ਗਿਆ। ਮੈਂ ਲਵਲੀਨ ਮੈਡਮ ਨੂੰ ਮਿਲਿਆ ਤੇ ਕਾਤਲਾਂ ਬਾਰੇ ਪੁੱਛਿਆ:-
ਮੈਂ - ਮੈਡਮ ਕਾਤਲ ਕਿੱਥੇ ਨੇ
ਲਵਲੀਨ - ਤੁਸੀਂ ਆਪ ਹੀ ਦੇਖ ਲਵੋ।
ਹਵਾਲਾਤ ਵੱਲ ਇਸ਼ਾਰਾ ਕਰਦੇ ਹੋਏ ਮੈਡਮ ਨੇ ਕਿਹਾ, ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਕਿ ਚਾਚੀ ਦੀਪੋ।
ਲਵਲੀਨ - ਜੀ। ਤੁਸੀਂ ਹੈਰਾਨ ਨਾਂ ਹੋਵੋ।