ਜੀਤ ਦਾ ਬਾਪੂ ਵੀ ਬੜ੍ਹਾ ਨੇਕਦਿਲ ਇਨਸਾਨ ਸੀ। ਸਾਰਾ ਪਿੰਡ ਜੀਤ ਦੇ ਬਾਪੂ ਦੀ ਇੱਜਤ ਕਰਦਾ ਸੀ। ਆਪਣੇ ਆਪ ਵਿੱਚ ਜੀਤ ਦਾ ਬਾਪੂ ਇੱਕ ਸ਼ਾਂਤਮਈ ਸਮੁੰਦਰ ਵਾਂਗ ਸੀ ਜੋ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਰੌਅ ਵਿੱਚ ਜਿੰਦਗੀ ਜੀਅ ਰਿਹਾ ਸੀ। ਉਸਦਾ ਸੁਭਾਅ ਅੱਤ ਦਾ ਠੰਡਾ ਸੀ। ਮੈਂ ਆਪਣੀ ਜਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਉਸਨੂੰ ਗਾਲ੍ਹੀ ਗਲੋਚ ਕਰਦੇ ਜਾਂ ਲੜਾਈ ਕਰਦੇ ਨਹੀਂ ਸੀ ਦੇਖਿਆ।
ਜੀਤ ਦਾ ਬਾਪੂ ਇੱਕ ਆਮ ਜਿਹਾ ਦਿਹਾੜੀਦਾਰ ਸੀ। ਘਰ ਵਿੱਚ ਅੱਤ ਦੀ ਗਰੀਬੀ ਸੀ। ਪਰ ਉਸਨੇ ਗਰੀਬੀ ਦੀ ਚਾਦਰ ਵਿੱਚੋਂ ਹੀ ਜਿੰਦਗੀ ਦੇ ਸੂਰਜ ਦੀਆਂ ਕਿਰਨਾ ਨੂੰ ਤੱਕਣਾ ਕੀਤਾ ਸੀ। ਚਰਨ ਸਿੰਘ ਇਮਾਨਦਾਰ ਇੰਨਾ ਸੀ ਕਿ ਜੇਕਰ ਪਿੰਡ ਵਿੱਚ ਉਹ ਕਿਸੇ ਦੇ ਕੰਮ ਤੇ ਜਾਂਦਾ ਤਾਂ ਘਰ ਦੇ ਬਿਨ੍ਹਾਂ ਕਿਸੇ ਰੁਕਾਵਟ ਤੋਂ ਘਰ ਦੀ ਜਿੰਮੇਵਾਰੀ ਸੌਂਪ ਦਿੰਦੇ ਸਨ।
ਚੇਤ ਮਹੀਨਾ ਪੰਦਰਾਂ ਕੁ ਦਿਨ ਗਿਆ। ਚਰਨ ਸਿੰਘ ਲੰਬੀ ਦਾਹੜੀ ਵਾਲੇ ਸਰਦਾਰਾਂ ਦੇ ਘਰ ਮਿਸਤਰੀ ਨਾਲ ਕੰਮ ਤੇ ਜਾਂਦਾ ਸੀ। ਘਰ ਤਕੜਾ ਹੋਣ ਕਰਕੇ ਉਹਨਾਂ ਨੇ ਕੋਠੀ ਪਾਉਣੀ ਸੀ ਜਿਸਦਾ ਕੰਮ