ਲਵਲੀਨ - ਮੈਂ ਵੀ ਬੜਾ ਜੋਰ ਲਾਇਆ, ਪਰ ਕੁਝ ਹੱਥ ਨਹੀਂ ਸੀ ਲੱਗ ਰਿਹਾ। ਆਖਿਰ ਫਿਰ ਮੈਂ ਦੀਪੋ ਦੇ ਬਿਆਨ ਲੈਣ ਲਈ ਇਹਨਾਂ ਦੇ ਘਰ ਪਹੁੰਚੀ। ਜਦੋਂ ਮੈਂ ਬੈਠਣ ਲਈ ਕਿਹਾ ਤਾਂ ਦੀਪੋ ਝੱਟ ਕੁਰਸੀਆਂ ਚੱਕ ਲਿਆਈ। ਤੁਸੀਂ ਆਪ ਸੋਚੋ ਜਿਸਦੇ ਹਿਰਦੇ ਨੂੰ ਪਤੀ ਤੇ ਪੁੱਤ ਦੇ ਮਰਨ ਦੀ ਸੱਟ ਹੋਵੇ ਉਹਨੂੰ ਕੁਰਸੀਆਂ ਕਿੱਥੇ ਸੁਝਦੀਆਂ ਨੇ। ਫਿਰ ਮੈਂ ਜਦੋਂ ਵਾਪਿਸ ਆਉਣ ਲੱਗਿਆਂ ਦੇਖਿਆ ਕਿ ਦੀਪੋ ਦੇ ਚਿਹਰੇ ਤੇ ਮੁਸਕਰਾਹਟ ਸੀ ਤੇ ਨਲਕੇ ਦੀ ਹੱਥੀ ਨੂੰ ਖੂਨ ਤੇ ਵਾਲ ਚਿੰਬੜੇ ਹੋਏ ਸੀ। ਜੋ ਕਿ ਇਹ ਸਾਫ ਕਰਨਾ ਭੁੱਲ ਗਏ ਸੀ। ਦੀਪੋ ਤੋਂ ਸਾਰੀ ਪੁੱਛ ਗਿੱਛ ਕੀਤੀ ਗਈ ਤੇ ਇਸਨੇ ਮੰਨਿਆ ਕਿ ਜੇਕਰ ਇਸਦਾ ਪੁੱਤਰ ਜਿਉਂਦਾ ਰਿਹਾ ਤਾਂ ਉਸਦੇ ਪਿਆਰ ਨੂੰ ਕਦੀ ਸਿਰੇ ਨਹੀਂ ਚੜ੍ਹਨ ਦੇਵੇਗਾ। ਦੀਪੋ ਨੇ ਫਿਰ ਨਲਕੇ ਦੀ ਹੱਥੀ ਕੱਢੀ ਤੇ ਸੁੱਤੇ ਹੋਏ ਜੀਤ ਦੇ ਸਿਰ ਵਿੱਚ ਮਾਰੀ। ਜਿਸ ਕਾਰਨ ਜੀਤ ਦੀ ਮੌਤ ਹੋ ਗਈ।
ਦੱਸਦਿਆਂ ਹੀ ਮੈਡਮ ਲਵਲੀਨ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ।
ਮੈਂ - ਮੈਡਮ ਤੁਸੀਂ ਰੋ ਕਿਉਂ ਰਹੇ ਹੋ?
ਲਵਲੀਨ - ਕ੍ਰਿਸ਼ਨ ਜੀ ਜੀਤ ਮੇਰੇ ਬਚਪਨ ਦਾ ਕਲਾਸ ਸਾਥੀ ਸੀ। ਦਸਵੀਂ ਤੱਕ ਅਸੀਂ ਇਕੱਠੇ ਪੜ੍ਹੇ ਸੀ। ਫਿਰ ਮੈਂ ਅੱਗੇ ਦੀ ਪੜ੍ਹਾਈ ਲਈ ਆਪਣੇ ਨਾਨਕੇ ਚਲੀ ਗਈ ਤੇ ਫਿਰ ਸਾਡਾ ਕਦੇ ਮਿਲਾਪ ਨਹੀਂ ਹੋਇਆ। ਪਰ ਮੈਨੂੰ ਜਦੋਂ ਪਤਾ ਲੱਗਾ ਕਿ ਜੀਤ ਦਾ ਕਤਲ ਹੋ