ਛਿੰਦਾ ਵੇਖਣ ਵਿੱਚ ਉੱਚਾ ਲੰਬਾ ਗੱਭਰੂ ਸੀ। ਮੋਟੀਆਂ ਅੱਖਾਂ ਭਖਦਾ ਚਿਹਰਾ ਅਤੇ ਮੁੰਨੀ ਦਾਹੜੀ ਉਸ ਦੀ ਚਲਾਕੀ ਦੀ ਗਵਾਹੀ ਭਰਦੀਆਂ ਸਨ। ਪਰ ਕਈ ਵਾਰ ਅਨਜਾਣਪੁਣੇ ਵਿੱਚ ਆਦਮੀ ਤੁੰਮੇ ਨੂੰ ਖਰਬੂਜਾ ਸਮਝ ਲੈਂਦਾ ਹੈ ਪਰ ਖਾਣ ਤੇ ਪਤਾ ਲੱਗਦਾ ਹੈ ਕਿ ਜਿਸ ਨੂੰ ਮੈਂ ਮਿੱਠਾ ਸਮਝਿਆ ਉਹ ਅੰਦਰੋਂ ਬਿਲਕੁਲ ਜਹਿਰ ਨਾਲ ਭਰਿਆ ਹੈ। ਅਜਿਹਾ ਹੀ ਬਿਲਕੁਲ ਛਿੰਦਾ ਸੀ। ਬਾਹਰੋਂ ਵੇਖਣ ਵਾਲੇ ਨੂੰ ਉਹ ਬਿਲਕੁਲ ਸਿੱਧਾ ਜਾਪਦਾ ਸੀ ਪਰ ਅੰਦਰੋਂ ਛਿੰਦਾ ਇੱਕ ਜਹਿਰੀਲੇ ਸੱਪ ਵਾਂਗ ਸੀ ਜਿਸਦੀ ਲਪੇਟ ਵਿੱਚ ਜੋ ਵੀ ਆਇਆ ਉਹ ਸੁੱਕਾ ਨਾ ਗਿਆ।
ਛਿੰਦਾ ਤੇ ਚਰਨ ਆਪਸ ਵਿੱਚ ਘੁਲ ਮਿਲ ਚੁੱਕੇ ਸਨ। ਛਿੰਦਾ ਆਮ ਹੀ ਚਰਨ ਸਿੰਘ ਦੇ ਘਰ ਆਉਂਦਾ ਜਾਂਦਾ ਸੀ। ਕਈ ਵਾਰ ਸ਼ਾਮ